Headlines News :
Home » » ਮੇਰੇ ਆਪਣੇ - ਮੁਨੀਸ਼ ਸਰਗਮ

ਮੇਰੇ ਆਪਣੇ - ਮੁਨੀਸ਼ ਸਰਗਮ

Written By Unknown on Tuesday, 1 October 2013 | 23:07

ਮੇਰੇ ਆਪਣੇ ਮੇਰੇ ਆਪਣੇ ਹੋਣ ਦਾ ਢੋਂਗ ਨੇ ਕਰ ਰਹੇ,
ਉਨ੍ਹਾਂ ਦੇ ਇਹ ਬਿਆਨ ਨੇ ਮੇਰੇ ਲਈ ਉਹ ਮਰ ਰਹੇ ।

ਰੁਕ-ਰੁਕ ਕੇ ਵਾਰ-ਵਾਰ ਉਹ ਆਪਣੇ ਹੀ ਰਾਹੀਂ ਵਧ ਰਹੇ,
ਪਰ ਕਹਿ ਰਹੇ ਤਬਦੀਲ ਮੰਜ਼ਿਲ ਤੇਰੇ ਲਈ ਹਾਂ ਕਰ ਰਹੇ ।

ਆਸ਼ੇ ਦੇ ਤਿੜਕੇ ਠੂਠੇ ਨੂੰ ਠੋਲ੍ਹੇ ਦੀ ਪਰਖ਼ ’ਤੇ ਚਾੜ੍ਹ ਕੇ,
ਹੱਸ ਚੋਂਦੇ ਪਾਣੀਆਂ ਉਪਰ ਬਸ ਸ਼ੌਕ ਪੂਰਾ ਕਰ ਰਹੇ ।

ਇਹ ਯਾਰ ਮੇਰੇ ਅੱਧੇ-ਪੌਣੇ ਯਾਰੀਆਂ ’ਚ ਰਹਿ ਗਏ,
ਦਿਲ ਦੀ ਆਖਣ ਪਰ ਇਹ ਸੁਣਨੋਂ ਅੰਦਰੋਂ-ਅੰਦਰੀਂ ਡਰ ਰਹੇ ।

ਅੱਜ ਬੋਲ ਚਿੱਟੇ ਲਹੂਆਂ ਦੇ ਗਰਮੀ ਦੇ ਵਿਚ ਵੀ ਠਰ ਰਹੇ,
ਇਹ ਲਫ਼ਜ਼ ਅੱਧ ਓਪਰੇ ‘ਸਰਗਮ’ ਨੂੰ ਛੋਟਾ ਕਰ ਰਹੇ ।




ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ-142033
ਮੋਬਾਈਲ: 8146541700

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template