ਨਿਹਾਲੇ ਨੂੰ ਆਉਂਦਾ ਵੇਖ ਸਾਧ ਨੇ ਅੱਖਾਂ ਮੀਚ ਲਈਆਂ 'ਤੇ ਹੱਥ 'ਚ ਫੜ੍ਹੀ ਮਾਲਾ ਫੇਰਨ ਲੱਗਾ। ਸਵਾਮੀ ਜੀ-ਸਵਾਮੀ ਜੀ ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।-"ਸਵਾਮੀ ਜੀ-ਸਵਾਮੀ ਜੀ.....!" ਕਰੋ ਕੋਈ ਕਿਰਪਾ,ਬਥੇਰਾ ਦੁੱਖ਼ੀ ਹਾ ਮੈਂ। ਜਦ ਦੀਆਂ ਲਾਵਾਂ ਲੀਤੀਆਂ ਨੇ ਮੈਂ ਆਪਣੀ ਕਾਟੋ-ਕਲੇਸ਼ਨੀ ਨਾਲ। ਘਰ ਦਾ ਸੁੱਖ-ਚੈਨ ਈ ਮੁਕ ਗਿਆ। ਹਰ ਘੜੀ ਕਲੇਸ਼ ਪਾਈ ਰੱਖਦੀ ਏ ਉਹ। ਕੋਈ ਅਵਸਰ ਵਿਰਾਮ ਨਹੀਂ ਜਾਣ ਦਿੰਦੀ। ਜਦ ਮੈਂ ਮਾਪਿਆਂ ਦਾ ਪੱਖ ਲੇਵਾ, ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ। ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਵਾਰ ਤਾਂ ਸ਼ੁਰੂ ਹੋਈ ਇਹ ਤੂੰ-ਤੂੰ..,ਮੈਂ-ਮੈਂ..,ਤੇਰਾ-ਮੇਰਾ..,ਦੀ ਜੰਗ ਕਈ ਦਿਨਾਂ ਤੱਕ ਚੱਲਦੀ ਏ। ਜਦ ਮੈਂ ਉਹਦਾ ਸਾਥ ਦੇ ਦੇਵਾ ਤਾ ਮਾਪੇ ਖਫ਼ਾ ਹੋ ਕੇ ਮੈਥੋਂ ਰੁਖ਼ ਵੱਟ ਲੈਦੇ ਨੇ। ਕਹਿੰਦੇ ਨੇ ਮੁੰਡੀਆਂ ਤੂੰ ਕਵਾਰਾ ਹੀ ਚੰਗਾ ਸੀ, ਵਿਆਹੇ ਦੀ ਮਤ ਜਨਾਨੀ ਨੇ ਮਾਰ ਸੁੱਟੀ।
ਸਵਾਮੀ ਜੀ ਹੁਣ ਤੁਸੀਂ ਹੀ ਕੱਢੋ ਕੋਈ ਉਪਾਅ ? ਮੈਂ ਮਾਪਿਆਂ ਦੀ ਮੰਨਾ ਜਾਂ ਕਾਟੋ ਦੀ? ਦੋਹਾਂ ਪਾਸਿਓ ਮੇਰੀ ਹੀ ਹਾਰ ਬਣਦੈ!
-"ਕਾਕਾ...!" ਹੱਕ ਦੋਹਾਂ ਦਾ ਬਰਾਬਰ ਹੀ ਬਣਦੈ। ਖੁਸ਼ਹਾਲੀ ਸੱਚ ਦਾ ਸਾਥ ਦੇਣ 'ਚ ਹੀ ਹੁੰਦੈ। ਇਸ ਲਈ ਤੂੰ ਸੱਚ ਦਾ ਸਾਥ ਹੀ ਦੇ। ਸਾਧ ਨੇ ਨਾਲ ਪਈ ਟੋਕਰੀ 'ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ,ਮੰਤਰ ਪੜ੍ਹਿਆ 'ਤੇ ਪੱਤੀਆਂ ਨੂੰ ਸਾਮ੍ਹਣੇ ਵਾਲੇ ਬਿਰਖ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ ਮਾਰਿਆ। ਜਿਸ ਤੇ ਲਿਖਿਆ ਸੀ,"ਦਕਸ਼ਣਾ ਸ਼ਰਧਾ ਅਨੁਸਾਰ"
ਨਿਹਾਲਾ ਸਮਝ ਗਿਆ। ਉਨ੍ਹੇ ਖੀਸੇ 'ਚੋ ਸੌ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ 'ਚ ਰੱਖ ਦਿੱਤਾ।ਸਾਧ ਨੇ ਬੁਝਦੀ ਚਿਲਮ 'ਚ ਫੁਕ ਮਾਰੀ, ਮਾਸਾ ਕੁ ਚਿੰਗਾਰੀ ਸੁਲਗੀ। ਲੰਬਾ ਜਿਹਾ ਸੂਟਾ ਅੰਦਰ ਖਿੱਚਕੇ ਉਨ੍ਹੇ, ਨਿਹਾਲੇ ਦੇ ਮੂੰਹ ਵਲ ਛੱਡ ਦਿੱਤਾ। ਖੰਘੂ-ਖੰਘੂ ਕਰਦੇ ਨਿਹਾਲੇ ਨੇ ਮਸਾ ਹੀ ਆਪਣਾ ਸਾਹ ਟਿਕਾਇਆ।-"ਆਹ ਤੇਲ ਲੈ ਜੀਂ ਭਗਤਾ, ਘਰ ਜਾ ਕੇ ਉਹਦੀ ਹਰ ਚੀਜ਼ ਤੇ ਛਿੜਕੀਂ। 'ਤੇ ਉਹਦੇ ਖ਼ੁਦ ਤੇ ਵੀ। ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ। ਪਰ ਯਾਦ ਰੱਖੀ ਉਹਨੂੰ ਇਸ ਗੱਲ ਦੀ ਭਿਣਕ ਨਾ ਲੱਗੇ। ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌ ਦਾ ਕੜਕਦਾ-ਕੜਕਦਾ ਪੱਤਾ ਵੇਖ, ਸਾਧ ਨੇ ਆਪਣੀ ਸ਼ੈਤਾਨੀ ਖੋਪੜੀ ਘੁੰਮਾਈ। ਅੱਖਾਂ ਬੰਦ ਕਰਕੇ, ਉਹ ਮੁਸਕਰਾਇਆ 'ਤੇ ਫਿਰ ਇੱਕ ਸੱਜਰਾ ਦਾਅ ਸੁੱਟਿਆ।-"ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ। ਤੇਰੇ ਕਰਨੀ ਜਾਂ ਮੂੰਹ 'ਚੋਂ ਨਿਕਲੀ ਕੋਈ ਅਜਿਹੀ ਗੱਲ ਜਿਹਣੇ ਤੇਰੇ ਚੰਗੇ ਸੁਭਾਗ ਦੀ ਰੇਖਾ ਪਲਟ ਦਿੱਤੀ 'ਤੇ ਤੈਂਨੂੰ ਗ੍ਰਹਾਂ ਦੇ ਚੱਕਰਾਂ 'ਚ ਪਾ ਸੁੱਟੀਆਂ। ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ।-"ਜੀ..ਹਾ…. ਸਵਾਮੀ ਜੀ...!" ਇੱਕ ਗੱਲ ਹੈ, ਪਰ ਤੁਹਾਨੂੰ ਦੱਸਾਂ ਕਿਵੇਂ? ਦੱਸਦੇ ਨੂੰ ਵੀ ਸ਼ਰਮ ਆਉਂਦੈ। ਨਿਹਾਲਾ ਠਠੰਬਰ ਕੇ ਜੇ ਬੋਲਿਆਂ। ਸਵਾਮੀ ਜੀ ਗੱਲ ਉਸ ਵੇਲੇ ਦੀ ਹੈ। ਜਦ ਮੈਂ ਆਪਣੇ ਰਿਸ਼ਤੇ ਲਈ ਜੀਤੋ ਨੂੰ ਵੇਖਣ ਉਹਦੇ ਘਰ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਰਜ਼ਾਮੰਦੀ ਤੋਂ ਬਾਅਦ ਸਾਨੂੰ ਨਾਲ ਦੇ ਕਮਰੇ 'ਚ ਤੋਰ ਦਿੱਤਾ। ਤਾਂ ਜੋ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਿਏ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿਉਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਮੈਂ ਉਹਦੇ ਮੁਖ ਵੱਲ ਵੇਖ ਕੇ ਨੀਵੀਂ ਪਾ ਲਈ, ਪਤਾ ਨਹੀਂ ਮੈਂ ਉਹਨੂੰ ਵੇਖ ਕੇ ਲੱਜਿਆਵਾਨ ਕਿਵੇਂ ਹੋ ਗਿਆ ਸੀ। ਨਾ ਗੱਲ ਸ਼ੁਰੂ ਉਹ ਕਰ ਰਹੀ ਸੀ 'ਤੇ ਨਾ ਹੀ ਮੈਂ। ਕਿੰਨਾ ਹੀ ਚਿਰ ਉਹ ਮੇਰੇ ਬੂਥੇ ਵੱਲ, ਡੱਡੂ ਵਾਂਗ ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -"ਜੀ.. ਤੁਸੀਂ ਮੇਰੇ ਤੋਂ ਕੁਝ ਪੁੱਛਣਾ ਨਹੀਂ ਚਾਹੁੰਦੇ..."? ਮੈਂ ਘਬਰਾਹਟ 'ਚ ਬੋਲ ਗਿਆ "ਭੈਣ ਜੀ.. ਤੁਸੀਂ ਕਿੰਨੇ ਭੈਣ-ਭਰਾ ਓ। ਪਹਿਲਾ ਤਾਂ ਉਹ ਗੁੱਸੇ 'ਚ ਲਾਲ ਪੀਲੀ ਹੋਈ 'ਤੇ ਫਿਰ ਇਕਦਮ ਠੰਢੀ ਪੈ ਗਈ,ਪਤਾ ਨਹੀਂ ਕੀ ਸੋਚਕੇ...? ਮੁਸਕਰਾਹਟ ਬਿਖੇਰਦੀ ਉਹ ਬੋਲੀ, "ਜੀ" ਪਹਿਲਾ ਤਾਂ ਤਿੰਨ ਸਾਂ, ਪਰ ਹੁਣ.. ਲੱਗਦੈ.....? ਮੇਰਾ ਵੀ ਹਾਸਾ ਨਿੱਕਲ ਗਿਆ। ਅਚਾਨਕ ਬੱਤੀ ਗੁਲ ਹੋ ਗਈ। ਹਨੇਰਾ ਹੋਣ ਕਾਰਨ ਘਰਦਿਆਂ ਨੇ ਸਾਨੂੰ ਹਾਕ ਮਾਰ ਲਈ। ਅਸੀਂ ਬਾਹਰ ਆ ਗਏ। ਪਰ ਮਾਪਿਆਂ ਨੇ ਸਾਨੂੰ ਹੱਸਦੇ ਵੇਖ,ਸਾਡੇ ਬਾਹਰ ਆਉਂਣ ਤੋਂ ਪਹਿਲਾ ਹੀ ਸਾਡੇ ਰਿਸ਼ਤੇ ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ ਭਾਣਾਂ ਮੰਨ ਕੇ ਅਸੀਂ ਦੋਹਾਂ ਨੇ ਇਸ ਨਵੇਂ ਰਿਸ਼ਤੇ ਨੂੰ ਪਰਵਾਨ ਕਰ ਲਿਆ।ਅਗਲੇ ਦਿਨ ਸਾਰੇ ਅਖ਼ਬਾਰਾਂ ਤੇ ਖ਼ਬਰ ਸੀ- "ਸੰਸਾਰ ਦਾ ਸਭ ਤੋਂ ਵੱਡਾ ਬਲੈਕ ਆਊਟ,ਦੇਸ਼ ਦੇ ਤਿੰਨ ਵੱਡੇ ਗਰਿਡ ਹੋਏ ਫ਼ੇਲ੍ਹ, ਅੱਧੇ ਤੋਂ ਵੱਧ ਦੇਸ਼ ਬਿਜ਼ਲੀ ਸੰਕਟ ਵਿੱਚ" ਉਸ ਦਿਨ ਤੋਂ ਬਾਅਦ ਚਾਰ ਦਿਨ ਬੱਤੀ ਨਹੀਂ ਆਈ। ਅਚਾਨਕ ਹੋਇਆਂ ਇਹ ਸਭ ਕੁਝ, ਸ਼ਾਇਦ ਆਉਂਣ ਵਾਲੇ ਮੇਰੇ ਬੁਰੇ ਦਿਨਾਂ ਦਾ ਸੰਕੇਤ ਸੀ।-"ਕਾਕਾ" 'ਉਸ ਦਿਨ ਭਲਾ ਵਾਰ ਕਹਿੜਾ ਸੀ। ਸਾਧ ਗੜ੍ਹਵੀ ਵਿਚਲੇ ਨੋਟ ਨੂੰ ਚੁੱਕਦਾ ਹੋਇਆਂ ਬੋਲਿਆਂ।-"ਜੀ.. ਸ਼ਾਇਦ..ਸ਼ਨੀਵਾਰ.....!"-"ਕਾਕਾ....!" ਪੈ ਗਿਆ ਨਾ ਪੰਗਾ। ਗ੍ਰਹਾਂ ਦਾ ਚੱਕਰ। ਸ਼ਨੀ ਦੀ ਕਰੋਪੀ। ਦੇਸ਼ ਵਿੱਚ ਹੀ ਨਹੀਂ, ਉਸ ਦਿਨ ਦਾ ਤੇਰੀ ਸਖ਼ਾਵਤ ਜ਼ਿੰਦਗੀ 'ਚ ਵੀ "ਬਲੈਕ ਆਊਟ" ਹੋ ਗਿਆ। ਹੁਣ ਤਾਂ ਤੇਲ ਦੇ ਛਿੜਕਾ ਨਾਲ ਵੀ ਕੁਝ ਨਹੀਓਂ ਬਣਨਾ। ਹਵਨ ਕਰਾਉਣਾਂ ਪੈਣੇ। ਕਾਕਾ ਇੰਝ ਕਰ, ਮੇਰੇ ਚੇਲੇ ਨੂੰ ਕਵੰਜਾ ਸੌ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।-"ਪਰ ਸਵਾਮੀ ਜੀ ਮੇਰੇ ਕੋਲ ਤਾਂ......!!
-"ਕੋਈ ਗੱਲ ਨਹੀਂ ਭਗਤਾ ਜਿੰਨੇ ਤੇਰੇ ਕੋਲ ਹੈ ਗੇ ਨੇ, ਤੂੰ ਦੇ ਜਾ ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਗੇ।ਜੇਬ ਖਾਲ੍ਹੀ
ਸੱਚਦੇਵਾਮੈਡੀਕੋਜ, ਮੁਕਤਸਰ (ਪੰਜਾਬ)
ਅਜੋਕੀਰਿਹਾਇਸ਼ – ਮੈਲਬੋਰਨ (ਆਸਟੇ੍ਲੀਆ)
ਮੋਬਾਇਲਨੰਬਰ – 0061- 449965340


0 comments:
Speak up your mind
Tell us what you're thinking... !