ਚੰਗੀ ਮਾੜੀ ਜਿੱਦਾਂ ਦੀ ਵੀ ਸ਼ਕਲ ਬਖ਼ਸ਼ ਦੇ।
ਐ ਖੁਦਾ ਬੰਦੇ ਨੁੰ ਪਰ ਕੁਝ ਤੂੰ ਅਕਲ ਬਖ਼ਸ਼ ਦੇ।
ਪੌਣਾਂ ਵਿਚ ਜਹਿਰਾਂ ਘੋਲੀ ਜਾਂਦੈ ਨਾ ਸਮਝੇ,
ਬਰਬਾਦੀ ਦਾ ਇਸਨੂੰ ਤੂੰ ਕੁਝ ਖੌਫ਼ ਬਖ਼ਸ਼ ਦੇ।
ਤੋੜ ਰਿਹੈ ਬੰਧਨ ਸਾਰੇ ਬੇਸਬਰੀ ਦੇ ਵਿਚ,
ਇਸ ਬੇਸਬਰੇ ਤਾਈਂ ਕੁਝ ਤੂੰ ਸਬਰ ਬਖ਼ਸ਼ ਦੇ।
ਖੂਨ ਲਿਬੜਿਆ ਨਾ ਆਵੇ ਅਖਬਾਰ ਭਲਕ ਦਾ,
ਪਹਿਲੇ ਪੰਨੇ ਨੂੰ ਸੁਖਦ ਕੁਈ ਖ਼ਬਰ ਬਖ਼ਸ਼ ਦੇ।
ਆਉਣ ਵਾਲੀ ਨਸਲ ਕਰ ਸਕੇ ਮਾਣ ਰਤਾ ਜੋ,
ਕੌਮ ਮਿਰੀ ਨੂੰ ਕੁਝ ਐਸੇ ਵੀ ਬਸ਼ਰ ਬਖ਼ਸ਼ ਦੇ।
ਐ ਖੁਦਾ ਬੰਦੇ ਨੁੰ ਪਰ ਕੁਝ ਤੂੰ ਅਕਲ ਬਖ਼ਸ਼ ਦੇ।
ਪੌਣਾਂ ਵਿਚ ਜਹਿਰਾਂ ਘੋਲੀ ਜਾਂਦੈ ਨਾ ਸਮਝੇ,
ਬਰਬਾਦੀ ਦਾ ਇਸਨੂੰ ਤੂੰ ਕੁਝ ਖੌਫ਼ ਬਖ਼ਸ਼ ਦੇ।
ਤੋੜ ਰਿਹੈ ਬੰਧਨ ਸਾਰੇ ਬੇਸਬਰੀ ਦੇ ਵਿਚ,
ਇਸ ਬੇਸਬਰੇ ਤਾਈਂ ਕੁਝ ਤੂੰ ਸਬਰ ਬਖ਼ਸ਼ ਦੇ।
ਪਹਿਲੇ ਪੰਨੇ ਨੂੰ ਸੁਖਦ ਕੁਈ ਖ਼ਬਰ ਬਖ਼ਸ਼ ਦੇ।
ਆਉਣ ਵਾਲੀ ਨਸਲ ਕਰ ਸਕੇ ਮਾਣ ਰਤਾ ਜੋ,ਕੌਮ ਮਿਰੀ ਨੂੰ ਕੁਝ ਐਸੇ ਵੀ ਬਸ਼ਰ ਬਖ਼ਸ਼ ਦੇ।
ਹਰਮੇਲ ਪਰੀਤ

0 comments:
Speak up your mind
Tell us what you're thinking... !