Headlines News :
Home » » ਵਧਦੀ ਲੁੱਟ - ਮੁਨੀਸ਼ ਸਰਗਮ

ਵਧਦੀ ਲੁੱਟ - ਮੁਨੀਸ਼ ਸਰਗਮ

Written By Unknown on Thursday, 17 October 2013 | 03:15

ਜ਼ਮੀਰਾਂ ਦੇ ਮਰਨ ਕਰਕੇ ਲੁੱਟਾਂ ਦੇ ਵਧਣ ਤਕ ।
ਅੱਖੀਆਂ ਵੀ ਇਹੋ ਸਭ ਤੱਕਣਾ ਸਿੱਖ ਜਾਣਗੀਆਂ ।
ਖ਼ਲਕਤ ਦੇ ਵਧਣ ਕਰਕੇ ਭੁੱਖਾਂ ਦੇ ਸਿਖ਼ਰ ਉਤੇ,
ਸਭ ਦਫ਼ਤਰਾਂ ਵਿਚ ਨੌਕਰੀਆਂ ਵਿਕ ਜਾਣਗੀਆਂ ।
ਲੋਟੂ ਸਰੀਰਾਂ ਦੇ ਜਦੋਂ ਸ਼ਰੇਆਮ ਵਿਚਰਨਗੇ,
ਮਸਤੀ ’ਚ ਡੁੱਬੀਆਂ ਜਵਾਨੀਆਂ ਟਿਕ ਜਾਣਗੀਆਂ ।
ਸੁਪਨਾ ਸੀ ਤੇਰੇ ਘਰ ਦੇ ਪਿੱਛੇ ਘਰ ਬਣਾਵਾਂਗਾ,
ਲਗਦੈ ਉਦੋਂ ਤਕ ਸਭ ਜ਼ਮੀਨਾਂ ਵਿਕ ਜਾਣਗੀਆਂ ।
ਲੋੜਾਂ ਨੂੰ ਵਿਲਕਦੇ ਬਾਲ ਜਦ ਰਾਗ ਅਲਾਪਣਗੇ,
ਤਦ ਤਕ ਰਾਗ ਤੇ ਸਰਗਮਾਂ ਸਭ ਮਿਟ ਜਾਣਗੀਆਂ ।

ਮੁਨੀਸ਼ ਸਰਗਮ,
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ (142033)
ਮੋਬਾਈਲ ਨੰਬਰ: 8146541700
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template