Headlines News :
Home » » ਮੋਹ ਦੀਆਂ ਤੰਦਾਂ - ਹਰਪ੍ਰੀਤ ਜਟਾਣਾ ‘ਪ੍ਰੀਤ’

ਮੋਹ ਦੀਆਂ ਤੰਦਾਂ - ਹਰਪ੍ਰੀਤ ਜਟਾਣਾ ‘ਪ੍ਰੀਤ’

Written By Unknown on Saturday, 9 November 2013 | 02:45

ਰਾਤ ਦੇ ਅੱਠ ਵੱਜ ਚੁੱਕੇ ਸਨ।ਤੇਜਿੰਦਰ ਸਿੰਘ ਘਰ ਦੀ ਦਲਹੀਜ਼ ਲੰਘਦਿਆਂ,ਪੈਰ ਘਸੀਟਦਿਆਂ ਅੰਦਰ ਲੰਘ ਗਿਆ ਤੇ ਖੁੰਜੇ ਵਾਲੀ ਸਵਾਤ ਵਿੱਚ ਜਾ ਕੇ ਮੰਜੇ ਤੇ ਬੈਠ ਗਿਆ,ਫਿਰ ਇਸ ਤਰਾਂ ਲੰਮਾਂ ਪੈ ਗਿਆ ਜਿਸ ਤਰਾਂ ਕਾਫ਼ੀ ਲੰਬੇ ਸਫ਼ਰ ਤੋ ਥੱਕ ਕੇ ਰਾਹੀ ਨੂੰ ਮੰਜਾ ਮਿਲਿਆ ਹੋਵੇ।ਉਸ ਦਾ ਮਨ  ਉਦਾਸ ਸੀ।ਉਸਦਾ ਦਿਲ ਕਰ ਰਿਹਾ ਸੀ ਕਿ ਕੰਧਾਂ ਦੇ ਗਲ ਲੱਗ ਲੱਗ ਕੇ ਰੋਵੇ।ਇਨ੍ਹਾ ਉਦਾਸ ਉਹ ਉਸ ਦਿਨ ਹੋਇਆ ਸੀ ਜਿਸ ਦਿਨ ਉਸਦੀ ਮਾਤਾ ਨੇ ਸੁਆਸ ਤਿਆਗੇ ਸਨ।ਉਸ ਨੂੰ ਅੰਦਰ ਵੇਖ਼ ਕੇ ਉਸਦੀ ਘਰ ਵਾਲੀ ਅੰਦਰ ਆਈ ਤੇ ਬੋਲੀ,
 ”ਕੀ ਗੱਲ ਬੜੀ ਦੇਰ ਲਗਾ ਦਿੱਤੀ??ਮਿਲ ਗਿਆ ਚੈੱਕ ਤਾਂ....???”
ਤੇਜਿੰਦਰ ਸਿੰਘ ਨੇ ਬਿਨਾ ਕੁਝ ਬੋਲੇ ਹਾਂ ’ਚ ਸਿਰ ਹਿਲਾਇਆ ਤੇ ਖੀਸੇ ’ਚੋ ਚੈੱਕ ਕੱਢਦਿਆਂ ਘਰ ਵਾਲੀ ਨੂੰ ਫੜਾ ਦਿੱਤਾ।
ਉਸਦੀ ਪਤਨੀ ਨੂੰ ਜਿਵੇਂ ਚਾਅ ਹੀ ਚੜ ਗਿਆ ਤੇ ਖੁਸ਼ੀ ’ਚ ਬੋਲੀ, ”ਸ਼ੁਕਰ ਏ ਵਾਖਰੂ ਤੇਰਾ....ਪਰ ਤੂੰ ਇੰਨੀ ਦੇਰ ਕਿੱਥੇ ਲਗਾ ਦਿੱਤੀ?”
”ਮੈ ਦਰਸ਼ਨ ਸਿਆਂ ਕੋਲ ਚਲਾ ਗਿਆ ਸੀ”
”ਮੈਂ ਰੋਟੀ ਲਿਉਂਨੀ ਆਂ”
”ਨੀਂ ਮੇਨੂੰ ਭੁੱਖ ਨਹੀਂ....ਮੈਂ ਖਾ ਕੇ ਆਇਆ”
”ਕਿੱਥੇ?”
”ਦਰਸ਼ਨ ਕੋਲ”
”ਚਲ ਠੀਕ ਏ”
ਉਹ ਚਾਹੁੰਦਾ ਸੀ ਕਿ ਸੀ ਕਿ ਉਸਦੀ ਪਤਨੀ ਕਮਰੇ ’ਚ ਚਲੀ ਜਾਵੇ,ਉਸਨੇ ਇੱਕ ਕੋਰਾ ਝੂਠ ਬੋਲਿਆ ਸੀ ਕਿ ਉਹ ਰੋਟੀ ਖਾਕੇ ਆਇਆ,ਅਸਲ ’ਚ ਉਸਦੀ ਤਾਂ ਜੀਣ ਦੀ ਭੁੱਖ ਹੀ ਖਤਮ ਹੋ ਚੁੱਕੀ ਸੀ।
      “ਮੈਨੂੰ ਦਰਸ਼ਨ ਸਿਉ ਨੇ ਖਵਾ ਦਿੱਤੀ”ਤੇਜਿੰਦਰ ਸਿੰਘ ਨੇ ਝੂਠ ਕਹਿ ਕੇ ਗੱਲ ਟਾਲ ਦਿੱਤੀ।ਅਸਲ ਵਿਚ ਉਹ ਚਾਹੁੰਦਾ ਸੀ ਕਿ ਉਸ ਨਾ ਬੁਲਾਵੇ।ਰੋਟੀ ਦੀ ਭੁੱਖ ਤਾ ਉਸਦੀ ਤਾ ਜਿਉਣ ਦੀ ਭੁੱਖ ਹੀ ਖਤਮ ਹੋ ਚੁੱਕੀ ਸੀ।      
            ਅਸਲ ਵਿੱਚ ,ਤੇਜਿੰਦਰ ਸਿੰਘ ਕੋਲ ਪੰਜ ਘੁਮਾ ਜਮੀਨ ਸੀ।ਉਹ ਕਿਸੇ ਵੱਡੇ ਫੈਕਟਰੀ ਮਾਲਕ ਤੇ ਸਰਕਾਰ ਦੀ ਮਦਦ ਨਾਲ ਜਮੀਨ ਇੱਕਾਉਅਰ ਕਰ ਲਈ । ਜਮੀਨ ਦੇ ਭਾਵੇ  ਉਸਦੀ ਕੀਮਤ ਤੋ ਦੁਗਣੇ ਪੈਸੇ ਮਿਲ ਗਏ ਪਰ  ਤੇਜਿੰਦਰ ਸਿੰਘ ਖੁਸ਼ ਨਹੀ ਸੀ। ਉਸਨੂੰ ਤਾ ਇਸ ਤਰਾਂ ਲੱਗ ਰਿਹਾ ਸੀ ਕਿਸੇ ਨੇ ਨਹੁੰ ਮਾਸ ਦਾ ਰਿਸਤਾ ਤੋੜ ਦਿੱਤਾ ਹੋਵੇ।
      ਆਪਣੀ ਪਤਨੀ ਦੇ ਸਵਾਤ ਵਿੱਚ ਜਾਣ ਤੋਾਂ ਬਾਅਦ ਉਹ ਛੱਤ ਵੱਲ ਮੂੰਹ ਕਰਕੇ ਲੰਬਾ ਪੈ ਗਿਆ ਤੇ ਯਾਦਾਂ ਵਿੱਚ ਗੁੰਮ ਹੋ ਗਿਆ।ਉਸਨੂੰ ਯਾਦ ਆਇਆ ਆਪਣਾ ਬਚਪਨ ਜਦੋ ਉਸਦਾ ਬਾਪ ਉੱਠ ਨਾਲ ਸੁਹਾਗੀ ਮਾਰਦਾ ਤੇ ਉਹ ਉਸਦੀਆ ਲੱਤਾ ਵਿਚਾਲੇ ਬੈਠ ਕੇ ਇਸੇ ਜਮੀਨ ਤੇ ਝੂਟਾ ਲੈਦਾ ਤੇ ਉਸਦਾ ਬਾਪੂ ਹਰ ਰੋਜ਼ ਸੂਬ੍ਹਾ ਆਉਣ ਸਮੇ ਮਿੱਟੀ ਮੱਥੇ ਨਾਲ ਲਾ ਲੈਦਾ ਸੀ।ਇਕ ਦਿਨ ਉਸਦੇ ਬਾਪ ਤੋ ਇਸਦਾ ਕਾਰਨ ਪੁਛਿਆ ਤਾ ਉਸਨੇ ਦੱਸਿਆ”

            “ਪੁੱਤਰਾ ਇਹ ਜਮੀਨ ਜੱਟ ਦੀ ਮਾਂ ਦੀ ਹੁੰਦੀ ਏ-ਇਸੇ ਜਮੀਨ ਸਾਨੂੰ ਪਾਲਦੀ ਪੋਸਦੀ ਏ-ਜੋ ਅਸੀ ਇਸ 
ਮਾਂ ਨੂੰ ਮੱਥੇ ਨਾਲ ਨਾ ਲਾਈਏ ਤਾ ਸ਼ਰਮ ਵਾਲੀ ਗੱਲ ਏ ਇਹੋ ਜਿਹੇ ਜੱਟ ਲਈ -
     ਇਹ ਸੋਚ ਕੇ ਤੇਜਿੰਦਰ ਸਿੰਘ ਨੂੰ ਇੱਕ ਹੋਰ ਘਟਨਾ ਯਾਦ ਆਈ ਜਦੋ ਉਸਦੇ ਗੁਆਂਢ ‘ਚ ਰਹਿੰਦੇ ਇੱਕ ਮੁੰਡੇ ਨੇ ਬਾਹਰ ਜਾਣ ਦਾ ਲਾਲਚ ‘ਚ ਜਮੀਨ ਵੇਚ ਦਿੱਤੀ ਤਾ ਤੇਜਿੰਦਰ ਸਿੰਘ ਨੇ ਉਸਨੂੰ ਕਿਹਾ,
                      “ ਬਈ, ਤੂੰ ਜਮੀਨ ਵੇਚਕੇ ਚੰਗਾ ਨੀ ਕੀਤਾ-ਉਏ ਏ ਤਾ ਸਾਡੀ ਮਾਂ ਏ ਮਾਂ -ਭਲਾ ਕੋਈ ਮਾਂ ਦੀ ਵੀ ਕੀਮਤ ਵੱਟਦਾ ,
          ਇਹ ਸੋਚ ਕੇ ਉਸਨੂੰ ਤ੍ਰੇਲੀਆ ਆ ਗਈਆਂ ਕਿ ਅੱਜ ਉਸਨੇ  ਆਪਣੀ ਮਾਂ ਵੇਚ ਦਿੱਤੀ ਜੋ ਲੋਕਾ  ਨੂੰ ਨਸੀਅਤਾ ਦਿੰਦਾ ਸੀ। ਅੱਜ ਲੋਕ ਉਸਨੂੰ ਕੀ ਕਹਿਣਗੇ ਕਿਤੇ ਉਸਦਾ ਹਾਲ ਵੀ ਕੇਹਰੂ ਵਰਗਾ ਹੋ ਜਾਵੇਗਾ ਜਿਸ ਕੋਲ ਜਮੀਨ ਸੀ ਤਾ ਕੇਹਰ ਸਿੰਘ ਆਖਦੇ ਸਨ ਪਰ ਨਸ਼ਈ ਪੁੱਤਰ ਮਗਰ ਲੱਗ ਕੇ ਜਦ ਵਿਕ ਗਈ ਤਾ ਲੋਕਾ ਲਈ ਕੇਹਰ ਹੋ ਗਿਆ। ਉਸਨੂੰ ਆਪ ਵੀ ਸਰਦਾਰ ਤੇਜਿੰਦਰ ਸਿੰਘ ਤੋ ਤੇਜੂ ਹੁੰਦਾ ਜਾਪਿਆ।
            ਘਬਰਾਹਟ,ਚਿੰਤਾ ਤੇ ਸੋਚਾ ਵਿੱਚ ਪਏ ਤੇਜਿੰਦਰ ਸਿੰਘ ਦਾ ਚੇਹਰਾ ਪਸੀਨੋ ਪਸੀਨੀ ਹੋ ਗਿਆ ਤੇ ਰੰਗ ਲਾਲ ਹੋ ਗਿਆ।ਉਹ ਘਬਰਾਹਟ ‘ਚ ਪਾਣੀ ਪੀਣ ਲਈ ਉਠਣਾ ਚਾਹਿਆ ਪਰ ਸਦਾ ਲਈ ਮੰਜੇ ਤੇ ਢੇਰੀ ਹੋ ਗਿਆ।
   ਦੂਸਰੇ ਦਿਨ ਤੇਜਿੰਦਰ ਸਿੰਘ ਦੀ ਮੌਤ ਦੀ ਖਬਰ ਪਿੰਡ ‘ਚ ਅੱਗ ਵਾਂਗ ਫੈਲ ਗਈ।ਦੁਪਹਿਰ ਤੱਕ ਅਰਥੀ ਫੂਕਣ ਤੋ ਬਾਅਦ ਸੱਥਰ ਵਿਛਾਇਆ ਗਿਆ ਤਾ ਦੋ ਔਰਤਾ ਗੱਲਾ ਕਰ ਰਹੀਆ ਸਨ:
          “ਨੀ ਭੈਣੇ, ਲਗਦਾ ਤੇਜਿੰਦਰ ਸਿੰਘ ਕੋਲ ਜਿਆਦਾ ਪੈਸੇ ਆਉਣ ਦੀ ਖੁਸ਼ੀ ਸਾਭੀਂ ਨੀ ਗਈ’ ਪਹਿਲੀ ਬੋਲੀ
“ਹਾ ਜਮੀਨ ਚੰਗੇ ਭਾਅ ਵਿਕ ਗਈ”
            ਪਤਾ ਕਿੰਨਾ ਚਿਰ ਉਹਨਾ ਦੀ ਗੱਲਬਾਤ ਚੱਲਦੀ ਰਹੀ।ਉਹ ਔਰਤਾਂ ਸੱਚ ਤੋ ਅਣਜਾਣ ਸਨ।ਸੱਚ ਤਾ ਸਿਰਫ ਉਸ ਸਵਾਤ ਦੀਆ ਖਮੌਸ ਕੰਧਾਂ ਹੀ ਦੱਸ ਸਕਦੀਆ ਸਨ ਕਿ ਉਸਨੂੰ ਜਮੀਨ ਵਿਕਣ ਦੀ ਖੁਸੀ ਸੀ ਜਾਂ ਫਿਰ 
ਆਪਣੀ ਮਾਂ ਤੋ ਵਿਛੜਣ ਦਾ ਗਮ।ਉਹ ਮੋਹ ਦੀਆ ਤੰਦਾ ਜੋ ਸਰਮਾਏ ਦਾਰਾ ਨੇ ਤੋੜ ਦਿੱਤੀਆ ਸੀ।ਪਰ ਇਸ ਤੰਦਾ 
ਤੋਂ ਬਿਨਾ ਉਹਨੂੰ ਸਾਹ ਨਾ ਆਇਆ।

                                                                                                                                                                                                               ਹਰਪ੍ਰੀਤ ਜਟਾਣਾ ‘ਪ੍ਰੀਤ’
ਪਿੰਡ:-       ਚਾਉਕੇ(ਬਠਿੰਡਾ)
ਮੋਬਾ.ਨੰ.:-  94636-37758

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template