Headlines News :
Home » » ਬਾਬਾ !! - ਅਮਰ ਸੰਘਰ

ਬਾਬਾ !! - ਅਮਰ ਸੰਘਰ

Written By Unknown on Saturday, 9 November 2013 | 02:28

ਬਾਬਾ !!
ਸੁਨਣ ਚ ਆਇਆ ਕਿ
ਹਿੰਦੂ ਤੇ ਸਿੱਖਾ ਵਿੱਚ
ਅੱਜ ਫਿਰ ਤੋ ਝੜਪ ਹੋਇਆ ਹੈ
ਬਹੁਤ ਖੂਨ ਖਰਾਬਾ ਹੋਇਆ

ਕਿ ਇਹ ਸੱਚ ਹੈ ??
ਹਾਂ ਪੁੱਤ ਸੱਚ ਹੀ ਹੈ
ਮੈਂ ਵੀ ਹੁਣੇ-ਹੁਣੇ ਖਬਰਾਂ ਵਿੱਚ ਸੁਣਿਆ
ਇਸ ਝੜਪ ਬਾਰੇ..

ਤਾਂ ਕਿ ਕਹਿੰਦੇ ਨੇ ਖਬਰਾਂ ਵਾਲੇ
ਕਿੰਨਾ ਕੁ ਨੁਕਸਾਨ ਹੋਇਆ ਹੈ ??
ਕਿਸਦਾ ਪੱਲੜਾ ਭਾਰੀ ਰਿਹਾ
ਸਿੱਖਾਂ ਦਾ ਜਾ ਹਿੰਦੁਆਂ ਦਾ ??
ਕਿੰਨੇ ਹਿੰਦੂ ਤੇ ਕਿੰਨੇ ਸਿੱਖ
ਮਰੇ ਤੇ ਜਖਮੀ ਹੋਏ ਨੇ ??

ਨਹੀ ਪੁੱਤ !!
ਇਸ ਖੂਨੀ ਝੜਪ ਚ
ਨਾ ਹਿੰਦੂ ਮਰਿਆ ਹੈ
ਨਾ ਸਿੱਖ ਮਰਿਆ ਹੈ
ਤੇ ਨਾਹੀ ਦੋਨਾ ਧਿਰਾ ਚੋਂ
ਕੋਈ ਵੀ ਜਖਮੀ ਹੋਇਆ ਹੈ...

ਇਹ ਕਿਵੇਂ ਹੋ ਸਕਦਾ ਹੈ ਬਾਬਾ ??
ਏਦਾ ਹੀ ਹੋਇਆ ਹੈ ਪੁੱਤ
ਤੇ ਪਹਿਲਾ ਵੀ ਏਦਾ ਹੀ ਹੁੰਦਾ ਆਇਆ ਹੈ
ਇਸ ਜਾਤ , ਧਰਮ ਦੇ ਝਗੜੇ ਵਿੱਚ
ਨਾ ਤਾਂ ਹਿੰਦੂ ਦੀ ਜਿਤ ਹੁੰਦੀ ਹੈ
ਨਾ ਸਿੱਖ ਦੀ ਤੇ ਨਾਹੀ ਮੁਸਲਮਾਨ ਦੀ
ਜਿਤ ਕਿਸੇ ਦੀ ਨਹੀ ਹੁੰਦੀ
ਬਸ ਹਾਰ ਹੀ ਹੁੰਦੀ ਆਈ ਹੈ
ਇਨਸਾਨੀਅਤ ਦੀ ਙ

ਨਾਹੀ ਇਸ ਜਾਤ ਧਰਮ ਦੇ ਝਗੜੇ ਵਿੱਚ
ਕੋਈ ਹਿੰਦੂ ਮਰਦਾ ਹੈ
ਤੇ ਨਾਹੀ ਕੋਈ ਸਿੱਖ , ਮੁਸਲਮਾਨ !!
ਮਰਦਾ ਤਾਂ ਸਿਰਫ ਇਨਸਾਨ ਹੈ...

ਕਿ ਦੇਖਿਆ ਹੈ ਕਦੀ !!
ਕਿਸੇ ਧਰਮ ਨੂੰ ਮਰਦੇ ਹੋਏ ??
ਕਿਸੇ ਜਾਤ ਨੂੰ ਮਰਦੇ ਹੋਏ ??
ਜਾਂ ਭਗਵਾਨ ਨੂੰ ਮਰਦੇ ਹੋਏ ??
ਨਹੀ ਇਹ ਕਦੀ ਮਰਦੇ
ਬਸ ਇਨਸਾਨ ਹੀ ਮਰਦਾ ਹੈ
ਇਸ ਨਫਰਤ ਦੀ ਅੱਗ ਵਿੱਚ ਜਲਕੇ...

ਬਾਬਾ !! ਕਿ ਇਹ ਹਮੇਸ਼ਾ
ਆਵੇਂ ਹੀ ਚੱਲਦਾ ਰਹੇਗਾ ??
ਹਾਂ ਪੁੱਤਰ
ਜਦ ਤੱਕ ਇਹ
ਧਰਮ , ਜਾਤ-ਪਾਤ , ਭੇਦ-ਭਾਵ
ਤੇ ਇਹ ਭਗਵਾਨ ਰਹੇਗਾ
ਅਫਸੋਸ ! ਇਹ ਐਵੇਂ ਹੀ ਚੱਲਦਾ ਰਹੇਗਾ...

ਹਾਂ ਬਸ ਇੱਕ ਨਾਮਾਤਰ
ਜਹੀ ਉਮੀਦ ਜਰੁਰ ਹੈ
ਕਿ ਇੱਕ ਦਿਨ ਲੋਕ
ਇਸ ਗੱਲ ਨੂੰ ਜਰੂਰ ਸਮਝਣਗੇ
ਇਨਸਾਨ ਇਨਸਾਨ ਨੂੰ ਸਮਝੇਗਾ
ਤੇ ਉਸ ਦਿਨ ਬੁਝ ਜਾਵੇਗੀ
ਇਹ ਨਫਰਤ ਦੀ ਅੱਗ
ਤੇ ਹੋ ਜਾਵੇਗਾ
ਇਸ ਜਾਤ-ਪਾਤ ਤੇ ਧਰਮ ਦਾ ਖਾਤਮਾ...


ਇਹਨਾਂ ਜਾਤਾਂ ਤੇ ਧਰਮਾ ਦਾ ਖਾਤਮਾ ਹੀ
ਜਰੂਰ ਇੱਕ ਦਿਨ ਵਰਦਾਨ ਬਣੇਗਾ
ਇਨਸਾਨੀਅਤ ਲਈ
ਤੇ ਇਸ ਜਾਤ-ਪਾਤ , ਧਰਮ ਦੇ ਝਗੜੇ ਚ
ਕਦੀ ਕਿਸੇ ਬੇਕਸੂਰ ਦੀ ਜਾਨ ਨਹੀ ਜਾਵੇਗੀ
ਤੇ ਨਹੀ ਇਨਸਾਨ ਮਰਨਗੇ...

ਅਮਰ ਸੰਘਰ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template