Headlines News :
Home » » ਯਾਦ ਦੇ ਕਿਨਾਰੇ - ਰਸ਼ਮੀ ਸ਼ਰਮਾ

ਯਾਦ ਦੇ ਕਿਨਾਰੇ - ਰਸ਼ਮੀ ਸ਼ਰਮਾ

Written By Unknown on Thursday, 24 October 2013 | 02:41

ਖੁਰ ਗਏ ਨੇ ਹੁਣ ਤੇਰੀ ਯਾਦ ਦੇ ਕਿਨਾਰੇ ,
ਆਉਂਦੇ ਨਹੀਓ ਅੱਖੀਆਂ 'ਚੋ ਹੰਝੂ ਮੇਰੇ ਖਾਰੇ ..

ਬਦਲ ਗਈ ਏ ਰੁੱਤ ਉਦਾਸ ਮੇਰੇ ਦਿਲ ਦੀ ,
ਤੱਕਾਂ ਨਾ ਮੈਂ ਕੱਲੀ ਅੰਬਰਾ ਦੇ ਚੰਨ ਤਾਰੇ ..

ਦਿਨ ਵਾਲਾ ਚਾਨਣ ਮੇਰੇ ਮਨ ਵਿਚ ਵੱਸਾ ,
ਸੋਗ ਵਾਲੇ ਦੀਵੇ ਹੁਣ ਬੁਝ ਗਏ ਨੇ ਸਾਰੇ ..

ਜਿੰਦਗੀ ਦੇ ਬਾਗ ਵਿਚ ਮਹਿਕਦੇ ਨੇ ਫੁੱਲ ,
ਖੁਸ਼ਬੂਆਂ ਦੇ ਨਾਲ ਭਰੇ ਹਵਾ ਦੇ ਹੁਲਾਰੇ ..

ਦਿਨ ਨੂੰ ਸਕੂਨ ਮੇਰੀ ਰਾਤ ਨੂੰ ਹੈ ਚੈਨ ਹੁਣ,
ਮਨ ਉੱਤੋਂ ਲਹਿ ਗਏ ਨੇ ਬੋਝ ਸੀ ਜੋ ਭਾਰੇ ..





ਰਸ਼ਮੀ ਸ਼ਰਮਾ
 # 892 ,
 ਉੱਚਾ ਖੇੜਾ ,
 ਰੋਪੜ |
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template