ਮੇਰੀ ਮਾਂ ਵਾਪਿਸੀ ਵੇਲੇ,
ਪਤਾ ਨਹੀ ਕਿਉਂ,
ਇੱਧਰ ਉਧੱਰ ਝਾਕਦੀ,
ਚੁਪਕੇ ਜਿਹੇ ਮੇਰੀ,
ਮੁੱਠੀ ਚ ਦੇ ਦਿੰਦੀ ਹੈ।,
ਇੱਕ ਸੋ ਦਾ ਨੋਟ,
ਤੇ ਫਿਰ ਵਾਰੀ ਵਾਰੀ,
ਪਲੂਸਦੀ ਹੈ ਮੇਰਾ ਸਿਰ,
ਖੋਰੇ ਇਸ਼ਾਰਾ ਕਰਦੀ ਹੈ,
ਨੋਟ ਸੰਭਾਲ ਲੈ ਕੁੜੇ,
ਭਾਬੀਆਂ ਵੀ ਝਾਕਦੀਆਂ ਹਨ,
ਬਿੱਟਰ ਬਿੱਟਰ।
ਪਤਾ ਨਹੀ ਮਾਂ ਨੇ,
ਕੀ ਦਿੱਤਾ ਹੈ ਧੀ ਨੂੰ,
ਪਰ ਮੇਰੀ ਮਾਂ,
ਪਹਿਲਾ ਨਹੀ ਸੀ ,
ਇਹੋ ਜਿਹੀ,
ਝਟ ਪਿਤਾ ਜੀ ਨੂੰ ਕਹਿੰਦੀ,
ਕਢੋ ਪੰਜ ਸੋ ਦੀ ਪੱਤੀ,
ਸੋਡੀ ਹੀ ਧੀ ਨੂੰ ਦੇਣੀ ਹੈ।
ਤੇ ਪਿਤਾ ਜੀ ਝੱਟ,
ਦੇ ਦਿੰਦੇ ਹੱਸ ਕੇ,
ਪੰਜ ਸੋ ਦਾ ਕੜਕਦਾ ਨੋਟ।
ਤੇ ਹੁਣ ਪਿਤਾ ਜੀ,
ਨਾਲ ਹੀ ਲੈ ਗਏ,
ਸਾਰੇ ਨੋਟ।
ਨਹੀ,
ਨੋਟ ਤਾਂ ਉਹਨੇ ਹੀ ਹਨ।
ਪਰ ਖੁੱਸ ਗਈ ਹੈ,
ਉਸਦੀ ਸਰਦਾਰੀ।
ਤੇ ਉਹ ਹੋਸਲਾ,
ਜੋ ਮੇਰੀ ਮਾਂ ਨੂੰ ਹੁੰਦਾ ਸੀ,
ਮੇਰੇ ਪਿਉ ਦੇ ਹੁੰਦਿਆਂ।
ਮਾਂ ਦੇ ਸਿਰ ਦੀ ਚਿੱਟੀ,
ਚੁਨੀ ਹੈ ਨਿਸ਼ਾਨੀ,
ਉਸ ਦੀ ਬੇਬਸੀ ਦੀ।
ਮਾਂ ਦੀ ਮਜਬੂਰੀ ਦੀ।
ਇੱਕ ਸਮਝੋਤੇ ਦੀ,
ਜੋ ਮਾਂ ਨੇ ਕੀਤਾ ਹੈ,
ਆਪਣਾ ਰੰਡੇਪਾ ਤੇ ਬੁਢਾਪਾ,
ਕੱਟਣ ਲਈ।
ਪਤਾ ਨਹੀ ਕਿਉਂ,
ਇੱਧਰ ਉਧੱਰ ਝਾਕਦੀ,
ਚੁਪਕੇ ਜਿਹੇ ਮੇਰੀ,
ਮੁੱਠੀ ਚ ਦੇ ਦਿੰਦੀ ਹੈ।,
ਇੱਕ ਸੋ ਦਾ ਨੋਟ,
ਤੇ ਫਿਰ ਵਾਰੀ ਵਾਰੀ,
ਪਲੂਸਦੀ ਹੈ ਮੇਰਾ ਸਿਰ,
ਖੋਰੇ ਇਸ਼ਾਰਾ ਕਰਦੀ ਹੈ,
ਨੋਟ ਸੰਭਾਲ ਲੈ ਕੁੜੇ,
ਭਾਬੀਆਂ ਵੀ ਝਾਕਦੀਆਂ ਹਨ,
ਬਿੱਟਰ ਬਿੱਟਰ।
ਪਤਾ ਨਹੀ ਮਾਂ ਨੇ,
ਕੀ ਦਿੱਤਾ ਹੈ ਧੀ ਨੂੰ,
ਪਰ ਮੇਰੀ ਮਾਂ,
ਪਹਿਲਾ ਨਹੀ ਸੀ ,
ਇਹੋ ਜਿਹੀ,
ਝਟ ਪਿਤਾ ਜੀ ਨੂੰ ਕਹਿੰਦੀ,
ਕਢੋ ਪੰਜ ਸੋ ਦੀ ਪੱਤੀ,
ਸੋਡੀ ਹੀ ਧੀ ਨੂੰ ਦੇਣੀ ਹੈ।
ਤੇ ਪਿਤਾ ਜੀ ਝੱਟ,
ਦੇ ਦਿੰਦੇ ਹੱਸ ਕੇ,
ਪੰਜ ਸੋ ਦਾ ਕੜਕਦਾ ਨੋਟ।
ਤੇ ਹੁਣ ਪਿਤਾ ਜੀ,
ਨਾਲ ਹੀ ਲੈ ਗਏ,
ਸਾਰੇ ਨੋਟ।
ਨਹੀ,
ਨੋਟ ਤਾਂ ਉਹਨੇ ਹੀ ਹਨ।
ਪਰ ਖੁੱਸ ਗਈ ਹੈ,
ਉਸਦੀ ਸਰਦਾਰੀ।
ਤੇ ਉਹ ਹੋਸਲਾ,
ਜੋ ਮੇਰੀ ਮਾਂ ਨੂੰ ਹੁੰਦਾ ਸੀ,
ਮੇਰੇ ਪਿਉ ਦੇ ਹੁੰਦਿਆਂ।
ਮਾਂ ਦੇ ਸਿਰ ਦੀ ਚਿੱਟੀ,
ਚੁਨੀ ਹੈ ਨਿਸ਼ਾਨੀ,
ਮਾਂ ਦੀ ਮਜਬੂਰੀ ਦੀ।
ਇੱਕ ਸਮਝੋਤੇ ਦੀ,
ਜੋ ਮਾਂ ਨੇ ਕੀਤਾ ਹੈ,
ਆਪਣਾ ਰੰਡੇਪਾ ਤੇ ਬੁਢਾਪਾ,
ਕੱਟਣ ਲਈ।
ਰਮੇਸ਼ ਸੇਠੀ ਬਾਦਲ,
ਮੋ 98 766 27 233

0 comments:
Speak up your mind
Tell us what you're thinking... !