Headlines News :
Home » » ਗੀਤ - ਬਰਿੰਦਰ ਸਿੰਘ ਧਾਲੀਵਾਲ

ਗੀਤ - ਬਰਿੰਦਰ ਸਿੰਘ ਧਾਲੀਵਾਲ

Written By Unknown on Monday, 21 October 2013 | 06:41

ਬਹਿਸ ਕਰਾਂ ਤਾਂ ਹਨੇਰਗਰਦੀ ਜਿੱਤ ਦੀ ਹੈ,
ਚੁੱਪ ਰਹਾਂ ਤਾਂ ਇਖ਼ਲਾਕ ਹਾਰ ਦੇ ਨੇ।
ਇੱਥੇ ਗਊਆਂ ਖੌਰੂ ਪਾਉਂਦੀਆਂ ਨੇ,
ਤੇ ਢੁੱਠਾਂ ਵਾਲੇ, ਮੋਕਾਂ ਮਾਰਦੇ ਨੇ।

ਕਈ ਗਾਇਕ ਘਰਾਣੇ ਖੇਤੀਆਂ ਕਰਨ ਲੱਗ ਪਏ,
ਖਾਲੀ ਹੋਈਆਂ ਥਾਵਾਂ ਨੂੰ ਭਰਨ ਲੱਗ ਪਏ।
ਤੇ ਕਾਕੇ ਅੰਨ ਦਾਤੇ ਦੇ ਐਵੇਂ ਸੰਘ ਪਾੜਦੇ ਨੇ।
ਬਹਿਸ ਕਰਾਂ ਤਾਂ ...............................।

ਸੱਤਾ ਦੇ ਭੁੱਖੇ, ਲਾਲਚ ਦੇ ਮਾਰੇ ਬਿਮਾਰ ਸਰੀਰ ਨੇ ਜੋ,
ਵੋਟਾਂ ਮੰਗਣ ਵਾਲੇ ਬੇ ਜ਼ਮੀਰ ਨੇ ਜੋ।
ਇਹਨਾਂ ਗਿਰਿਆਂ ਨੂੰ ਚੁੱਕ, ਲੋਕੀ ਸਿਰਾਂ ਤੇ ਚਾੜ੍ਹਦੇ ਨੇ,
ਬਹਿਸ ਕਰਾਂ ਤਾਂ .............................।

ਇੱਕ ਨੇ ਮਖਮਲੀ ਜੱਤ, ਖੜ੍ਹੇ ਕੰਨ, ਲਾਲ ਪੀਲੇ ਭੂਰੇ ਕਾਲੇ,
ਬਿਸਕੁਟਾਂ ਨਾਲ ਪਲਦੇ, ਗੱਦਿਆਂ ਦੇ ਸੌਣ ਵਾਲੇ।
ਦੂਜੇ ਲੰਡਰ ਕਹਾਉਂਦੇ, ਫ਼ਰਜ ਨਿਭਾਉਂਦੇ, ਰਾਤਾਂ ਰਾਖੇ ਬਣ ਗੁਜਾਰਦੇ ਨੇ,
ਬਹਿਸ ਕਰਾਂ ਤਾਂ .......................................।

ਖਾਕੀ ਤੇ ਖਾਦੀ ਦੀ ਇਹ ਕੈਸੀ ਖੇਡ ਦੇਖੋ,
ਜੁਰਮ ਨੂੰ ਜਗ੍ਹਾ ਦੇਣ ਲਈ, ਵਟਦੇ ਨੇ ਟੇਢ ਦੇਖੋ।
ਅਖੇ! ਨਸ਼ੇ ਦੇਸ਼ ’ਚ ਪੈਰ ਪਸਾਰਦੇ ਨੇ,
ਬਹਿਸ ਕਰਾਂ ਤਾਂ ..................।

ਇੱਕ ਸ਼ਹਿਰ ਪੱਥਰਾਂ ਦਾ ਜਿੱਥੇ ਨਾ ਮਿੱਟੀ ਨਾ ਪਾਣੀ,
ਮਿੱਟੀ ਪਾਣੀ ਬਿਨਾਂ, ਦੱਸ ਤੇਰੀ ਕੀ ਕਹਾਣੀ।
ਫਿਰ ਵੀ ਗੱਭਰੂ ਉੱਡਣ ਲਈ ਉੱਥੇ, ਖੰਭ ਖਿਲਾਰਦੇ ਨੇ,
ਬਹਿਸ ਕਰਾਂ ਤਾਂ ..................।

ਸਾਨੂੰ ਸਵਰਗ ਦਿਖਾਉਣ ਦਾ ਜੋ ਦਾਵਾ ਕਰਦੇ,
ਬਾਪ ਬਣ ਰੱਬ ਮਿਲਾਉਣ ਦਾ ਜੋ ਵਾਅਦਾ ਕਰਦੇ।
ਇਹੀ ਲੋਕ ਪਰਿਭਾਸ਼ਾ ਬਾਪੂ ਦੀ ਵਿਗਾੜਦੇ ਨੇ,
ਬਹਿਸ ਕਰਾਂ ਤਾਂ ..................।

ਇੱਕ ਗੁੱਟਬਾਜ਼ੀ, ਦੂਜੀ ਫੁੱਟਬਾਜ਼ੀ, ਤੀਜੀ ਲੁੱਟਬਾਜ਼ੀ, ਲੱਗਣ ਵਾਂਗ ਮੌਤ ਦੇ,
ਨਾ ਪਿਆਰ, ਨਾ ਸਤਿਕਾਰ, ਤੇ ਨਾ ਹੀ ਯਾਰ ਲੱਭਣ, ਵਿੱਚ ‘ਪੌਤ’ ਦੇ।
ਸ਼ੈਤਾਨ ਤੋੜ ਕੇ ਘਰ ਇੱਕਜੁੱਟਤਾ ਦੇ, ਨਫ਼ਰਤ ਦੇ ਕਿਲ੍ਹੇ ਉਸਾਰ ਦੇ ਨੇ,
ਬਹਿਸ ਕਰਾਂ ਤਾਂ ਹਨੇਰਗਰਦੀ ਜਿੱਤ ਦੀ ਹੈ।
ਚੁੱਪ ਰਹਾਂ ਤਾਂ ਇਖ਼ਲਾਕ ਹਾਰ ਦੇ ਨੇ।
ਇੱਥੇ ਗਊਆਂ ਖੌਰੂ ਪਾਉਂਦੀਆਂ ਨੇ,
ਤੇ ਢੁੱਠਾਂ ਵਾਲੇ ਮੋਕਾਂ ਮਾਰਦੇ ਨੇ।



ਬਰਿੰਦਰ ਸਿੰਘ ਧਾਲੀਵਾਲ,
ਪਿੰਡ ਤੇ ਡਾਕ ਪਵਾਤ (ਪੌਤ),
ਜ਼ਿਲ੍ਹਾ ਲੁਧਿਆਣਾ।
ਮੋ: 94178-85509






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template