Headlines News :
Home » » ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ - ਗੁਰਚਰਨ ਪੱਖੋਕਲਾਂ

ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ - ਗੁਰਚਰਨ ਪੱਖੋਕਲਾਂ

Written By Unknown on Sunday, 27 October 2013 | 03:06

  ਗੁਰਚਰਨ ਪੱਖੋਕਲਾਂ 
ਫੋਨ 9417727245       
ਪਿੰਡ ਪੱਖੋਕਲਾਂ             
ਜਿਲਾ ਬਰਨਾਲਾ       
   
         ਸਿੱਖੀ ਰਵਾਇਤਾਂ ਅਤੇ ਖਾਲਸੇ ਦੇ ਬੋਲਬਾਲੇ ਜਦੋਂ ਰਲਗੱਡ ਹੋ ਜਾਣ ਤਦ ਇੱਕ ਅਸਪਸਟ ਤਸਵੀਰ ਪਰਗਟ ਹੋ ਜਾਂਦੀ ਹੈ
ਦਸ ਗੁਰੂਆਂ ਦੇ ਵਾਰਸ ਅਖਵਾਉਣ ਵਾਲਿਆਂ ਦੀ। ਦਸ ਗੁਰੂਆਂ ਨੇ ਉਹਨਾਂ ਦੇ ਫਲਸਫੇ ਦੇ ਰਾਂਹੀਆਂ ਨੂੰ ਭਾਵੇਂ ਇੱਕ ਸਪੱਸਟ ਸੋਚ ਅਤੇ ਸਪੱਸਟ ਫਲਸਫਾ ਦਿੱਤਾ ਹੈ ਪਰ ਜਿਉਂ ਜਿਉਂ ਇਸ ਕੌਮ ਦੇ ਵਾਰਸ ਕਚਘਰੜ ਲੋਕ ਬਣਦੇ ਗਏ ਤਿਉਂ 2 ਇਸ ਕੌਮ ਦੇ ਫਲਸਫੇ ਅਤੇ ਰਵਾਇਤਾਂ ਦੀ ਹਾਲਤ ਖਰਾਬ ਕਰ ਦਿੱਤੀ ਗਈ। ਅੰਗਰੇਜ ਰਾਜਸੱਤਾ ਨੇ ਹੀ ਸਿੱਖ ਕੌਮ ਵਿੱਚ ਵਿਗਾੜ ਪਾਉਣ ਦੀ ਕਸਰ ਨਹੀ ਛੱਡੀ ਸੀ ਪਰ ਉਸ ਤੋਂ ਬਾਅਦ ਹਿੰਦੂ ਮੂਲਵਾਦੀ ਸਰਕਾਰਾਂ ਅਤੇ ਵਰਤਮਾਨ ਵਿੱਚ ਅਖੌਤੀ ਸਿੱਖ ਸਰਕਾਰਾਂ ਅਤੇ ਸਿੱਖ ਕੌਮ ਦੇ ਧਾਰਮਿਕ ਪਰਬੰਧਕਾਂ ਨੇ ਸਭ ਤੋਂ ਜਿਆਦਾ ਤੇਲ ਸਿੱਖ ਫਲਸਫੇ ਦੇ ਜੜੀਂ ਦੇਣ ਦੀ ਕੋਸਿਸ ਕੀਤੀ ਹੈ। ਗੁਰੂਆਂ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਕਿਸੇ ਦੁਨਿਆਵੀ ਧਰਮ ਦੇ ਕਾਇਲ ਨਹੀ ਸਨ । ਗੁਰੂਆਂ ਦਾ ਉਪਦੇਸ ਸਿਰਫ ਗਿਆਨ ਦੇਣ ਦਾ ਅਤੇ ਹਾਸਲ ਕਰਨ ਦਾ ਸੀ ਜਹਾਂ ਗਿਆਨ ਤਹਾਂ ਧਰਮੁ ਹੈ  ਦਾ ਹੁਕਮ ਗਰੰਥ ਸਾਹਿਬ ਵਿੱਚ ਦਰਜ ਹੈ। ਸਮਾਜਕ ਧਰਮ ਰਾਜਸੱਤਾ ਦੀ ਪੈਦਾਇਸ ਹਨ ਅਵਤਾਰੀ ਪੁਰਸਾਂ ਦੇ ਨਹੀਂ। 
       ਇਸ ਤਰਾਂ ਹੀ ਗੁਰੂਆਂ ਦੀ ਸੋਚ ਨੂੰ ਸਮੱਰਪਣ ਲੋਕਾਂ ਲਈ ਖਾਲਸਾ ਬਣਨ ਦਾ ਰਾਹ ਹੈ ਜੋ ਵਰਤਮਾਨ ਵਿੱਚ ਰਾਜਸੱਤਾ ਦੁਆਰਾ ਪੂਰੇ ਦਾ ਪੂਰਾ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਅੰਮਿ੍ਰਤ ਸਿਰਫ ਸੱਚ ਨੂੰ ਹੀ ਕਿਹਾ ਹੈ ( ਅੰਮਿ੍ਰਤ ਏਕੋ ਨਾਮ ਹੈ ) ਪਰ ਵਰਤਮਾਨ ਵਿੱਚ ਖੰਡੇ ਬਾਟੇ ਦੀ ਪਾਹੁਲ ਨੂੰ ਹੀ ਅੰਮਿ੍ਰਤ ਵਿੱਚ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਖੰਡੇ ਬਾਟੇ ਦੀ ਪਾਹੁਲ ਦੇਣ ਦਾ ਇਨਕਲਾਬੀ ਕਦਮ ਚੁਕਿਆ ਸੀ ਅਤੇ ਇਹ ਪਾਹੁਲ ਸਿਰਫ ਉਹੀ ਲੋਕ ਲੈ ਸਕਦੇ ਸਨ ਜੋ ਸਿਰ ਵਾਰਨ ਦਾ ਪ੍ਰਣ ਕਰਦੇ ਸਨ । ਸਿਰ ਨਾਂ ਦੇਣ ਵਾਲੇ ਭਾਵ ਸਹੀਦੀ  ਪਾਉਣ ਤੋਂ ਡਰਨ ਵਾਲੇ ਨੂੰ ਖੰਡੇ ਬਾਟੇ ਦੀ ਪਾਹੁਲ ਨਹੀਂ ਦਿੱਤੀ ਜਾਂਦੀ ਸੀ। ਵਰਤਮਾਨ ਵਿੱਚ ਇਹ ਸਿੰਘ ਬਣਾਉਣ ਵਾਲੀ  ਪਾਹੁਲ ਏਨੀ ਸਸਤੀ ਕਰ ਦਿੱਤੀ ਗਈ ਹੈ ਕਿ ਇਹ ਡਰਪੋਕ ਅਤੇ ਅਨੇਕਾਂ ਮਾਨਸਿਕ ਬਿਮਾਰੀਆਂ ਦੇ ਸਿਕਾਰ ਵਿਅਕਤੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਸਿਰਫ ਗਿਣਤੀ ਵਧਾਉਣ ਲਈ ।
 ਜਦ ਕਿਧਰੇ ਸਮਾਜ ਦੁਸਮਣ ਲੋਕ ਬੋਲਦੇ ਹੋਣ ਤਾਂ ਵਰਤਮਾਨ ਦੇ ਅੰਮਿ੍ਰਤ ਧਾਰੀ (ਸਿੰਘ ਖਾਲਸੇ) ਘਰਾਂ ਅੰਦਰ ਲੁਕ ਜਾਂਦੇ ਹਨ ਜਦ ਕਿ ਗੁਰੂਆਂ ਦੇ ਸਮੇਂ ਦੇ ਖਾਲਸੇ ਗੱਜ ਵੱਜ ਕੇ ਬਾਹਰ ਨਿਕਲਿਆ ਕਰਦੇ ਸਨ। ਗੁਰੂਆਂ ਨੇ ਖਾਲਸਾ ਪੰਥ ( ਰਾਹ ) ਚਲਾਇਆਂ ਸੀ ਜਿਸ ਜਿਸ ਉਪਰ ਖਾਲਸਾ ਫੌਜ ਤੁਰਿਆ ਕਰਦੀ ਸੀ । ਫੌਜ ਕਦੇ ਹਥਿਆਰ ਰਹਿਤ ਨਹੀਂ ਹੁੰਦੀ ਅਤੇ ਨਾਂ ਹੀ ਕਦੇ ਡਰਦੀ ਹੈ । ਖਾਲਸਾ ਸਿੱਖਣ ਵਾਲੇ ਸਿੱਖਾਂ ਦੀ ਨਹੀ ਇਹ ਤਾਂ ਸਹੀਦੀ ਪਾਉਣ ਵਾਲੇ ਮਰਜੀਵੜਿਆਂ ਦੀ ਫੌਜ ਹੁੰਦੀ ਹੈ। ਕੋਈ ਜਰੂਰੀ ਨਹੀਂ ਹੁੰਦਾਂ ਕਿ ਦੁਨੀਆਂ ਦਾ ਹਰ ਬੰਦਾਂ ਸਹੀਦੀ ਦਾ ਰਾਹ ਚੁਣ ਸਕੇ । ਗੁਰੂ ਵਾਲਾ ਤਾਂ ਹਰ ਕੋਈ ਬਣ ਸਕਦਾ ਹੈ ਭਾਵੇਂ ਖੰਡੇ ਬਾਟੇ ਦੀ ਪਾਹੁਲ ਨਾਂ ਵੀ ਲਵੇ ਪਰ ਸਹੀਦੀ ਤੋਂ ਡਰਨ ਵਾਲਾ ਕਦੇ ਖਾਲਸਾ ਫੌਜ ਦਾ ਸਿਪਾਹੀ ਨਹੀਂ ਬਣ ਸਕਦਾ ਗੁਰੂ ਵਾਲਾ ਤਾਂ ਦੁਨੀਆਂ ਦਾ ਹਰ ਬੰਦਾਂ ਹੁੰਦਾਂ ਹੀ ਹੈ ਜੋ ਸਿੱਖਣ ਦੇ ਰਾਹ ਤੁਰ ਪੈਂਦਾਂ ਹੈ। ਅਸਲੀ ਸਿੱਖ ਉਹ ਹੀ ਹੁੰਦਾਂ ਹੈ ਜੋ ਸਿੱਖਣ ਤੁਰਦਾ ਹੋਵੇ ਪਰ ਜਿਹੜੇ ਲੋਕ ਸਿੱਖਣ ਦੀ ਥਾਂ ਸਿਖਾਉਣ ਤੁਰ ਪੈਂਦੇ ਹਨ ਜਾਂ ਤਾਂ ਉਹ ਪੂਰਨ ਪੁਰਖ ਹੁੰਦੇ ਹਨ ਜਾਂ ਫਿਰ ਮੂਰਖ । ਸਿੱਖਣ ਵਾਲਿਆਂ ਲਈ ਗੁਰੂਆਂ ਨੇ ਹਿੰਦੋਸਤਾਨ ਦੇ ਇਲਾਕੇ ਵਿੱਚ ਹੋਏ ਅਵਤਾਰੀ ਪੁਰਸਾਂ ਦੇ ਇੱਕ ਵੱਡੇ ਹਿੱਸੇ ਦਾ ਫਲਸਫਾ ਇਕੱਠਾ ਕੀਤਾ ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਫਕੀਰ ਲੋਕ ਸਾਮਲ ਹਨ । ਗੁਰੂ ਨਾਨਕ ਦੁਆਰਾ ਉਸ ਸਮੇਂ ਅਨੁਸਾਰ ਸੱਚ ਸਮਝੇ ਜਾਣ ਵਾਲੇ ਉਪਦੇਸ ਇਕੱਠੇ ਕਰਕੇ ਪੋਥੀ ਰੂਪ ਵਿੱਚ ਆਪਣੇ ਕੋਲ ਰੱਖੇ ਜੋ ਅੱਗੇ ਜਾਕੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਿਤ ਕੀਤੇ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਰੂਪ ਦਾ ਮੰਨਣ ਦਾ ਹੁਕਮ ਕੀਤਾ । ਗੁਰੂ ਜੀ ਨੇ ਦੇਹ ਧਾਰੀ ਗੁਰੂ ਜਾਂ ਆਗੂ ਦੀ ਪਰੰਪਰਾਂ ਬੰਦ ਨਹੀਂ ਕੀਤੀ ਜੋ ਅਜਕਲ ਪਰਚਾਰਿਆ ਜਾ ਰਿਹਾ ਹੈ । ਗੁਰੂ ਜੀ ਨੇ ਕਿਹਾ ਸੀ ਗੁਰੂ ਗਰੰਥ ਜੀ ਵਿੱਚ ਜੋ ਲਿਖਿਆ ਹੈ ਉਸ ਤੋਂ ਅਗਵਾਈ ਲੈਣੀ ਅਤੇ ਸਮੇਂ ਅਨੁਸਾਰ ਗੁਰੂ ਗਰੰਥ ਦੀ ਰਹਿਨਮਾਈ  ਹੇਠ ਪੰਚਾਇਤੀ ਰੂਪ ਵਿੱਚ ਨਵੇਂ ਫੈਸਲੇ ਲੈਣ ਦੀ ਪਰੰਪਰਾਂ ਦੀ ਵੀ ਨੀਂਹ ਰੱਖੀ ਸੀ। 
                  ਸਮੇਂ ਦੇ ਨਾਲ ਖਾਲਸਾ ਫੌਜ ਦੇ ਆਗੂ ਗੁਰੂਆਂ ਦੇ ਹੁਕਮ ਤੋਂ ਬਾਗੀ ਹੁੰਦੇ ਗਏ ਜਿਸਦੀ ਨੀਂਹ ਰਣਜੀਤ ਸਿੰਘ ਹੁਕਮਰਾਨ ਤੋਂ ਵੱਡੇ ਪੱਧਰ ਤੇ ਸੁਰੂ ਹੋਈ ਭਾਵੇਂ ਇਸ ਤੋਂ ਪਹਿਲਾਂ ਬੰਦੇ ਬਹਾਦਰ ਦੇ ਕੁਝ ਸਾਥੀ ਵੀ ਸਰਕਾਰਾਂ ਦੇ ਸਾਥੀ ਬਣਕੇ ਖਾਲਸਾ ਫੌਜ ਨੂੰ ਪਾਟੋ ਧਾੜ ਕਰਨ ਦੇ ਦੋਸੀ ਬਣ ਗਏ ਸਨ ਜੋ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਸਨ । ਇਸ ਤਰਾਂ ਰਾਜ ਸਤਾ ਨੇ ਗੁਰੂਆਂ ਦੇ ਫਲਸਫੇ ਨੂੰ ਮੇਟਣ ਦਾ ਸਮੇਂ ਸਮੇਂ ਤੇ ਪੂਰਾ ਜੋਰ ਲਾਇਆ । ਅੰਗਰੇਜਾਂ ਨੇ ਤਾਂ ਬਹੁਤ ਯੋਜਨਾਂ ਬੰਦੀ ਨਾਲ ਗੁਰੂਆਂ ਦੇ ਵਾਰਸਾਂ ਨੂੰ ਗੁੰਮਰਾਹ ਕਰਨ ਲਈ ਅਤੇ ਖਾਲਸੇ ਨੂੰ ਆਪਣੇ ਲਈ ਵਰਤਣ ਲਈ ਨੀਤੀਆਂ ਬਣਾਈਆਂ। ਅੰਗਰੇਜ ਕੌਮ ਸਿੱਖ ਆਗੂਆਂ ਦੀ ਸੋਚ ਉਪਰ ਭਾਰੂ ਪਈ । ਦੇਹਧਾਰੀ ਨੂੰ ਨਾਂ ਮੰਨਣ ਦੀ ਪਰੰਪਰਾਂ ਵੀ ਰਾਜਸੱਤਾ ਨੇ ਹੀ ਸੁਰੂ ਕਰਵਾਈ ਹੈ ਪਰ ਗੁਰੂ ਗਰੰਥ ਦੇ ਲੱਗ ਭੱਗ ਹਰ ਪੰਨੇ ਤੇ ਦੇਹਧਾਰੀਆਂ ਦਾ ਸਤਿਕਾਰ ਮਿਲਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਸਮੁੱਚੀ ਬਾਣੀ ਦੇਹਧਾਰੀਆਂ ਦੀ ਲਿਖੀ ਹੋਈ ਹੈ ਫਿਰ ਗੁਰੂਆਂ ਦੇ ਵਾਰਸਾਂ ਨੂੰ ਆਗੂ ਵਿਹੂਣੇ ਕਰਨ ਲਈ ਇਹ ਰਵਾਇਤ ਚਾਲੂ ਕੀਤੀ ਗਈ । ਅੰਗਰੇਜਾਂ ਤੋਂ ਬਅਦ ਨਵੀ ਰਾਜਸੱਤਾ ਨੇ ਵੀ ਖਾਲਸਾਈ ਰਵਾਇਤਾਂ ਨੂੰ ਮਲੀਆਂ ਮੇਟ ਕਰਨ ਦੀਆਂ ਨੀਤੀਆਂ ਜਾਰੀ ਰੱਖੀਆਂ ਜਿਸ ਵਿੱਚ ਪੰਥਕ ਸਰਕਾਰਾਂ ਅਤੇ ਅਖੌਤੀ ਪੰਥਕ ਆਗੂਆਂ ਨੇ ਭਰਵਾਂ ਸਹਿਯੋਗ ਦਿੱਤਾ ।ਅੱਜ ਦੇ ਸਮੇਂ ਵਿੱਚ ਸਿੱਖ ਗੁਰੂਆਂ ਦੁਆਰਾ ਪਰਚਾਰੇ ਫਲਸਫੇ ਨੂੰ ਮੰਨਣ ਵਾਲੇ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਨੂੰ ਵਰਤਮਾਨ ਅੰਮਿ੍ਰਤਧਾਰੀ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ । ਭਾਵੇਂ ਗੁਰੂ ਗੋਬਿੰਦ ਸਿੰਘ ਤੱਕ ਹਰ ਸਿੱਖਣ ਵਾਲਾ ਹਿੰਦੂ ਮੁਸਲਮਾਨ ਗੁਰੂਆਂ ਦਾ ਸਤਿਕਾਰ ਦਾ ਪਾਤਰ ਸੀ ਭਾਵੇਂ  ਭਾਈ ਨੰਦਲਾਲ ਵਰਗੇ ਕੇਸ ਕਤਲ ਕਰਾਉਣ ਵਾਲਾ ਵੀ ਗੁਰੂਆਂ ਦੇ ਸਤਿਕਾਰ ਦਾ ਪਾਤਰ ਸੀ ਪਰ ਵਰਤਮਾਨ ਵਿੱਚ ਇਸ ਤਰਾਂ ਗੁਰੂ ਫਲਸਫੇ ਨੂੰ ਪਿਆਰ ਕਰਨ ਵਾਲੇ ਨਫਰਤ ਦੇ ਪਾਤਰ ਬਣ ਗਏ ਹਨ । ਅਸਲ ਵਿੱਚ ਗੁਰੂਆਂ ਦੇ ਫਲਸਫੇ ਨੂੰ ਪਰਚਾਰਨ ਵਾਲੇ ਲੋਕ ਰਾਜਸੱਤਾ ਦੇ ਗੁਲਾਮ ਬਣ ਗਏ ਹਨ। ਗੁਰੂ ਗੋਬਿੰਦ ਸਿੰਘ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋਈ ਹੈ ਜਿਸ ਅਨੁਸਾਰ ਗੁਰੂ ਦੀ ਸੋਚ ਪਰਚਾਰਨ ਵਾਲੇ ਲੋਕਾਂ ਦੇ ਆਗੂ ਰਾਜਸੱਤਾ ਦੇ ਅੰਗ ਬਣ ਚੁੱਕੇ ਹਨ। ਗੁਰੂਆਂ ਦੀ ਸੋਚ ਪਰਚਾਰਨ ਵਾਲੇ ਅਤੇ ਅਮਲੀ ਰੂਪ ਵਿੱਚ ਲਾਗੂ ਕਰਨ ਵਾਲੇ ਕਿਸੇ ਮਹਾਨ ਯੋਧੇ ਦੀ ਉਡੀਕ ਹਾਲੇ ਹੋਰ ਕਰਨੀਂ ਪਵੇਗੀ। 
                                                                                                                                                                                                                                                                                                       

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template