Headlines News :
Home » » ’’ਦੀਵਾਲੀ ਦਾ ਧਾਰਮਿਕ ਮਹੱਤਵ’’ ਤੇ ’’ਕਿਵੇ ਮਨਾਈਏ ਪ੍ਰਦੂਸ਼ਨ ਰਹਿਤ ਦੀਵਾਲੀ’’ - ਬੱਬਲੂ ਭੰਡਾਲ

’’ਦੀਵਾਲੀ ਦਾ ਧਾਰਮਿਕ ਮਹੱਤਵ’’ ਤੇ ’’ਕਿਵੇ ਮਨਾਈਏ ਪ੍ਰਦੂਸ਼ਨ ਰਹਿਤ ਦੀਵਾਲੀ’’ - ਬੱਬਲੂ ਭੰਡਾਲ

Written By Unknown on Saturday, 9 November 2013 | 01:24

ਦੀਵਾਲੀ ਦਾ ਧਾਰਮਿਕ ਮਹੱਤਵ 
ਜੇਕਰ ਭਾਰਤ ਨੂੰ ਤਿਓਹਾਰਾਂ ਦੀ ਧਰਤੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਦੋਰਾਏ ਨਹੀ ਹੋਵੇਗੀ। ਭਾਰਤ ’ਚ ਹਰ ਸਾਲ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ। ਦੀਵਾਲੀ ਇਹਨਾ ਵਿੱਚੋ ਂਭਾਰਤ ਦਾ ਸਭ ਤੋ ਂਵੱਡਾ ਅਤੇ ਸਰਬ ਸਾਝਾਂ ਤਿਓਹਾਰ ਹੈ, ਜਿਸਨੂੰ ਸਾਰੇ ਧਰਮਾਂ ਦੇ ਲੋਕ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਧੂਮ੍‍ਧਾਮ ਨਾਲ ਮਨਾਉਦੇ ਹਨ। ਜੇਕਰ ਧਾਰਮਿਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਦੀਵਾਲੀ ਦਾ ਬਹੁਤ ਹੀ ਧਾਰਮਿਕ ਮਹੱਤਵ ਹੈ। ਸਿੱਖ ਧਰਮ ਵਿੱਚ ਦੀਵਾਲੀ ਦੀ ਮਹੱਤਤਾ ਇਸ ਕਰਕੇ ਹੈ ਕਿਉਕਿ 16ਵੀ ਂਸਦੀ ਵਿੱਚ ਕੱਤਕ ਦੀ ਮੱਸਿਆ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾਂ ਸਾਈ ਂਮੀਆਂ ਮੀਰ ਜੀ ਤੋ ਂਸਵਰਨ ਮੰਦਰ ਦੀ ਨੀਹਂ ਰਖਵਾਈ ਗਈ ਸੀ। ਇਸ ਕਰਕੇ ਸਿੱਖਾਂ ਨੇ ਦੀਵੇ ਬਾਲ ਕੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ ਸੀ ਤੇ ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ 6ਵੇ ਂਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋ ਂਆਪਣੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਪਹੁੰਚੇ ਸਨ। ਗੁਰੂ ਸਾਹਿਬ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਨਜ਼ਰ੍‍ਬੰਦ ਕੀਤਾ ਹੋਇਆ ਸੀ। ਪਰ ਜਦੋ ਂਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਰੱਬ ਦਾ ਰੂਪ ਹਨ ਤਾਂ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਉਸਨੇ ਭੁੱਲ ਬਖਸ਼ਾਈ। ਗੁਰੂ ਜੀ ਨੇ ਆਪਣੇ ਨਾਲ 52 ਕੈਦੀ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ। ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ। ਉਸ ਸਮੇ ਂ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਮਠਿਆਈਆਂ ਵੰਡੀਆਂ ਸਨ। ਉਸ ਦਿਨ ਤੋ ਂਲੈ ਕੇ ਅੱਜ ਤੱਕ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਤਿਓਹਾਰ ਬਹੁਤ ਹੀ ਧੂਮ੍‍ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਵੈਸੇ ਤਾਂ ਹਰ ਸ਼ਹਿਰ, ਹਰ ਕਸਬੇ ਅਤੇ ਹਰ ਪਿੰਡ ਵਿੱਚ ਬੜੀ ਧੂਮ੍‍ਧਾਮ ਨਾਲ ਮਨਾਈ ਜਾਂਦੀ ਹੈ, ਪਰ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਦੀ ਸ਼ਾਨ ਵੱਖਰੀ ਹੀ ਹੁੰਦੀ ਹੈ। ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ। ਲੱਖਾਂ ਲੋਕ ਇੱਥੇ ਦੀਵਾਲੀ ਮਨਾਉਣ ਲਈ ਆਉਦਂੇ ਹਨ। ਦਰਬਾਰ ਸਾਹਿਬ ਵਿਖੇ ਰੌਸ਼ਨੀ ਦੀ ਕੀਤੀ ਗਈ ਸਜ਼ਾਵਟ ਇੱਕ ਅਲੱਗ ਹੀ ਅਤੇ ਸੁਹਾਵਣਾ ਦ੍ਰਿਸ਼ ਪੇਸ਼ ਕਰਦੀ ਹੈ। ਸੰਗਤਾਂ ਦੀ ਆਮਦ ਇੰਨੀ ਜਿਆਦਾ ਹੁੰਦੀ ਹੈ ਕਿ ਪ੍ਰਕਰਮਾਂ ਵਿੱਚ ਤਿਲ ਸੁੱਟਣ ਦੀ ਵੀ ਥਾਂ ਨਹੀ ਹੁੰਦੀ। ਇਸੇ ਲਈ ਕਿਹਾ ਜਾਂਦਾ ਹੈ ਕਿ ਦਾਲ੍‍ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ। 
ਸਿੱਖ ਧਰਮ ਵਾਂਗ ਹਿੰਦੂ ਧਰਮ ਵਿੱਚ ਵੀ ਦੀਵਾਲੀ ਦੀ ਬਹੁਤ ਜਿਆਦਾ ਮਹੱਤਤਾ ਹੈ, ਕਿਉਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ, ਸੀਤਾ ਜੀ ਤੇ ਲਛਮਣ ਜੀ ਸਮੇਤ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਿਸ ਅਯੁੱਧਿਆ ਆਏ ਸਨ। ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਆਗਮਨ ਤੇ ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਉਹਨਾ ਦਾ ਨਿੱਘਾ ਅਤੇ ਪਿਆਰ ਭਰਿਆ ਸਵਾਗਤ ਕੀਤਾ ਸੀ। ਅੱਜ ਵੀ ਲੋਕ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਬੁੱਧ ਅਤੇ ਜੈਨ ਧਰਮ ਦੇ ਲੋਕ ਵੀ ਦੀਵਾਲੀ ਨੂੰ ਬਹੁਤ ਹਰਸ਼ ਤੇ ਅਲਾਸ਼ ਨਾਲ ਮਨਾਉਦਂੇ ਹਨ। ਕਿਉਕਿ ਕੱਤਕ ਦੀ ਮੱਸਿਆ ਦੀ ਸਵੇਰ ਨੂੰ ਜੈਨ ਧਰਮ ਦੇ 24ਵੇ ਂਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਨੂੰ ਪਟਨਾ ਦੇ ਪਾਵਾਪੁਰੀ ਵਿਖੇ ਮੋਕਸ ਦੀ ਪ੍ਰਾਪਤੀ ਹੋਈ ਸੀ। ਇਸੇ ਕਰਕੇ ਜੈਨ ਧਰਮ ਦੇ ਅਨੁਯਾਈ ਦੀਵਾਲੀ ਵਾਲੇ ਦਿਨ ਦੀਵੇ ਬਾਲ ਕੇ ਭਗਵਾਨ ਮਹਾਂਵੀਰ ਜੀ ਨੂੰ ਯਾਦ ਕਰਦੇ ਹਨ। ਬੁੱਧ ਧਰਮ ਦੇ ਅਨੁਯਾਈ ਦੀਵਾਲੀ ਵਾਲੇ ਦਿਨ ਆਪਣੇ ਸਤੂਪਾਂ ਤੇ ਦੀਵੇ ਬਾਲ ਕੇ ਬੁੱਧ ਧਰਮ ਦੇ ਬਾਨੀ ਭਗਵਾਨ ਗੌਤਮ ਬੁੱਧ ਨੂੰ ਯਾਦ ਕਰਦੇ ਹਨ। ਮੁਗਲ ਸਾਮਰਾਜ ਵਿੱਚ ਵੀ ਦੀਵਾਲੀ ਦਾ ਤਿਓਹਾਰ ਮਨਾਇਆ ਜਾਂਦਾ ਸੀ। ਮੁਗ਼ਲ ਸਾਮਰਾਜ਼ ਦੇ ਬਾਨੀ ਬਾਬਰ ਦੀਵਾਲੀ ਵਾਲੇ ਦਿਨ ਗਰੀਬਾਂ ਨੂੰ ਕੱਪੜੇ ਅਤੇ ਮਠਿਆਈਆਂ ਆਦਿ ਦਾਨ ਕਰਦੇ ਸਨ ਅਤੇ ਰਾਜ ਮਹਿਲ ਵਿੱਚ ਦੀਵੇ ਬਾਲੇ ਜਾਂਦੇ ਸਨ। ਇਸ ਪਰੰਪਰਾ ਨੂੰ ਅਗਲੇ ਮੁਗਲ ਬਾਦਸ਼ਾਹਾਂ ਜਿਵੇ ਂਕਿ ਹਿਮਾਂਯੂ, ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਨੇ ਵੀ ਕਾਇਮ ਰੱਖਿਆ। ਪਰ ਜਾਲਿਮ ਮੁਗ਼ਲ ਬਾਦਸ਼ਾਹ ਔਰੰਗਜੇਨੇ ਦੀਵਾਲੀ ਦਾ ਤਿਓਹਾਰ ਮਨਾਉਣਾ ਛੱਡ ਦਿੱਤਾ ਸੀ। ਦੀਵਾਲੀ ਵਾਲੇ ਦਿਨ ਘਰਾਂ ਵਿੱਚ ਲੋਕ ਮਾਂ ਲਕਸ਼ਮੀ, ਮਾਂ ਸਰਸਵਤੀ, ਸ੍ਰੀ ਗਣੇਸ਼ ਜੀ, ਕਲਸ਼ ਅਤੇ ਕੁਬੇਰ ਦੀ ਪੂਜਾ ਕਰਦੇ ਹਨ। ਇਹ ਧਾਰਨਾ ਹੈ ਕਿ ਇਸ ਦਿਨ ਲਕਸ਼ਮੀ ਮਾਂ ਘਰਾਂ ਵਿੱਚ ਆਉਦਂੀ ਹੈ ਅਤੇ ਆਪਣੇ ਨਾਲ ਖੁਸ਼ੀਆਂ ਅਤੇ ਖੇੜੇ ਲਿਆਉਦੀ ਹੈ। ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ। ਇਸ ਤਰ੍ਹਾ ਦੀਵਾਲੀ ਇੱਸ ਸਰਬ੍‍ਸਾਂਝਾ ਅਤੇ ਧਾਰਮਿਕ ਮਹੱਤਤਾ ਰੱਖਣਾ ਵਾਲਾ ਤਿਓਹਾਰ ਹੈ। ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਜਿੱਥੇ ਵੱਖ ਵੱਖ ਧਰਮਾਂ, ਵਰਗਾਂ ਅਤੇ ਜਾਤਾਂ ਦੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾਂ ਪੈਦਾ ਕਰਦਾ ਹੈ ਉਥੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਸਾਂਝ ਨੂੰ ਵੀ ਵਧਾਉਦਂਾ ਹੈ। 
  
ਕਿਵੇ ਂਮਨਾਈਏ ਪ੍ਰਦੂਸ਼ਨ ਰਹਿਤ ਦੀਵਾਲੀ 
ਜੇਕਰ ਦੀਵਾਲੀ ਦੀ ਰਾਤ ਨੂੰ ਪ੍ਰਦੂਸ਼ਨ ਫੈਲਾਉਣ ਵਾਲੀ ਸਭ ਤੋ ਂਵੱਡੀ ਰਾਤ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀ ਹੋਵੇਗਾ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਹਰ ਇੱਕ ਆਪੋ੍‍ਆਪਣੇ ਗਵਾਂਢੀਆਂ ਤੋ ਂਵਧ ਕੇ ਪਟਾਖੇ ਚਲਾਉਣ ਦੀ ਇੱਕ ਹੋੜ ਲੱਗੀ ਰਹਿੰਦੀ ਹੈ। ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਓਹਾਰ ਦੀਵਾਲੀ ਦੀ ਰਾਤ ਨੂੰ ਪੂਰੇ ਭਾਰਤ ਵਿੱਚ ਅਰਬਾਂ ਰੁਪਏ ਨੂੰ ਪਟਾਖਿਆਂ ਦੇ ਰੂਪ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ। ਇਹਨਾ ਪਟਾਖਿਆਂ ਤੋ ਜੋ ਜਹਿਰੀਲਾ ਧੂੰਆਂ ਅਤੇ ਗੈਸਾਂ ਉਤਪੰਨ ਹੁੰਦੀਆਂ ਹਨ, ਉਹ ਸਾਡੇ ਸ਼ਰੀਰ ਅਤੇ ਵਾਤਾਵਰਣ ਨੂੰ ਕਾਫੀ ਬੁਰੀ ਤਰ੍ਹਾ ਪ੍ਰਭਾਵਿਤ ਕਰਦੀਆਂ ਹਨ। ਇਹਨਾ ਪਟਾਖਿਆਂ ਦੇ ਕਾਰਨ ਸਾਡਾ ਸਾਫ ਸੁਥਰਾ ਵਾਤਾਵਰਣ ਇੰਨਾ ਧੁੰਦਲਾ ਹੋ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਾਡੀਆਂ ਸਰਕਾਰਾਂ ਟੈਲੀਵਿਜ਼ਨ, ਰੇਡੀਓ ਅਤੇ ਅਖ਼ਬਾਰਾਂ ਰਾਂਹੀ ਲੱਖਾਂ ਰੁਪਏ ਖਰਚ ਕਰਕੇ ਸਾਨੂੰ ਬੇਨਤੀਆਂ ਕਰਕੇ ਗੁਜਾਰਿਸ਼ ਕਰਦੀਆਂ ਹਨ ਕਿ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਰੱਖਣ ਲਈ ਪਟਾਖੇ ਨਾ ਚਲਾਏ ਜਾਣ, ਪਰ ਅਸੀ ਂਟੱਸ ਤੋ ਂਮੱਸ ਨਹੀ ਹੁੰਦੇ। ਸਰਕਾਰਾਂ ਆਪਣੀ ਜਨਤਾ ਨੂੰ ਸਿਰਫ ਪਿਆਰ ਨਾਲ ਬੇਨਤੀਆਂ ਹੀ ਕਰ ਸਕਦੀਆਂ ਹਨ, ਇਹ ਜਨਤਾ ਤੇ ਨਿਰਭਰ ਹੈ ਕਿ ਉਹ ਆਪਣੇ ਹੱਕਾਂ ਅਤੇ ਅਧਿਕਾਰਾਂ ਦੇ ਨਾਲ ਨਾਲ ਦੇਸ਼ ਦੇ ਪ੍ਰਤੀ ਆਪਣੇ ਕਰਤੱਵਾਂ ਅਤੇ ਫਰਜ਼ਾ ਨੂੰ ਕਿੰਨੇ ਸੁਚੱਜ਼ੇ ਢੰਗ ਨਾਲ ਨਿਭਾਉਦਹੈ। ਉਹ ਦੇਸ਼ ਓਨਾ ਹੀ ਖੁਸ਼ਹਾਲ ਹੁੰਦਾ ਹੈ ਅਤੇ ਓਨੀ ਹੀ ਜਿਆਦਾ ਤਰੱਕੀ ਕਰਦਾ ਹੈ ਜਿੰਨਾ ਉਸਦੇ ਨਾਗਰਿਕ ਉਸ ਦੇਸ਼ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਦੇ ਹਨ। ਇਹ ਸਾਡੀ ਵਾਤਾਵਰਣ ਪ੍ਰਤੀ ਨਿਭਾਈ ਜਾ ਰਹੀ ਲਾ੍‍ਪ੍ਰਵਾਹੀ ਦਾ ਹੀ ਨਤੀਜਾ ਹੈ ਕਿ ਅੱਜ ਅਸੀ ਂਕੈਸਂਰ, ਦਮਾਂ, ਟੀ.ਬੀ. ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਜਿੱਥੇ ਇਹਨਾ ਪਟਾਖਿਆਂ ਤੋ ਉਠੇ ਜਹਿਰੀਲੇ ਧੂੰਏ ਕਾਰਨ ਅੱਖਾਂ ਵਿੱਚ ਜਲਣ, ਸਾਹ ਦਾ ਘੁੱਟਣਾ ਅਤੇ ਚਮੜੀ ਰੋਗ਼ ਹੋਣ ਦਾ ਡਰ ਰਹਿੰਦਾ ਹੈ, ਉਥੇ ਇਹਨਾ ਪਟਾਖਿਆਂ ਕਾਰਨ ਹਰ ਸਾਲ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਹਨਾ ਪਟਾਖਿਆਂ ਦੇ ਕਾਰਨ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਂਦਾ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਉਸ ਆਤਿਸ਼ਬਾਤੋ ਂਜੋ ਧੂੰਆਂ ਅਤੇ ਜਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਉਹ ਸਵਰਨ ਮੰਦਰ ਅਤੇ ਸ੍ਰੀ ਅਕਾਲ ਤਖ਼ਤ ਸਹਿਤ ਤੇ ਲੱਗੇ ਸੋਨੇ ਦੀ ਚਮਕ੍‍ਦਮਕ ਨੂੰ ਕਾਫੀ ਪ੍ਰਭਾਵਿਤ ਕਰਦੀਆਂ ਹਨ। ਇਹਨਾ ਗੈਸਾਂ ਕਾਰਨ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਦਰਸ਼ਨੀ ਡਿਊਡੀ ਦੇ ਕੋਲ ਲੱਗੇ ਲਾਚੀ ਬੇਰੀ ਤੇ ਬਹੁਤ ਬੁਰਾ ਅਸਰ ਪੈਦਂਾ ਹੈ। ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੋਗ ਕਦਮ ਚੁੱਕਣ ਦੀ ਲੋੜ ਹੈ। 
ਆਓ ਆਪਾਂ ਸਾਰੇ ਰਲ ਕੇ ਇਹ ਪ੍ਰਣ ਕਰੀਏ ਕਿ ਇਸ ਵਾਰੀ ਦੀ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਈਏ ਅਤੇ ਪਟਾਖਿਆਂ ਤੇ ਕੀਤਾ ਜਾਣ ਵਾਲਾ ਖਰਚਾ ਸਮਾਜ੍‍ਸੇਵੀ ਕੰਮਾਂ ਵਿੱਚ ਲਗਾਈਏ। ਜਿਹੜੇ ਪੈਸੇ ਪਟਾਖਿਆਂ ਤੇ ਖਰਚਣੇ ਹਨ, ਉਹਨਾ ਨਾਲ ਭੁੱਖੇ ਨੂੰ ਰੋਟੀ ਅਤੇ ਨੰਗੇ ਨੂੰ ਕੱਪੜਾ ਦੇਈਏ। ਕਿਸੇ ਗਰੀਬ ਵਿਦਿਆਰਥੀ ਨੂੰ ਕੋਈ ਕਿਤਾਬ ਲੈ ਕੇ ਦੇਈਏ। ਦੋਸਤਾਂ, ਮਿੱਤਰਾਂ ਅਤੇ ਸਾਕ ਸਬੰਧੀਆਂ ਤੋ ਂਪਟਾਖੇ ਵਾਲੇ ਪੈਸੇ ਇਕੱਠੇ ਕਰਕੇ ਕਿਸੇ ਗਰੀਬ ਵਿਦਿਆਰਥੀ ਦੀ ਇੱਕ ਸਾਲ ਦੀ ਪੜ੍ਹਾਈ ਦੀ ਫੀਸ ਭਰ ਦੇਈਏ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਅਤੇ ਗਰੀਬ ਵਿਦਿਆਰਥੀ ਨੂੰ ਆਰਥਿਕ ਤੰਗੀਆਂ ਕਾਰਨ ਪੜ੍ਹਾਈ ਵਿਚਾਲੇ ਹੀ ਨਾ ਛੱਡਣੀ ਪਵੇ। ਇਹਨਾ ਪੈਸਿਆਂ ਨਾਲ ਕਿਸੇ ਅਪਾਹਜ਼ ਦਾ ਸਹਾਰਾ ਬਣੀਏ। ਆਓ ਇਹਨਾ ਪੈਸਿਆਂ ਨਾਲ ਕਿਸੇ ਗਰੀਬ ਦੇ ਘਰ ਵਿੱਚ ਰੌਸ਼ਨੀ ਕਰੀਏ। ਇਨਾ ਪੈਸਿਆਂ ਨਾਲ ਕਿਸੇ ਦੇ ਜ਼ਖਮਾਂ ਤੇ ਮੱਲ੍ਹਮ ਲਗਾ ਦੇਈਏ। ਆਓ ਇਹਨਾ ਪੈਸਿਆਂ ਨਾਲ ਕਿਸੇ ਗਰੀਬ ਦੀ ਧੀ ਦੀ ਡੋਲੀ ਤੋਰ ਦੇਈਏ। ਆਓ ਇਹਨਾ ਪੈਸਿਆਂ ਨਾਲ ਕਿਸੇ ਉਦਾਸ ਅਤੇ ਮੁਰਯਾਏ ਹੋਏ ਚਿਹਰਿਆਂ ਤੇ ਥੋੜ੍ਹੀ ਜਿਹੀ ਮੁਸਕਾਨ ਲੈ ਆਈਏ। ਜਦੋ ਂਆਪਾਂ ਸਾਰੇ ਰਲਕੇ ਅਜਿਹੀ ਦੀਵਾਲੀ ਮਨਾਵਾਂਗੇ ਤਾਂ ਫਿਰ ਦੇਖਣਾ ਮਨ ਨੂੰ ਕਿੰਨੀ ਸ਼ਾਂਤੀ, ਸਕੂਨ ਅਤੇ ਖੁਸ਼ੀ ਮਿਲਦੀ ਹੈ। ਜਿਸਨੂੰ ਤੁਸੀ ਂਲਫਜਾਂ ਵਿੱਚ ਬਿਆਨ ਨਹੀ ਕਰ ਸਕੋਗੇ, ਸਿਰਫ ਮਹਿਸੂਸ ਕਰ ਸਕੋਗੇ। ਆਓ ਸਾਰੇ ਰਲਕੇ ਐਸੀ ਦੀਵਾਲੀ ਮਨਾਈਏ। 
  
                                                                ਬੱਬਲੂ ਭੰਡਾਲ 
                                                                                    ਸਟੂਡੈਟਂ ਆਫ ਮਾਸਟਰ ਡਿਗਰੀ  ਜਰਨਾਲਿਜ਼ਮ ਐਡਂ ਮਾਸ ਕੰਮਿਊਨੀਕੇਸ਼ਨ, 
                                                                ਮਾਤਾ ਗੁਜ਼ਰੀ ਕਾਲਿਜ, ਸ੍ਰੀ ਫਤਿਹਗੜ੍ਹ ਸਾਹਿਬ। 
                                                                ਮੋਬਾਇਲ ਨੰਬਰ : 98729੍‍52599 
  
  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template