ਸਿੱਖ ਹੈ?
ਫੂਕ ਦਿਓ ਜਿਉਂਦੇ ਨੂੰ ਈ
ਜੇ ਫੂਕ ਸਕਦੇ ਓ ਤਾਂ।
ਮੁਸਲਿਮ ਹੈ?
ਬਿੰਨ੍ਹ ਦਿਓ ਤ੍ਰਿਸ਼ੂਲਾਂ ਨਾਲ
ਬੋਟੀ ਬੋਟੀ ਕਰਕੇ
ਕੁੱਤਿਆਂ ਨੂੰ ਪਾ ਦਿਓ
ਜੇ ਪਾ ਸਕਦੇ ਓ ਤਾਂ।
ਹਿੰਦੂ ਐ?
ਲੱਤਾਂ ਤੋਂ ਫੜਕੇ
ਗੱਭੇ ਤੋਂ ਪਾੜ ਦਿਓ
ਤੇ ਜੇ ਈਸਾਈ ਹੈ
ਬੋਧੀ ਹੈ
ਜਾਂ ਜੈਨੀ ਐ
ਖਤਮ ਕਰ ਦਿਓ ਬੱਸ।
ਹੈਂ ਹੈਂ
ਇਹ ਇਸਾਈ ਵੀ ਨਹੀਂ?
ਹਿੰਦੂ ਮੁਸਲਿਮ ਸਿੱਖ
ਕੁੱਝ ਵੀ ਨਹੀਂ?
ਕੀ ਕਹਿੰਦਾ ਹੈ?
ਮੈਂ ਇਨਸਾਨ ਹਾਂ?
ਫੇਰ ਨਾ ਛੱਡਿਓ
ਇਹਦਾ ਜਿਉਂਦਾ ਰਹਿਣਾ
ਸਭ ਧਰਮਾਂ ਲਈ ਖਤਰਾ ਹੈ
ਹਰ ਹਾਲਤ ਵਿੱਚ
ਇਹਨੂੰ ਖਤਮ ਕਰਨਾ ਲਾਜ਼ਮੀ ਹੈ।
ਤੇ ਵੇਖਦਿਆਂ ਵੇਖਦਿਆਂ
ਤ੍ਰਿਸ਼ੂਲ
ਕਿਰਪਾਨ
ਬਰਛੇ
ਤਲਵਾਰਾਂ
ਅਪਣਾ ਅਪਣਾ ਧਰਮ ਭੁੱਲ ਗਈਆਂ।

ਫੂਕ ਦਿਓ ਜਿਉਂਦੇ ਨੂੰ ਈ
ਜੇ ਫੂਕ ਸਕਦੇ ਓ ਤਾਂ।
ਮੁਸਲਿਮ ਹੈ?
ਬਿੰਨ੍ਹ ਦਿਓ ਤ੍ਰਿਸ਼ੂਲਾਂ ਨਾਲ
ਬੋਟੀ ਬੋਟੀ ਕਰਕੇ
ਕੁੱਤਿਆਂ ਨੂੰ ਪਾ ਦਿਓ
ਜੇ ਪਾ ਸਕਦੇ ਓ ਤਾਂ।
ਹਿੰਦੂ ਐ?
ਲੱਤਾਂ ਤੋਂ ਫੜਕੇ
ਗੱਭੇ ਤੋਂ ਪਾੜ ਦਿਓ
ਤੇ ਜੇ ਈਸਾਈ ਹੈ
ਬੋਧੀ ਹੈ
ਜਾਂ ਜੈਨੀ ਐ
ਖਤਮ ਕਰ ਦਿਓ ਬੱਸ।
ਹੈਂ ਹੈਂ
ਇਹ ਇਸਾਈ ਵੀ ਨਹੀਂ?
ਹਿੰਦੂ ਮੁਸਲਿਮ ਸਿੱਖ
ਕੁੱਝ ਵੀ ਨਹੀਂ?
ਕੀ ਕਹਿੰਦਾ ਹੈ?
ਮੈਂ ਇਨਸਾਨ ਹਾਂ?
ਫੇਰ ਨਾ ਛੱਡਿਓ
ਇਹਦਾ ਜਿਉਂਦਾ ਰਹਿਣਾ
ਸਭ ਧਰਮਾਂ ਲਈ ਖਤਰਾ ਹੈ
ਹਰ ਹਾਲਤ ਵਿੱਚ
ਇਹਨੂੰ ਖਤਮ ਕਰਨਾ ਲਾਜ਼ਮੀ ਹੈ।
ਤੇ ਵੇਖਦਿਆਂ ਵੇਖਦਿਆਂ
ਤ੍ਰਿਸ਼ੂਲ
ਕਿਰਪਾਨ
ਬਰਛੇ
ਤਲਵਾਰਾਂ
ਅਪਣਾ ਅਪਣਾ ਧਰਮ ਭੁੱਲ ਗਈਆਂ।

ਸੁਰਜੀਤ ਗੱਗ
94633-89628

0 comments:
Speak up your mind
Tell us what you're thinking... !