ਗਰੀਬ ਜਦ ਵੇਚਦਾ ਵੋਟਾਂ, ਤਾਂ ਤਕੜਾ ਭਾਅ ਲਗਾਉਦਾਂ ਹੈ
ਗੁੰਡੇ ਬਲਵਾਨ ਬਣਦੇ ਨੇ, ਚੋਰ ਕੁਰਸੀ ਤੇ ਬਹਿੰਦੇ ਨੇ
ਕਿਤੇ ਜੇ ਘਰ ਡਿੱਗਦਾ ਹੈ, ਤਾਂ ਹੁੰਦੀ ਰਾਜਨੀਤੀ ਹੈ
ਜੇ ਪੈਦਾਂ ਰੌਲਾ ਮਿੱਗ ਦਾ ਹੈ,ਤਾਂ ਹੁੰਦੀ ਰਾਜਨੀਤੀ ਹੈ
ਜਦੋਂ ਪਰਿਵਾਰ ਸੜਦੇ ਨੇ, ਜਦੋਂ ਘਰ ਬਾਰ ਸੜਦੇ ਨੇ
ਜਦੋਂ ਵੀ ਕੁੱਟ ਪੈਦੀ ਹੈ
ਤਾਂ ਬੜੇ ਬਿਆਨ ਸੁਣਦਾ ਹਾਂ, ਬੜੇ ਅਪਮਾਨ ਸੁਣਦਾ ਹਾਂ
ਜਦੋਂ ਵੀ ਅੱਗ ਲੱਗਦੀ ਹੈ, ਤਾਂ ਇੱਕ ਮੈਦਾਨ ਬਣਦਾ ਹੈ
ਜਿੱਥੇ ਰਿਆਜ਼ ਹੁੰਦਾ ਹੈ, ਨੇਤਾ ਦੀ ਰਾਜਨੀਤੀ ਦਾ
ਏਹ ਕੈਸਾ ਲੋਕਤੰਤਰ ਹੈ ਜੋ ਪਹਿਲਾਂ ਮਾਰ ਦੇਦਾਂ ਹੈ,
ਬੜੇ ਹੀ ਬੇਕਸੂਰਾਂ ਨੂੰ
ਤੇ ਫਿਰ ਕਿਉਂ ਹੇਜ ਆਉਦਾਂ ਹੈ ਤੇ ਫਿਰ ਕਿਉਂ ਤਰਸ ਆਉਦਾਂ ਹੈ
ਜਦੋਂ ਸਲਫਾਸ ਜੀਉਦੀ ਹੈ, ਤਾਂ ਇੱਕ ਕਿਰਸਾਨ ਮਰਦਾ ਹੈ
ਬੰਦਾ ਇਸ ਮੁਲਕ ਦਾ ਭੋਲਾ, ਪੁਲਿਸ ਤੋਂ ਬਹੁਤ ਡਰਦਾ ਹੈ
ਜਦੋਂ ਵੀ ਪਾਣੀ ਵੰਡਿਆ ਹੈ, ਜਾਂ ਜਦੋਂ ਜ਼ਮੀਨ ਵੰਡੀ ਹੈ
ਤਾਂ ਹੋਈ ਰਾਜਨੀਤੀ ਹੈ
ਜਦੋਂ ਤਣਖਾਹ ਵਧਦੀ ਹੈ, ਕਦੇ ਖੁਦਗਰਜ਼ ਲੀਡਰਾਂ ਦੀ
ਤਾਂ ਮੈਂ ਇੱਕ ਵਾਰ ਨਹੀ ਤੱਕੀ, ਸ਼ਕਲ ਇਸ ਰਾਜਨੀਤੀ ਦੀ
ਮੇਜ ਥਪਥਪਾਏ ਜਾਂਦੇ, ਤੇ ਜਸ਼ਨ ਮਨਾਏ ਜਾਂਦੇ ਨੇ
ਜਸ਼ਨ ਵਿੱਚ ਬਹਿਸ ਨਹੀ ਹੁੰਦੀ, ਜਸ਼ਨ ਵਿੱਚ ਜਸ਼ਨ ਹੁੰਦੇ ਨੇ
ਜਸ਼ਨ ਵਿੱਚ ਜਾਮ ਖੁੱਲਦੇ ਨੇ
ਜਸ਼ਨ ਵਿੱਚ ਲੋਕ ਭੁੱਲਦੇ ਨੇ

ਸੁਖਦੀਪ ਸਿੰਘ
ਮੋਗਾ

0 comments:
Speak up your mind
Tell us what you're thinking... !