ਕਵਿਤਾ ਕੁਦਰਤ ਦੇ ਰੰਗਾਂ 'ਚ ਭਿੱਜੀ
ਹੱਸਦੀ ਖੇਡਦੀ
ਨਿਕਲ ਪਈ ਸ਼ਹਿਰ ਦੀਆਂ ਗਲੀਆਂ 'ਚ
ਬੇ ਰੌਣਕ ਚਿਹਰਿਆਂ ਨਾਲ ਭਰੇ ਬਜਾਰ ਦੀ
ਰੌਣਕ ਦੇਖ ਹੈਰਾਨ ਹੋ ਗਈ
ਥੋੜੀ ਅੱਗੇ ਗਈ ਤਾਂ
ਨਵੇਂ ਪੁਲ ਦੀ ਉਸਾਰੀ 'ਤੇ ਬਿਨਾ ਰੇਲਿੰਗ ਦੀ
ਫੁੱਟਪਾਥ ਦੇਖ ਕੇ ਪਰੇਸ਼ਾਨ ਹੋ ਗਈ
ਚੱਲਦੀ ਚੱਲਦੀ ਫਾਟਕ ਕ੍ਰਾਸ ਕਰ ਗਈ
ਇੱਕ ਬਸਤੀ 'ਚ ਜਾ ਪੁੱਜੀ
ਸੜਕ ਤੇ ਕੁਰਬਲ ਕੁਰਬਲ ਕਰਦੇ
ਨੰਗ ਧੜੰਗੇ ਬੱਚੇ ਦੇਖ
ਉਦਾਸ ਹੋ ਗਈ
ਇੱਕ ਪਾਸੇ ਰੇਲ ਦੀ ਪਟੜੀ ਤੇ ਬੈਠ ਗਈ
ਸੋਚਣ ਲੱਗੀ
ਮੈਂ ਤਾਂ ਕੁਦਰਤ ਦੇ ਰੰਗਾਂ 'ਚ ਭਿੱਜੀ
ਜ਼ਿੰਦਗੀ ਦਾ ਕੋਈ ਭਰਮ ਪਾਲੀ ਬੈਠੀ ਆਂ
ਹਕੀਕਤ ਤਾਂ ਅੱਜ ਦੀ ਇਹ ਹੈ ਕਿ
ਕੂੜ ਰਾਜਾ , ਕੂੜ ਪਰਜਾ , ਕੂੜ ਸਭ ਸੰਸਾਰ ...

ਹੱਸਦੀ ਖੇਡਦੀ
ਨਿਕਲ ਪਈ ਸ਼ਹਿਰ ਦੀਆਂ ਗਲੀਆਂ 'ਚ
ਬੇ ਰੌਣਕ ਚਿਹਰਿਆਂ ਨਾਲ ਭਰੇ ਬਜਾਰ ਦੀ
ਰੌਣਕ ਦੇਖ ਹੈਰਾਨ ਹੋ ਗਈ
ਥੋੜੀ ਅੱਗੇ ਗਈ ਤਾਂ
ਨਵੇਂ ਪੁਲ ਦੀ ਉਸਾਰੀ 'ਤੇ ਬਿਨਾ ਰੇਲਿੰਗ ਦੀ
ਫੁੱਟਪਾਥ ਦੇਖ ਕੇ ਪਰੇਸ਼ਾਨ ਹੋ ਗਈ
ਚੱਲਦੀ ਚੱਲਦੀ ਫਾਟਕ ਕ੍ਰਾਸ ਕਰ ਗਈ
ਇੱਕ ਬਸਤੀ 'ਚ ਜਾ ਪੁੱਜੀ
ਸੜਕ ਤੇ ਕੁਰਬਲ ਕੁਰਬਲ ਕਰਦੇ
ਨੰਗ ਧੜੰਗੇ ਬੱਚੇ ਦੇਖ
ਉਦਾਸ ਹੋ ਗਈ
ਇੱਕ ਪਾਸੇ ਰੇਲ ਦੀ ਪਟੜੀ ਤੇ ਬੈਠ ਗਈ
ਸੋਚਣ ਲੱਗੀ
ਮੈਂ ਤਾਂ ਕੁਦਰਤ ਦੇ ਰੰਗਾਂ 'ਚ ਭਿੱਜੀ
ਜ਼ਿੰਦਗੀ ਦਾ ਕੋਈ ਭਰਮ ਪਾਲੀ ਬੈਠੀ ਆਂ
ਹਕੀਕਤ ਤਾਂ ਅੱਜ ਦੀ ਇਹ ਹੈ ਕਿ
ਕੂੜ ਰਾਜਾ , ਕੂੜ ਪਰਜਾ , ਕੂੜ ਸਭ ਸੰਸਾਰ ...

ਰਸ਼ਮੀ ਸ਼ਰਮਾ
# 892 ,
ਉੱਚਾ ਖੇੜਾ ,
ਰੋਪੜ |

0 comments:
Speak up your mind
Tell us what you're thinking... !