ਸੰਗੀਤ ਇਕ ਐਸਾ ਸਮੁੰਦਰ ਹੈ, ਜਿਸਦੀ ਡੂੰਘਾਈ ਦਾ ਕੋਈ ਵੀ ਨਾਪ ਤੋਲ ਨਹੀ ਮਿਲਦਾ। ਅਸੀ ਜਿੰਨਾ ਜਿਆਦਾ ਡੂੰਘਾਈ ਵਿੱਚ ਉਤਰਦੇ ਜਾਂਦੇ ਹਾਂ ਸਾਨੂੰ ਉਨਾਂ ਹੀ ਜਿਆਦਾ ਇਸਦੀਆਂ ਬਾਰੀਕੀਆਂ ਬਾਰੇ ਪਤਾ ਚੱਲਦਾ ਜਾਂਦਾ ਹੈ। ਸੰਗੀਤ ਸਮੁੰਦਰ ਦੀਆਂ ਇਹਨਾਂ ਹੀ ਡੂੰਘਾਈਆਂ ਵਿੱਚ ਡੂੰਘਾ ਉਤਰਕੇ ਇਸਦੀਆਂ ਬਾਰੀਕੀਆਂ ਨੂੰ ਜਾਨਣ ਦੀ ਕੋਸਿਸ ਕਰਨ ਵਾਲਾ ਇਕ ਸੰਘਰਸਮਈ ਨਾਮ ਹੈ ਗੋਲਡੀ ਬਾਵਾ। ਗੋਲਡੀ ਬਾਵਾ ਦਾ ਜਨਮ ਜਿਲ੍ਹਾ ਸੰਗਰੂਰ ਦੇ ਇਕ ਨਿੱਕੇ ਜਿਹੇ ਪਿੰਡ ਕਪਿਆਲ ਵਿਖੇ ਪਿਤਾ ਸ੍ਰ ਹਰਪਾਲ ਸਿੰਘ ਸੋਢੀ ਦੇ ਘਰ ਮਾਤਾ ਰੇਖਾ ਸੋਢੀ ਦੀ ਕੁੱਖੋਂ ਹੋਇਆ। ਗੋਲਡੀ ਨੂੰ ਬਚਪਨ ਤੋਂ ਹੀ ਗਾਉਣ ਦਾ ਸੌਂਕ ਸੀ ਤੇ ਉਸਦੇ ਇਸ ਸੌਂਕ ਨੇ ਹੀ ਉਸਨੂੰ ਸਫਲ ਕਲਾਕਾਰਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ।
ਗੋਲਡੀ ਦੀ ਪਹਿਲੀ ਕੈਸਿਟ ਸਰਦਾਰੀ ਨੂੰ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ ਜਿਸ ਨੂੰ ਕਲਮ ਦੇ ਧਨੀ ਦੇਵ ਥਰੀਕਿਆ ਵਾਲੇ ਜੀ ਨੇ ਪੇਸ ਕੀਤਾ। ਇਸ ਕੈਸਿਟ ਦੇ ਟਾਇਟਲ ਗੀਤ ਜੱਟਾਂ ਦੀ ਸਰਦਾਰੀ ਹੁੰਦੀ ਨਾਲ ਜਮੀਨਾਂ ਦੇ ਨੂੰ ਸਰੋਤਿਆ ਨੇ ਭਰਭੂਰ ਹੁੰਗਾਰਾ ਦਿੱਤਾ। ਇਹ ਗੋਲਡੀ ਦੀ ਖੁਸਕਿਸਮਤੀ ਸੀ ਕਿ ਉਸਦੀ ਇਸ ਪਲੇਠੀ ਕੈਸਿਟ ਨੇ ਉਸਨੂੰ ਸਰੋਤਿਆਂ ਦੇ ਦਿਲੀਂ ਵਸਾ ਦਿੱਤਾ। ਇਸ ਤੋਂ ਬਾਅਦ ਗੋਲਡੀ ਦੀ ਦੂਸਰੀ ਕੈਸਿਟ ਰੱਖ ਚਰਨਾਂ ਦੇ ਕੋਲ (ਭੇਟਾਂ) ਜਿਸ ਵਿੱਚ ਮਾਤਾ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ ਸੀ ਜਿਸ ਨੂੰ ਮਾਤਾ ਦੇ ਭਗਤਾਂ ਨੇ ਬੇਹੱਦ ਪਿਆਰ ਅਤੇ ਸਤਿਕਾਰ ਦਿੱਤਾ।
ਤੇ ਹੁਣ ਗੱਲ ਕਰਦੇ ਹਾਂ ਗੋਲਡੀ ਬਾਵਾ ਦੀ ਆਈ ਕੈਸਿਟ ਗੋਲਡੀ ਲਾਈਵ ਦੀ, ਜਿਸਨੂੰ ਕਿ ਡੀ.ਐਮ.ਕੇ ਮਿਊਜਿਕ ਕੰਪਨੀ ਵੱਲੋਂ ਵੱਡੇ ਪੱਧਰ ਤੇ ਰਿਲੀਜ ਕੀਤਾ ਗਿਆ ਹੈ। ਇਸ ਕੈਸਿਟ ਦੇ ਵੀਡੀਓ ਵੱਖ ਵੱਖ ਪੰਜਾਬੀ ਚੈਨਲਾਂ ਦਾ ਸਿੰਗਾਰ ਬਣ ਚੁੱਕੇ ਹਨ। ਇਸਦਾ ਸੰਗੀਤ ਰਾਜੂ ਬਬਲੂ ਅਤੇ ਵਿਨੋਦ ਰੱਤੀ ਜੀ ਨੇ ਤਿਆਰ ਕੀਤਾ ਹੈ ਅਤੇ ਇਸਦੇ ਵੀਡੀਓ ਨਿਰਦੇਸ਼ਕ ਜੀ. ਸੰਧੂ ਹਨ। ਇਸ ਕੈਸਿਟ ਵਿੱਚ ਸੇਅਰੋ-ਸਾਇਰੀ ਨਾਲ ਭਰਭੂਰ ਸਾਰੇ ਹੀ ਗੀਤ ਸੱਭਿਆਚਾਰ ਦੀ ਹੋਂਦ ਵਿੱਚ ਸੁਰੱਖਿਅਤ ਹਨ।ਗੋਲਡੀ ਬਾਵਾ ਉਹਨਾਂ ਸਹਿਯੋਗੀਆਂ ਦਾ ਤਹਿ ਦਿਲੋਂ ਸੁਕਰਗੁਜਾਰ ਰਹੇਗਾ ਜਿਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਗੋਲਡੀ ਬਾਵਾ ਨੂੰ ਪੂਰਨ ਸਹਿਯੋਗ ਦਿੱਤਾ ਜਿਨਾਂ ਵਿੱਚ ਦਵਿੰਦਰ ਮਰਾਹੜ, ਮਿੰਟੂ ਜੈਦਕਾ ਕਨੈਡਾ, ਜਤਿੰਦਰ ਭੱਲਾ ਕੋਠਾਗੁਰੂ, ਬਾਬਾ ਡੈਕ ਰਾਮਪੁਰਾ, ਸਨੀ ਸੰਗਰੂਰ, ਬਬਲੀ ਧਾਲੀਵਾਲ, ਕਸਮੀਰ ਖਾਨ ਅਤੇ ਪ੍ਰੀਤ ਸੰਗਰੇੜੀ ਨਾਮ ਜਿਕਰਯੋਗ ਹਨ।
ਗੋਲਡੀ ਬਾਵਾ ਜਲਦ ਹੀ ਆਪਣੀ ਨਵੀ ਕੈਸਿਟ ਗੋਲਡੀ ਲਾਈਵ 2 ਲੈਕੇ ਆ ਰਿਹਾ ਹੈ, ਪਰ ਇਸਤੋਂ ਪਹਿਲਾਂ ਗੋਲਡੀ ਬਾਵਾ ਆਪਣੀ ਧਾਰਮਿਕ ਕੈਸਿਟ ਦੀ ਤਿਆਰੀ ‘ਚ ਜੁਟਿਆ ਹੋਇਆ ਹੈ ਜੋ ਜਲਦ ਹੀ ਸਰੋਤਿਆ ਦੀ ਕਚਿਹਰੀ ‘ਚ ਹਾਜਰ ਹੋਵੇਗੀ। ਦੁਆ ਹੈ ਕਿ ਗੋਲਡੀ ਬਾਵਾ ਇਸ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਅਤੇ ਸਰੋਤਿਆਂ ਦੀਆਂ ਆਸਾਂ ਤੇ ਖਰ੍ਹਾ ਉਤਰਦਾ ਰਹੇ।


0 comments:
Speak up your mind
Tell us what you're thinking... !