Headlines News :
Home » » ਲਾਲ ਸੂਹੇ ਸ਼ਾਲੂ - ਜਸਪ੍ਰੀਤ ਬਾਠ

ਲਾਲ ਸੂਹੇ ਸ਼ਾਲੂ - ਜਸਪ੍ਰੀਤ ਬਾਠ

Written By Unknown on Saturday, 9 November 2013 | 02:51

ਲਾਲ ਸੂਹੇ ਸ਼ਾਲੂ ਵਿੱਚ ਲਿਪਟਕੇ ,
ਬਾਹਾ ਵਿੱਚ  ਸ਼ਗੁੰਨਾ ਦਾ ਚੁੜਾ,ਗਾਨਾ ਪਾ,
ਹੱਥਾ ਤੇ ਪ੍ਰੀਤਾ,ਸੱਧਰਾ ਦੀ ਮਹਿੰਦੀ ਲਾ ,
ਪੱਲਕਾ ਤੇ ਸੁਨਹਿਰੀ ਪਰਿੰਦੇ ਬੈਠਾ ,
ਸ਼ਗੁੰਨਾ ਦੇ ਗੀਤਾ ਨਾਲ ਮੈ ਤੇਰੇ ਵਿਹੜੇ
ਪੈਰ ਪਾਇਆ ਸੀ ----
ਆਪਣੀ ਬੁੱਕਲ ਵਿੱਚ ਭਰ ਕੀਮਤੀ ਖਜ਼ਾਨਾ ,
ਮਾਂ-ਬਾਪ  ਦੀ ਸਿਖਿਆ ,ਅਪਨਾ
ਸਹਿਣ-ਸੀਲਤਾ ਭਰਿਆ ਸੁਭਾਅ ,
ਪਿਆਰ ,ਠਰਮਾ ,ਕੋਮਲਤਾ, ਸੰਗ-ਸਰਮ ਦੇ,
 ਗਹਿਣੇ  ਨਾਲ ਲਿਆਈ ਸੀ ਮੈ ---
ਪਰ ì ਮੈਨੂੰ ਤੇਰੇ ਘਰ ਦੇ ਕਿਸੇ ਵੀ ਕੋਨੇ ਵਿੱਚ ,
ਆਪਣੇ ਕੀਮਤੀ ਖਜ਼ਾਨੇ ਲਈ ਥਾ ਨਾ ੱਲਭੀ
ਸਾਇਦ ì ਮੇਰੀ ਸੱਧਰਾ ਦੀ ਮਹਿੰਦੀ ਦਾ ,
ਰੰਗ ਹੀ ਕੁਝ ਫਿੱਕਾ ਸੀ ---
ਤੂੰ ਤਾ ਬਸ ਬੇਜਾਨ ਵਸਤਾ ਤੇ ਚਮਕਦਾਰ ,
ਪੀਲੀ ਮਿਟੀ ਨਾਲ ਲੀਪੇ  ਕਲਬੂਤ ਨੂੰ ਹੀ ,
ਘੋਖਦਾ ਰਿਹਾ -----

ਜਸਪ੍ਰੀਤ  ਬਾਠ
ਪਿੰਡ -ਬਾਠਾ-ਕਲਾ 
ਜ਼ਿਲਾ -ਫਤਿਹਗੜ ਸਾਹਿਬ 
9463328488
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template