ਸੂਬੇ ਵਿੱਚ ਸੜਕ ਦੁਰਘਟਨਾਵਾਂ ਵਿਚ ਰੋਜ਼ਾਨਾ ਹੀ ਕਈ ਲੋਕਾਂ ਦੀ ਜਾਨ ਜਾ ਰਹੀ ਹੈ, ਸੜਕ ਸਫ਼ਰ ਨੂੰ ਸੁਰੱਖਿਅਤ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
ਦਿੱਤੇ ਸਵਾਬ ਦਾ ਜਵਾਬ ਇਹ ਹੈ ਕਿ ਸਾਡੇ ਸੂਬੇ ਵਿੱਚ ਪ੍ਰਬੰਧਕੀ ਢਾਂਚੇ ਵਾਲੀ ਕੋਈ ਗੱਲ ਹੀ ਨਹੀਂ ਕਿਉਂਕਿ- ਜਦੋਂ ਵੀ ਕੋਈ ਨਵੀਂ ਜਾਂ ਪੁਰਾਣੀ ਸੜਕ ਤੇ ਕੰਮ ਕਰਾਉਣਾ ਹੋਵੇ ਠੇਕੇਦਾਰ ਨੂੰ ਬਜਟ ਦੀ ਬਜਾਏ ਹੋਰ ਜ਼ਰੂਰੀ ਗੱਲਾਂ ਐਗਰੀਮੈਂਟ ਵਿਚ ਲਿਖਵਾਈਆਂ ਜਾਣ ਭਾਵ ਠੇਕੇਦਾਰ ਨੂੰ ਘਾਟਾ ਨਾ ਪਵੇ ਦੀ ਸੋਚ ਨੂੰ ਮੁੱਖ ਰੱਖਕੇ ਕੰਮ ਨਾ ਕਰਾਵੇ, ਜਦ ਕਿ ਸਾਰੇ ਕੰਮ ਇਹ ਹੀ ਸੋਚ, ਰੱਖ ਕੇ ਕਰੇ- ਕਰਵਾਏ ਜਾਂਦੇ ਹਨ। ਉਸਨੂੰ ਆਪਣੇ ਸੂਬੇ, ਦੇਸ਼ ਦਾ ਕੋਈ ਮਤਲਬ ਨਹੀਂ ਹੁੰਦਾ। ਉਸਨੂੰ ਜਲਦੀ ਤੋਂ ਜਲਦੀ ਤੇ ਬੇਢੰਗੇ ਤਰੀਕੇ ਨਾਲ ਕੰਮ ਮੁਕਾਉਣ ਦੀ ਲੱਗੀ ਹੁੰਦੀ ਹੈ। ਕੋਈ ਵੀ ਸੜਕ ਗਲੀ ਦਾ ਕੰਮ ਸ਼ੁਰੂ ਕਰਨ ਲੱਗੇ ਸਾਰੀ ਦੀ ਸਾਰੀ ਜਿਤਨੀ ਲੰਬਾਈ ਚੌੜਾਈ ਹੁੰਦੀ ਹੈ ਪੁਟਵਾ ਦਿੱਤੀ ਜਾਂਦੀ ਹੈ। ਇਹ ਨਹੀਂ ਹੋਣਾ ਚਾਹੀਦਾ, ਸੜਕਾਂ ਗਲੀਆਂ ਦਾ ਕੰਮ ਹਮੇਸ਼ਾ ਹਿੱਸਿਆਂ ਵਿਚ ਤੇ ਖੱਬੇ ਸੱਜੇ ਪਾਸਿਆਂ ਵਿੱਚ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਚਲਦੀ ਟਰੈਫਿਕ ਨੂੰ ਕੋਈ ਰੁਕਾਵਟ ਨਾ ਆਵੇ ਤੇ ਜਿਥੇ ਜਿਥੇ ਕੰਮ ਹੋ ਗਿਆ ਹੋਵੇ ਉਸ ਥਾਂ ਨੂੰ ਪੂਰੀ ਤਰ੍ਹਾਂ ਬਰਾਬਰ ਪਹਿਲਾਂ ਦੀ ਤਰ੍ਹਾਂ ਹੀ ਤਿਆਰ ਕਰਨਾ ਠੇਕੇਦਾਰ ਦੇ ਐਗਰੀਮੈਂਟ ਵਿਚ ਲਿਖਤੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਅਗਰ ਇਤਨਾ ਹੀ ਹੋ ਜਾਵੇ 50% ਦੁਰਘਟਨਾਵਾਂ ਘਟ ਜਾਣਗੀਆਂ।
ਦੂਸਰਾ ਇਹ ਕਿ ਡਰਾਈਵਿੰਗ ਲਾਈਸੈਂਸ ਸਹੀ ਪਾਰਦਰਸ਼ਤਾ ਨਾਲ ਬਣਾਏ ਜਾਣ। ਕਹੀ ਜਾਂਦੇ ਹਾਂ ਫਿਰ ਵੀ ਸਭ ਕੁਝ ਚਲਦਾ ਹੈ।
ਤੀਸਰਾ ਇਹ ਕਿ 4ਗਜਡਕਗ ਸਾਹਿਬ ਚੱਲਦੀ ਬੱਸ ਵਿਚ ਮੋਬਾਇਲ ਸੁਣਨੇ ਬੰਦ ਕਰ ਦੇਣ। ਅਗਰ ਕੋਈ ਫੋਨ ਆ ਹੀ ਗਿਆ ਤਾਂ ਉਸ ਨੂੰ ਅਟੈਂਡ ਕਰਕੇ ਇਕ ਦੋ ਸੈਕਿੰਡ ਵਿੱਚ ਦੱਸ ਦੇਣ ਕਿ ਅਗਲੇ ਛਵਰਬ ਤੇ ਗੱਲ ਕਰਾਂਗੇ। ਜਦੋਂ ਕਈ ਕਈ ਕਿਲੋਮੀਟਰ ਗੱਲਾਂ ਹੀ ਕਰਦੇ ਜਾਂਦੇ ਹਨ ਤਾਂ ਦੁਰਘਟਨਾ ਵਾਪਰਨ ਦੇ ਆਸਾਰ ਬਣ ਜਾਂਦੇ ਹਨ।
ਚੌਥਾ ਇਹ ਕਿ ਸਾਡੀ ਜਨਤਾ ਹਾਲੇ ਵੀ ਟਰੈਫਿਕ ਰੂਲਾਂ ਤੋਂ ਅਣਜਾਣ ਹੈ, ਖਾਸ ਕਰਕੇ ਭਾਈਏ ਲੋਕ। ਇਨ੍ਹਾਂ ਨੂੰ ਪੰਜਾਬ ’ਚ ਰਹਿੰਦੇ ਕਾਫੀ ਸਮਾਂ ਬੀਤ ਗਿਆ ਫਿਰ ਵੀ ਸੜਕ ਦੇ ਵਿਚਕਾਰ ਹੀ ਚਲਣਗੇ। 25-30 ਪ੍ਰਤੀਸ਼ਤ ਦੁਰਘਟਨਾਵਾਂ ਇਹ ਲੋਕ ਹੀ ਕਰਦੇ- ਕਰਵਾਉਂਦੇ ਹਨ। ਇਨ੍ਹਾਂ ਨੂੰ ਵੀ ਸਮਝਾਉਣ ਦੀ ਲੋੜ ਹੈ।
ਪੰਜਵਾਂ ਇਹ ਕਿ ਾਂ$ ਸਕੀਮਾਂ ਤੇ ਪ੍ਰਾਈਵੇਟ ਬੱਸਾਂ ਵਾਲੇ ਲੋੜ ਤੋਂ ਵੱਧ ਗੱਡੀਆਂ ਭਜਾਉਂਦੇ ਹਨ ਇਹ ਸੁਧਾਰ ਕਰਨਾ ਚਾਹੀਦਾ ਹੈ।
ਛੇਵਾਂ ਇਹ ਕਿ ਰੇਤ ਦੇ ਭਰੇ ਟਰੱਕ ਟਰਾਲੇ-ਟਰਾਲੀਆਂ ਢੱਕ ਕੇ ਜਾਂ ਪਾਣੀ ਦਾ ਛੜਕਾ ਕਰਕੇ ਲਿਜਾਣੀਆਂ ਚਾਹੀਦੀਆਂ ਹਨ।
ਸੱਤਵਾਂ ਇਹ ਕਿ ਹਰ ਸੜਕ ਨੂੰ ਡੀਵਾਈਡਰਾਂ ਵਿਚ ਵੰਡਿਆ ਜਾਵੇ।
ਮੋਬਾ: 98723-72504


0 comments:
Speak up your mind
Tell us what you're thinking... !