Headlines News :
Home » » ਦਿਲ ਦੀ ਆਵਾਜ਼ - ਲੀਲ ਦਿਆਲਪੁਰੀ

ਦਿਲ ਦੀ ਆਵਾਜ਼ - ਲੀਲ ਦਿਆਲਪੁਰੀ

Written By Unknown on Saturday, 16 November 2013 | 06:13

ਭੁੱਲ ਭੁਲੇਖੇ ਦੇ ਵਿੱਚ ਇੱਕ ਦਿਨ ਅੱਖੀਆਂ ਲੜੀਆਂ,
ਰੰਗ ਇਸ਼ਕੇ ਦਾ ਚੜਿਆ ਨਾ ਉਹ ਭੁੱਲਣ ਘੜੀਆਂ।

ਤੈਨੂੰ ਇਹ ਸਮਰਪਿਤ ਜੋ ਮੈਂ ਲਿਖੀਆਂ ਯਾਦਾਂ,
ਮਾੜੀ ਹੋਈ ਸੁਣੀਆਂ ਨੀ ਆਪਣੀਆਂ ਫ਼ਰਿਆਦਾ।

ਰੀਝਾਂ ਲਾਕੇ ਤੈਨੂੰ ਸੀ ਮੈਂ ਖ਼ਤ ਲਿਖਦਾ,
ਉਸ ਸੋਹਣੇ ਜਿਹੇ ਖ਼ਤ ਵਿਚ ਸੀ ਤੇਰਾ ਮੁੱਖ ਦਿਖਦਾ।

ਪਿਆਰ ਤੇਰੇ ਨੇ ਝੱਲੀਏ ਨੀ ਮੈਨੂੰ ਸ਼ਾਇਰ ਬਣਾਇਆ,
ਦੂਰ ਦੁਰੇਡੇ ਤੱਕ ਮੇਰਾ ਤੈਂ ਨਾਂ ਚਮਕਾਇਆ।

ਮਿਲਣ ਦੀ ਖ਼ਾਤਿਰ ਆਪਾਂ ਨਿੱਤ ਬਹਾਨੇ ਘੜਦੇ,
ਨਿੱਕੀ ਨਿੱਕੀ ਗੱਲ ਤੇ ਸੀ ਕਈ ਵਾਰੀ ਲੜਦੇ।

ਸ਼ਾਇਰਾਂ ਦੀ ਮਹਿਫ਼ਿਲ ਵਿੱਚ ਹੋ ਗਿਆ ਉਠਣਾ ਬੈਹਣਾਂ।
ਤੇਰੀ ਹੀ ਕ੍ਰਿਪਾ ਏ ਏਹ ਸ਼ਾਇਰੀ ਦਾ ਗਹਿਣਾ।

ਤੇਰੇ ਨਾਲ ਮਰਜਾਈਏ ਸੱਚਾ ਪਿਆਰ ਸੀ ਕੀਤਾ,
ਤੂੰ ਬਹਿ ਡੋਲੀ ਵਿਚ ਤੁਰਗੀ ਘੁੱਟ ਸਬਰਾਂ ਦਾ ਪੀਤਾ।

ਕਈ ਵਾਰੀ ਇਹ ਜ਼ਿੰਦਗੀ ਐਸਾ ਮੋੜ ਦਿਖਾਵੇ,
ਨਾ ਏਧਰ ਨਾ ਉਧਰ ਬੰਦਾ ਕਿਧਰ ਜਾਵੇ।

ਸੁੰਨਾ ਲੱਗਦਾ ਪਾਰਕ ਉਹ ਜਿਥੇ ਸੀ ਮਿਲਦੇ,
ਦੁੱਖ ਸੁੱਖ ਸਾਂਝੇ ਕਰ ਲੈਂਦੇ ਨੀ ਆਪਾਂ ਦਿਲਦੇ।

ਅੱਜ ਵੀ ਤੇਰਾ ‘‘ਲੀਲ’’ ਦਿਲੋਂ ਸਤਿਕਾਰ ਏ ਕਰਦਾ,
ਦੇਖ ਤੂੰ ਕੇਰਾਂ ਆਕੇ ਨਾ ਜਿਉਂਦਾ ਨਾ ਮਰਦਾ।

ਲੀਲ ਦਿਆਲਪੁਰੀ
ਮੋਬਾ:-94656-51038

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template