Headlines News :
Home » » ਮੇਰੇ ਜੇ ਭੈਣ ਹੁੰਦੀ - ਸੁਖਵਿੰਦਰ ਰਾਮਗੜ੍ਹ ਸੰਧੂਆ

ਮੇਰੇ ਜੇ ਭੈਣ ਹੁੰਦੀ - ਸੁਖਵਿੰਦਰ ਰਾਮਗੜ੍ਹ ਸੰਧੂਆ

Written By Unknown on Saturday, 9 November 2013 | 00:26

  ਨਾਲ ਚਾਵਾਂ ਦੇ ਭੈਣ ਮੇਰੀ ਅੱੌਜ ਘਰੁੰਡੀ ਘਰੇ ਰੱਖਦੀ
  ਰੱਖ ਕੇ ਰੱਬਾ ਘਰੇ ਘਰੁੰਡੀ ਫਿਰ ਸੁੱਖਾਂ ਵੀ ਮੰਗਦੀ
  ਭੈਣ ਹੁੰਦੀ ਰੱਬਾਂ ਮੇਰੇ ਤਾ ਖੁਸੀ ਵੱਖਰੀ ਹੀ ਹੁੰਦੀ
  ਅੱਜ ਘਰੁੰਡੀ ਬਿਨ ਘਰ ਸੱਖਣਾ ਨਾ ਹੁੰਦਾ ਰੱਬਾਂ ਮੇਰੇ ਜੇ ਭੈਣ ਹੁੰਦੀ---------

  ਸਾਡੇ ਘਰ ਦੀ ਕੰਧ ਤੇ ਵੀ ਰੱਬਾਂ ਸਾਜ਼ੀ ਲੱਗਣੀ ਸੀ
  ਗੀਤ ਗਾਉਦੀਆ ਸ਼ਾਮੀ ਰਾਤ ਕਿੰਨੀ ਸੋਹਣੀ ਲੱਗਣੀ ਸੀ
  ਦਿਨ ਦੁਸਿਹਰੇ ਦੇ ਜ਼ੌ ਮੈ ਟੰਗਦਾ ਕਿੰਨੀ ਟੋਹਰ ਮੇਰੀ ਹੁੰਦੀ
  ਅੱਜ ਘਰੁੰਡੀ ਬਿਨ ਘਰ -----------------------------

  ਰੱਖੜੀ ਵਾਲੇ ਦਿਨ ਵੀ ਧਾਹਾਂ ਮਾਰ ਕੇ ਰੋਵਾਂ ਮੈ
  ਗੁੱਟ ਰਹਿੰਦੇ ਮੇਰੇ ਖਾਲੀ ਕਿਸ ਤੋ ਰੱਖੜੀ ਬੰਨਾਵਾ ਮੈ
  ਲੱਖ ਵਸਦੀਆ ਭਾਵੇ ਭੈਣਾਂ ਅਪਦੀ ਤਾ ਅਪਦੀ ਹੀ ਹੁੰਦੀ
  ਅੱਜ ਘਰੰਡੀ ਬਿਨ ਘਰ------------------------------------

  ਦਿਨ ਦੀਵਾਲੀ ਦੇ ਰੱਬਾਂ ਘਰੇ ਘਰੁੰਡੀਆਂ ਟਿਕਦੀਆਂ ਨੇ
  ਮੈ ਭੈਣ ਤੋ ਬਾਂਝਾਂ ਅੱਖਾਂ ਮੇਰੀਆ ਛਮ-ਛਮ ਤਪਕਦੀਆਂ ਨੇ
  ਸਾਡੇ ਘਰੇ ਘਰੁੰਡੀ ਟਿਕਦੀ ਰੱਬਾਂ ਜੇ ਤੇਰੀ ਮੇਹਰ ਹੁੰਦੀ
  ਅੱਜ ਘਰੰਡੀ ਬਿਨ ਘਰ------------------------------------

  ਭੈਣ ਮੇਰੀ ਨੂੰ ਰੱਬਾਂ ਮੈ ਵੀ ਪੈਸੈ ਪਾਉਣੇ ਸੀ
  ਭੈਣ-ਭਾਈ ਅਸੀ ਰਲਕੇ ਦੋਵਾਂ ਦੀਵੇ ਲਾਉਣੇ ਸੀ
  ਭੈਣ-ਭਾਈ ਦਾ ਰਿਸਤਾ ਪਿਆਰਾ ਇਹ ਗੱਲ ਦੁਨੀਆ ਹੈ ਕਹਿੰਦੀ
  ਅੱਜ ਘਰੰਡੀ ਬਿਨ ਘਰ------------------------------------

   ਇੱਕ-ਇੱਕ ਤਾ ਦੇ ਦੇ ਰੱਬਾਂ ਭੈਣ ਹਰੇਕ ਤਾਈਂ
   ਬਬਲੀ ਵਾਗੂੰ ਨਾ ਕਿਸੇ ਦਿਲ ਤੂੰ ਤਰਸ਼ਾਈ
   ਰਾਮਗੜ੍ਹ ਸ਼ੰਧੂਆਂ ਵਾਲੀਆ ਭੈਣ ਬਿਨਾਂ ਕਦੇ ਇੱਜ਼ਤ ਨਾ ਹੁੰਦੀ
   ਅੱਜ ਘਰੁੰਡੀ ਬਿਨ ਘਰ ਸੱਖਣਾਂ ਨਾ ਹੁੰਦਾ ਰੱਬਾਂ ਭੈਣ ਮੇਰੇ ਜੇ ਭੈਣ ਹੁੰਦੀ--------------

   ਸੁਖਵਿੰਦਰ ਰਾਮਗੜ੍ਹ ਸੰਧੂਆ  
 ਲਹਿਰਾ ਗਾਗਾ ,ਸੰਗਰੂਰ 
98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template