Headlines News :
Home » » ਖਜ਼ਾਨਾ ਖਾਲੀ ਐ - ਸੁਰਜੀਤ ਗੱਗ

ਖਜ਼ਾਨਾ ਖਾਲੀ ਐ - ਸੁਰਜੀਤ ਗੱਗ

Written By Unknown on Thursday, 17 October 2013 | 05:44

ਕੀ ਕਰਨ ਬਾਦਲ ਸਾਹਬ, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਵਿਧਾਇਕਾਂ ਦਾ ਸੀ ਬਣਦਾ ਜੋ, ਹੱਕ ਮਾਰਨਾ ਪਿਆ
ਲਗਜ਼ਰੀ ਕਾਰਾਂ ਦੇ ਕੇ ਹੀ ਡੰਗ ਸਾਰਨਾ ਪਿਆ
ਸੀ ਲੈ ਕੇ ਦੇਣੇ ਜਹਾਜ਼, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਚਲਾਨ ਕੱਟੋ ਸਕੂਟਰ, ਮੋਟਰ ਕਾਰਾਂ ਦੇ
ਬਿਊਟੀ ਪਾਰਲਿਓਂ ਨਿਕਲਦੀਆਂ ਮੁਟਿਆਰਾਂ ਦੇ
ਰਾਜ਼ ਰਹਿਣ ਦਿਓ ਰਾਜ਼, ਖਜ਼ਾਨਾ ਖਾਲੀ ਐ
ਕਿੱਥੇ ਮਰਨ ਬਾਦਲ ਸਾਹਬ, ਖਜ਼ਾਨਾ ਖਾਲੀ ਐ।

ਅੱਧੇ ਮੁਲਕ ਦਾ ਢਿੱਡ ਭਰ ਦਿੰਦਾ ਹੁੰਦਾ ਸੀ
ਮੁਲਕ ਨੂੰ ਪੈਰਾਂ ਸਿਰ ਕਰ ਦਿੰਦਾ ਹੁੰਦਾ ਸੀ
ਨੰਗਾਂ ਸੰਗ ਨੰਗ ਪੰਜਾਬ, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਪੰਜ ਦਰਿਆ ਦੀ ਧਰਤੀ ਪਾਣੀ ਮੁੱਲ ਵਿਕੇ
ਪ੍ਰਦੂਸ਼ਿਤ ਹੋ ਗਈ ਹਵਾ ਵੀ ਜਾਣੀਂ ਮੁੱਲ ਵਿਕੇ
ਗੰਧਲ਼ੇ ਹੋ ਗਏ ਆਬ, ਖਜ਼ਾਨਾ ਖਾਲੀ ਐ
ਕਿੱਥੇ ਵਿਕ ਜਾਈਏ ਜਨਾਬ, ਖਜ਼ਾਨਾ ਖਾਲੀ ਐ।

ਗੱਗ-ਬਾਣੀ ਵਿੱਚ ਲਿਖਿਆ ਢਾਹ ਨਾ ਢੇਰੀ ਓਏ
ਮੌਤਾਂ ਵੰਡਦੀ ਦਾਰੂ ਵਿਕੇ ਬਥ੍ਹੇਰੀ ਓਏ
ਹੋਰ ਖੋਲ੍ਹਾਂਗੇ ਠੇਕੇ ਸ਼ਰਾਬ, ਖਜ਼ਾਨਾ ਖਾਲੀ ਐ
ਹੋਰ ਕੀ ਕਰਨ ਬਾਦਲ ਸਾਹਬ ਖਜ਼ਾਨਾ ਖਾਲੀ ਐ?

ਸੁਰਜੀਤ ਗੱਗ
94633-89628

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template