Headlines News :
Home » » ਟਿੱਕਾ ਭਾਈ ਦੂਜ - ਪਰਮ ਪਰੀਤ

ਟਿੱਕਾ ਭਾਈ ਦੂਜ - ਪਰਮ ਪਰੀਤ

Written By Unknown on Saturday, 9 November 2013 | 01:38

            ਟਿੱਕਾ ਭਾਈ ਦੂਜ ਪਵਿੱਤਰ ਰਿਸ਼ਤਿਆਂ ਦਾ ਪਵਿੱਤਰ ਤਿਓਹਾਰ ਹੈ । ਇਹ ਦੀਵਾਲੀ ਤੋਂ ਮਗਰੋਂ ਕੱਤਕ ਸੁਦੀ ਦੂਜ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ । ਹਿੰਦੂ ਮੱਤ ਵਿੱਚ ਇਸ ਦਿਨ ਯਮ ਅਤੇ ਚਿਤਰਗੁਪਤ ਦੀ ਪੂਜਾ ਕਰਨਾਂ ਖਾਸ਼ ਮਹਾਨਤਾ ਭਰਿਆ ਹੁੰਦਾ ਹੈ । ਕੁਆਰੀਆਂ ਕੁੜੀਆਂ ਇਸ ਦਿਨ ਵਰਤ ਵੀ ਰਖਦੀਆਂ ਹਨ । ਆਪਣੇ ਭਾਈ ਦੇ ਟਿੱਕਾ ਲਾਉਂਣ ਮਗਰੋਂ ਹੀ ਖਾਣਾ ਖਾਂਦੀਆਂ ਹਨ । 
                    ਚਿਤਰਗੁਪਤ ਨੂੰ ਮੰਨਣ ਵਾਲੇ ਲੋਕ ਇਸ ਦਿਨ ਚਿਤਰਗੁਪਤ ਦੀ ਪੂਜਾ ਵੀ ਕਰਦੇ ਨੇ ਅਤੇ ਕਲਮ-ਦਵਾਤਾਂ ਦਾ ਵਟਾਂਦਰਾ ਵੀ ਕੀਤਾ ਜਾਂਦਾ ਹੈ । ਅਜਿਹਾ ਕਰਨ ਵਾਲਿਆਂ ਨੂੰ ਕਾਇਥ ਕਿਹਾ ਕਰਦੇ ਹਨ । 
                  ਟਿੱਕਾ ਭਾਈ ਦੂਜ ਤੋਂ ਇਲਾਵਾ ਇਸ ਦਿਨ ਨੂੰ ਯਮਦੂਜ ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਹੈ । ਸੰਗਿਆਂ ਭਗਵਾਨ ਸੂਰਜ ਨਰਾਇਣ ਦੀ ਪਤਨੀ ਸੀ,ਜਿਸ ਦੀ ਕੁਖੋਂ ਯਮਰਾਜ ਅਤੇ ਜਮਨਾ ਭੈਣ-ਭਰਾਵਾਂ ਦਾ ਜਨਮ ਹੋਇਆ । ਸੂਰਜ ਨਰਾਇਣ ਦੀ ਤੇਜ ਤਪਸ਼ ਤੋਂ ਬਚਣ ਲਈ ਸੰਗਿਆ ਨੇ ਉੱਤਰ ਧਰੁਵ ਵਿੱਚ ਲੁਕ ਕੇ ਦਿਨ-ਕਟੀ ਕਰਨੀ ਆਰੰਭੀ । ਉੱਥੇ ਰਹਿੰਦਿਆਂ ਹੀ ਤ੍ਰਪਤੀ ਨਦੀ ਕਿਨਾਰੇ ਸ਼ਨਿਚਰ ਦਾ ਜਨਮ ਹੋਇਆ ਅਤੇ ਉਸ ਦੇ ਅਸ਼ਵਨੀ ਰੂਪ ਤੋਂ ਅਸ਼ਵਨੀ ਕੁਮਾਰ ਦੇਵਤਾਵਾਂ ਦੇ ਹਕੀਮ ਪੈਦਾ ਹੋਏ । 
              ਕਾਫੀ ਸਾਲ ਬੀਤਣ ਮਗਰੋਂ ਯਮਰਾਜ ਨੂੰ ਆਪਣੀ ਭੈਣ ਜਮਨਾ ਦੀ ਯਾਦ ਆਈ ਤਾਂ ਉਹ ਮਥੁਰਾ ਵਿੱਚ ਆ ਪਹੁੰਚਿਆ । ਮਹਾਂ ਭਾਰਤ ਅਨੁਸਾਰ ਏਸੇ ਹੀ ਦਿਨ ਯਮ ਨੇ ਆਪਣੀ ਜਮਨਾ ਭੈਣ ਹੱਥੋਂ ਟਿੱਕਾ ਲਹਵਾ,ਉਹਦੇ ਹੱਥ ਦਾ ਭੋਜਨ ਖਾਧਾ,ਭਾਵੇਂ ਯਮ ਨੇ ਆਪਣੀ ਆਦਤ ਅਨੁਸਾਰ ਇਹ ਵੀ ਕਹਿ ਦਿੱਤਾ ਕਿ ਲੋਕ ਤਾਂ ਮੇਰੇ ਪਾਸੋਂ ਕਿੰਨਾ ਡਰਦੇ ਹਨ,ਪਰ ਤੂੰ ਨਹੀਂ ਡਰਦੀ । ਭੋਜਨ ਛਕਣ ਮਗਰੋਂ ਯਮ ਨੇ ਕੋਈ ਵਰ ਮੰਗਣ ਲਈ ਕਿਹਾ ਤਾਂ ਜਮਨਾ ਨੇ ਮੰਗ ਕੀਤੀ ਕਿ ਜੇ ਮੇਰੇ ਵਿੱਚ ਇਸ਼ਨਾਨ ਕਰ ਲਵੇ,ਉਸ ਨੂੰ ਯਮਲੋਕ ਵਿੱਚ ਨਾ ਜਾਣਾ ਪਵੇ । ਪਰ ਯਮ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਯਮਲੋਕ ਹੀ ਖਾਲੀ ਹੋ ਜਾਵੇਗਾ । ਅਖੀਰ ਕਥਾਕਾਰ ਪ੍ਰੋਹਿਤਾ ਦੀ ਮਿਥ ਅਨੁਸਾਰ ਇਹ ਗੱਲ ਮੰਨ ਲਈ ਗਈ ਕਿ ਜੋ ਭਾਈ ਦੂਜ ਵਾਲੇ ਦਿਨ ਵਿਸ਼ਰਾਤ ਘਾਟ ਉੱਤੇ ਹੀ ਇਸ਼ਨਾਨ ਕਰੇਗਾ,ਉਹ ਯਮਲੋਕ ਤੋਂ ਬਚ ਜਾਵੇਗਾ । ਇਸ ਕਰਕੇ ਵੀ ਇਸ ਦਾ ਨਾਅ ਟਿੱਕਾ ਭਾਈ ਦੂਜ ਜਾਂ ਯਮਦੂਜ ਪਿਆ ਹੈ ।  
       ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ 14 ਸਾਲਾਂ ਦੇ ਬਣਵਾਸ ਮਗਰੋਂ ਅਯੁੱਧਿਆ ਪਰਤੇ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਲਾਇਆ ਗਿਆ ਸੀ । ਤਦ ਇਸ ਦਿਨ ਦਾ ਇਹ ਨਾਅ ਪਿਆ ਹੈ । ਪਰ ਇਸ ਤਿਓਹਾਰ ਨਾਲ ਸਬੰਧਤ ਜੋ ਹਵਾਲੇ ਹਨ । ਇਹ ਤਰਕ ਤੇ ਪੂਰੇ ਨਹੀਂ ਉਤਰਦੇ । ਮਸਲਿਨ ਕੋਈ ਵਿਅਕਤੀ ਰੱਜ ਕਿ ਐਬ ਕਰੇ ਅਤੇ ਫਿਰ ਦੱਸੇ ਸਥਾਨ ਉੱਤੇ ਇਸ਼ਨਾਨ ਕਰ ਲਵੇ ਤਾਂ ਕਿ ਇਹ ਬਖਸ਼ਣਯੋਗ ਹੋ ਸਕਦਾ ਹੈ ? ਪ੍ਰੋ ਮੋਹਣ ਸਿੰਘ ਅਨੁਸਾਰ ਇਹ ਜੱਗ ਮਿੱਠਾ,ਅਗਲਾ ਕੀਹਨੇ ਡਿੱਠਾ । ਜਾਂ ਰੱਬ ਇਕ ਅਜਿਹਾ ਗੋਰਖ ਧੰਦਾ,ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫਰ ਹੋ ਜਾਇ ਬੰਦਾ ।

ਪਰਮ ਪਰੀਤ ਪੱਤਨੀ ਰਣਜੀਤ ਸਿੰਘ ਪ੍ਰੀਤ
ਆਲ ਇੰਡੀਆ ਪਿੰਗਲਾ ਆਸ਼ਰਮ 
ਸਨੌਰ ਰੋਡ ਪਟਿਆਲਾ
ਸੰਪਰਕ; 98157-07232
   

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template