ਸਾਨੂੰ ਦੁਨੀਆਂ ਦਾ ਸਾਰਾ ਪਿਛਲਾ ਇਤਿਹਾਸ ਪੜ੍ਹ ਕੇ ਪਤਾ ਲਗਦਾ ਹੈ ਕਿ ਦੁਨੀਆਂ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ ਇਕ ਚੰਗਿਆਈ ਤੇ ਦੂਜਾ ਬੁਰਿਆਈ। ਦੂਜੇ ਸ਼ਬਦਾ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਦੁਨੀਆਂ ’ਤੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇਕ ਚੰਗੇ ਤੇ ਦੂਜੇ ਬੁਰੇ। ਅਰਥਾਤ ਦੁਨੀਆਵੀ ਭਿੰਨਤਾ ਹਮੇਸਾਂ ਤੋਂ ਹੀ ਕਾਇਮ ਹੋਈ ਚਲੀ ਆ ਰਹੀ ਹੈ। ਬੁਰਾਈ ਅਜੇ ਤੱਕ ਖ਼ਤਮ ਨਹੀਂ ਹੋ ਸਕੀ। ਅਸਲ ਵਿਚ ਤਾਂ ਸੱਚ ਹੀ ਸ਼ੂਲੀ ਚੜ੍ਹਦਾ ਰਿਹਾ ਹੈ ਤੇ ਝੂਠ ਦੀ ਜੈ ਜੈਕਾਰ ਹੁੰਦੀ ਰਹੀ ਹੈ।
ਜ਼ਿਆਦਾਤਰ ਤਾਂ ਇਹ ਹੀ ਦੇਖਣ ’ਤੇ ਆਇਆ ਹੈ ਕਿ ਡਾਂਗ ਜਾਂ ਜੁੱਤੀ ਦੇ ਜੋਰ ’ਤੇ ਝੂਠ ਨੂੰ ਹੀ ਸੱਚ ਸਾਬਿਤ ਕੀਤਾ ਜਾਂਦਾ ਰਿਹਾ ਹੈ। ਜਿਸ ਚੀਜ਼ ’ਤੇ ਇਂਕ ਵਾਰੀ ਗ਼ਲਤ ਹੋਣ ਦੀ ਮੋਹਰ ਲੱਗ ਜਾਵੇ। ਉਹ ਫਿਰ ਲੱਖ ਦੁੱਧ ਨਾਲ ਧੋਤੀ ਕਿਉਂ ਨਾ ਹੋਵੇ ਉਸ ਨੂੰ ਗ਼ਲਤ ਹੀ ਮੰਨ ਕੇ ਚੱਲਿਆ ਜਾਂਦਾ ਹੈ। ਫਿਰ ਕਿਸੇ ਗੱਲ ਨੂੰ ਵਾਰ ਵਾਰ ਕਰਨ ’ਤੇ ਫਿਰ ਉਹ ਗੱਲ ਹੀ ਲੋਕਾਂ ਦੇ ਜ਼ੁਬਾਨ ’ਤੇ ਚੜ੍ਹ ਜਾਂਦੀ ਹੈ। ਜਾਂ ਇੰਜ਼ ਕਹਿ ਲਓ ਕਿ ਲੋਕਾਂ ਦੀਆਂ ਜ਼ੁਬਾਨਾ ਉਸ ਦੁਹਰਾਈ ਜਾਣ ਵਾਲੀ ਗੱਲ ਨਾਲ ਲੈਮੀਨੇਟ ਹੋ ਜਾਂਦੀਆਂ ਹਨ ਤੇ ਉਹ ਫਿਰ ਉਸੇ ਤਰ੍ਹਾਂ ਹੀ ਰੀਤ ਈ ਬਣ ਜਾਂਦੀ ਹੈ।
ਇਹ ਪ੍ਰਥਾ ਅਜੇ ਤੱਕ ਵੀ ਜਿਉਂ ਦੀ ਤਿਉਂ ਹੀ ਬਰਕਰਾਰ ਹੈ। ਅਰਥਾਤ ਏਥੇ ਫਿਰ ਇਹ ਗੱਲ ਹੀ ਆ ਜਾਂਦੀ ਹੈ ਅਖੇ ਜਿਸ ਦੀ ਲਾਠੀ ਉਸ ਦੀ ਮੱਝ। ਅੱਜ ਤੱਕ ਤਾਂ ਜ਼ਿਆਦਾ ਝੁਕਾਵ ਇਸ ਗੱਲ ਦਾ ਹੀ ਰਿਹਾ ਹੈ ਕਿ ਬੁਰਾਈ ਖ਼ਤਮ ਹੋਣ ਦੀ ਬਜਾਇ ਹੋਰ ਵਧ-ਫੁੱਲ ਰਹੀ ਹੈ ਤੇ ਝੂਠ ਤੇ ਫਰੇਬ ਨੂੰ ਸਤਿਕਾਰਿਆ ਤੇ ਵਡਿਆਇਆ ਜਾਂਦਾ ਹੈ। ਇਹ ਨਾਸ਼ਵਾਨ ਦੁਨੀਆਂ ਚਾਹੇ ਤਾਂ ਕਿਸੇ ਨੂੰ ਆਸ਼ਮਾਨ ’ਤੇ ਬਿਠਾ ਦਿੰਦੀ ਹੈ। ਇਹੀ ਫਿਰ ਥੱਲਿਓਂ ਪੌੜੀ ਖਿੱਚ ਕੇ ਉਸਨੂੰ ਦਲਦਲ ਵਿਚ ਸੁੱਟ ਦਿੰਦੀ ਹੈ।
ਹੁਣ ਜੇਕਰ ਦੁਸਹਿਰੇ ਦੇ ਰਾਵਣ ਨੂੰ ਦੇਖਿਆ ਜਾਵੇ ਤਾਂ ਉਸ ਨੂੰ ਹੀ ਮਹਾਂ-ਬਲੀ, ਮਹਾਂ-ਯੋਧਾ, ਮਹਾਂ-ਗਿਆਨੀ, ਸਫ਼ਲ-ਸਮਰਾਟ ਤੇ ਅਣਖੀ ਰਾਜਾ ਵੀ ਮØੰਨਿਆ ਜਾਂਦਾ ਰਿਹਾ ਹੈ ਤੇ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਉਸਨੇ ਕਾਲ ਨੂੰ ਵੀ ਆਪਣੇ ਪਾਵੇ ਦੇ ਨਾਲ ਬੰਨ੍ਹਿਆ ਹੋਇਆ ਸੀ। ਦੂਜੇ ਪਾਸੇ ਉਸਨੂੰ ਹੀ ਬੁਰਾਈ ਦਾ ਪ੍ਰਤੀਕ ਮੰਨ ਕੇ ਉਸ ਦੇ ਪੁਤਲੇ ਵੀ ਜਲਾਏ ਜਾਂਦੇ ਹਨ। ਪਰ ਕੀ ਅੱਜ ਤੱਕ ਬੁਰਾਈ ਜਲ ਸਕੀ ਹੈ?
ਕਿਸੇ ਇਕ, ਦੋ ਜਾਂ ਤਿੰਨ ਜਣਿਆਂ ਦੇ ਪੁਤਲੇ ਬਣਾ ਕੇ ਜਲਾਉਣ ਨਾਲ ਕੀ ਬੁਰਾਈ ਸੱਚਮੁੱਚ ਜਲ ਜਾਂਦੀ ਹੈ? ਸਾਨੂੰ ਕਿੰਨੇ ਵਰ੍ਹੇ ਹੋ ਗਏ ਹਨ ਦੁਸਹਿਰੇ ਦੇ ਪੁਤਲੇ ਜਲਾਉਂਦਿਆਂ ਨੂੰ ਕੀ ਅਸੀਂ ਆਪਣੇ ਮਨਾਂ ’ਚੋਂ ਸੱਚਮੁੱਚ ਹੀ ਬੁਰਾਈ ਨੂੰ ਜਲਾ ਦਿਤਾ ਹੈ? ਕੀ ਅੱਜ ਅੱਛਾਈ ਨੇ ਬੁਰਾਈ ’ਤੇ ਜਿੱਤ ਪ੍ਰਾਪਤ ਕਰ ਲਈ ਹੈ? ਸੋਚ ਕੇ ਦੇਖੋ ਜਰਾ ਆਪਣੇ ਮਨ ਨਾਲ। ਕੀ ਅੱਜ ਸੱਚ ਨੇ ਜਿੱਤ ਪ੍ਰਾਪਤ ਕਰ ਲਈ ਹੈ? ਕੀ ਜੇਕਰ ਦੁਸਹਿਰੇ ਦੇ ਪੁਤਲੇ ਜਲਾਉਣ ਨਾਲ ਬੁਰਾਈ ਜਲ ਜਾਂਦੀ ਹੈ ਤਾਂ ਅਜਿਹੇ ਪੁਤਲੇ ਰੋਜ ਨਹੀਂ ਜਲਾਏ ਜਾਣੇ ਚਾਹੀਦੇ?
ਇਸ ਦੁਨੀਆਂ ਦਾ ਵਰਤਾਰਾ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਇਸ ਨੇ ਤਾਂ ਮਹਾਂਪੁਰਖਾਂ ਤੱਕ ਨੂੰ ਵੀ ਨਹੀਂ ਬਖ਼ਸਿਆ। ਉਨ੍ਹਾਂ ਨੂੰ ਹੀ ਝੂਠੀਆਂ ਤੋਹਮਤਾਂ ਲਾ ਕੇ ਜ਼ੇਲ੍ਹਾਂ ਵਿਚ ਡੱਕਿਆ ਗਿਆ। ਉਨ੍ਹਾਂ ਨੂੰ ਹੀ ਆਰਿਆਂ ਨਾਲ ਚਿਰਵਾਇਆ ਗਿਆ। ਉਨ੍ਹਾਂ ਨੂੰ ਹੀ ਸ਼ੂਲੀ ’ਤੇ ਚੜ੍ਹਾ ਕੇ ਕਿੱਲਾਂ ਥੋਕੀਆਂ ਗਈਆਂ। ਉਨ੍ਹਾਂ ਨੂੰ ਹੀ ਤੱਤੀਆਂ ਲੋਹਾਂ ਤੇ ਬਿਠਾਇਆ ਗਿਆ। ਅੱਜ ਵੀ ਕੀ ਹੋ ਰਿਹਾ ਹੈ। ਕੀ ਅੱਜ ਵੀ ਇਹ ਸਾਰਾ ਕੁਝ ਜਿਉਂ ਦਾ ਤਿਉਂ ਨਹੀਂ ਵਾਪਰ ਰਿਹਾ? ਕੀ ਅੱਜ ਸੱਚ ਨੂੰ ਤਸ਼ੀਹੇ ਦੇਣੇ ਬੰਦ ਹੋ ਗਏ ਹਨ? ਕੀ ਅੱਜ ਸੱਚ ਸ਼ੂਲੀ ’ਤੇ ਨਹੀਂ ਟੱਗਿਆ ਜਾ ਰਿਹਾ?
ਪਿਛਲੇ ਸਮੇਂ ਤੇ ਅੱਜ ਦੇ ਸਮੇਂ ਦੀ ਤੁਲਨਾ ਕਰ ਕੇ ਦੇਖੋ ਕਿ ਅੱਜ ਪਹਿਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ ਜਾਂ ਰਹਿੰਦਾ ਵੀ ਕੰਮ ਖ਼ਰਾਬ ਹੋ ਗਿਆ ਹੈ? ਕੀ ਅੱਜ ਮਹਾਂਪੁਰਖਾਂ ਤੇ ਸੱਚ ਨੂੰ ਬਖ਼ਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਸੱਚ ਦਾ ਪ੍ਰਚਾਰ ਕਰਨ ’ਤੇ ਗੋਲੀਆਂ ਨਾਲ ਬਿØੰਨ੍ਹ ਦਿੱਤਾ ਜਾਂਦਾ ਹੈ। ਪਿਛਲੇ ਸਮਿਆਂ ਦੀ ਤਰ੍ਹਾਂ ਸੱਚ ਅੱਜ ਵੀ ਲਿਫਿਆ ਹੋਇਆ ਦਿਖਾਈ ਦੇ ਰਿਹਾ ਹੈ। ਕੁਝ ਇਕ ਲੋਕ ਭੁੱਖੇ ਮਰ ਰਹੇ ਹਨ ਤੇ ਕਿਸੇ ਕੋਲ ਬੇਸ਼ੁਮਾਰ ਅੰਨ-ਭੰਡਾਰ ਭਰੇ ਪਏ ਹਨ। ਕਿਸੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ ਤੇ ਕਈਆਂ ਕੋਲ ਪਲਾਟਾਂ ਦੇ ਪਲਾਟ ਖਾਲੀ ਪਏ ਦਿਖਾਈ ਦਿØੰਦੇ ਹਨ। ਇਹ ਲੋਕ ਫਿਰ ਵੀ ਨਹੀਂ ਰੱਜਦੇ ਤੇ ਫਿਰ ਵੀ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ ਤੇ ਜੀਵਤ ਹੁੰਦੇ ਹੋਏ ਵੀ ਮਰੇ ਹੋਏ ਲੋਕਾਂ ਦੀ ਤਰ੍ਹਾਂ ਜੀਣ ਲਈ ਮਜ਼ਬੂਰ ਹੁੰਦੇ ਹਨ ਤੇ ਦੂਜਿਆਂ ਦਾ ਕੀਤਾ ਜਾਂਦਾ ਅੱਤਿਆਚਾਰ ਸਹਿੰਦੇ ਹਨ।
ਹੁਣ ਦੇਖ ਲਓ ਬੇ-ਗ਼ੁਨਾਹਾਂ ਨੂੰ ਫ਼ਾਂਸੀ ਦਿੱਤੀ ਜਾਂਦੀ ਹੈ ਤੇ ਅਰਬਾਂ ਕਰੋੜਾਂ ਦੇ ਘਪਲੇਬਾਜ ਤੇ ਕਾਤਲ ਸ਼ਰੇਆਮ ਬਾਹਰ ਘੁੰਮਦੇ ਹੋਏ ਨਜ਼ਰ ਆਉਂਦੇ ਹਨ। ਏਥੇ ਗਰੀਬ ਲੋਕਾਂ ਨੂੰ ਤੰਗ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਮੱਲੋ-ਮੱਲੇ ਰਾਹ ਜਾਂਦਿਆਂ ਨਾਲ ਪØੰਗੇ ਲੈਣੇ ਤੇ ਫਿਰ ਮਨਜੀਤ ਰੂਪੋਵਾਲੀਏ ਦੇ ਗੀਤ ਦੀ ਧੁੰਨ ਵਜਦੀ ਦਿਖਾਈ ਦਿØੰਦੀ ਹੈ ਅਖੇ ‘‘ਮੈਂ ਤਾਂ ਕਦੋਂ ਦਾ ਤੇਰੇ ਨਾਲ ਪੰਗਾ ਲੈਣ ਨੂੰ ਫਿਰਾ।’’ ਇਹ ਦੁਨੀਆਂ ਇਕ ਪਲ ਤਾਂ ਬੰਦੇ ਨੂੰ ਸੱਤਵੇਂ ਆਸਮਾਨ ’ਤੇ ਪਹੁੰਚਾ ਦਿØੰਦੀ ਹੈ ਤੇ ਦੂਜੇ ਪਲ ਉਸ ਦੇ ਥੱਲਿਓ ਪੌੜੀ ਖਿੱਚ ਕੇ ਉਸ ਨੂੰ ਦਲਦਲ ਵਿਚ ਧੱਕੇਲ ਦਿØੰਦੀ ਹੈ। ਫਿਰ ਜਿਧਰ ਪੈਸੇ ਦਾ ਜੋਰ ਪੈ ਗਿਆ ਉਹ ਸਹੀ ਹੋ ਗਿਆ ਦੂਸਰਾ ਗ਼ਲਤ।
ਦੁਨੀਆਂ ਦੀ ਕਿਸ-ਕਿਸ ਬੁਰਾਈ ਦਾ ਜ਼ਿਕਰ ਕਰੀਏ। ਕਿਹੜੀ ਬੁਰਾਈ ਹੈ। ਜਿਹੜੀ ਘਟ ਰਹੀ ਹੋਵੇ? ਦੁਸਹਿਰੇ ਦੇ ਪੁਤਲੇ ਬੇਚਾਰੇ ਹਰ ਸਾਲ ਜਲਣ ਦਾ ਹੌਸਲਾ ਕਰਦੇ ਹਨ। ਜਲਦੇ ਹਨ। ਫਿਰ ਲੋਕ ਮਠਿਆਈ ਖਾਂਦੇ ਹਨ। ਕੁਝ ਮਨਚਲੇ ਦੁਸਹਿਰੇ ਦੇ ਪੁਤਲੇ ਜਲਦੇ ਦੇਖ ਕੇ ਰਸਤੇ ਵਿਚ ਤੁਰੀਆਂ ਜਾਂਦੀਆਂ ਕੁੜੀਆਂ ਜਾਂ ਔਰਤਾਂ ਨਾਲ ਛੇੜਖਾਨੀ ਕਰਦੇ ਹਨ ਤੇ ਭੱਦੇ ਭੱਦੇ ਕਮੈਂਟ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਸਿਰ ਤੇ ਫਲਾਣੇ ਘਸੀਟਾ ਮੱਲ ਲੀਡਰ ਦਾ ਹੱਥ ਹੈ। ਜੇਕਰ ਫੜ੍ਹੇ ਗਏ ਜਾਂ ਤਾਂ ਕੁੜੀਆਂ ਜਾਂ ਔਰਤਾਂ ਨੂੰ ਜਾਂ ਉਨ੍ਹਾਂ ਦੇ ਘਰ ਦੇ ਮੈਂਬਰਾਂ ਨੂੰ ਧਮਕੀਆਂ ਵੀ ਦੇ ਦਿਆਂਗੇ।
ਇਸ ਤਰ੍ਹਾਂ ਹਰ ਸਾਲ ਬੇਚਾਰੇ ਦੁਸਹਿਰੇ ਦੇ ਪੁਤਲੇ ਜਲਣ ਦਾ ਹੀਆ ਜੁਟਾਉਂਦੇ ਹਨ। ਕਿ ਸਾਇਦ ਸਾਡੇ ਵਿਚ ਸਮਾਜ ਦੀਆਂ ਬੁਰਾਈਆਂ ਜਲ ਜਾਣ। ਦਿਨ ਬੀਤਦੇ ਜਾਂਦੇ ਹਨ। ਫਿਰ ਸਾਲ ਆ ਜਾਂਦਾ ਹੈ ਤੇ ਫਿਰ ਕੁਝ ਨਵੇਂ ਬਣੇ ਹੋਏ ਪੁਤਲੇ ਸਮਾਜ ਵਿਚਲੀ ਬੁਰਾਈ ਨੂੰ ਜਲਾਉਣ ਲਈ ਜਲਣ ਦਾ ਹੌਸਲਾ ਜੁਟਾ ਪਾਉਂਦੇ ਹਨ। ਹਾਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਅਸੀਂ ਤਾਂ ਉਨ੍ਹਾ ਪੁਤਲਿਆਂ ਤੋਂ ਵੀ ਗਏ-ਗੁਜ਼ਰੇ ਹਾਂ ਜਿਹੜੇ ਆਪਣੇ ਮਨਾਂ ਦੀ ਬੁਰਾਈ ਨੂੰ ਜਲਾ ਨਹੀਂ ਸਕਦੇ ਸਗੋਂ ਆਪਣਾ ਰੁੱਖ ਹੋਰ ਬੁਰਾਈ ਕਰਨ ਵਲ ਕਰ ਲੈਂਦੇ ਹਾਂ।
ਪਰਸ਼ੋਤਮ ਲਾਲ ਸਰੋਏ,
92175-44348


0 comments:
Speak up your mind
Tell us what you're thinking... !