Headlines News :
Home » » ਬੱਚਿਆਂ ਤੇ ਪੈˆਦੇ ਗਲਤ ਪ੍ਰਭਾਵਾਂ ਦੇ ਜ਼ਿੰਮੇਵਾਰ ਮਾਂ-ਬਾਪ ਖੁਦ ਵੀ - ਨਰਿੰਦਰ ਕੌਰ

ਬੱਚਿਆਂ ਤੇ ਪੈˆਦੇ ਗਲਤ ਪ੍ਰਭਾਵਾਂ ਦੇ ਜ਼ਿੰਮੇਵਾਰ ਮਾਂ-ਬਾਪ ਖੁਦ ਵੀ - ਨਰਿੰਦਰ ਕੌਰ

Written By Unknown on Saturday, 9 November 2013 | 02:32

ਸਮੇਂ ਦੇ ਬਦਲਾਵ ਦੀ ਇਸ ਚਪੇਟ ਵਿਚ ਅਸੀਂ ਸਭ ਹੀ ਆ ਰਹੇ ਹਾਂ। ਤ੍ਰਾਸਦੀ ਸਭ ਲਈ ਹੀ ਬਣੀ ਹੋਈ ਹੈ। ਪਰ ਸਾਰੇ ਹੀ ਇੱਕ ਦੂਜੇ ਵੱਲ ਵੇਖ ਕੇ ਥੋੜ੍ਹੀ ਦੇਰ ਬੱਚਿਆਂ ਨੂੰ ਕੋਸ ਕੇ, ਅੱਜ ਦੇ ਚੈਨਲਾਂ, ਫਿਲਮਾਂ ਆਦਿ ਦੀ ਆਲੋਚਨਾ ਕਰਕੇ ਹੀ ਚੁੱਪ ਹੋ ਜਾਂਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੱਭਿਅਤਾ ਬਚੀ ਰਹੇ ਤੇ ਸਾਡੇ ਬੱਚੇ ਸੁਚੱਜੇ, ਸੂਝਵਾਨ ਤੇ ਅਨੁਸ਼ਾਸਿਤ ਰਹਿਣ ਤਾਂ ਇਸ ਲਈ ਸਾਨੂੰ ਥੋੜ੍ਹਾ ਜਿਹਾ ਸਮਾਂ ਆਪਣੇ ਬੱਚਿਆਂ ਲਈ ਕੱਢਣਾ ਪਵੇਗਾ, ਥੋੜ੍ਹਾ ਜਿਹਾ ਕਸ਼ਟ ਸਹਿਣਾ ਪਵੇਗਾ, ਕਿਉਂਕਿ ਅਸੀਂ ਉਨ੍ਹਾਂ ਨੂੰ ਜਨਮ ਦਿੱਤਾ ਹੈ ਤੇ ਉਨ੍ਹਾਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਵੀ ਨਿਭਾਉਣੀਆਂ ਸਾਡਾ ਹੀ ਫਰਜ਼ ਬਣਦਾ ਹੈ। ਨਾ ਕਿ ਥੋੜ੍ਹੀ ਜਿਹੀ ਮਿਹਨਤ ਤੋਂ ਕਤਰਾ ਕੇ ਚੁਪ-ਚਾਪ ਸਭ ਕੁੱਝ ਵੇਖਦੇ ਰਹੀਏ।
ਅਕਸਰ ਮਾਪੇ ਆਪਣੇ ਰੋਜ਼ ਦੇ ਰੁਝੇਵਿਆਂ ਵਿਚੋਂ ਆਪਣੇ ਬੱਚਿਆਂ ਲਈ ਸਮਾਂ ਕੱਢਦੇ ਹੀ ਨਹੀਂ। ਮਾਪੇ ਖੁਦ ਵੀ ਬੱਚਿਆਂ ਨੂੰ ਖਾਣਾ-ਪੀਣਾ ਦੇਣ, ਕੱਪੜੇ ਦੇਣ ਅਤੇ ਫੀਸਾਂ ਦੇਣ ਤੱਕ ਨੂੰ ਹੀ ਆਪਣਾ ਫਰਜ਼ ਸਮਝਦੇ ਹਨ। ਇਸ ਸਭ ਵਿਚ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਣ ਕੰਮ ਜੋ ਕਿ ਸਾਇਕੋਲੋਜੀਕਲੀ ਬੱਚੇ ਨੂੰ ਟ੍ਰੀਟ ਕਰਨਾ ਹੁੰਦਾ ਹੈ, ਅਣਗੌਲਿਆਂ ਕਰ ਦਿੰਦੇ ਹਨ। ਅਸੀਂ ਸਭ ਹੀ ਆਪਣੇ-ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕੀ ਅਸੀਂ 24 ਘੰਟਿਆਂ ਵਿਚੋਂ ਇੱਕ ਘੰਟਾ ਵੀ ਆਪਣੇ ਬੱਚਿਆਂ ਨੂੰ ਪਿਆਰ, ਸਤਿਕਾਰ, ਕੇਅਰ, ਆਤਮ ਵਿਸ਼ਵਾਸ ਵਧਾਉਣ ਲਈ ਦੇਂਦੇ ਹਾਂ ਕਿ ਨਹੀਂ? ਅਸੀਂ ਕਿੰਨਾ ਕੁ ਸਮਾਂ ਉਨ੍ਹਾਂ ਤੋਂ ਉਨ੍ਹਾਂ ਦੀਆਂ ਗੱਲਾਂ, ਖੁੱਲ੍ਹੀਆਂ ਗੱਲਾਂ ਸੁਣਦੇ ਹਾਂ। ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿਚ ਹੀ ਛੁਪੇ ਹੁੰਦੇ ਹਨ ਉਨ੍ਹਾਂ ਦੇ ਸੁਧਾਰ ਦੇ ਤਰੀਕੇ ਵੀ, ਜੇਕਰ ਅਸੀਂ ਧਿਆਨ ਦੇਈਏ। ਅਸੀਂ ਤੇ ਦੂਜਿਆਂ ਨੂੰ ਕੋਸਣ ਜਾਂ ਆਪਣੇ ਬੱਚਿਆਂ ਨੂੰ ਕੋਸਣ ਵਿਚ ਹੀ ਸਮਾਂ ਬਿਤਾ ਦੇਂਦੇ ਹਾਂ।
ਅਕਸਰ ਮਾਪੇ ਆਖਦੇ ਹਨ ਕਿ ਮੇਰਾ ਬੱਚਾ ਕਹਿਣਾ ਨਹੀਂ ਮੰਨਦਾ, ਉਹ ਪੜ੍ਹਾਈ ਵਿਚ ਨਲਾਇਕ ਹੈ, ਉਹ ਲਾਪਰਵਾਹ ਹੈ, ਉਹ ਵੱਡਿਆਂ ਦਾ ਆਦਰ ਨਹੀਂ ਕਰਦਾ, ਉਹ ਫਜ਼ੂਲ ਖਰਚੀ ਕਰਦਾ ਹੈ ਆਦਿ। ਇਹ ਸਭ ਸ਼ਿਕਾਇਤਾਂ  ਆਮ ਜਿਹੀਆਂ ਬਣੀਆਂ ਹੋਈਆਂ ਹਨ। ਪਰ ਜ਼ਰਾਂ ਸੋਚੋ ਕੀ ਅਸੀਂ ਇਨ੍ਹਾਂ ਸਭ ਸ਼ਿਕਾਇਤਾਂ ਨੂੰ ਪਿਆਰ ਅਤੇ ਧਿਆਨ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਤੇ ਸਿਰਫ ਦੂਜਿਆਂ ਸਾਹਮਣੇ ਬੋਲਕੇ ਹੀ ਸਬਰ ਕਰ ਲੈˆਦੇ ਹਾਂ। ਥੋੜ੍ਹੀ ਦੇਰ ਕੁੜ ਲਏ, ਖੱਪ ਲਏ, ਪ੍ਰੇਸ਼ਾਨ ਹੋ ਲਏ ਬੱਸ। ਜਿਵੇਂ, ਕਿ ਕੋਈ ਆਵੇਗਾ ਫਰਿਸ਼ਤਾ ਤੇ ਸਾਡੇ ਬੱਚਿਆਂ ਨੂੰ ਠੀਕ ਕਰ ਜਾਵੇਗਾ ਜਾਂ ਫੇਰ ਕੋਈ ਦਵਾਈ ਹੋਵੇਗੀ ਜਿਸਦੀ ਖੁਰਾਕਾਂ ਲੈ ਕੇ ਬੱਚਾ ਠੀਕ ਹੋ ਜਾਵੇਗਾ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਮਾਪਿਆਂ ਦੇ ਇਸ ਵਰਤਾਰੇ ਨਾਲ ਭਾਵੁਕ ਬੱਚੇ ਡਿਪ੍ਰੈਸ਼ਨ ਵਿਚ ਵੀ ਚਲੇ ਜਾਂਦੇ ਹਨ ਤੇ ਫੇਰ ਸ਼ੁਰੂ ਹੁੰਦੀ ਹੈ ਡਾਕਟਰੀ ਇਲਾਜ ਦੀ ਨੱਠ ਭੱਜ ਜਾਂ ਕਈ ਲੋਕੀ ਪੰਡਿਤਾਂ ਅਤੇ ਅਖੌਤੀ ਬਾਬਿਆਂ ਦੇ ਵੀ ਚੱਕਰ ਲਾਉਣ ਲੱਗ ਜਾਂਦੇ ਹਨ। 
ਬਹੁਤ ਹੀ ਤਰਸ ਤੇ ਗੁੱਸਾ ਆਉਂਦਾ ਹੈ ਇਹੋ ਜਿਹੇ ਮਾਪਿਆਂ ਤੇ ਜੋ ਬੱਚਿਆਂ ਨੂੰ ਜਨਮ ਤੇ ਦੇ ਦਿੰਦੇ ਹਨ, ਪਰ ਉਨ੍ਹਾਂ ਦੀ ਦੇਖ-ਭਾਲ ਵਿਚ ਇਸ ਕਦਰ ਬੇਨਿਯਮੀਆਂ ਅਤੇ ਲਾਪਰਵਾਹੀਆਂ ਵਰਤਦੇ ਹਨ ਕੀ ਬੱਚੇ ਦੀ ਜਾਨ ਤੇ ਬਣ ਜਾਂਦੀ ਹੈ। ਉਹ ਬੱਚਾ ਲੋਕਾਂ ਸਾਹਮਣੇ ਇਕ ਮਜ਼ਾਕ ਜਿਹਾ ਬਣਕੇ ਰਹਿ ਜਾਂਦਾ ਹੈ।
          ਹਰ ਇਨਸਾਨ ਦੀ ਭਾਵਨਾ ਇਕੋ ਜਿਹੀ ਹੁੰਦੀ ਹੈ। ਉਸਦੇ ਦੁਖ-ਸੁਖ ਸਹਿਣ ਦਾ ਜਾਂ ਮਹਿਸੂਸ ਕਰਣ ਦਾ ਇਕੋ ਜਿਹਾ ਅਸਰ ਹੁੰਦਾ ਹੈ ਕੋਈ ਜ਼ਿਆਦਾ ਅਸਰ ਲੈˆਦਾ ਹੈ ਤੇ ਕੋਈ ਘੱਟ। ਕੋਈ ਜਲਦੀ ਸੰਭਲ ਜਾਂਦਾ ਹੈ ਤੇ ਕਿਸੇ ਨੂੰ ਸੰਭਲਣ ਵਿਚ ਸਮਾਂ ਲਗਦਾ ਹੈ। ਇਸੇ ਤਰ੍ਹਾਂ ਕਿਸੇ ਨੂੰ ਪਿਆਰ ਨਾਲ ਕਿਸੇ ਨੂੰ ਸਤਿਕਾਰ ਨਾਲ, ਕਿਸੇ ਨੂੰ ਕੋਈ ਪੁਰਸਕਾਰ ਦੇ ਕੇ ਜਾਂ ਕਿਸੇ ਨੂੰ ਕੋਈ ਜਿੰਮੇਵਾਰੀ ਦੇ ਕੇ ਜਿਸ ਤਰ੍ਹਾਂ ਵੀ ਕੋਈ ਮੋਟੀਵੇਟ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸਨੂੰ ਸੁਧਾਰੋ। ਮਾਂ-ਬਾਪ ਬਣੇ ਹੋ ਤੇ ਫਰਜ਼ ਵੀ ਪੂਰਾ ਨਿਭਾਉਣਾ ਚਾਹੀਦਾ ਹੈ ਨਹੀਂ ਤੇ ਸਾਨੂੰ ਕੋਈ ਹੱਕ ਨਹੀਂ ਕਿ ਕਿਸੇ ਜੀਵ ਨੂੰ ਦੁਨੀਆ ਵਿਚ ਲਿਆਕੇ ਆਪਣੀ ਨਾ ਸਮਝੀ ਕਾਰਣ ਸਭ ਦੇ ਸਾਹਮਣੇ ਮਜ਼ਾਕ ਬਣਾਈਏ ਅਤੇ ਕਸੂਰਵਾਰ ਬੱਚੇ ਨੂੰ ਠਹਿਰਾਈਏ। ਇਹੋ ਜਿਹੇ ਬੱਚੇ ਸਾਰੀ ਉਮਰ ਹੀ ਡਿਪ੍ਰੈਸ਼ਨ ਦਾ ਸ਼ਿਕਾਰ ਰਹਿੰਦੇ ਹਨ। ਜਦਕਿ ਮਾਂ-ਬਾਪ ਵਲੋਂ ਦਿੱਤਾ ਗਿਆ ਰੋਜ਼ਾਨਾ ਦਾ ਥੋੜਾ ਜਿਹਾ ਸਮਾਂ ਵੀ ਉਸਨੂੰ ਜੀਰੋ ਤੋਂ ਹੀਰੋ ਬਣਾ ਸਕਦਾ ਹੈ।
ਹਰ ਬੱਚੇ ਵਿਚ ਕੋਈ ਨਾ ਕੋਈ ਗੁਣ ਛੁਪਿਆ ਹੁੰਦਾ ਹੈ। ਉਸ ਗੁਣ ਨੂੰ ਪਛਾਣੋ। ਉਸ ਗੁਣ ਨੂੰ ਉਭਾਰਣ ਦੀ ਕੋਸ਼ਿਸ਼ ਕਰੋ। ਉਸਦਾ ਸਾਥ ਦਿਉ ਚਾਹੇ ਤੁਹਾਨੂੰ ਉਸ ਲਈ ਰਾਤਾਂ ਨੂੰ ਵੀ ਕਿਉਂ ਨਾ ਜਾਗਣਾ ਪਵੇ, ਇਕ ਵਾਰੀ ਸਿਰਫ ਇਕ ਵਾਰੀ ਸਬਰ ਨਾਲ ਇਹ ਉਪਰਾਲਾ ਕਰੋ, ਫੇਰ ਵੇਖੋ ਕਿ ਤੁਹਾਡਾ ਵਿਗੜਿਆ ਹੋਇਆ ਬੱਚਾ ਕਿਸ ਤਰ੍ਹਾਂ ਦਿਨ-ਬ-ਦਿਨ ਸੁਧਰਦਾ ਜਾਂਦਾ ਹੈ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਉਹ ਨਵੀਆਂ ਪੁਲਾਂਘਾਂ ਪੁੱਟਦਾ ਜਾਵੇਗਾ। ਇਸ ਕੰਮ ਦਾ ਤੇ ਨਸ਼ਾ ਹੀ ਵੱਖਰਾ ਹੁੰਦਾ ਹੈ। ਕਿਸੇ-ਕਿਸੇ ਬੱਚੇ ਨੂੰ ਸੁਧਾਰਣ ਵਿਚ ਥੋੜ੍ਹਾ ਸਮਾਂ ਲਗਦਾ ਹੈ। ਪਰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ  ਉਹ ਸਾਡਾ ਹੀ ਬੱਚਾ ਹੈ। ਜਿੰਨ੍ਹਾਂ ਉਸਨੂੰ ਅਸੀਂ ਸਮਝ ਸਕਦੇ ਹਾਂ ਉਨ੍ਹਾਂ ਕੋਈ ਨਹੀਂ ਸਮਝ ਸਕਦਾ। ਜੇਕਰ ਅਸੀਂ ਇੰਨੇ ਵੱਡੇ ਹੋ ਕੇ ਘਬਰਾ ਜਾਵਾਂਗੇ ਤੇ ਬਚੇ ਦੀ ਸ਼ਿਕਾਇਤ ਕਰਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਉਹ ਤੇ ਮਾਸੂਮ ਫੁੱਲ ਹਨ, ਇਕ ਨਰਮ ਜਿਹੀ ਮਿੱਟੀ ਹਨ, ਜਿਸਨੂੰ ਅਸੀਂ ਆਪਣੇ ਹੱਥਾਂ ਨਾਲ ਹੀ ਸ਼ੇਪ ਦੇਣੀ ਹੈ। ਇਹ ਹੁਣ ਸਾਡੇ ਹੱਥਾਂ, ਦਿਮਾਗ ਤੇ ਸਬਰ ਤੇ ਹੈ ਕਿ ਅਸੀਂ ਉਸਨੂੰ ਕਿਹੋ ਜਿਹਾ ਬਣਾਉਣਾ ਏ। ਬੱਚੇ ਜੋ ਬਣਦੇ ਹਨ ਉਸ ਵਿਚ ਮਾਪਿਆਂ ਦੀ ਮਿਹਨਤ, ਲਗਨ ਅਤੇ ਤਪੱਸਿਆ ਦੀ ਝੱਲਕ ਹੁੰਦੀ ਹੈ। ਜੇਕਰ ਬਚੇ ਵਿਗੜਦੇ ਵੀ ਹਨ ਤੇ ਉਸ ਵਿਚ ਵੀ ਮਾਪਿਆਂ ਦੀ ਲਾਪਰਵਾਹੀ, ਬੇਰਹਿਮੀ ਤੇ ਬੇਸ਼ਰਮੀ ਝਲਕਦੀ ਹੈ। ਰੁਕਾਵਟਾਂ ਤੇ ਆਉਂਦੀਆਂ ਹਨ, ਮੁਸ਼ਕਿਲਾਂ, ਔਕੜਾਂ ਹਰ ਤਰ੍ਹਾਂ ਦੀਆਂ ਆਉਂਦੀਆਂ ਹਨ, ਪਰ ਉਹ ਕੰਮ ਹੀ ਕੀ ਜਿਹੜਾ ਸੌਖਿਆਂ ਹੀ ਹੋ ਜਾਵੇ। ਆਪਣੇ ਗੁਜ਼ਾਰੇ ਜੋਗਾ ਤੇ ਜਾਨਵਰ ਵੀ ਕਰ ਲੈˆਦੇ ਹਨ। ਤੇ ਫਿਰ ਇਨਸਾਨ ਅਤੇ ਜਾਨਵਰ ਵਿਚ ਕੀ ਫਰਕ ਹੋਵੇਗਾ। ਜ਼ਰਾ ਸੋਚੋ। ਧਿਆਨ ਨਾਲ ਸੋਚੋ। ਆਪਣੇ ਬੱਚਿਆਂ ਨੂੰ, ਮਾਸੂਮ ਫੁਲਾਂ ਨੂੰ ਕੁਦਰਤ ਦੀ ਇਸ ਅਨਮੋਲ ਦੇਣ ਨੂੰ ਇਸ ਤਰ੍ਹਾਂ ਨਾ ਰੋਲੋ। ਉਨ੍ਹਾਂ ਨੂੰ ਸਾਂਭੋ ਪਿਆਰ ਨਾਲ, ਆਪਣੇ ਸੰਭਾਲ ਭਰੇ ਹੱਥਾਂ ਦੀ ਛੋਹ ਨਾਲ ਅਤੇ ਆਪਣੇ ਵੱਲੋਂ ਦਿੱਤੇ ਗਏ ਸਮੇਂ ਨਾਲ। ਨਾ ਕਿ ਦਵਾਈਆਂ, ਆਲੋਚਨਾਵਾਂ, ਦੁਤਕਾਰਾਂ ਅਤੇ ਗਾਲਾਂ ਨਾਲ ਕਿਉਂਕਿ ਜੇਕਰ ਤੁਸੀਂ ਬੱਚੇ ਨੂੰ ਦੁਤਕਾਰਦੇ ਹੋ ਤੇ ਉਹ ਦੁਤਕਾਰ ਤੁਹਾਨੂੰ ਵੀ ਹੈ, ਬੱਚੇ ਨੂੰ ਤੁਸੀਂ ਗਾਲ ਕੱਢਦੇ ਹੋ ਤੇ ਉਹ ਗਾਲ ਤੁਹਾਨੂੰ ਹੀ ਲਗਦੀ ਹੈ। ਉਸਦੀ ਹਰ ਐਕਟੀਵਿਟੀ ਤੇ ਧਿਆਨ ਦਿਉ, ਉਸਦੀ ਸੰਗਤ ਕਿਹੋ ਜਿਹੀ ਹੈ, ਉਹ ਕਿਥੇ-ਕਿਥੇ ਜਾਂਦਾ ਹੈ ਉਦੋਂ ਤੱਕ ਧਿਆਨ ਰੱਖੋ ਜਦੋਂ ਤੱਕ ਕਿ ਉਹ ਖੁਦ ਸਮਝਦਾਰ ਨਹੀਂ ਹੋ ਜਾਂਦਾ। ਕਦੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਿਤਾ ਹੋਵੇ ਤੇ ਤੁਹਾਡੇ ਬੱਚੇ ਵਿਚ ਸੁਧਾਰ ਨਾ ਹੋਇਆ ਹੋਵੇ। ਕਮੀ ਤੁਹਾਡੇ ਉਪਰਾਲਿਆਂ ਵਿਚ ਹੀ ਹੋ ਸਕਦੀ ਹੈ। ਮੰਨਿਆ ਕਿ ਅੱਜ ਦੀ ਮੰਹਿਗਾਈ ਦੇ ਜ਼ਮਾਨੇ ਵਿੱਚ ਮਾਂ-ਬਾਪ ਦੋਨਾਂ ਨੂੰ ਹੀ ਸਾਰਾ-ਸਾਰਾ ਦਿਨ ਮਿਹਨਤ ਕਰਨੀ ਪੈˆਦੀ ਹੈ। ਪਰ ਇਸ ਨੱਠ-ਭੱਜ ਵਿੱਚ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਸਮਾਂ ਤੇ ਦਿੱਤਾ ਹੀ ਜਾ ਸਕਦਾ ਹੈ, ਜਦ ਉਸਨੂੰ ਲੱਗੇ ਕਿ ਇਹੋ ਸਮਾਂ ਸਿਰਫ ਮੇਰਾ ਹੈ। ਚਾਹੇ ਉਹ ਕਦੇ ਵੀ, ਕਿਸੇ ਵੀ ਪਹਿਰ ਹੋਵੇ।



ਨਰਿੰਦਰ ਕੌਰ
ਮੋਬਾਇਲ: 91-9779398457

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template