Headlines News :
Home » » ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ - ਪਰਸ਼ੋਤਮ ਲਾਲ ਸਰੋਏ

ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ - ਪਰਸ਼ੋਤਮ ਲਾਲ ਸਰੋਏ

Written By Unknown on Saturday, 9 November 2013 | 00:40

ਜ਼ਿੰਦਗੀ ਨਾਂਅ ਦਾ ਲਫ਼ਜ ਹਰ ਜੀਵ ਆਤਮਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਨਾਲ ਇਸ ਦਾ ਇਕ ਗੂੜਾ ਸਬੰਧ ਵੀ ਹੈ।  ਹੁਣ ਜਦੋਂ ਅਸੀਂ ਜੀਵ ਆਤਮਾਂ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਇਕ ਜੀਵਨ ਹੁੰਦਾ ਹੈ ਇਕ ਜ਼ਿੰਦਗੀ ਹੁੰਦੀ ਹੈ। ਇਸ ਜ਼ਿੰਦਗੀ ਦਾ ਅਰਥ ਜੀਵਨ ਕਾਲ ਤੋਂ ਵੀ ਲਿਆ ਜਾ ਸਕਦਾ ਹੈ। ਇਹ ਜ਼ਿੰਦਗੀ ਚਾਹੇ ਕਿਸੇ ਪਸ਼ੂ, ਪੰਛੀ ਦੀ ਹੈ ਜਾਂ ਕਿਸੇ ਮਾਨਵ ਪ੍ਰਾਣੀ ਦੀ ਹੈ। ਇਹ ਜ਼ਿੰਦਗੀ ਸੰਘਰਸ਼ ਨਾਲ ਭਰੀ ਹੁੰਦੀ ਹੈ। ਜ਼ਿੰਦਗੀ ਦੇ ਸੰਘਰਸ਼ ਨੂੰ ਦੋ ਪਲਾਂ ਤੋਂ ਲੰਘਣਾ ਪੈਂਦਾ ਹੈ। ਜਿਸ ਵਿੱਚ ਇਕ ਸੁੱਖ ਦਾ ਪਲ ਆਉਂਦਾ ਹੈ ਤੇ ਦੂਜਾ ਦੁੱਖ ਦਾ। 
ਜ਼ਿੰਦਗੀ ਵਿੱਚ ਕਈ ਕੁਝ ਖੋਇਆ ਜਾਂ ਖੁੱਸ ਜਾਂਦਾ ਹੈ ਤੇ ਪਾਇਆ ਜਾਂ ਪ੍ਰਾਪਤ ਕੀਤਾ ਜਾਂਦਾ ਹੈ।  ਜਦ ਕਿਸੇ ਕੋਲੋ ਕੁਝ ਖੁੱਸ ਜਾਂਦਾ ਹੈ ਤਾਂ ਜ਼ਿੰਦਗੀ ਦਾ ਇਹ ਪਲ ਦੁੱਖਾਂ ਦਾ ਪਲ ਹੋ ਗੁਜ਼ਰਦਾ ਹੈ ਤੇ ਜਦ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਜ਼ਿੰਦਗੀ ਦਾ ਇਹ ਪਲ ਖ਼ੁਸ਼ੀਆਂ ਦਾ ਪਲ ਹੋ ਨਿਬੜਦਾ ਹੈ।  ਕਿਹਾ ਜਾਂਦਾ ਹੈ ਕਿ ਸਾਰੇ ਦਿਨ ਇਕੋ ਜਿਹੇ ਵੀ ਨਹੀਂ ਰਹਿੰਦੇ। ਜੇਕਰ ਦਿਨ ਹੈ ਤਾਂ ਰਾਤ ਹੈ ਜੇਕਰ ਰਾਤ ਹੈ ਤਾਂ ਦਿਨ ਦਾ ਉਜ਼ਾਲਾ ਵੀ ਜ਼ਰੂਰ ਹੁੰਦਾ ਹੈ। ਏਥੇ ਰਾਤ ਜਾਂ ਹਨ੍ਹੇਰੇ ਤੋਂ ਭਾਵ ਦੁੱਖਾਂ ਤਕਲੀਫ਼ਾਂ ਦਾ ਸਮਾਂ ਵੀ ਲਿਆ ਜਾਂ ਸਕਦਾ ਹੈ ਤੇ ਰੌਸ਼ਨੀ ਤੋਂ ਭਾਵ ਖ਼ੁਸ਼ੀ ਦੇ ਪਲਾਂ ਨੂੰ ਲਿਆ ਜਾ ਸਕਦਾ ਹੈ। 
ਇਕ ਗੱਲ ਤਾਂ ਹੈ ਖ਼ੁਸ਼ੀਆਂ ਦੇ ਪਲ ਪ੍ਰਾਪਤ ਕਰਨ ਲਈ ਜੀਵਨ ਨੂੰ ਇਕ ਬਹੁਤ ਵੱਡੇ ਸੰਘਰਸ਼ ’ਚੋਂ ਵੀ ਲੰਘਣਾ ਪੈਂਦਾ ਹੈ। ਜਦ ਫਿਰ ਇਸ ਸੰਘਰਸ਼ ਰੂਪੀ ਜੀਵਨ ਵਿੱਚ ਦੁੱਖਾਂ ਤੇ ਮੁਸ਼ੀਬਤਾਂ ਦਾ ਸਾਹਮਣਾ ਕਰਦੇ ਹੋਏ ਕਿਸੇ ਕਿਸਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਪ੍ਰਾਪਤੀ ਦੀ ਖ਼ੁਸ਼ੀ ਨੂੰ ਮੇਲਿਆਂ ਤੇ ਤਿਉਹਾਰਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਖ਼ੁਸ਼ੀ ਨੂੰ ਸਾਂਝਾ ਕੀਤਾ ਜਾਂਦਾ ਹੈ। ਸਮਾਜ ਵਿਚ ਬਦੀ ਤੇ ਨੇਕੀ ਦੋ ਵਿਰਤੀਆਂ ਪਾਈਆਂ ਜਾਂਦੀਆਂ ਹਨ।  ਇਨ੍ਹਾਂ ਦੋਨਾਂ ਵਿਰਤੀਆਂ ਵਿੱਚ ਘਮਸ਼ਾਨ ਯੁਧ ਵੀ ਛਿੜਦਾ ਹੈ। ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਬਦੀ ਭਾਵੇਂ ਪਹਿਲੋ-ਪਹਿਲ ਹਾਵੀ ਹੁੰਦੀ ਦਿਖਾਈ ਦਿੰਦੀ ਹੈ ਪਰ ਆਖ਼ਿਰਕਾਰ ਜਿੱਤ ਨੇਕੀ ਅਥਵਾ ਸੱਚ ਦੀ ਹੁੰਦੀ ਹੈ।  ਫਿਰ ਵੀ ਤਾਂ ਗੱਲ ਹੁੰਦੀ ਹੈ ਕਿ ਜੇਕਰ ਸੌ ਦਿਨ ਚੋਰ ਦਾ ਹੈ ਤਾਂ ਇਕ ਦਿਨ ਸਾਧ ਦਾ ਵੀ ਤਾਂ ਆਉਂਦਾ ਹੀ ਹੈ।
ਦੀਵਾਲੀ ਅਰਥਾਤ ਦੀਪਾਵਲੀ ਵੀ ਅਜਿਹੀਆਂ ਖ਼ੁਸ਼ੀਆਂ ਦੇ ਤਿਉਹਾਰ ਵਿੱਚੋਂ ਇਕ ਹੈ।  ਇਸ ਤਿਉਹਾਰ ਨੂੰ ਮਨਾਉਣ ਪਿੱਛੇ ਇਤਿਹਾਸਕ ਪਿਛੋਕੜ ਕੀ ਹੈ।  ਇਸ ਗੱਲ ਤੋਂ ਸਾਰੇ ਭਲੀ-ਭਾਂਤ ਜਾਣੂ ਹਨ। ਇਸ ਕਰਕੇ ਇਸ ਗੱਲ ਨੂੰ ਮੈਂ ਨਹੀਂ ਦੁਹਰਾ ਰਿਹਾ। ਬਸ ਇਹ ਹੀ ਮੰਨ ਕੇ ਚੱਲੀਏ ਕਿ ਇਹ ਖ਼ੁਸ਼ੀਆਂ ਦਾ ਤਿਉਹਾਰ ਹੈ। ਜਿਸ ਦਿਨ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ-ਆਪਣੇ ਘਰਾਂ ਤੇ ਦੁਕਾਨਾਂ ਆਦਿ ਦੀ ਸਾਫ਼-ਸਫ਼ਾਈ ਆਦਿ ਕਰ ਲੈਂਦੇ ਹਨ ਤੇ ਰੰਗ ਰੋਗਨ ਆਦਿ ਕਰਾ ਕਿ ਘਰਾਂ ਜਾਂ ਦੁਕਾਨਾਂ ਆਦਿ ਨੂੰ ਸਜਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਖ਼ੁਸ਼ੀ ਦੁਗਣੀ-ਚੌਗਣੀ ਹੋ ਜਾਂਦੀ ਹੈ।
ਦੀਵਾਲੀ ਦਾ ਦਿਨ ਆ ਜਾਂਦਾ ਹੈ ਤੇ ਲੋਕ ਆਪਣੇ ਘਰਾਂ ਵਿੱਚ ਦੀਵੇ, ਮੋਮਬੱਤੀਆਂ ਤੇ ਹੋਰ ਕਈ ਤਰ੍ਹਾਂ ਦੀ ਇਲੈੱਕਟ੍ਰਾਨਿਕ ਰੌਸ਼ਨੀ ਕਰ ਲਈ ਤਰ੍ਹਾਂ ਤਰ੍ਹਾਂ ਦੀਆਂ ਲਾਇਟਾਂ ਆਦਿ ਲਗਾ ਲੈਂਦੇ ਹਨ।  ਅਜਿਹਾ ਹੀ ਨਹੀਂ ਇਹ ਦੀਵੇ ਜਾਂ ਮੋਮਬੱਤੀਆਂ ਆਦਿ ਉਨ੍ਹਾਂ ਨੂੰ ਦੀਆਂ ਜ਼ਗ੍ਹਾਵਾਂ ’ਤੇ ਵੀ ਰੱਖ ਜਾਂਦੇ ਹਨ ਜਿਨ੍ਹਾਂ ਨੂੰ ਕਿ ਮਰਨ ਤੋਂ ਪਹਿਲਾਂ ਤਾਂ ਬਾਤ ਤੱਕ ਨਹੀਂ ਪੁੱਛੀ ਹੁੰਦੀ ਬਲਕਿ ਮਰਨ ਤੋਂ ਬਾਅਦ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਜ਼ਗ੍ਹਾਵਾਂ ਤੇ ਵੀ ਦੀਵਿਆਂ ਦੀ ਰੌਸ਼ਨੀ ਕੀਤੀ ਜਾਂਦੀ ਹੈ ਤੇ ਗੁਰੂਆਂ-ਪੀਰਾਂ ਦੀਆਂ ਜ਼ਗ੍ਹਾਵਾਂ, ਮੰਦਰਾਂ ਜਾਂ ਗੁਰਦੁਆਰਿਆਂ ਆਦਿ ਵਿੱਚ ਵੀ ਦੀਵੇ ਆਦਿ ਜਲਾਏ ਜਾਂਦੇ ਹਨ ਤੇ ਮਿਠੀਆਂ ਚੀਜ਼ਾਂ ਜਿਵੇਂ ਕਿ ਇਕ ਅੱਧ ਜ਼ਲੇਬੀ ਜਾਂ ਲੱਡੂ, ਰਸਗੁੱਲਾ ਜਾਂ ਫਿਰ ਬਰਫ਼ੀ ਆਦਿ ਦਾ ਇਕ ਅੱਧ ਪੀਸ ਵੀ ਰੱਖਿਆ ਜਾਂਦਾ ਹੈ ਨਾਲ ਆਪ ਵੀ ਮਠਿਆਈ ਖਾਧੀ ਜਾਂਦੀ ਹੈ ਤੇ ਪਟਾਖੇ ਆਦਿ ਵੀ ਚਲਾਏ ਜਾਂਦੇ ਹਨ।
ਲੇਕਿਨ ਇਹ ਸਾਰਾ ਕੁਝ ਕਿਹਨਾਂ ਲੋਕਾਂ ਨੂੂੰ ਭਾਉਂਦਾ ਹੈ ਤੇ ਕਿਹੜੇ ਲੋਕ ਇਸ ਦੀਵਾਲੀ ਦੇ ਤਿਉਹਾਰ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰ ਸਕਦੇ ਹਨ ਤੇ ਕਿਹਨਾਂ ਦੇ ਘਰਾਂ ਵਿੱਚ ਇਸ ਦਿਨ ਰਾਤ ਨੂੰ ਦਰਵਾਜ਼ੇ ਖੁੱਲ੍ਹੇ ਰੱਖਣ ’ਤੇ ਲੱਛਮੀਂ ਦਾ ਪ੍ਰਵੇਸ਼ ਹੁੰਦਾ ਹੈ?  ਇਸ ਦਾ ਅੰਦਾਜ਼ਾ ਸ਼ਾਇਦ ਸਹਿਜੇ-ਸਹਿਜ ਲਗਾਇਆ ਜਾ ਸਕਦਾ ਹੈ।  ਹੁਣ ਇਹ ਹੀ ਦੇਖ ਲਓ ਕਿ ਇਸ ਦੀਵਾਲੀ ਦੇ ਦਿਨ ਰੱਬ ਨਾ ਕਰੇ ਕਿਸੇ ਦੇ ਘਰ ਕੋਈ ਮਾਤਮ ਹੋ ਜਾਂਦਾ ਹੈ ਜਾਂ ਫਿਰ ਕੋਈ ਅਣ-ਹੋਣੀ ਦੁਰਘਟਨਾ ਹੋ ਜਾਂਦੀ ਹੈ ਕਿ ਉਨ੍ਹਾ ਲਈ ਦੀਵਾਲੀ ਦਾ ਇਹ ਰੰਗ ਖੁਸ਼ੀਆਂ ਵਾਲਾ ਰੰਗ ਹੋਵੇਗੇ?  ਵੈਸੇ ਉਂਜ ਵੀ ਸ਼ਿਆਣਿਆਂ ਦੇ ਕਠਨ ਅਨੁਸਾਰ ਜਗ ਜਿਊਂਦਿਆਂ ਦੇ ਮੇਲੇ ਹੀ ਹੁੰਦੀ ਹੈ।  ਪਰ ਦੇਖਿਆ ਜਾਵੇ ਤਾਂ ਅੱਜ ਇਸ ਸਮਾਜ ਵਿੱਚ ਤੁਹਾਨੂੰ ਕੋਈ ਜਿਊਂਦਾ ਮਨੁੱਖ ਨਜ਼ਰ ਨਹੀਂ ਆਵੇਗਾ। ਕਈ ਤਾਂ ਦੁੱਖਾਂ ਤਕਲੀਫ਼ਾਂ ਦੇ ਬੋਝ ਹੇਠ ਆ ਕੇ ਮੌਤ ਰੂਪੀ ਜੀਵਨ ਬਤੀਤ ਕਰ ਰਹੇ ਹਨ ਤੇ ਬਹੁਤ ਸਾਰੇ ਆਤਮਿਕ ਪੱਖੋਂ ਮੁੱਕ ਚੁੱਕੇ ਹਨ।
ਦੂਸਰੇ ਪਾਸੇ ਇਹ ਦੇਖ ਲਓ ਕਿ ਸਾਡਾ ਭਾਰਤੀ ਸਮਾਜ ਇਸ ਚਲ ਰਹੇ ਸਮੇਂ ਦੌਰਾੜ ਕਿਹੜੀਆਂ-ਕਿਹੜੀਆਂ ਕੁਦਰਤੀ ਤੇ ਮਾਨਵੀਂ ਮੁਸ਼ੀਬਤਾਂ ਨਾਲ ਘਿਰਿਆ ਹੋਇਆ ਹੈ। ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਆਦਿ ਜਿਹੀਆਂ ਲਾਹਮਤਾਂ ਲੱਗੀਆਂ ਹੋਈਆਂ ਹਨ।  ਸਮਾਜ ਵਿਚਲੇ ਬਹੁਤ ਸਾਰੇ ਪਰਿਵਾਰ ਐਸੇ ਹਨ ਜਿਹੜੇ ਇਨ੍ਹਾਂ ਲਾਹਮਤਾਂ ਦੀ ਮਾਰ ਝੱਲ ਕੇ ਦੁੱਖ ਤੇ ਮੁਸ਼ੀਬਤਾਂ ਦਾ ਜੀਵਨ ਝੱਲ ਰਹੇ ਨਜ਼ਰ ਆਉਂਦੇ ਹਨ।  ਕਿ ਇਹ ਖ਼ਸ਼ੀ ਦਾ ਤਿਉਹਾਰ ਸੱਚਮੁੱਚ ਹੀ ਉਨ੍ਹਾਂ ਲਈ ਖ਼ੁਸ਼ੀਆਂ ਦਾ ਤਿਉਹਾਰ ਲੈ ਕੇ ਆਵੇਗਾ? ਕੀ ਉਹ ਵੀ ਆਪਣੇ ਘਰ ਵਿੱਚ ਦੀਪਮਾਲਾ ਕਰ ਸਕਣਗੇ?  ਕੀ ਉਹ ਵੀ ਆਪਣੇ ਬੱਚਿਆਂ ਦੀ ਨਵੇਂ ਨਵੇਂ ਕੱਪੜਿਆਂ ਤੇ ਪਟਾਕਿਆ ਆਦਿ ਲੈ ਕੇ ਦੇ ਸਕਣ ਦੀ ਇੱਛਾ ਦੀ ਪੂਰਤੀ ਕਰ ਸਕਣਗੇ?  ਕੀ ਇਨਸਾਨ ਹੋਣ ਦੇ ਨਾਤੇ ਉਨ੍ਹਾਂ ਦਾ ਕਿਸੇ ਖੁਸ਼ੀ ’ਤੇ ਅਧਿਕਾਰ ਹੈ?  ਕੀ ਅਸੀਂ ਇਨ੍ਹਾਂ ਲੋਕਾਂ ਲਈ ਕੁਝ ਕਰ ਸਕਦੇ ਹਾਂ?  ਇਨਸਾਨ ਹੋਣ ਦੇ ਨਾਤੇ ਕੀ ਇਹ ਗੱਲਾਂ ਸੋਚਣਾ ਸਾਡੇ ਸਾਰਿਆਂ ਦਾ ਫ਼ਰਜ਼ ਨਹੀਂ ਬਣਦਾ? 
ਹੁਣ ਜਾ ਕੇ ਪੁੱਛੋ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ-ਬਾਰ ਤੱਕ ਕੁਦਰਤੀ ਤਬਾਹੀ ਆਦਿ ਤੱਕ ਨੇ ਬਰਬਾਦ ਕਰ ਕੇ ਰੱਖ ਦਿੱਤੇ ਹਨ। ਇਸ ਦੀ ਉਦਾਹਰਨ ਹੁਣੇ ਹੁਣੇ ਸੈਂਡੀ ਨਾਲ ਹੋਈ ਤਬਾਹ ਤੋਂ ਵੀ ਮਿਲ ਸਕਦੀ ਹੈ ਕਿ ਇਨ੍ਹਾਂ ਲੋਕਾਂ ਲਈ ਦੀਵਾਲੀ ਦਾ ਕੀ ਮਾਇਨਾ ਹੈ। ਹੁਣ ਸੋਚ ਕੇ ਦੇਖੋ ਕਿ ਇਸ ਦੀਵਾਲੀ ਦੇ ਮੌਕੇ ’ਤੇ ਅਸੀਂ ਕਿੰਨਾਂ ਕੁ ਮਨੁੱਖੀ ਲਾਹਮਣਾਂ ਜਿਵੇਂ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਆਦਿ ਨੂੰ ਦੂਰ ਕਰਨ ਲਈ ਯਤਨ ਕਰ ਸਕੇ ਹਾਂ ਕੀ ਅਸੀਂ ਸਿਖਿਆਂ ਆਦਿ ਨੂੰ ਬੜ੍ਹਾਵਾ ਦਿੱਤਾ ਹੈ?  ਕੀ ਸਮਾਜ ਦੀਆਂ ਖ਼ੁਸ਼ੀਆਂ ’ਤੇ ਕੁਝ ਕੁ ਲੋਕਾਂ ਦਾ ਹੀ ਕਬਜ਼ਾ ਹੈ?  ਆਓ ਸਾਰੇ ਰਲ ਕੇ ਯਤਨ ਕਰੀਏ ਕਿ ਕੋਈ ਵੀ ਖ਼ੁਸ਼ੀਆਂ ਦਾ ਤਿਉਹਾਰ ਹਰ ਇਕ ਲਈ ਬਰਾਬਰ ਖ਼ੁਸ਼ੀ ਦਾ ਤਿਉਹਾਰ ਸ਼ਾਬਿਤ ਹੋਵੇ ਤੇ ਆਉਣ ਵਾਲਾ ਤਿਉਹਾਰ ਹਰ ਇਕ ਲਈ ਖੁਸ਼ੀ ਦਾ ਤਿਉਹਾਰ ਹੋ ਨਿਬੜੇ। 


ਪਰਸ਼ੋਤਮ ਲਾਲ ਸਰੋਏ,
 ਮੋਬਾਇਲ ਨੰ: 92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template