Headlines News :
Home » » ਨੀਂ ਮੁਟਿਆਰ ਕੁੜੀਏ - ਮੁਨੀਸ਼ ਸਰਗਮ

ਨੀਂ ਮੁਟਿਆਰ ਕੁੜੀਏ - ਮੁਨੀਸ਼ ਸਰਗਮ

Written By Unknown on Tuesday, 1 October 2013 | 23:05

ਚੁੰਨੀ ਆਪਣੀ ਨੂੰ ਸਿਰੋਂ ਤੂੰ ਸੰਭਾਲ ਕੁੜੀਏ !
ਨੀਂ ਮੁਟਿਆਰ ਕੁੜੀਏ, ਨੀਂ ਟੂਣੇਹਾਰ ਕੁੜੀਏ !

ਸੰਭਲ ਕੇ ਚੱਲ ਜ਼ਰਾ ਨੀਵੀਂ ਪਾ ਕੇ ਰੱਖ ਨੀਂ
ਵੇਖੀਂ ਕਿਤੇ ਕਿਸੇ ਨਾਲ ਮਿਲੇ ਨਾ ਇਹ ਅੱਖ ਨੀਂ
ਮੱਲੋ-ਮੱਲੀ ਆਣ ਜੋ ਖਲੋਵੇ ਤੇਰੇ ਰਾਹੀਂ ਕੋਈ
ਘੂਰੀ ਵੱਟ, ਕਰਦੇ ਤੂੰ ਖ਼ਬਰਦਾਰ ਕੁੜੀਏ !
ਨੀਂ... ... .. .. ....
ਇਕੋ-ਇਕ ਮੂਰਤ ਨੂੰ ਦਿਲ ’ਚ ਵਸਾ ਲਵੀਂ
ਲੋੜ ਪਵੇ ਵੈਰ ਸਾਰੇ ਜਗ ਨਾਲ ਪਾ ਲਵੀਂ
ਟੌਹਰ ਵੀਰੇ ਦੀ ਨੂੰ ਰੱਖੀਂ ਤੂੰ ਸਲਾਮਤ
ਪੱਗ ਬਾਬਲ ਦੀ ਦੇਵੀਂ ਨਾ ਖਿਲਾਰ ਕੁੜੀਏ !
ਨੀਂ... ... .. .. ....
ਕਦੇ ਦੁੱਖ-ਸੁੱਖ ਦੀ ਨਾ ਕਰੀਂ ਪਰਵਾਹ ਤੂੰ
ਕਦੇ ਵੀ ਨਾ ਥੱਕੀਂ ਅਣਮੁੱਕ ਕੰਮ-ਕਾਰ ਤੋਂ
ਨਾਲੋ-ਨਾਲੀ ਤਾਰੀ ਜਾਈਂ ਕਰਜ਼ਾ ਜੋ ਸਿਰ ਚੜ੍ਹੇ
ਕਿਸੇ ਦਾ ਨਾ ਰਵ੍ਹੇ ਕੋਈ ਸਿਰ ਭਾਰ ਕੁੜੀਏ !
ਨੀਂ... ... .. .. ....

ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ-142033
ਮੋਬਾਈਲ: 8146541700


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template