ਮੈਂ ਕਦੀ ਸਚੀਂ ਮੁਚੀਂ ਦਾ ਜ਼ਹਾਜ਼ ਨਹੀਂ ਸੀ ਵੇਖਿਆ ਸਿਵਾਏ ਟੀ. ਵੀ. ਦੀਆਂ ਮੂਰਤਾਂ ਦੇ। ਪਿਛਲੇ ਕਈ ਸਾਂਲਾਂ ਤੋਂ ਲੋਕ ਧੜਾਂ ਧੜ ਜ਼ਹਾਜ਼ ਚੜ੍ਹ ਰਹੇ ਹਨ। ਪੜ੍ਹੈ ਅਨ੍ਹਪੜ ,ਅਮੀਰ , ਗਰੀਬ ਹਰ ਇਕ ਦੀ ਲਾਲਸਾ ਹੈ,ਜਿਵੇ ਨਾ ਕਿਵੇਂ ਅਸਮਾਨ ਛੁਹ ਲਈਏ।ਸਾਨੂੰ ਵੀ ਲੋਕ ਪੁਛਦੇ ਸਨ, ਤੁਸੀਂ ਵਿਦੇਸ਼ ਦੀ ਸੈਰ ਕਰਨ ਕਿਉਂ ਨਹੀਂ ਜਾਂਦੇ?,ਜਰੂਰ ਜਾਣਾ ਚਾਹੀਦਾ ਹੈ। ਇਸ ਸਾਲ ਅਸੀਂ ਵੀ ਜੇਰਾ ਕਰ ਹੀ ਲਿਆ ਅਮਰੀਕਾ ਦੀ ਸੈਰ ਦਾ ਤੇ ਜ਼ਹਾਜ਼ ਚੜ੍ਹਨ ਦਾ ।ਇਸ ਲਈ ਕਿ ਸਾਡੀਆਂ ਦੋਨੋ ਬੇਟੀਆਂ ਅਮਰੀਕਾ ਪਹੁੰਚ ਗਈਆਂ-ਪੜ੍ਹਨ ਲਈ।ਸਾਡੀ ਵੱਡੀ ਬੇਟੀ ਨੇ ਸਾਨੂੰ ਸਪਾਂਸਰ ਕੀਤਾ। ਪਹਿਲਾਂ ਇਹ ਦੱਸਣਾ ਉਚਿਤ ਹੈ ਕਿ ਸਾਡੀ ਬੇਟੀ ਕਿਵੇਂ ਅਮਰੀਕਾ ਗਈ।ਉਸ ਨੇ ਜਾਰਜੀਆ ਟੈਕਨੀਕਲ ਯੁਨੀਵਰਸਿਟੀ ਐਟਲਾਂਟਾ ਅਮਰੀਕਾ ਤੋਂ ਦਾਖਲਾ ਹਾਸਲ ਕਰਕੇ ਮਾਸਟਰਜ਼ ਕੀਤਾ।ਉਸ ਨੇਂ ਆਪਣੀ ਮਿਹਨਤ ਤੇ ਇੰਟਲੀਜੈਨਸ ਨਾਲ ਇਸ ਯੁਨੀਵਰਸਿਟੀ ਤੋਂ ਵਜ਼ੀਫਾ ਜਿਤਿਆ ਅਤੇ ਨਾਲ ਹੀ ਯੁਨੀਵਰਸਿਟੀ ਨੇ ਉਸ ਦੀ ਪੂਰੀ ਫੀਸ ਵੀ ਮੁਆਫ ਕਰ ਦਿਤੀ।ਇਹ ਕੋਈ ਤੀਹ ਕੁ ਲੱਖ ਦੀ ਭਾਰਤੀ ਕਰੰਸੀ ਦਾ ਖਰਚਾ ਸੀ ,ਜੋ ਕਿ ਸਾਨੂੰ ਨਹੀਂ ਦੇਣਾ ਪਿਆ,ਅਲਬੱਤਾ ਬੇਟੀ ਨੂੰ ਗਿਆਰਾਂ ਸੌ ਡਾਲਰ ਵਜ਼ੀਫਾ ਪ੍ਰਤੀ ਮਾਂਹ ਪ੍ਰਾਪਤ ਹੋਇਆ।ਚੌਥੈ ਸਮੇਸਟਰ ਦੇ ਅੰਤ ਤੋ ਪਹਿਲਾਂ ਨੌਕਰੀ ਦੀ ਸਿਲੇਕਸ਼ਨ ਵੀ ਹੋ ਗਈ।ਇਹ ਵੀ ਦਸਣਾ ਉਚਿਤ ਰਹੇਗਾ ਕਿ ਸਾਡੀ ਬੇਟੀ ਨੇ 96 ਪ੍ਰਤੀਸ਼ਤ ਨਾਲ ੰਆਈ.ਸੀ ਐਸ ਈ. ਠਾਪ ਕੀਤਾ ਤੇ ਸਾਂਇੰਸ ਵਿਚੋਂ 99% ਨੰਬਰ ਪ੍ਰਾਪਤ ਕੀਤ।ੋਂਨਾਨ ਮੈਡੀਕਲ ਮੁਕਾਬਲੇ ਦੇ ਸਾਰੇ ਇਮਤਿਹਾਨ ਜਿਤੇ। ਸੀ.ਈ ਟੀ.ੀਵਿਚ ਪੰਜਾਬ ਵਿਚੋਂ ਪਹਿਲਾ ਤੇ ਭਾਰਤ ਵਿਚੋ ਦੂਜਾ ਦਰਜਾ ਹਾਸਲ ਕੀਤਾ।ਗੋਲਡ ਮੈਡਲ ਜਿਤੇ ਤੇ ਆਈ.ਆਈ ਟੀ.ਖੜਗ ਪੁਰ ਤੋ ਇੰਜਨਿਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਯਾਦ ਰਹੇ ਕਿ ਆਈ.ਏ ਐਸ. ਵਾਂਗ ਆਈ.ਆਈ.ਟੀ ਟੇਕਨੀਕਲ ਖੇਤਰ ਵਿਚ ਸਰਵੋਤਮ ਹੈ।ਅਜਕਲ ਬੇਟੀ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਐਮੇਜ਼ੋਨ ਵਿਚ ਉੱਚ ਅਹੁਦੇ ਤੇ ਬਿਰਾਜਮਾਨ ਹੈ।ਸਾਨੂੰ ਬੜਾ ਚਾਅ ਸੀ ਆਪਣੀ ਬੇਟੀਆਂ ਦੀ ਤਰੱਕੀ ਵੇਖਣ ਦਾ।ਸਿਆਟਲ ਦੇ ਸ਼ਹਿਰ ਸਨੋਕੋਲਮੀ ਵਿਚ ਬੇਟੀ ਦਾ ਅਪਨਾ ਘਰ ਤੇ ਅਪਨੀ ਕਾਰ ਹੈ। ਸਾਡੀ ਛੋਟੀ ਬੇਟੀ ਦੂਜੇ ਸਮੇਸਟਰ ਪੜ੍ਹ ਰਹੀ ਹੈ। ਸੋ ਅਸੀਂ ਚਲ ਪਏ।ਸਾਡਾ ਸਫਰ ਇੰਜ ਸ਼ੁਰੂ ਹੋਇਆ ਕਿ ਅਸੀਂ ਤਰਨ ਤਾਰਨ ਤੋਂ ਟੈਕਸੀ ਰਾਂਹੀ ਦਿੱਲੀ ਏਅਰ ਪੋਰਟ ਪਹੁੰਚਣਾ ਸੀ ।ਛ ਸਤੰਬਰ ਦਾ ਦਿਨ –ਕਾਮਨਵੇਲਥ ਗੇਮਜ਼ ਦੀ ਤਿਆਰੀ ਤੇ ਬਾਰਸ਼ਾਂ ਦਾ ਮੁਕਾਬਲਾ,ਦਿੱਲੀ ਦਰਿਆ ਬਣੀ ਪਈ। ਫਲਾਈਟ ਮਿਸ ਹੋ ਜਾਣ ਦੇ ਡਰ ਤੋਂ ਅਸੀਂ ਚਾਰ ਘੰਟੇ ਪਹਿਲਾਂ ਹੀ ਯਾਤਰਾ ਸ਼ੁਰੂ ਕਰ ਲਈ।ਸਾਡੀ ਟੈਕਸੀ ਦਿੱਲੀ ਦੀਆਂ ਸੜਕਾਂ ਤੇ ਕਾਗਜ਼ ਦੀ ਬੇੜੀ ਬਣੀ ਆਪਣੀ ਮੰਜਿਲ ਵਲ ਵਧ ਰਹੀ ਸੀ। ਕੁਝ ਦੇਰ ਆਰਾਮ ਕਰਨ ਲਈ ਅਸੀਂ ਫੋਨ ਰਾਹੀਂ ਬੰਗਲਾ ਸਾਹਿਬ ਕਮਰਾ ਬੁਕ ਕਰਾ ਲਿਆ ਸੀ,ਪਰ ਬਾਰਿਸ਼,ਚਿੱਕੜ ਤੇ ਟੋਇਆਂ ਦੀ ਮਿਹਰਬਾਨੀ ਸਦਕਾ ਸਾਨੂੰ ਆਜ਼ਾਦ ਨਗਰ ਗੁਰੂ ਨਾਨਕ ਸਾਹਿਬ ਦੇ ਗੁਰਦਵਾਰੇ ਠਹਿਰਣ ਲਈ ਵਾਸਤਾ ਪਾਉਣਾ ਪਿਆ।ਚਾਰ ਘੰਟੇ ਗੁਰਦਵਾਰਾ ਸਾਹਿਬ ਆਰਾਮ ਕਰ ਕੇ ਨਹਾ ਧੋ ਕੇ ਖਾ ਪੀ ਕੇ, ਰਾਹਾ ਦੀ ਭੀੜ ਤੇ ਮੀਂਹ ਤੋਂ ਡਰਦੇ ਸ਼ਾਮ ਸੱਤ ਵਜੇ ਹੀ ਏਅਰ ਪੋਰਟਵਲ ਚਲ ਪਏ, ਕਿਉਂਕਿ ਫਲਾਈਟ ਡੇਢ ਵਜੇ ਦੀ ਸੀ,ਨਵੇਂ ਬਣੇ ਟਰਮੀਨਲ-3 ਦੇ ਅੰਦਰ ਪੈਰ ਧਰਦਿਆਂ ਰੂਹ ਖਿੜ ਗਈ ਜਿਹੋ ਜਿਹਾ ਟੀ. ਵੀ. ਥੇ ਦੇਖਿਆ ਸੀ ਉਹੋ ਜਿਹਾ ਸਚੀਂ ਦੇਖ ਲਿਆ। ਪਹਿਲੀ ਨਜ਼ਰ ਦੀ ਸੁੰਦਰਤਾ ਨੇ ਨਿਹਾਲ ਕਰ ਦਿਤਾ, ਜਾਂ ਫਿਰ ਇਸ ਲਈ ਕਿ ਮੈਂ ਪਹਿਲਾਂ ਕਦੀ ਏਅਰ ਪੋਰਟ ਦੇਖਿਆ ਹੀ ਨਹੀਂ ਸੀ। ਸਕੂਨ ਜਿਹਾ ਛਾ ਗਿਆ,ਥਕਾਵਟ ਭੁੱਲ ਗਈ। ਸਮਾਨ ਦੇ ਬੋਝ ਤੋਂ ਜਾਨ ਛਡਉਿਣ ਲਈ ਕਾਂਉਟਰ ਤੇ ਪਹੁੰਚੇ ਤਾਂ ਪਤਾ ਲਗਾ ਕੇ ਕਾਂਉਟਰ ਇਕ ਘੰਟੇ ਬਾਦ ਖੁਲੇਗਾ।ਵਿਚਾਰ ਫੁਰਿਆ ਕਿ ਚਲੋ ਇਜ਼ੀ ਹੋ ਲਈਏ।ਵਾਸ਼ਰੂਮ ਦੇ ਅੰਦਰ ਜਾ ਕੇ ਵੇਖਿਆ,ਵਾਕਿਆ ਹੀ ਨਵੀਂਆਂ ਟਕਨੀਕਾਂ ਨਾਲ ਲੈਸ ਬਾਥਰੂਮ ਚਮਕ ਰਿਹਾ ਸੀ।ਹੈਰਾਨੀ ਭਰੀ ਖੁਸ਼ੀ ਹੋਈ ਕਿ ਸਾਡੇ ਦੇਸ਼ ਵਿਚ ਵੀ ਐਸੀ ਸਫਾਈ ਹੈ।ਕਾਂਉਟਰ ਖੁਲ੍ਹਿਆ ਸਮਾਨ ਜਮ੍ਹਾ ਕਰਾ ਕੇ ਆਜ਼ਾਦੀ ਪਾਈ ਤੇ ਬੋਰਡਿੰਗ ਪਾਸ ਲੈ ਕੇ ਲੋੜੀਂਦੇ ਗੇਟ ਵਲ ਚਲ ਪਏ-ਖਿਆਲ ਆਇਆ ਕਿ ਅਜੇ ਫਲਾਈਟ ਵਿਚ ਬਹੁਤ ਵਕਤ ਹੈ ਘੁੰਮ ਫਿਰ ਕੇ ਗਿਆਨ ਚ ਵਾਧਾ ਕੀਤਾ ਜਾਏ-ਚਾਰੇ ਪਾਸੇ ਤਕਨੀਕੀ ਵਿਦਿਆ ਦੇ ਕਮਾਲ ਵੇਖੇ, ਜਿਵੇਂ ਸਪਨੋਂ ਕਾ ਉੜਨ ਖਟੋਲਾ ਹੋਵੇ।ਬਾਈ ਨੰ.ਗੇਟ ਤੇ ਪਹੁੰਚ ਕੇ ਆਪਣੇ ਨਾਲ ਲਿਆਂਦਾ ਖਾਣਾ ਖਾਧਾ ਤੇ ਆਰਾਮ ਲਈ ਪਿੱਠ ਲਾ ਲਈ।ਫਲਾਈਟ ਬਰ ਵਕਤ ਸੀ,ਊਡੀਕ ਮੁਕੀ,ਐਲਾਨ ਹੋਇਆ ਏਸ਼ੀਆਂਨਾ ਏਅਰਲਾਈਨ ਵਾਲੇ ਲਾਈਨ ਬਣਾ ਕੇ ਆ ਜਾਓ,ਪਹਿਲਾਂ ਫਸਟ ਕਲਾਸ ਵਾਲੇ ਫਿਰ ਇਕੋਨੋਮੀ ਕਲਾਸ ਵਾਲੇ,ਸਚ ਦਸਾਂ ਮੈਂਨੂੰ ਇਸ ਫਰਕ ਦਾ ਵੀ ਨਹੀਂ ਸੀ ਪਤਾ ॥ਇਕੋਨੋਮੀ ਕਲਾਸ ਤੇ ਮਿ. ਸ਼ਸ਼ੀ ਥਰੂਰ ਦੀ ਟਿਪਣੀ ਯਾਦ ਆਈ,” ਕੈਟਲ ਕਲਾਸ”।ਆਪਣੇ ਆਪ ਤੇ ਹਸੀ ਆਈ।ਬੋਰਡਿੰਗ ਪਾਸ ਚੈੱਕ ਹੋਏ ਤੇ ਜ਼ਹਾਜ਼ ਵਿਚ ਸਵਾਰ ਹੋਣ ਲਈ ਅਗੇ ਤੋਰ ਦਿਤਾ ਗਿਆ।ਟੀ.ਵੀ. ਤੇ ਦੇਖਿਆ ਕਰਦੇ ਸੀ,ਜ਼ਹਾਜ਼ ਦੀਆਂ ਸੀੜੀਆਂ ਚੜਦੇ ਉਤਰਦੇ,ਪ੍ਰਧਾਨ ਮੰਤਰੀ ਪਰ ਅਸੀਂ ਕਦੀ ਚੜ੍ਹਾਈ ਚੜ੍ਹਦੇ ਕਦੀ ਉਤਰਦੇ ਇਕ ਸੁਰੰਗ ਜਿਹੀ ਵਿਚੋਂ ਸਿੱਧੇ ਹੀ ਜਹਾਜ਼ ਵਿਚ ਵੜ ਨੰਬਰ ਵੇਖ ਕੇ ਆਪਣੀ ਸੀਟ ਤੇ ਪਹੁੰਚ ਗਏ।ਨਿਕੀਆਂ ਜਿਹੀਆਂ ਕੁਰਸੀਆਂ,ਫਿਰ ਡਰ ਉਮਡਿਆ ਇੰਨੇ ਘੰਟੇ ਕੁਰਸੀ ਤੇ ਬੈਠ ਕੇ ਕਿਵੇਂ ਕਟਾਂਗੇ-ਪਰ ਖੇਰ ਅਨਾਊਂਸਮੈਂਟ ਹੋਈ ਤੇ ਸਕਰੀਨ ਤੇ ਲਿਖਿਆ ਵੀ ਆ ਗਿਆ ਕਿ ਜ਼ਹਾਜ਼ ਛੁਟਣ ਲਗਾ ਹੈ,ਤੇ ਤੁਰ ਪਿਆ ਰਨ ਵੇ ਸਮੇਂ ਸਿਰ।ਮੈ ਸੁਣਿਆ ਸੀ ਕੇ ਜਦ ਜ਼ਹਾਜ਼ ਉਡਣ ਲਗਦਾ ਹੈ ਤਾ ਬੜਾ ਡਰ ਆਉਂਦਾ ਹੈ,ਪਰ ਅਸਕੇ ਤਜਰਬੇਕਾਰ ਪਾਇਲਟਾਂ ਦੇ ਮੇਰੇ ਵਰਗੇ ਡਰਪੋਕ ਯਾਤਰੂ ਨੁੰ ਉੜਾਨ ਭਰਨ ਦਾ ਪਤਾ ਵੀ ਨਾਂ ਲਗਾ ।ਪਲਾਂ ਵਿਚ ਹੀ ਸਕਰੀਨ ਤੇ ਪੜ੍ਹਿਆ ਕਿ ਜ਼ਹਾਜ਼ ਛੱਬੀ ਹਜ਼ਾਰ ਦੀ ਉਚਾਈ ਤੇ ਉਡ ਰਿਹਾ ਹੇ।ਮੈਂ ਖਿੜਕੀ ਚੌਂ ਬਾਹਰ ਦੇਖਣਾ ਚਾਹੂੰਦੀ ਸੀ ਪਰ ਏਅਰਹੋਸਟਸ ਨੇ ਹਦਾਇਤ ਕੀਤੀ ਸਭ ਖਿੜਕਿਆਂ ਬੰਦ ਕਰ ਲਓ।ਖੜਾਕ ਤਾਂ ਸੁਣਦਾ ਸੀ।ਹਰ ਸੀਟ ਨਾਲ ਸਾਹਮਣੈਂ ਟੀ ਵੀ.ਸਕਰੀਂਨ ਤੇ ਸੀਟ ਨਾਲ ਅਟੈਚ ਰੀੰੋਮੋਟ ।ਕੁਝ ਦੇਰ ਬਾਦ ਨਾਂਸ਼ਤਾ ਆ ਗਿਆ,ਪੈਕਿੰਗ ਏਨੀ ਸੋਹਣੀ ਕਿ ਦੇਖ ਕੇ ਰੱਜ ਆ ਜਾਏ।ਕੋਰੀਆ ਦੀਆਂ ਨੱਢੀਆਂ,ਗੋਰੀਆਂ ਏਅਰਹੋਸਟਸ਼ਾਂ-ਅਪਸੋਸ ਇਕ ਵੀ ਲੜਕੀ ਭਾਰਤੀ ਨਹੀਂ ਸੀ ਜੋ ਸਾਡੀ ਬੋਲੀ ਨਹੀਂ ਤੇ ਬੁਲ੍ਹ ਫਰਕਦੇ ਹੀ ਸਮਝ ਲੈਂਦੀ? ਕੋਰੀਅਨ ਅਮਗਰੇਜ਼ੀ ਵੀ ਘੱਟ ਸਮਝਦੀਆਂ ਹਨ,ਜੋ ਬੋਲਦੀਆਂ ਹਨ ਮਸਾਂ ਹੀ ਸੁਣਦਾ ਹੈ।ਪਾਣੀ ਬੜਾ ਠੰਢਾਂ ਸੀ ,ਮੈਂ ਏਅਰਹੋਸਟਸ ਨੂੰ ਬੇਨਤੀ ਕੀਤੀ ਪੀਣ ਲਈ ਗਰਮ ਪਾਣੀ ਦੇ ਦੋ,ਏ ਗਲਾਸ ਆਫ ਹਾਟ ਵਾਟਰ ਟੂ ਡਰਿੰਕ ਪਲੀ. ਉਸਨੇ ਪੁਛਿਆ ਹਾਟ ਔਰ ਵਾਰਮ? ਸ਼ਾਇਦ ਉਸਨੂੰ ਮੇਰੀ ਮੰਗ ਗਲਤ ਲਗੀ,ੰੈਂਮੈਂ ਕਿਹਾ ਵਾਰਮ-ਤਾਂ ਦੋ ਮਿੰਟ ਵਿਚ ਵਧੀਆ ਕੋਸਾ ਪਾਣੀ ਦਾ ਗਲਾਸ ਆ ਗਿਆ।ਮੈਂ ਥੈਂਕਸ ਕਿਹਾ।
ਕੁਝ ਤਾਂ ਜ਼ਹਾਜ਼ ਵਿਚ ਵੀ ਖਾਣ ਦਾ ਪੂਰਾ ਲਾਹਾ ਲੈਂਦੇ ਫਿਰ ਹਾਜ਼ਮੋਲਾ ਲਭਣ ਲਗਦੇ।ਮੈਂਨੂੰ ਟੀ.ਵੀ.ਲਾਉਣਾ ਨਹੀਂ ਸੀ ਆਉਂਦਾ ਮੇਰੇ ਨਾਲ ਦੀ ਸੀਟ ਕੋਰੀਅਨ ਲੇਡੀ ਨੇ ਮੈਂਨੂੰ ਸਮਝਾਂ ਦਿਤਾ।ਗਿਆਂਰਾਂ ਘੰਟੇ ਬਾਦ ਜ਼ਹਾਜ਼ ਸਿਉਲ ਪਹੁੰਚਿਆਂ ਉਥੇ ਸਾਡਾ ਛੈ ਘੰਟੇ ਦਾ ਸਟੇਅ ਸੀ।ਅਣਜਾਣ ਹੋਣ ਕਾਰਨ ਕਿਸੇ ਝੰਜਟ ਤੋ ਬਚਣ ਲਈ ਅਸੀਂ ਵ੍ਹੀਲ ਚੇਅਰ ਦੀ ਮੰਗ ਕੀਤੀ ,ਕਾਰਗੋ ਰਾਂਹੀ ਲੋੜੀਂਦੇ ਗੇਟ ਤੇ ਪਹੁੰਚ ਗਏ।ਤਸੱਲੀ ਹੋਈ,ਪਰ ਮਨ ਚ ਆਇਆਂ ਸਾਡੇ ਦੇਸ਼ ਚ ਬਸ ਅੱਡੇ ,ਰੇਲਵੇ ਸਟੇਸ਼ਨ ਏਅਰਪੋਰਟ ਕੰਮ ਕਰਦੇ ਕਰਦੇ ਕਰਮਚਾਰੀ ਇੰਨੀ ਖੁਲ੍ਹੇ ਦਿਲ ਨਾਲ ਮਦਦ ਕਰਨ ਤੋ ਕਿਊਂ ਝਿਜਕਦੇ ਹਨ? ਖੇਰ ਬੜੀ ਆਸਾਨੀ ਨਾਲ ਅਸੀਂ ਅਗਲੀ ਫਲਾਈਟ ਚ ਜਾ ਬੈਠੇ ਤੇ ਦਸ ਘੰਟੇ ਬਾਦ ਜਾ ਪਹੁੰਚੇ ਅਮਰੀਕਾ ਦੇ ਵੱਡੇ ਸ਼ਹਿਰ ਸੀਆਟਲ ।ਉਤਰੇ ,ਏਅਰਪੋਰਟ ਤੋਬਾਹਰ ਜਾਣ ਲਈ ਅੱਗੇ ਇੰਨੀਆਂ ਘੁੰਮਣ ਘੇਰੀਆਂ ਤੇ ਅਸੀਂ ਅਣਜਾਣ ਪੰਛੀ। ਦੋ ਲੜਕੇ ਜੋ ਹੁਲੀਏ ਤੋ ਸ਼ਕਲਾਂ ਤੋਂ ਹਿੰਦਸਤਾਨੀ+ ਪਾਕਿਸਤਾਨੀ ਜਾਪਦੇ ਸਨ,ਦੋਨੋ ਕਲਾਕਾਰ ਸਨ,ਮੈਂ ਉਹਨਾਂ ਨੂੰ ਬੁਲਾਉਣ ਦਾ ਹੌਸਲਾ ਕਰ ਹੀ ਲਿਆ।ਨੰਬਰ 1 ਤੇ ਮੈਟਰੋ ਰੇਲ ਆਈ ਤੇ ਸਾਨੂੰ ਬਾਹਰ ਲੈ ਗਈ ਫਿਰ ਸਾਂਨੂੰ ਦੋ ਘੰਠੇ ਲਗ ਗਏ ਸਾਮਾਨ ਲੈਣ ਤੇ।ਉਥੋ ਫਿਰ ਬਾਹਰਲੇ ਪਲੇਟਫਾਰਮ ਆਪੇ ਹੀ ਸਾਮਾਨ ਪਹੁੰਚ ਜਾਦਾ ਹੈ।ਜੀ ਭਿਆਣੇ ਖਵ੍ਹੇ ਸਾਂ ਕਿ ਸਾਡੀ ਬੇਟੀ ਦਾਮਾਦ ੰਅੰਦਰ ਹੀ ਆਣ ਮਿਲੇ,ਮਨ ਖੁਸ਼ੀ ਨਾਲ ਭਰ ਆਇਆ,ਅਸੀਂ ਹੁਣ ਸੁਰਿਖਿਅਤ ਸਾਂ।ਅਸਮਾਨ ਤੋ ਲਿਫਟ ਤੇ ਫਿਰ ਸੜਕ ਤੇ।ਛੇ ਗੋਲ ਚੱਕਰ ਕੱਟ ਕੇ ਮਸਾਂ ਸੜਕ ਆਈ।ਇੰਨੀ ਸੋਹਣੀ ਸੜਕਾਂ,ਦੋਨੋ ਪਾਸੇ ਹਰੇ ਪਹਾੜ ਦਿਲ ਖਿਚਵੇਂ ਕੁਦਰਤੀ ਨਜ਼ਾਰੇ ,ਕਾਰਾਂ ਹੀ ਕਾਰਾਂ ਕਾਲੀਆਂ ਨੀਲੀ ਲਾਲ ਚਿੱਟੀ,ਕਾਰਾਂ ਉਪਰ ਕਾਰਾਂ,ਨੀਚੇ ਕਾਰਾਂ ਖੱਬੇ ,ਸੱਜੇ ਕਾਰਾਂ ਜਿਵੇਂ ਮੇਲਾ ਹੀ ਕਾਰਾਂ ਦਾ ਹੋਵੇ।ਗਦ,ਗਦ ਹੁੰਦੇ ਅਸੀਂ ਪੰਜਾਹ ਮਿੰਟ ਵਿਚ ਪਹੁੰਚੇ ਬੇਟੀ ਦੇ ਘਰ।ਨੀਮ ਪਹਾੜੀ ਇਲਾਕਾ ਤੇ ਇੰਨਾਂ ਸੋਹਣਾ ਘਰ ਮਨ ਮੁਗਦ ਹੋ ਗਿਆ।ਮੈਨੂੰ ਡਰ ਸੀ ਉਥੇ ਪਾਣੀ ਖੁਲ੍ਹਾ ਵਰਤਣ ਦੀ ਖੁਲ ਨਹੀ ਹੋਵੇਗੀ ਪਰ ਗਰਮ ਠੰਢੈ ਤੇ ਮਿਕਸ ਪਾਣੀ ਦੇ ਫੁਹਾਰੇ-ਆ-ਹਾ ਮਜ਼ਾ ।ਤਰੋ ਤਾਜ਼ਾ ਹੋ ਕੇ ਘਰ ਦਾ ਖਾਣਾ ਖਾਧਾ,ਰਾਤ ਬਹੁਤ ਹੋ ਗਈ ਸੀ ,ਸੌਣ ਲਈ ਗਏ ਪਤਾ ਵਾਯੂਮੰਡਲ ਦਾ ਫਰਕ ਸੀ ਇਕ ਹਫਤਾ ਦਿਨੇ ਅੱਖ ਖੁਲ੍ਹਦੀ ਨਹੀ ਸੀ ਰਾਤ ਂਨੀਦ ਆਉਂਦੀ ਨਹੀ ਸੀ,ਫਿਰ ਟੀਚਾ ਬਦਲ ਗਿਆ।ਘੁੰਮਣ ਫਿਰਨ ,ਸੈਰ ਸਪਾਟਾ ਸ਼ੁਰੁ ਹੋ ਗਿਆ।ਸਿਟੀ ਫਾਲ ਦੇਖਣ ਗਏ, ਸੈਂਕੜੇ ਫੁਟ ਦੀ ਉਚਾਈ ਤੋ ਕੁਦਰਤੀ ਡਿਗਦਾ ਪਾਣੀ,ਇਸ ਤੋ ਬਿਜਲੀ ਪੈਦਾ ਕੀਤੀਜਾਂਦੀ ਹੈ।ਇਥੇ ਬਹੁਤ ਸੁੰਦਰ ਪਾਰਕ ਬਣਿਆ ਹੈ, ਹਜ਼ਾਰਾਂ ਦੀ ਗਿਣਤੀ ਚ ਦਰਸ਼ਕ ਆਉਂਦੇ ਹਨ।ਬਹੁਤ ਠੰਢ,ਪਾਣੀ ਡਿਗਣ ਦਾ ਸ਼ੋਰ ਵੀ ਬਹੁਤ,ਪਰ ਬਹੁਤ ਰਮਣੀਕ,ਆਨੌਦਮਈ ਮਾਹੌਲ।ਇੰਨਾਂ ਰਸ਼ ਫਿਰ ਵੀ ਇੰਨੀ ਸਫਾਈ,ਰੁਖਾਂ ਦੇ ਪੱਤੇ ਡਿਗਦੇ ਪਰ ਮਨੁੱਖ ਗੰਦ ਨਹੀ ਪਾਊਂਦੇ।ਚਿੱਟਾ,ਹਰਾ ਕੁਦਰਤੀ ਨਜ਼ਾਰਾ ਸ਼ੋਰ ਬਹੁਤ ਚਸ਼ਮੇਂ ਦਾ ਪਰ ਆਨੰਦਮਈ।ਇਸ ਤੋਂ ਬਾਦ ਸਾਨੂੰ ਬੱਚੇ ਬੋਇੰਗ ਫੇਕਟਰੀ ਵਿਖਾਉਣ ਲੈ ਗਏ।ਇਹ ਜ਼ਹਾਜ਼ ਬਨਾਉਣ ਦਾ ਕਾਰਖਾਨਾ ਹੈ,ਪੂਰੀ ਦੁਨੀਆਂ ਵਿਚ ਸਿਰਫ ਇਥੇ ਹੀ ਪੂਰਾ ਜ਼ਹਾਜ਼ ਤਿਆਰ ਹੁੰਦਾ ਹੈ ਅਤੇ ਪਹਿਲੀ ੳੜਾਨ ਭਰਦਾ ਹੈ।ਆਪਣਾ ਦੇਸ਼ ਵੀ ਇਥੋਂ ਹੀ ਜ਼ਹਾਜ਼ ਖ੍ਰੀਦਦਾ ਹੈ।ਯਾਤਰੂਆਂ ਨੂੰ ਫੇਕਟਰੀ ਦੀ ਹਰ ਜਗ੍ਹਾ ਵਿਖਾਉਣ ਦਾ ਪ੍ਰਬੰਧ,ਗਾਈਡ ਵਲੋਂ ਦਿਤੀ ਜਾਂਦੀ ਜਾਣਕਾਰੀ ਅਤਿ ਲਾਭਦਾਇਕ,ਦਿਲਚਸਪ ਅਤੇ ਅਨੁਸ਼ਾਸਨ ਸਾਹਿਤ ਹੈ।ਮੁੱਨਖੀ ਹੱਥਾਂ ਨਾਲ ਤਿਆਰ ਇਹ ਵੱਡ ਆਕਾਰੀ ਆਵਾਜਾਈ ਤੇ ਮਾਲ ਢੋਣ ਦਾ ਸਾਧਨ ਜੋ ਸਾਡੇ ਲਈ ਅਜੂਬਾ ਹੀ ਸੀ ਪੁਰਾ ਤਿਆਰ ਹੁੰਦਾ ਵੇਖਿਆ।ਕੁਝ ਦਿਨਾਂ ਬਾਦ ਅਸੀਂ ਇਕ ਭਾਰਤੀ ਪਰਿਵਾਰ ਦੇ ਘਰ ਪਾਰਟੀ ਤੇ ਗਏ ਤਾਂ ਇਤਫਾਕੀਆ ਹੀ ਉਥੇ ਸਾਨੂੰ ਜਲੰਧਰ ਦੇ ਨੇੜੇ ਨ੍ਰੂਰ ਮਹਿਲ ਦੇ ਰਹਿਣ ਵਾਲੇ ਇਕ ਵਿਅਕਤੀ ਜੋ ਕਿ ਪਿਛਲੇ ਬਾਈ ਸਾਲ ਤੋਂ ਬੋਇੰਗ ਫੇਕਟਰੀ ਵਿਚ ਇੰਜਨੀਅਰ ਹਨ-ਮਿਲੇ-ਬੜਾ ਮਾਣ ਹੋਇਆ ਆਪਣੀ ਧਰਤੀ ਦੇ ਲਾਲ ਤੇ।ਅਦੁਨਿਕ ਤਕਨੀਕਾਂ ਨਾਲ ਲੈਸ ਬੋਇੰਗ 787 ਬਣਦਾ ਅਸੀਂ ਵੇਖਿਆ ਜੋ ਕਿ ਭਾਰਤ ਪਹੁੰਚ ਚੁਕਾ ਹੈ।ਕਾਰਖਾਨਾ ਹੋਣ ਦੇ ਬਾਵਜੂਦ ਇੰਨਾ ਸਵੱਛ ਵਾਤਾਵਰਣ,ਇੰਨਾਂ ਦਿਲਖਿਚਵਾਂ ਆਲਾ ਦੁਆਲਾ ਕਿ ਵਾਹ;-ਵਾਹ;।
ਇਕ ਦਿਨ ਅਸੀਂ ਉਥੇ ਇਕ ਲਾਇਬਰੇਰੀ ਗਏ,ਬਾਰਾ ਚੌਦਾਂ ਸਾਲ ਦੇ ਬੱਚੇ ਪੜ੍ਹ ਰਹੇ ਸਨ ਵੱਡੇ ਪਾਠਕ ਤਾਂ ਬਹੁਤ ਸਨ ਇਕ ਦਮ ਸ਼ਾਤੀ,ਬੱਚਿਆਂ ਨੂੰ ਪੜ੍ਹਦੇ ਵੇਖ ਕੇ ਹੈਰਾਨੀੈ ਭਰੀ ਖੁਸ਼ੀ ਹੋਈ,ਮਨ ਉਦਾਸ ਹੋਇਆ ਕਿ ਸਾਡੇ ਦੇਸ਼ ਵਿਚ ਮੇਰੇ ਇਲਾਕੇ ਵਿੱਚ ਕਿਤਾਬ ਤਾਂ ਕੀ ਅਕਬਾਰ ਦੇ ਪਾਠਕ ਵੀ ਗਿਣੇ ਚੁਣੇ ਹਨ।ਨਾਂ ਹੀ ਪਬਲਿਕ ਲਾਇਬ੍ਰੇਰੀਆਂ ਹਨ,ਤੇ ਸਾਹਿਤ ਮਹਿੰਗਾ ਵੀ ਬਹੁਤ ਹੈ।ਉਥੇ ਸਾਹਿਤ ਸਸਤਾ ਤੇ ਮਿਆਰੀ ਹੈ।ਇਲਾਕਾਈ ਅਖਬਾਰ ਮੁਫਤ ਵੰਡੇ ਜਾਂਦੇ ਹਨ-ਪੜ੍ਹਨ ਦੀ ਰੁਚੀ ਇਕ ਵੱਖਰੀ ਵਿਸ਼ੇਸ਼ਤਾ ਹੈ।ਦੋ ੋਦਿਨਾਂ ਬਾਦ ਬੱਚਿਆਂ ਨੇ ਕਿਹਾ ਚਲੋ ਤੁਹਾਨੂੰ ਸਪੇਸ ਨੀਡਲ ਵਿਖਾ ਕੇ ਲਿਆਂਉਦੇ ਹਾਂ,ਨਾਮ ਸੁਣ ਕੇ ਵੇਖਣ ਦੀ ਉਤੇਜਨਾਂ ਹੋਈ,ਤੁਰੇ,ਪਹੁੰਚੇ,ਟਿਕਟਾਂ ਲਈਆਂ ਤੇ ਲਿਫਟ ਦੇ ਪੂਰ ਲਈ ਲਾਈਨ ਚ ਲਗ ਗਏ।ਸਪੇਸ ਨੀਡਲ ਇਕ ਛੇ ਸੌ ਪੰਜ ਫੁਟ ਉੱਚੀ ਸੂਈ ਦੀ ਤਰਾ ਤਿੱਖੀ ਪਤਲੀ ਮੀਨਾਰ ਹੈ,ਜਿਸ ਦੇ ਧੁਰ ਉਪਰ ਤੋਂ ਸਾਰਾ ਸ਼ਹਿਰ ਇਮਾਰਤਾਂ ,ਝੀਲਾਂਾ ਦਰਿਆ ਜੰਗਲ ਪਹਾੜ ਸਭ ਇਕ ਨਜ਼ਰ ਦਿਸਦਾ ਹੈ।ਨੀਚੇ ਬਾਜ਼ਾਰ ਹੈ,ਪਾਰਕ ਹੈ,ਬੱਚਿਆਂ ਦੇ ਖੇਡਣ ਲਈ ਝੁਲੇ ਖਿਡੋਣੇ ਕਿਸ਼ਤੀਆਂ ਹਨ।ਉਪਰ ਹਰ ਤਰਾਂ ਦੇ ਖਾਣੇ ਦਾ ਪ੍ਰਬੰਧ ਹੈ।ਦਰਸ਼ਕ ਖਾਦੇ,ਕਾਫੀ ਦੀਆਂ ਚੁਸਕੀਆਂ ਲਾਂਉਦੇ ਕੁਦਰਤ ਦੇ ਨਜ਼ਾਰਾ ਅਤੇ ਮਨੁੱਖੀ ਕਾਰਗਰੀ ਦੇ ਨਮੂਨਿਆਂ ਦਾ ਲੁਤਫ ਉਠਾਂਉਂਦੇ ਹਨ।ਜਿਨ੍ਹਾਂ ਬੱਚਿਆਂ ਦੀ ਅੱਖ ਦੀ ਪਹੁੰਚ ਤੋਂ ਨਜ਼ਾਰਾ ਦੂਰ ਸੀ ਉਹਨਾ ਲਈ ਟੀ.ਵੀ ਅਤੇ ਦੂਰਬੀਨ ਦਾ ਪ੍ਰਬੰਧ ਸੀ।ਇਕ ਤੀਹ ਕੁ ਸਾਲ ਦੀ ਲੜਕੀ ਜੋ ਸ਼ਾਇਦ ਜਮਾਂਦਰੂ ਹੀ ਤੁਰਨ ਤੋਂ ਆਤੁਰ ਸੀ,ਆਪਣੀ ਵ੍ਹੀਲ਼ ਚੇਅਰ ਤੇ ਧੁਰ ਉਪਰ ਤਕ ਪਹੁੰਚੀ ਉਹ ਜੋ ਕੁਝ ਦੇਖ ਤੇ ਮਹਿਸੂਸ ਕਰ ਰਹੀ ਸੀ ਨੋਟ ਬੁਕ ਤੇ ਲਿਖੀ ਜਾ ਰਹੀ ਸੀ।ਉਹ ਪੂਰੀ ਚੇਤੰਨ ਸੀ ਮਾਜ਼ੂਰ ਨਹੀਂ ਸੀ ਜਾਪਦੀ।ਉਸ ਨੇ ਕਿਸੇ ਦੀ ਕੋਈ ਮਦਦ ਨਾਂ ਲਈ,ਆਪਣੇ ਕੈਮਰੇ ਨਾਲ ਆਪ ਤਸਵੀਰਾ ਵੀ ਖਿੱਚੀਆਂ।ਬਲਿਹਾਰੀ ਉਸ ਕਾਦਰ ਦੇ ਜਿਸਨੇ ਉਸ ਨੂੰ ਇੰਨੀ ਸਫੁਰਤੀ ਬਖਸ਼ੀ।ਸਪੇਸ ਨੀਡਲ ਇਤਿਹਾਸਕ ਨਹੀ ਹੈ।ੰਿੲਨਾਂ ਵੱਡਾ ਸਮਾਰਕ ਬਨਾਉਣ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿਤਾ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਦਰਸ਼ਕ ਆਉਦੇ ਹਨ।ਇਸ ਤੋਂ ਜੋ ਕਮਾਈ ਹੁੰਦੀ ਹੈ ਰੋਜ਼ੀ ਰੋਟੀ ਦੇ ਨਾਲ ਵਿਕਾਸ ਕੰਮਾਂ ਤੇ ਲਗਾਈ ਜਾਂਦੀ ਹੈ।ਅਜਿਹਾ ਵਿਚਾਰ ਸਾਡੇ ਦੇਸ਼ ਦੇ ਪੂੰਜੀਪਤੀਆਂ ਨੂੰ ਕਿਉਂ ਨਹੀਂ ਆਇਆ,ਉਹ ਸਾਲ ਚੋਂ ਬਹੁਤਾ ਸਮਾਂ ਅਮਰੀਕਾ ਗੁਜ਼ਾਰਦੇ ਹਨ।ਇਸ ਦੇ ਨਾਲ ਹੀ ਗਰਾਂਉਡ ਤੇ ਇਕ ਵੱਡਾ ਸਾਰਾ ਮਾਡਲ ਪਿਆ ਸੀ ਪੁੱਛਣ ਤੇ ਪਤਾ ਲਗਾ ਕਿ ਇਹ ਗਟਾਰ ਹੈ।ਇਕ ਹਾਰੇ ਹੋਏ ਗਾਇਕ ਨੇ ਮਾਯੂਸ ਹੋ ਕੇ ਆਪਣੀ ਗਟਾਰ ਤੋੜ ਕੇ ਖੁਦਕੁਸ਼ੀ ਕਰ ਲਈ ਸੀ ਤਦ ਉਸ ਦਾ ਮਾਡਲ ਬਣਾ ਕੇ ਉਸ ਦੀ ਯਾਦਗਾਰ ਬਣਾ ਦਿਤੀ ਗਈ।ਇਥੇ ਇਕ ਗੇਮ ਵੀ ਚਲਦੀ ਹੈ।ਕਮਾਈ ਦਾ ਸਾਧਨ ਹੈ ਇਹ ਵੀ ਹੈ।ਮਾਈਕਲ ਜੈਕਸਨ ਬਾਰੇ ਤਾਂ ਸਭ ਸੁਣਿਆ ਹੋਵੇਗਾ-ਮੁਕਾਬਲਤਨ ਆਪਣੇ ਦੇਸ਼ ਵਿਚ ਝਾਤੀ ਮਾਰੀਏ ਤਾਂ ਦਿਲ ਦੁੱਖਦਾ ਹੈ,ਦੁਰਲੱਭ ਗਾਇਕਾਂ ਦੀ ਕੋਈ ਵੀ ਯਾਦ ਨਹੀਂ ਬਣਾਈ ਗਈ।ਅਗਰ ਐਸੇ ਸਮਾਰਕ ਸਾਡੇ ਦੇਸ਼ ਵਿਚ ਵੀ ਬਣਾਏ ਜਾਣ ਤਾ ਕਈਆਂ ਨੂੰ ਰੁਜ਼ਗਾਰ ਮਿਲਣ ਦੇ ਨਾਲ ਅਮੋਲਕ ਸਖਸ਼ੀਅਤਾਂ ਦੀ ਯਾਦ ਤਾਜ਼ਾ ਹੂੰਦੀ ਰਹੇ ਅਤੇ ਅਜੋਕੀ ਪੀੜ੍ਹੀ ਦੀ ਸੱਤ ਸੁਰਾ ਨਾਲ ਸਾਂਝ ਕਾਇਮ ਹੋ ਜਾਏ। ਐ ਕਾਸ਼।
ਇਕ ਦਿਨ ਬੱਚਿ.ਆਂ ਨੇ ਸਿਨੇਮਾਂ ਹਾਲ ਫਿਲਮ ਦੇਖਣ ਦਾ ਪ੍ਰੋਗਰਾਮ ਬਣਾ ਲਿਆ।ਥਰੀ ਡੀ ਤਕਨੀਕ ਦੀ ਫਿਲਮ ਵੇਖਦੇ ਲਗੇ ਕਿ ਜਿਵੇਂ ਅਸੀਂ ਕਿਸੇ ਹੋਰ ਦੁਨੀਆਂ ਦੀ ਮਖਲੂਕ ਹੋਈਏ।ਹਾਲ ਵਿਚ ਕੋਈ ਹੱਲਾ ਗੁੱਲਾ,ਹੋ,ਹਾ ਨਹੀਂ ਹੋਈ।ਛੋਟੇ ਬੱਚੇ ਤਕ ਮਸਤ ਮਗਨ।ਖਾਣ ਪੀਣ ਦਾ ਪ੍ਰਬੰਧ ਵੀ ਵਧੀਆ।ਮਕੱਈ ਦੇ ਚਿੱਟੇ ਫੁੱਲੇ ਵੇਖ ਕੇ ਹੈਰਾਨੀ ਹੋਈ।ਹਰ ਇਕ ਦੇ ਹੱਥ ਵਿਚ ਵੱਡਾ ਲਿਫਾਫਾ ਫੜਿਆ।ਅਸੀਂ ਵੀ ਲਏ ਬੜਾ ਆਨੰਦ ਆਇਆ ਮੱਖਣ ਦੀ ਖੁਸ਼ਬੂ,ਥੋੜਾ ਨਮਕ,ਕੋਈ ਰੋੜ ਨਹੀਂ,ਨਰਮ ਗਰਮ ਬੜੇ ਹੀ ਮਜ਼ੇਦਾਰ।ਬੜੇ ਹੀ ਸਵਾਦ ਅਮਰੀਕਾ ਦੇ ਪਾਪਕਾਰਨ ਤੇ ਸਾਡੇ ਮੱਕਈ ਦੇ ਫੁੱਲੇ।ਕੱਚੀਆਂ ਦੋਧੀਆਂ ਛੱਲੀਆਂ ਬੜੀਆਂ ਸਵਾਦੀ ਬੜੀਆਂ ਮਿੱਠੀਆਂ,ਰੱਜ ਕੇ ਖਾਧੀਆਂ।ਆਪਣੇ ਆਪ ਤੇ ਤਰਸ ਵੀ ਖਾਧਾਂ ਕਿ ਅਸੀਂ ਖੇਤੀ ਪ੍ਰਧਾਨ ਪੰਜਾਬ ਦੇ ਵਸਨੀਕ ਹਾਂ,ਇਥੋਂ ਦੇ ਹੀ ਕਿਸਾਨਾਂ ਤੋਂ ਹੀ ਅਮਰੀਕਾ ਨੇ ਖੇਤੀ ਬਾੜੀ ਸਿੱਖੀ ਪਰ ਅਸਲੀ ਪੈਸੇ ਖਰਚ ਕੇ ਵੀ ਖਾਣ ਨੂੰ ਨਕਲੀ ਹੀ ਮਿਲਦਾ ਹੈ।ਨਿੱਕੀਆਂ ਨਿਕੀਆਂ ਗਊਆਂ ਚਰਾਗਾਹ ਵਿਚ ਚਰ ਰਹੀਆਂ ਸਨ ,ਨਾਂ ਕੌਈ ਰੱਸਾ ਨਾਂ ਕੋਈ ਬਦਬੂ।ਪੌਸ਼ਟਿਕ ਦੁੱਧ ਮੱਖਣ ਦੇਂਦੀਆਂ।ਖਾਲਸ ਖਾਂਣਾ ਖਾਲਸ ਬੋਲਣਾ ਤੇ ਖਾਲਸ ਹੀ ਵਿਚਰਨਾਂ-ਇਹ ਹੈ ਖਾਸੀਅਤ ਵਿਕਾਸਸ਼ੀਲ ਹੋਣ ਦੀ।
ਹਰ ਇਕ ਕਾਲੌਨੀ ਵਿਚ ਇਕ ਵੱਡਾ ਬਾਕਸ ਲੱਗਾ ਹੈ,ਜਿਸ ਵਿਚ ਹਰ ਘਰ ਦੇ ਮਿੰਨੀ ਬਾਕਸ ਹਨ-ਨੰਬਰ ਸ਼ੁਦਾ,ਹਰ ਘਰ ਦੀ ਡਾਕ ਉਸ ਦੇ ਨੰਬਰ ਦੇ ਬਾਕਸ ਵਿਚ ਪਾ ਦਿਤੀ ਜਾਂਦੀ ਹੈ ਤੇ ਆਪਣੇ ਨੰਬਰ ਦੀ ਚਾਬੀ ਲਗਾ ਕੇ ਆਪਣੀ ਡਾਕ ਕੱਢ ਲਿਆਈ ਦੀ ਹੈ।
ਸੀਆਟਲ ਸ਼ਹਿਰ ਦਾ ਹੀ ਇਕ ਸ਼ਹਿਰ ਹੈ ਕੈਂਟ’ ਇਥੇ ਇਕ ਗਰਦੁਆਰਾ ਸਾਹਿਬ ਹੈ।ਗੁਰਦੁਆਰੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ।ਲੜਕਿਆ ਨੇ ਦਸਤਾਂਰਾ ਸਜਾਈਆ ਸਨ ਤੇ ਬੱਚੀਆਂ ਨੇ ਚੁੰਨੀਆਂ ਲਈਆਂ ਸਨ।ਲੰਗਰ ਆਲ੍ਹਾ ਕਿਸਮ ਦਾ-ਦਾਲ ਸਭਜੀਆਂ ਰਾਇਤਾ ,ਫਲ ਅਤੇ ਚਾਹ ਦੇ ਖੁਲ੍ਹੇ ਗੱਫੇ।ਪਰ ਇਕ ਗਲ ਦੀ ਸਮਝ ਨਾ ਆਈ ਕਿ ਗੁਰਦੁਆਰੇ ਵਿਚ ਗੁਰੂਆਂ ਦੀ ਤਸਵੀਰਾਂ ਨਹੀ ਸਨ ਸ਼ਾਇਦ ਇਸ ਲਈ ਕਿ ਮੂਰਤੀ ਪੂਜਾ ਖੰਡਿਤ ਹੈ,ਪਰ ਸਾਮਣ੍ਹੀ ਦੀਵਾਰ ਤੇ ਸੰਤ ਭਿੰਡਰਾਂ ਵਾਲੇ ਤੇ ਚੇਲਿਆਂ ਸਾਹਿਤ ਬਹੁਤ ਤਸਵੀਰਾਂ ਲਗੀਆਂ ਸਨ।ਦਿਲੋਂ ਮੈਂ ਚਾਹੁੰਦੀ ਸੀ ਕਿ ਨਜ਼ਰ ਮਾਰਾਂ ਕਿ ਬੱਚਿਆਂ ਨੂੰ ਕੀ ਪੜ੍ਹਾਇਆ ਜਾਂਦਾ ਹੈ,ਪਰ ਅਫਸੋਸ ਮੈਨੂੰ ਮੌਕਾ ਨਾ ਮਿਲਿਆ।ਉਥੇ ਮਨਿਸਟਰ ਜਾਂ ਕੌਂਸਲਰ ਆਮ ਲੋਕਾਂ ਵਾਂਗ ਹੀ ਵਿਚਰਦੇ ਹਨ,ਤੇ ਆਮ ਹੀ ਰਿਹਾਇਸ਼ ਹੈ ਉਨਾਂ ਦੀ।ਕੋਈ ਖਾਸ ਸ਼ਹਿਰ ਜਾਂ ਖਾਸ ਇਮਾਰਤਾਂ ਉਨ੍ਹਾਂ ਲਈ ਮਖਸੂਸ ਨਹੀਂ ਹਨ।ਆਮ ਆਦਮੀ ਦੀ ਮਦਦ ਲਈ ਲੋੜ ਅਨੁਸਾਰ ਹਾਜ਼ਰ ਰਹਿੰਦੇ ਹਨ।ਉਹ ਜਾਣਦੇ ਹਨ ਕਿ ਉਹ ਲੋਕਾਂ ਵਲੋਂ ਲੋਕਾਂ ਲਈ ਬਣਾਏ ਗਏ ਹਨ।ਇਸ ਤਰਾ ਹੀ ਪੁਲੀਸ ਚੌਵੀ ਘੰਟੇ ਅਵਾਮ ਦੀ ਮਦਦ ਲਈ ਹਾਜ਼ਰ।ਫਰਜ਼ਾਂ ਦੀ ਤਾਮੀਲ ਬਾਖੂਬੀ ਹੁੰਦੀ ਹੈ ਅਤੇ ਹੱਕ ਖੁਦ ਬਖੁਦ ਪਹਿਚਾਣ ਹੋ ਜਾਂਦੇ ਹਨ।ਨਾਂ ਕੋਈ ਜਾਤ ਪਾਤ ਤੇ ਨਾਂ ਆਰਥਿਕ ਨਾਂ ਬਰਾਬਰੀ।ਸਮਾਜਿਕ ਵਿਤਕਰੇ ਵੰਡੀਆਂ ਨਹੀਂ ਪਾਈਆਂ ਗਈਆਂ ਹਨ।ਰੋਣਾ ਆ ਗਿਆ ਆਪਣਾ ਅਕਸ ਆਇਨੇ ਚ ਵੇਖ ਕੇ-ਆਪਣੇ ਹੀ ਦੇਸ਼ ਵਿਚ ਆਪਣੀ ਕਿਰਤ ਦੀ ਕਮਾਈ ਆਪਣੇ ਹੀ ਘਰ ਵਿਚ ਖਾਣੀ ਮੁਹਾਲ ਹੋ ਜਾਂਦੀ ਹੈ।ਚੀਨ ਦੀ ਮੰਡੀ ਨੇ ੳੇਥੇ ਵੀ ਆਪਣਾ ਗਲਬਾ ਪਾਇਆ ਹੈ ਪਰ ੰਿੲੰਜਨਿੰਰਿੰਗ ਦਾ ਹੱਥ ਉਤੇ ਹੈ।ਬੇਰੁਜ਼ਗਾਰੀ ਹੈ,ਪਰ ਭੁੱਖਮਰੀ ਨਹੀਂ ਹੈ।ਗਾ ਕੇ ਜਾਂ ਸਕੀਮਾਂ ਲਾ ਕੇ ਪੇਟ ਭਰਨ ਦਾ ਪ੍ਰਬੰਧ ਕਰ ਲੈਂਦੇ ਹਨ।।
ਸਿਹਤ-ਉਂਜ ਤਾਂ ਲੋਕ ਜਲਦੀ ਬੀਮਾਰ ਹੀ ਨਹੀਂ ਹੁੰਦੇ ਪਰ ਡਾਕਟਰ ਦੇ ਮਸ਼ਵਰੇ ਤੋਂ ਬਿਨਾਂ ਕੈਮਿਸਟ ਸਿਰ ਦਰਦ ਦੀ ਗੋਲੀ ਵੀ ਨਹੀਂ ਦੇਂਦੇ।ਸਾਡੇ ਇਥੇ ਫਾਰਮੇਸੀ ਦਾ ਸਰਟੀਫੀਕੇਟ ਕਿਰਾਏ ਤੇ ਲੈ ਕੇ ਬਿਨਾਂ ਪੜ੍ਹਾਈ ਡਾਕਟਰ ਬਣ ਬੈਠਦੇ ਹਨ।ਉਂਜ ਠੀਕ ਹੀ ਹੈ ਸਾਡੇ ਡਾਕਟਰ ਕਿਥੇ ਹਨ ਆਮ ਆਦਮੀ ਦੀ ਪਹੁੰਚ ਵਿਚੱ? ਉਥੇ ਮਨੁੱਖ –ਮਨੁੱਖ ਦਾ ਹਾਮੀ ਹੈ ਇਥੇ ਹਾਨੀ ਹੈ।ਦਾਰਜੀਲਿੰਗ ਦੀ ਅਸਲੀ ਪੱਤੀ ਉਥੇ ਮਿਲਦੀ ਹੈ,ਚਾਹ ਵਿਚ ਚਾਹ ਵਾਲਾ ਸਵਾਦ ਹੈ।ਚੋਰੀ ਦਾ ਰਿਵਾਜ ਨਹੀਂ ਹੈ।ਕੋਈ ਕਿਸੇ ਦੀ ਚੀਜ਼ ਹੜ੍ਹਪਣ ਦੀ ਕੋਸ਼ਿਸ ਨਹੀਂ ਕਰਦਾ।ਇਕ ਰੋਜ਼ ਬੱਚਿਆਂ ਦੇ ਦੋਸਤ ਦੀ ਬੱਚੀ ਦੀ ਪਹਿਲੀ ਸਾਲ ਗਿਰਹ ਪਾਰਟੀ ਵਿਚ ਸਾਨੂੰ ਵੀ ਬੁਲਾਇਆ ਗਿਆ।ਬਹੁਤੇ ਅੰਗਰੇਜ਼ ਦੋ ਚਾਰ ਪੰਜਾਬੀ ਤੇ ਕੁਝ ਦੱਖਣ ਭਾਰਤੀ ਸਨ।ਨਿੰਮਾਂ ਨਿੰਮਾਂ ਪੰਜਾਬੀ ਸੰਗੀਤ,ਮਿੰਨੀ ਮਿੰਨੀ ਬਾਰਿਸ਼,ਭਿੰਨੀ ਭਿੰਨੀ ਠੰਢ ਖਾਦੇ ਤੇ ਬੀਅਰ ਪੀਂਦੇ, ਪੰਜਾਬੀ ਧੁਨ ਤੇ ਹਰ ਇਕ ਦੀ ਅੱਡੀ ਵਜਣ ਲਈ ਤਤਪਰ ਸੀ।ਮੇਜ਼ਬਾਨ ਦਿੱਲੀ ਦੱਖਣ ਦੇ ਪਰ ਸੁਰ ਸਾਂਝ ਪੰਜਾਬੀ ਬਣ ਗਈ।ਨਾਂ ਬੱਚਿਆਂ ਦਾ ਸ਼ੋਰ,ਂਨਾਂ ਡੀ,ਜੇ ਨੇ ਕੰਨ ਖਾਧੈ,ਇਕ ਦਮ ਰਮਣੀਕ ਮਾਹੌਲ।ਚਰਚ ਵਿਚ ਇਕ ਸ਼ਾਤਮਈ ਸਾਦਾ ਵਿਆਹ ਵੀ ਵੇਖਿਆ।
ਵੱਡੀ ਗਲ ਜੋ ਮਨ ਤੇ ਅਸਰ ਕਰ ਗਈ-ਔਰਤਾਂ ਦੀ ਬਰਾਬਰੀ।ਕੁੜੀਆਂ ਟਰੱਕ ਵੀ ਚਲਾਂਉਦੀਆਂ ਤੇ ਸਮੁੰਦਰੀ ਬੇੜੈ ਦੀ ਅਗਵਾਈ ਵੀ ਕਰਦੀਆਂ ਹਨ।ਹਰ ਥਾਂ ਮਰਦ ਦੇ ਸ਼ਾਂਨਾਂ ਬ ਸ਼ਾਂਨਾਂ।ਮਹਿਲਾਂਵਾਂ ਰਾਤ ਵੀ ਬਿਨਾਂ ਡਰ ਡਿਉਟੀ ਦੇਂਦੀਆਂ ਹਨ।ਕੋਈ ਮਨਚਲਾ ਵਿਹਲਾ ਉਹਨਾਂ ਦੀ ਰਾਹ ਨਹੀਂ ਰੋਕਦਾ ।ਮਹਿਲਾਂਵਾ ਦੇ ਫਰਜ਼ ਤੇ ਹੱਕ ਮਰਦ ਦੇ ਬਰਾਬਰ ਹਨ ਇਸੇ ਲਈ ਉਹ ਸਵੈ ਵਿਸ਼ਵਾਸ਼ੀ ਹਨ।ਛੋਟਾ ਜਿਹਾ ਟੂਰ ਕੇਨੇਡਾ ਵੇਨਕੁਵਰ ਲਾਉਣ ਦਾ ਮੌਕਾ ਵੀ ਮਿਲਿਆ।ਸਚੀਂ ਮੁੱਚੀਂ ਦਾ ਸਮੁੰਦਰੀ ਜਹਾਜ਼ ਮੈਂ ਪਹਿਲੀ ਵਾਰ ਵੇਖਿਆਂ।ਸਮੁੰਦਰੀ ਜਹਾਜ਼ ਅਮਦਰੋਂ ਇੰਨਾਂ ਸੋਹਣਾ ਹੁੰਦਾ ਹੈ ਕਿ ਵਾਹ;ਜਿਵੇਂ ਪਾਣੀ ਤੇ ਤਰਦਾ ਰਾਜ ਮਹੱਲ।ਜਹਾਜ਼ ਵਿਚ ਪਕਾਉਣ,ਖਾਣ ਆਰਾਮ ਲਈ ਸੁੰਦਰ ਜਗਾਹ।ਚਾਹੋ ਤਾਂ ਬਾਹਰ ਕੁਰਸੀਆਂ ਤੇ ਬੈਠ ਕੇ ਨਜ਼ਾਰਾ ਲਓ ਜਾਂ ਧੁਰ ਉਪਰ ਜਾ ਕੇ ਖਿੜਕੀਆਂ ਚੌਂ ਝਾਕੋ।ਪਾਣੀ ਤੇ ਸੈਰ ਕਰਾਉਣ ਵਾਲਾ ਛੋਟਾ ਜਹਾਜ਼ ਵੀ ਸੀ।ਸਮੁੰਦਰ ਵਿਚ ਸਮੁੰਦਰੀ ਜਹਾਜ਼ ਨੇ ਟਾਈਟੈਨਿਕ ਦੀ ਯਾਦ ਤਾਜ਼ਾ ਕਰ ਦਿਤੀ।ਬੜਾ ਹੀ ਮਨਮੋਹਕ ਨਜ਼ਾਰਾ,ਕੋਈ ਗੰਦਗੀ ਨਹੀਂ ਬੀਚ ਤੇ।ਚਾਈਨਾ ਗਾਰਡਨ ਵੇਖਿਆ ਰੌਕ ਗਾਰਡਨ ਦੀ ਤਰਾਂ ਹੀ ਹੈ।
ਵਿਦਿਆ ਮਿਆਰੀ ਹੈ,ਬੱਚਿਆਂ ਦੇ ਬਸਤੇ ਵਾਧੂ ਭਾਰੇ ਨਹੀਂ ਹਨ,ਸਿਖਿਆ ਕਿੱਤਾ ਮੁੱਖੀ ਹੈ।ਯੋਗਤਾ ਅਨੁਸਾਰ ਕੰਮ ਮਿਲ ਜਾਂਦਾ ਹੈ।ਟੈਕਸ ਪਬਲਿਕ ਦੀ ਭਲਾਈ ਲਈ ਪੂਰੇ ਪੂਰੇ ਵਰਤੇ ਜਾਂਦੇ ਹਨ।ਪਾਰਕਾਂ ਅਤਿ ਸੁੰਦਰ ਤੇ ਸਵੱਛ ਹਨ।ਹਰ ਘਰ ਵਿਚ ਪਾਲਤੂ ਕੁੱਤੇ ਬਿਲੀਆਂ ਹਨ ਪਰ ਮਜ਼ਾਲ ਹੈ ਮੁਹੱਲੇ ਵਿਚ ਗੰਦ ਹੋਵੇ।ਕੁੱਤਿਆਂ ਦੇ ਭੋਕਣ ਦੀ ਵੀ ਆਵਾਜ਼ ਨਹੀਂ ਆਉਦੀ।ਪੜੋਸੀਆਂ ਦੇ ਸਕੂਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਸਭ ਲੋਕ ਅਪਨਾ ਹਰ ਕੰਮ ਆਪ ਕਰਦੇ ਹਨ,ਕੋਈ ਮਾਈਆਂ ਬਾਈਆਂ ਨਹੀਂ ਹੁੰਦੀਆਂ ਉਥੇ।ਬਾਹਰ ਪਾਉਣ ਵਾਲੀ ਜੁੱਤੀ ਘਰ ਅੰਦਰ ਅਛੂਤ ਸਮਝੀ ਜਾਂਦੀ ਹੈ,ਘਰ ਦੀ ਚੱਪਲ ਸਾਫ ਸੁਥਰੀ ਵੱਖਰੀ ਹੁੰਦੀ ਹੈ,ਤੇ ਹਰ ਕੋਈ ਇਸ ਰਹਿਤ ਨੂੰ ਮਾਨਤਾ ਦੇਂਦਾ ਹੈ।ਕਿਉਂ ਜੋ ਸਫਾਈ ਦਾ ਖਾਸ ਖਿਆਲ ਰੱਖਿਆਂ ਜਾਂਦਾ ਹੈ।ਕਿਸੇ ਦੇ ਘਰ ਵੀ ਅੰਦਰ ਵੜਂਨ ਤੌਂ ਪਹਿਲਾਂ ਜੱੜਾ ਬਾਹਰ ਉਤਾਰਿਆ ਜਾਂਦਾ ਹੈ ਹਾਂਲਾਂ ਕਿ ਸੜਕਾਂ ਗਲੀਆਂ ਗੰਦਗੀ ਰਹਿਤ ਹਨ,ਪੂਰੇ ਵਾਯੂਮੰਡਲ ਵਿਚ ਹੀ ਘੱਟਾ ਨਹੀਂ ਹੈ ਫਿਰ ਵੀ ਘੱਟੇ ਤੋਂ ਪ੍ਰਹੇਜ਼ ਕੀਤਾ ਤੇ ਰੱਖਿਆ ਜਾਂਦਾ ਹੈ।ਆਮ ਮਾਰਗਾਂ ਅਤੇ ਸੈਰ ਗਾਂਹਾਂ ਤੇ ਬਾਕਸ ਬਣੇ ਹੁੰਦੇ ਹਨ ਇਜ਼ੀ ਹੋਣ ਲਈ,ਜਿਹਨਾਂ ਤੇ ‘ਹਨੀ ਬਾਕਟ’ ਲਿਖਿਆ ਹੁੰਦਾ ਹੈ।ਕੁੱਤਾ ਵੀ ਪਰਦੇ ਓਹਲੇ ਬੈਠਦਾ ਹੈ।ਆਪਣੇ ਦੇਸ਼ ਦੀ ਝਲਕੀ ਯਾਦ ਆਉਂਦੇ ਹੀ ਅੱਖਾਂ ਝੁਕ ਗਈ।ਉਹ ਲੋਕ ਸਹੀ ਮਾਇਨਿਆਂ ਵਿਚ ਆਪਣੇ ਦੇਸ਼ ਨਾਲ ਪਿਆਰ ਕਰਦੇ ਹਨ,ਉਹ ਨਹੀਂ ਚਾਹੁੰਦੇ,ਟੂਰਿਸਟ ਉਹਨਾਂ ਦੇ ਦੇਸ਼ ਦਾ ਬੁਰਾ ਪ੍ਰਭਾਵ ਲੈ ਕੇ ਜਾਣ ,ਇਹਨਾਂ ਯਤਨਾਂ ਕਾਰਨ ਹੀ ਉਹ ਤਰੱਕੀ ਕਰੀ ਜਾ ਰਹੇ ਹਨ,ਤੇ ਅਸੀਂ ਦੇਸ਼ ਭਗਤੀ ਕੇਵਲ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਨੁੰ ਵਿਖਾਂਉਂਦੇ ਹਾਂ।ਸਾਡੇ ਦੇਸ ਦੇ ਸਾਰੇ ਹੀ ਮੰਤਰੀ ਪੰਜ ਸਾਲ ਚੋਂ ਬਹੁਤਾ ਸਮਾਂ ਅਮਰੀਕਾ ਗੁਜ਼ਾਰਦੇ ਹਨ,ਫਿਰ ਵੀ ਆ ਕੇ ਕੋਈ ਮਿਸਾਲ ਕਾਇਮ ਨਹੀਂ ਕਰਦੇ।ਪੜ੍ਹਿਆ ਲਿਖਿਆ ਤਬਕਾ ਜੋ ਉਥੇ ਰੋਟੀ ਦੀ ਤਲਾਸ਼ ਵਿਚ ਗਿਆ ਉਥੇ ਦਾ ਹੀ ਹੋ ਕੇ ਰਹਿ ਗਿਆ.ਕਿੳੁਿਕਂ/ ਇਮਾਨਦਾਰੀ ਦਾ ਐਸਾ ਸਬਕ ਉਸ ਦੇ ਖੁਨ ਵਿਚ ਘਰ ਕਰ ਜਾਂਦਾ ਹੈਕਿ ਉਹ ਆਪਣੇ ਦੇਸ਼ ਤੋਂ ਬੇਗਾਨਾ ਹੋ ਜਾਂਦਾ ਹੈ।ਨਿੱਜੀ ਅਤੇ ਸਰਕਾਰੀ ਹਰ ਤਰਾਂ ਦੀਆਂ ਸਹੂਲਤਾਂ ਹਨ।ਉਥੇ ਯੋਗਤਾ ਦੀ ਕਦਰ ਹੈ ਖੋਤਾ ਘੋੜਾ ਬਰਾਬਰ ਨਹੀਂ ਹਨ।ਅਨ੍ਹਪੜ੍ਹ ਮੰਤਰੀ ਨਹੀਂ ਤੇ ਉਸ ਦਾ ਸਕੱਤਰ ਆਈ.ਏ ਐਸ ਨਹੀਂ।ਬਰੇਨ ਡਰੇਨ ਕਿਉਂ ਹੋ ਰਹੀ ਹੈ?ਸਮਝ ਆ ਗਈ ਹੈ।ਉਥੇ ਆਟੋਮੈਟਿਕ ਕੈਮਰੇ ਪੁਲੀਸ ਦਾ ਕੰਮ ਕਰਦੇ ਹਨ,ਲੋੜ ਪੈਣ ਤੇ ਪੁਲੀਸ ਹਾਜ਼ਰ ਹੋ ਜਾਂਦੀ ਹੈ ਤੇ ਮਦਦ ਵੀ ਕਰਦੀ ਹੈ।ਕਾਨੂੰਨ ਅਤੇ ਹੁਕਮ ਸੁਰੱਖਿਅਤ ਹਨ।ਇਹ ਨਹੀਂ ਕਿ ਉਥੇ ਸਿਰਫ ਦੇਵਤਾ ਵਸਦੇ ਹਨ,ਬੁਰੇ ਲੋਕ ਵੀ ਹਨ,ਪਰ ਬੁਰਾਈ ਇਕ ਹੱਦ ਤਕ ਹੈ।
ਅੰਤਿਕਾ;-ਦਿਤੇ ਗਏਵਿਸਥਾਰ ਅਨੁਸਾਰ ਅਮਰੀਕਾ ਅਤੇ ਭਾਰਤ ਦੇ ਲੋਕ ਤੰਤਰ ਦਾ ਜ਼ਮੀਨ ਅਸਮਾਨ ਦਾ ਫਰਕ ਰੂ ਬ ਰੂ ਹੈ।ਭਾਰਤ ਦ ੇਬਹੁਤੇ ਲੋਕ ਇਸ ਹੈਸੀਅਤ ਵਿਚ ਨਹੀਂ ਹਨ ਕਿ ਦੂਸਰੇ ਦੇਸ਼ਾਂ ਦੀ ਯਾਤਰਾ ਕਰਨ ਬਲਕਿ ਬਹੁਤਿਆਂ ਨੇ ਤਾਂ ਆਪਣਾ ਪੜੋਸੀ ਸ਼ਹਿਰ ਜਾਂ ਜਿਲ੍ਹਾ ਵੀ ਨਹੀਂ ਵੇਖਿਆ ਹੁੰਦਾ।ਹਾਂ ਭਾਰਤ ਵਾਸੀ ਤ੍ਰੀਰਥ ਯਾਤਰਾ ਤੇ ਬਾਖੂਬੀ ਨਿਕਲ ਜਾਂਦੇ ਹਨ,ਉਸ ਦੇ ਦੋ ਮੁੱਖ ਕਾਰਨ ਹਨ,ਕਿਉਂ ਜੋ ਕਿਰਾਇਆ ਰਿਆਇਤੀ,ਖਾਣ ਪੀਣ ਮੁਫਤ।ਰੱਖ ਰਖਾਓ ਦੀ ਕਮੀ ਹੋਣ ਕਾਰਨ ਸੈਰ ਦੇ ਸ਼ੋਕੀਨ ਪੈਸੇ ਵਾਲੇ ਵਿਦੇਸ਼ ਜਾਣਾ ਹੀ ਪਸੰਦ ਕਰਦੇ ਹਨ,ਉਂਜ ਵੀ ਵਿਦੇਸ਼ੀ ਸੈਰਗਾਂਹਾਂ ਵਿਚ ਸੈਲਾਨੀ ਖਿੱਚਣ ਦੀ ਪਰਾਥਮਿਕਤਾ ਵੀ ਹੈ।ਸਾਡੇ ਦੇਸ਼ ਵਿਚ ਕੁਦਰਤੀ ਖੁਬਸੂਰਤੀ ਵੀ ਬਹੁਤ ਹੈ ਅਤੇ ਕੁਦਰਤੀ ਸਾਧਨਾਂ ਦੀ ਵੀ ਕਮੀ ਨਹੀਂ ਹੈ ਪਰ ਕਮੀਂ ਹੈ ਤਾਂ ਸਿਰਫ ਪ੍ਰੋਤਸਾਹਨ ਦੀ,ਉਤਸ਼ਾਹ ਦੀ।ਕੋਈ ਸਖਸ਼ ਜੇ ਉਦਮ ਕਰ ਵੀ ਲਵੇ ਤਾਂ ਉਸਨੂੰ ਸਹਿਯੋਗ ਨਹੀਂ ਮਿਲਦਾ ।ੰਿੲੰਜ ਲਗਦਾ ਹੈ ਜਿਵੇਂ ਬਹੁ ਗਿਣਤੀ ਭਾਰਤ ਵਾਸੀ ਯਤੀਮ ਹਨ, ਤੇ ਆਪਣੀ ਹੀ ਚੁਣੀ ਹੋਈ ਸਰਕਾਰ ਮਤੇਰੇਆਂ ਵਾਲਾ ਸਲੂਕ ਕਰਦੀ ਹੈ।ਸ਼ਾਇਦ ਇਹ ਸਾਡਾ ਅਲਮੀਆਂ ਹੈ ਜਾਂ ਤਰਾਸਦੀ?
ਆਓ ਦੁਆ ਕਰੀਏ; ਐ,ਕਾਸ਼; ਅਸੀਂ ਵੀ ਸਾਫ ਫਿਜ਼ਾ ਵਿਚ ਖੁਲ੍ਹਾ ਸਾਹ ਲੈ ਸਕੀਏ।
ਐ; ਕਾਸ਼; ਸਾਡੇ ਜਿਗਰ ਦੇ ਟੁਕੜੇ ਸਾਨੂੰ ਸੱਤ ਸਮੁੰਦਰ ਦਾ ਵਿਛੌੜਾ ਦੇਣ ਲਈ ਮਜ਼ਬੂਰ ਨਾਂ ਹੋਣ।ਐ ;ਕਾਸ਼;
ਰਣਜੀਤ ਕੌਰ
ਤਰਨ ਤਾਰਨਂ
9780282816

0 comments:
Speak up your mind
Tell us what you're thinking... !