ਮੇਰੀ ਬਚਪਨ 'ਚ ਇੱਕ ਸਹੇਲੀ ਹੁੰਦੀ ਸੀ , ਉਹਦਾ ਨਾਂ ਨਹੀਂ ਯਾਦ ਆ ਰਿਹਾ ਸੀ ਲਿਖਦੇ ਹੋਏ ਜਦੋਂ ਇਹਨੂੰ ਟਾਈਟਲ ਦਿੱਤਾ ਤਾਂ ਯਾਦ ਆਇਆ ਕਿ ਉਹਦਾ ਨਾਂ ਵੀ ਸਪਨਾ ਸੀ .. ਅੱਜ ਮੈਨੂੰ ਕਿੰਨੇ ਸਾਲਾਂ ਬਾਅਦ ਸਪਨਾ ਦਾ ਸੁਪਣਾ ਆਇਆ | ਸ਼ਾਇਦ ਪਹਿਲੀ ਦੂਜੀ ਜਮਾਤ 'ਚ ਅਸੀਂ ਇਕੱਠੇ ਪੜ੍ਹ ਦੇ ਹੁੰਦੇ ਸੀ .. ਇੱਕ ਸਾਲ ਹੀ ਮੈਂ ਉਹਦੇ ਨਾਲ ਪੜ੍ਹੀ ਹਾਂ ਫੇਰ ਮੇਰਾ ਸਕੂਲ ਬਦਲ ਦਿੱਤਾ ਗਿਆ | ਮੈਨੂੰ ਉਹ ਕਦੀ ਕਦੀ ਆਪਣੇ ਘਰ ਖੇਡਣ ਲੈ ਜਾਂਦੀ ਹੁੰਦੀ ਸੀ |ਬਚਪਨ 'ਚ ਉਹ ਬੜੀ ਸ਼ਰਾਰਤੀ ਸੀ ਤੇ ਉਹ ਤੋਤਲੀ ਬੋਲਦੀ ਸੀ .. ਤੇ ਮੇਰੇ ਮੰਮੀ ਉਹਨੂੰ ਤੋਤਲੀ ਕਹਿ ਕੇ ਹੀ ਬੁਲਾਉਂਦੇ ਹੁੰਦੇ ਸੀ | ਸਕੂਲ ਬਦਲਣ ਤੋਂ ਬਾਅਦ ਕਦੀ ਕਦਾਈ ਉਹ ਰਸਤੇ 'ਚ ਮਿਲ ਜਾਂਦੀ ਹੁੰਦੀ ਸੀ ਬਸ ਅਸੀਂ ਇੱਕ ਦੂਜੇ ਨੂੰ ਦੇਖ ਕੇ ਮੁਸ੍ਕੁਰਾ ਦਿੰਦੇ ਸੀ | ਉਹਦੀ ਤੋਤਲਾ ਬੋਲਣ ਦੀ ਆਦਤ ਨਹੀਂ ਛੁਟੀ ਸੀ ਉਹ ਹਜੇ ਵੀ ਥੋੜਾ ਬਹੁਤ ਤੁਤਲਾ ਕੇ ਹੀ ਬੋਲਦੀ ਸੀ |
ਖੈਰ
ਉਹਦੇ ਨਾਲ ਬਸ ਬਚਪਨ ਦੀ ਇੰਨੀ ਕੁ ਹੀ ਦੋਸਤੀ ਸੀ ਮੇਰੀ | ਫੇਰ ਕਈ ਸਾਲਾਂ ਬਾਅਦ ਉਹਦਾ
ਛੋਟਾ ਭਰਾ ਸਾਡੇ ਘਰ ਆਇਆ .. ਮੈਂ ਉਹਨੂੰ ਸਪਨਾ ਬਾਰੇ ਪੁਛਿਆ ਕਿ ਕੀ ਹਾਲ ਹੈ ਉਹਦਾ , ਕੀ
ਕਰਦੀ ਹੈ ਅੱਜਕਲ ਉਹ ? ਉਹ ਥੋੜਾ ਉਦਾਸ ਹੋ ਗਿਆ ਤੇ ਹੌਲੀ ਜੀ ਆਵਾਜ 'ਚ ਕਹਿੰਦਾ ਕਿ
ਉਹਦੀ ਮੌਤ ਹੋ ਚੁੱਕੀ ਹੈ | ਮੈਂ ਸੁਨ ਕਿ ਕੁਝ ਦੇਰ ਲਈ ਸੁੰਨ ਜਿਹੀ ਹੋ ਗਈ ਸਮਝ ਹੀ ਨਾ
ਲੱਗੇ ਕਿ ਕੀ ਕਹਾਂ .. ਮੇਰੇ ਮੰਮੀ ਵੀ ਸੁਨ ਕੇ ਪਰੇਸ਼ਾਨ ਹੋ ਗਏ ਤੇ ਪੁਛਣ ਲੱਗੇ ਕਿ
ਕਿਵੇਂ ਕੀ ਗੱਲ ਹੋ ਗਈ ਸੀ ? ਤਾਂ ਉਹਨੇ ਦੱਸਿਆ ਕਿ ਕਰੰਟ ਲੱਗਣ ਦੀ ਵਜਾਹ ਨਾਲ ਉਹਦੀ ਮੌਤ
ਹੋ ਗਈ | ਮੇਰੇ ਦਿਲ ਨੂ ਬੜਾ ਧੱਕਾ ਲੱਗਿਆ .. ਮੈਂ ਕਿੰਨੇ ਹੀ ਦਿਨ ਤੱਕ ਉਹਦੇ ਬਾਰੇ
ਸੋਚਦੀ ਰਹੀ | ਫੇਰ ਹੌਲੀ ਹੌਲੀ ਮੈਂ ਆਪਣੀ ਜਿੰਦਗੀ 'ਚ ਰੁਝ ਗਈ ਭੁੱਲ ਗਈ ਉਹਨੂੰ | ਨਾ
ਉਹਦੀ ਯਾਦ ਆਈ ਤੇ ਨਾ ਹੀ ਕਦੀ ਉਹਦਾ ਕੋਈ ਜ਼ਿਕਰ ਹੋਇਆ |
ਪਰ ਕਲ ਰਾਤੀ ਮੈਨੂੰ ਉਹਦਾ
ਸੁਪਣਾ ਆਇਆ , ਮੈਨੂੰ ਉਹ ਬਿਲਕੁਲ ਓੰਝ ਹੀ ਦਿਖੀ ਜਿਵੇਂ ਉਹ ਹਮੇਸ਼ਾ ਦਿਖਦੀ ਹੁੰਦੀ ਸੀ ..
ਮੈਂ ਵੀ ਸੁਪਨੇ 'ਚ ਸਪਨਾ ਨੂੰ ਦੇਖ ਕੇ ਬੜੀ ਖੁਸ਼ ਹੋਈ ਸੀ ਜਿਵੇਂ ਕੋਈ ਵਿਛੜੀ ਸਹੇਲੀ
ਮਿਲ ਗਈ ਦੋਬਾਰਾ | ਪਰ ਜਦੋਂ ਅੱਖ ਖੁੱਲੀ ਤਾਂ ਪਤਾ ਲੱਗਾ ਮੈਨੂੰ ਤਾਂ ਸਿਰਫ "ਸਪਨਾ ਦਾ
ਸੁਪਣਾ " ਆਇਆ ਸੀ .. ਮਨ ਉਦਾਸ ਹੋ ਗਿਆ |
ਰਸ਼ਮੀ ਸ਼ਰਮਾ
# 892 ,
ਉੱਚਾ ਖੇੜਾ ,
ਰੋਪੜ |
ਰਸ਼ਮੀ ਸ਼ਰਮਾ
# 892 ,
ਉੱਚਾ ਖੇੜਾ ,
ਰੋਪੜ |


0 comments:
Speak up your mind
Tell us what you're thinking... !