ਵਾਦ ਹੈ ਵਿਵਾਦ ਹੈ
ਸੰਵਾਦ ਹੈ ਵਿਸਮਾਦ ਹੈ
ਧਰਮ ਤੇ ਸ਼ਰਾਪ ਹੈ
ਪਾਪ ਹੈ ਬਸ ਪਾਪ ਹੈ
ਇਨਸਾਨ ਤਾਂ ਸ਼ੇਤਾਨ ਹੈ
ਮਾਨਵਤਾ ਦਾ ਘਾਣ ਹੈ
ਬਾਕੀ ਸਭ ਝੂਠ ਹੈ
ਸੱਚ੍ਹ ਤਾਂ ਸ਼ਮਸ਼ਾਨ ਹੈ
ਚੁੱਪ ਵੀ ਖਾਮੋਸ਼ ਹੈ
ਸੋਚ ਹੈ ਨਾ ਹੋਸ਼ ਹੈ
ਰੋਸ ਹੀ ਬਸ ਰੋਸ ਹੈ
ਜਬਰ ਹੈ ਜਨਾਹ ਹੈ
ਹਰ ਪਾਸੇ ਹਰ ਰਾਹ ਹੈ
ਲੁੱਟੀ ਹੋਈ ਇਜ਼ਤਾਂ ਦੀ
ਰੋਂਦੀ ਦਾਸਤਾਂ ਹੈ
ਪੁੱਜੇ ਜਾਣ ਪੱਥਰ ਜੋ
ਬੇਜਾਨ ਹੈ ਬੇਜਾਨ ਹੈ
ਇਨਸਾਨੀ ਹਰ ਜਿੰਦਗੀ ਦਾ
ਹੁੰਦਾ ਅਪਮਾਨ ਹੈ
ਤੇਜ਼ ਰਫਤਾਰ ਹੈ
ਆਰ ਹੈ ਜਾ ਪਾਰ ਹੈ
ਮਹਿਨਤਾ ਤੋਂ ਡਰ ਲੱਗੇ
ਮਸ਼ੀਨੀ ਏ ਸੰਸਾਰ ਹੈ
ਕਾਨੂੰਨ ਹੈ ਸਰਕਾਰ ਹੈ
ਬੇਕਾਰ ਹੈ ਬੇਕਾਰ ਹੈ
ਸੱਚ ਜੈਲ ਵਿਚ ਕੈਦ ਹੈ
ਦੋਸ਼ੀ ਘੁੰਮੇ ਬਾਹਰ ਹੈ
ਦੇਰ ਹੈ ਸਵੇਰ ਹੈ
ਹਨੇਰ ਹੀ ਹਨੇਰ ਹੈ
ਨਫ਼ਰਤ ਦੀ ਅੱਗ ਹੈ
ਬਾਰੂਦ ਦਾ ਢੇਰ ਹੈ
ਸੂਲਾਂ ਨੇ ਕੰਢੇ ਨੇ
ਕਿਰਪਾਨਾ ਅਤੇ ਖੰਡੇ ਨੇ
ਹਥਿਆਰ ਹੀ ਹਥਿਆਰ ਹੈ
ਤਿਆਰ ਬਰ ਤਿਆਰ ਹੈ
ਚੰਗਾ ਹੈ ਜਾ ਮਾੜਾ ਹੈ
ਸੋਚ ਦਾ ਅਖਾੜਾ ਹੈ
ਭਗਵਾਨ ਦੇ ਪ੍ਰਸ਼ਾਦ ਦਾ ਵੀ
ਲਿਆ ਜਾਂਦਾ ਭਾੜਾ ਹੈ
'ਅਮਰ" ਵੀ ਅਜੀਬ ਹੈ
ਕਿਹੋ ਜਾ ਸਲੀਕਾ ਹੈ
ਦਾਰੂ ਪੀਕੇ ਲਿਖੀ ਜਾਵੇ
ਕੇਹਾ ਇਹ ਤਰੀਕਾ ਹੈ...
ਸੰਵਾਦ ਹੈ ਵਿਸਮਾਦ ਹੈ
ਧਰਮ ਤੇ ਸ਼ਰਾਪ ਹੈ
ਪਾਪ ਹੈ ਬਸ ਪਾਪ ਹੈ
ਇਨਸਾਨ ਤਾਂ ਸ਼ੇਤਾਨ ਹੈ
ਮਾਨਵਤਾ ਦਾ ਘਾਣ ਹੈ
ਬਾਕੀ ਸਭ ਝੂਠ ਹੈ
ਸੱਚ੍ਹ ਤਾਂ ਸ਼ਮਸ਼ਾਨ ਹੈ
ਚੁੱਪ ਵੀ ਖਾਮੋਸ਼ ਹੈ
ਸੋਚ ਹੈ ਨਾ ਹੋਸ਼ ਹੈ
ਰੋਸ ਹੀ ਬਸ ਰੋਸ ਹੈ
ਜਬਰ ਹੈ ਜਨਾਹ ਹੈ
ਹਰ ਪਾਸੇ ਹਰ ਰਾਹ ਹੈ
ਲੁੱਟੀ ਹੋਈ ਇਜ਼ਤਾਂ ਦੀ
ਰੋਂਦੀ ਦਾਸਤਾਂ ਹੈ
ਪੁੱਜੇ ਜਾਣ ਪੱਥਰ ਜੋ
ਬੇਜਾਨ ਹੈ ਬੇਜਾਨ ਹੈ
ਇਨਸਾਨੀ ਹਰ ਜਿੰਦਗੀ ਦਾ
ਹੁੰਦਾ ਅਪਮਾਨ ਹੈ
ਤੇਜ਼ ਰਫਤਾਰ ਹੈ
ਆਰ ਹੈ ਜਾ ਪਾਰ ਹੈ
ਮਹਿਨਤਾ ਤੋਂ ਡਰ ਲੱਗੇ
ਮਸ਼ੀਨੀ ਏ ਸੰਸਾਰ ਹੈ
ਕਾਨੂੰਨ ਹੈ ਸਰਕਾਰ ਹੈ
ਬੇਕਾਰ ਹੈ ਬੇਕਾਰ ਹੈ
ਸੱਚ ਜੈਲ ਵਿਚ ਕੈਦ ਹੈ
ਦੋਸ਼ੀ ਘੁੰਮੇ ਬਾਹਰ ਹੈ
ਦੇਰ ਹੈ ਸਵੇਰ ਹੈ
ਹਨੇਰ ਹੀ ਹਨੇਰ ਹੈ
ਨਫ਼ਰਤ ਦੀ ਅੱਗ ਹੈ
ਬਾਰੂਦ ਦਾ ਢੇਰ ਹੈ
ਸੂਲਾਂ ਨੇ ਕੰਢੇ ਨੇ
ਕਿਰਪਾਨਾ ਅਤੇ ਖੰਡੇ ਨੇ
ਹਥਿਆਰ ਹੀ ਹਥਿਆਰ ਹੈ
ਤਿਆਰ ਬਰ ਤਿਆਰ ਹੈ
ਚੰਗਾ ਹੈ ਜਾ ਮਾੜਾ ਹੈ
ਸੋਚ ਦਾ ਅਖਾੜਾ ਹੈ
ਭਗਵਾਨ ਦੇ ਪ੍ਰਸ਼ਾਦ ਦਾ ਵੀ
ਲਿਆ ਜਾਂਦਾ ਭਾੜਾ ਹੈ
'ਅਮਰ" ਵੀ ਅਜੀਬ ਹੈ
ਕਿਹੋ ਜਾ ਸਲੀਕਾ ਹੈ
ਦਾਰੂ ਪੀਕੇ ਲਿਖੀ ਜਾਵੇ
ਕੇਹਾ ਇਹ ਤਰੀਕਾ ਹੈ...



0 comments:
Speak up your mind
Tell us what you're thinking... !