ਆਪਣੀ ਛੁੱਟੀ ਕੱਟਣ ਤੋ ਬਾਅਦ ਪੁਨੀਤ ਫੇਰ ਆਪਣੀ ਪੋਸਟਿੰਗ ਵੱਲ (ਗੁਜਰਾਤ) ਰਵਾਨਾ ਹੋ ਗਿਆ। ਉਸ ਨੇ ਬਠਿੰਡੇ ਤੋਂ ਗੱਡੀ ਫੜ ਲਈ ਤੇ ਇਕ ਅਛ ਡੱਬਾ ਜੋ ਕਿ ਪਹਿਲਾ ਤੋਂ ਹੀ ਬੁੱਕ ਸੀ, ਉਸ ਵਿੱਚ ਜਾ
ਕੇ ਬੈਠ ਗਿਆ। ਘਰਦਿਆਂ ਤੋ ਵਿਛੋੜਾ ਤੇ ਦੂਸਰਾ ਡੱਬੇ ਦੀ ਇੱਕਲਤਾ ਨੇ ਉਸਨੂੰ ਪਰੇਸ਼ਾਨ ਕਰ ਦਿਤਾ। ਉਹ
ਇੱਕ ਨਾਵਲ ਪੜ੍ਹਨ ਲੱਗਾ ਤੇ ਗੱਡੀ ਸਫ਼ਰ ਤਹਿ ਕਰਦੀ ਗਈ।
ਥੋੜੇ ਸਮੇਂ ਬਾਅਦ ਗੱਡੀ ਮਾਨਸਾ ਦੇ ਸਟੇਸ਼ਨ ਤੇ ਪਹੁੰਚ ਗਈ। ਇੰਨੇ ਵਿਚ ਤਿੰਨ ਜਣੇ ਆਪਣਾ ਸਮਾਨ ਫੜੀ ਡੱਬੇ ਵਿੱਚ ਚੜੇ ਤੇ ਉਸ ਦੇ ਕੇਵਿਨ ਦੀ ਅਗਲੀ ਸੀਟ ਤੇ ਬੈਠ ਗਏੇ। ਇਹ ਤਿੰਨ ਜਣੇ ਇਕੋ ਫੈਮਲੀ ਲਗਦੀ ਹੈ। ਇਕ ਅਧਖੜ ਵਿਅਕਤੀ 50 ਕੁ ਸਾਲ ਦਾ ਤੇ ਉਸਦੀ ਪਤਨੀ ਤੇ ਇਕ ਲੜਕੀ 22 ਕੁ ਸਾਲ ਦੀ ਸੀ।
ਪੁਨੀਤ ਨੇ ਇੱਕ ਪਲ ਲਈ ਤਿੰਨਾ ਉੱਪਰ ਅਜਨਬੀ ਝਾਤ ਮਾਰੀ ਪਰ ਆਪਣੇ ਹੱਥਲੇ ਨਾਵਲ ਵਿੱਚ ਰੁੱਝ ਗਿਆ। ਇਕ ਘੰਟੇ ਦੇ ਸਫਰ ਤੋ ਬਾਅਦ ਲੜਕੀ ਨੇ ਆਪਣੇ ਬੈਗ ਵਿਚੋ ਘਰੋਂ ਬਣਾਈਆਂ ਮੱਠੀਆਂ ਕੱਢੀਆਂ ਤੇ ਆਪਣੇ ਮਾਤਾ ਪਿਤਾ ਨੂੰ ਦੇਣ ਤੋ ਬਾਅਦ , ਪੁਨੀਤ ਨੂੰ ਮੱਠੀਆਂ ਲੈਣ ਲਈ ਕਿਹਾ, ਪਰ ਪੁਨੀਤ ਨੇ, “ਥੈਂਕਸ” ਆਖ ਕੇ ਚੁੱਪ ਹੋ ਗਿਆ। ਪਰ ਲੜਕੀ ਦਾ ਪਿਤਾ ਬੋਲਿਆ “ ਬੇਟਾ ਖਾ ਲਵੋ”
ਪੁਨੀਤ ਉਸ ਤੋ ਮੱਠੀ ਫੜ ਖਾਣ ਲੱਗਾ ਅੱਗੋ ਉਹ ਅੱਧਖੜ ਵਿਅਕਤੀ ਬੋਲਿਆ, “ਬੇਟਾ, ਕਿਥੇ ਜਾ ਰਹੇ ਹੋ?”
“ ਜੀ, ਗੁਜਰਾਤ - ਮੈਂ ਏਅਰ ਫੋਰਸ ‘ਚ ਸਿਪਾਹੀ ਹਾ” ਪੁਨੀਤ ਨੇ ਜਵਾਬ ਦਿਤਾ।
“ਅੱਛਾ, ਤੁਸੀ ਏਅਰ ਫੋਰਸ ‘ਚ ਹੋ?” ਲੜਕੀ ਨੇ ਹੈਰਾਨੀ ਪ੍ਰਗਟ ਕੀਤੀ।
“ਕਿਉ? ਤੁਹਾਨੂੰ ਕੋਈ ਸ਼ੱਕ ਏ?” ਪੁਨੀਤ ਮੁਸਕਰਾਇਆ।
‘ਨਹੀ, ਮੇਰਾ ਵੱਡਾ ਭਰਾ ਵੀ ਏਅਰ ਫੋਰਸ ‘ਚ ਸੀ” ਲੜਕੀ ਨੇ ਮੁਰਝਾ ਕੇ ਕਿਹਾ।
“ ਸੀ-ਮਤਲਬ”
“ ਉਹਨਾ ਦੀ ਇਕ ਜਹਾਜ਼ ਬਲਾਸਟ ‘ਚ ਦੋ ਸਾਲ ਪਹਿਲਾ ਮੋਤ ਹੋ ਗਈ” ਲੜਕੀ ਕਾਫੀ ਉਦਾਸ ਹੋ ਗਈ।
“ਉਹ, ਸੋਰੀ” ਪੁਨੀਤ ਨੇ ਉਤਰ ਦਿਤਾ
ਫਿਰ ਦੋ ਪਲ ‘ਚ ਚੁਪ ਛਾ ਗਈ।
“ਵੇਸੇ ਜੀ, ਨਾਮ ਕੀ ਤੁਹਾਡਾ?” ਲੜਕੀ ਨੇ ਚੱਪ ਤੋੜੀ।
“ਜੀ, ਪੁਨੀਤ ਸਿੰਘ ਮਾਨ ਪਰ ਵੈਸੇ ਤੁਸੀ ਪੁਨੀਤ ਕਹਿ ਸਕਦੇ ਹੋ” ਪੁਨੀਤ ਬੋਲਿਆ, “ਤੁਹਾਡਾ ਕੀ ਨਾ ੲ ਜੀੇ?
“ ਰਮਨਪ੍ਰੀਤ ਕੌਰ ਸਿੱਧੂ ਪਰ ਤੁਸੀ ਰਮਨ ਵੀ ਕਹਿ ਸਕਦੇ ਹੋ ” ਲੜਕੀ ਨੇ ਉਸੇ ਮਿਜ਼ਾਜ਼ ਵਿਚ ਉੱਤਰ ਦਿੱਤਾ। ਫਿਰ ਸਾਰੇ ਹੱਸ ਪਏ। ਦੋਵਾਂ ਵਿਚ ਲਗਾਤਾਰ ਗੱਲਾਂ ਚਲਦੀਆ ਰਹੀਆ ਕਦੇ ਪਰਿਵਾਰ ਬਾਰੇ, ਕਦੇ ਆਪਣੇ-2 ਪਿੰਡ ਬਾਰੇ।
ਪੁਨੀਤ ਨੂੰ ਕੁੜੀ ਕਾਫੀ ਦਿਲਚਸਪ ਲੱਗੀ। ਉਸ ਨੂੰ ਪਤਾ ਲੱਗਿਆ ਕਿ ਰਮਨ ਮਾਨਸਾ ਜਿਲ੍ਹੇ ਵਿਚ ਝੁਨੀਰ ਲਾਗੇ ਕਿਸੇ ਪਿੰਡ ਦੀ ਸੀ। ਉਹ ਇਕ ਪ੍ਰਾਈਵੇਟ ਫਰਮ ਵਿਚ ਕੰਪਿਊਟਰ ਦਾ ਕੰਮ ਕਰਦੀ ਸੀ। ਉਹ ਅਹਿਮਦਾਬਾਦ ਨੇੜੇ ਸਾਬਰਮਤੀ ਆਪਣੀ ਭੈਣ ਨੂੰ ਮਿਲਣ ਜਾ ਰਹੀ ਸੀ ਜਿਸ ਦੀ ਕਿ ਕੁੱਝ ਮਹੀਨੇ ਪਹਿਲਾ ਸ਼ਾਦੀ ਹੋਈ ਸੀ।
ਫਿਰ ਦੋਵੇ ਦੇਰ ਰਾਤ ਤੱਕ ਗੱਲਾਂ ਕਰਦੇ ਗਏ,ਲੜਕੀ ਦੇ ਮਾਂ ਬਾਪ ਸੌ ਗਏ ਪਰ ਉਹਨਾ ਦੋਵਾਂ ਦੀਆਂ ਗੱਲਾਂ ਖਤਮ ਨਾ ਹੋਈਆ। ਬੱਸ ਲੜਕੀ ਬੋਲਦੀ ਰਹੀ ਤੇ ਪੁਨੀਤ ਸੁਣਦਾ ਰਿਹਾ। ਦੋ ਦਿਨਾ ਦੇ ਸਫ਼ਰ ਵਿਚ ਹੀ ਉਹ ਪੁਨੀਤ ਨਾਲ ਕਾਫੀ ਘੁਲ-ਮਿਲ ਗਈ।
ਪੁਨੀਤ ਦੇ ਮਨ ਵਿਚ ਉਸਦੀਆਂ ਗੱਲਾਂ ਨੇ ਇਕ ਹੱਲ ਚਲ ਪੈਦਾ ਕੀਤੀ। ਉਸਨੂੰ ਲੱਗਿਆ ਕਿ ਲੜਕੀ ਮੇਰੇ ਤੇ ਫ਼ਿਦਾ ਏ। ਏਸੇ ਵਿਚਾਰ ਨੇ ਉਸ ਦੇ ਅੰਦਰ ਬੈਠੇ ਸ਼ੈਤਾਨ ਨੂੰ ਜਗਾ ਦਿਤਾ ਉਸ ਨੇ ਲੜਕੀ ਦੇ ਸੁੰਦਰ ਚੇਹਰੇ ਤੇ ਜ਼ਿਸਮ ਨੂੰ ਅੱਖਾਂ ਵਿਚ ਟੋਹਿਆ। ਉਸ ਨੂੰ ਅੰਦਰੋ ਅੰਦਰੀ ਲੜਕੀ ਦੇ ਮਾਂ-ਬਾਪ ਕਬਾਬ ‘ਚ ਹੱਡੀ ਲੱਗ ਰਹੇ ਸਨ।
ਸਾਬਰਮਤੀ ਤੋ ਪਿਛਲੇ ਸ਼ਟੇਸਨ ਤੇ ਗੱਡੀ ਰੁਕ ਗਈ, ਤਾਂ ਲੜਕੀ ਦਾ ਪਿਤਾ ਸ਼ਟੇਸ਼ਨ ਤੋ ਉਤਰ ਕੇ ਕੁਝ ਸਮਾਨ ਲੈਣ ਲੱਗਾ ਤੇ ਲੜਕੀ ਦੀ ਮਾਂ ਬਾਥਰੂਮ ‘ਚ ਚਲੀ ਗਈ।
ਲੜਕੀ ਨੇ ਆਸਾ ਪਾਸਾ ਵੇਖ ਕੇ ਪੁਨੀਤ ਨੂੰ ਕਿਹਾ, “ਮੈ ਤੁਹਾਡੇ ਨਾਲ ਕੁਝ ਆਪਣੀ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਆ।”
“ ਹਾਂ, ਜਰੂਰ - ਬੇਝਿਜਕ ਬੋਲੋ-ਮੈ ਸੁਣਨ ਲਈ ਤਿਆਰ ਹਾਂ। ਪੁਨੀਤ ਸਚਮੁੱਚ ਬੇਤਾਬ ਸੀ, ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਗੱਲ ਪਟੜੀ ਤੇ ਚੜ੍ਹ ਰਹੀ ਹੈ।
“ ਪੁਨੀਤ, ਤੁਹਾਡੇ ਨਾਲ ਸਫ਼ਰ ਕਰਕੇ ਮੈਨੂੰ ਆਪਣਾ ਭਰਾ ਯਾਦ ਆ ਗਿਆ, ਜਿਵੇ ਅਸੀ ਗੱਲਾਂ ਕੀਤੀਆਂ। ਮਂੈ ਆਪਣੇ ਭਰਾ ਨਾਲ ਵੀ ਏਸੇ ਤਰ੍ਹਾਂ ਹੀ ਗੱਲਾਂ ਕਰਦੀ ਸੀ, ਮੈਨੂੰ ਹਰ ਏਅਰ ਫੋਰਸ ਵਾਲੇ ਵਿਅਕਤੀ ‘ਚ ਆਪਣਾ ਭਰਾ ਦਿਸਦਾ ਹੈ ਕਿ ਮੈ ਤੁਹਾਨੂੰ ਆਪਣਾ ਭਰਾ ਕਹਿ ਸਕਦੀ ਆਂ?” ਇਹਨਾ ਕਹਿ ਕੇ ਲੜਕੀ ਦੀਆਂ ਅੱਖਾਂ ਵਿਚ ਹੰਝੂ ਆ ਗਏ। ਤੇ ਫੇਰ ਬੋਲੀ, “ਮੈ ਇਹ ਗੱਲ ਆਪਣੇ ਮਾਪਿਆਂ ਸਾਹਮਣੇ ਤਾਂ ਨਹੀ ਕਹੀ ਕਿ ਉਹਨਾਂ ਨੂੰ ਮੈਂ ਭਾਵਨਾਤਮਕ ਤੌਰ ਤੇ ਕਮਜੋਰੀ ਜ਼ਾਹਿਰ ਨਹੀ ਕਰਨਾ ਚਾਹੁੰਦੀ।“
ਪੁਨੀਤ ਨੇ ਸਿਰਫ “ਹੂੰ” ਕਹਿ ਕੇ ਨੀਵੀਂ ਪਾ ਲਈ ਉਸ ਦੀਆਂ ਵੀ ਅੱਖਾਂ ਵਿਚ ਹੰਝੂ ਸੀ, ਉਸ ਨੂੰ ਆਪਣੇ-ਆਪ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਉਸਨੇ ਲੜਕੀ ਵੱਲ ਤੱਕਿਆ ਪਰ ਉਸ ਨਾਲ ਨਜ਼ਰਾਂ ਨਾ ਮਿਲਾ ਸਕਿਆ।
ਹਰਪ੍ਰੀਤ ਜਟਾਣਾ ‘ਪ੍ਰੀਤ’
ਪਿੰਡ:-ਚਾਉਕੇ (ਬਠਿੰਡਾ)
ਮੋਬਾ ਨੰ:- 94636-37758


0 comments:
Speak up your mind
Tell us what you're thinking... !