Headlines News :
Home » » ਮੇਰੀ ਕਵਿਤਾ - ਹਰਪ੍ਰੀਤ ਜਟਾਣਾ'ਪ੍ਰੀਤ'

ਮੇਰੀ ਕਵਿਤਾ - ਹਰਪ੍ਰੀਤ ਜਟਾਣਾ'ਪ੍ਰੀਤ'

Written By Unknown on Saturday, 9 November 2013 | 02:41

ਕਲਮ ਦੇ ਗਲ ਲੱਗ ਰੋਈ ਮੇਰੀ ਕਵਿਤਾ
ਕਾਗ਼ਜਾਂ 'ਚ ਜਾਵੇ ਨਾ ਲਕੋਈ ਮੇਰੀ ਕਵਿਤਾ

ਵਹਿ ਤੁਰੀ ਗੰਗਾ ਉਸਦੇ ਨੈਣਾਂ ਵਿੱਚੋਂ,
ਅੱਖਾਂ ਨਾਲ ਜਦ ਉਹਨੇ ਛੋਈ ਮੇਰੀ ਕਵਿਤਾ

ਕਮਲੀ ਦੇ ਪਰਛਾਵੇਂ ਵਲ ਰਹੀ ਸਦਾ ਭਜਦੀ,
ਸੰਗ ਮੇਰੇ ਦੋ ਪਲ ਨਾ ਖਲੋਈ ਮੇਰੀ ਕਵਿਤਾ

ਯਾਦਾਂ ਦੇ ਮਣਕੇ ਕਰ ਕਰ ਇਕੱਠੇ ਮੈਂ,
ਹਰਫ਼ਾ ਦੀ ਮਾਲਾ 'ਚ ਪਰੋਈ ਮੇਰੀ ਕਵਿਤਾ

ਸਮਝ ਕਮਲੀਏ ਕਦੇ 'ਪ੍ਰੀਤ' ਦੇ ਦਰਦ ਨੂੰ,
ਘਰ ਤੇਰੇ ਆਈ ਬਣ ਅਰਜੋਈ ਮੇਰੀ ਕਵਿਤਾ

ਹਰਪ੍ਰੀਤ ਜਟਾਣਾ'ਪ੍ਰੀਤ'
ਪਿੰਡ:-ਚਾਉਕੇ(ਬਠਿੰਡਾ)
94636-37758


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template