ਮੌਤ ਦੇ ਤੁਪਕੇ
ਜ਼ਿੰਦਗੀ ਦੇ ਸਾਗਰ ਵਿਚ
ਅਸਾਂ ਤੁਪਕੇ ਵੇਖੇ ਮੌਤ ਦੇ ।
ਬੇ-ਪਰਵਾਹੀ ਵੀ ਤੱਕੀ
ਬੱਦਲ ਵੀ ਵੇਖੇ ਖ਼ੌਫ਼ ਦੇ ।
ਗ਼ਮਾਂ ਦੀ ਰਾਤ ਅੱਧੀ ਤਾਂ
ਮੈˆ ਹੱਸ-ਹੱਸ ਕੇ ਲੰਘਾ ਦਿੱਤੀ,
ਜਿਗਰ ਨੂੰ ਪਰ ਅੱਜ ਤੀਕ
ਯਾਦਾਂ ਦੇ ਸ਼ਿਕਰੇ ਨੋਚਦੇ ।
ਜਿਸਮ ਦੇ ਦੀਵੇ ’ਚ ਲੋਅ ਦਾ
ਕੁਝ ਪਲਾਂ ਦਾ ਵਾਸ ਹੈ,
ਸੜ ਰਹੀ ਸਾਹਾਂ ਦੀ ਬੱਤੀ
ਤੇਲ ਨੂੰ ਹਾਂ ਲੋਚਦੇ ।
ਐ ਵਕਤ ! ਥਮ ਜਾਹ
ਕਿ ਸੁੰਨ ਹੋਈਆਂ ਸਰਗਮਾਂ,
ਪੰਛੀ ਵੀ ਸਭ ਸੌਂ ਗਏ
ਥੱਕ-ਹਾਰ ਕੇ ਸੋਚ ਦੇ ।
ਜ਼ਿੰਦਗੀ ਦੇ ਸਾਗਰ ਵਿਚ
ਅਸਾਂ ਤੁਪਕੇ ਵੇਖੇ ਮੌਤ ਦੇ ।
ਬੇ-ਪਰਵਾਹੀ ਵੀ ਤੱਕੀ
ਬੱਦਲ ਵੀ ਵੇਖੇ ਖ਼ੌਫ਼ ਦੇ ।
ਨੀ ਜ਼ਿੰਦੀਏ !
ਨੀ ਜ਼ਿੰਦੀਏ ! ਮੇਰੇ ਮੁੱਕਦੇ ਗੀਤਾਂ
ਦੀ ਜ਼ਿੰਦ ਸੁੱਕਦੀ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਦਰਦਾਂ ਦੀ ਰੂਹ
‘ਦਰਦ-ਦਰਦ’ ਚਿੱਲਾਂਦੀ ਏ !
ਨੀ ਜ਼ਿੰਦੀਏ ! ਮੈˆ ਆਸ ਦੇ ਜੋੜੀਂ
ਮੇਰੇ ਦਿਲ ਵਿਚ ਤਪਦੀ-ਤਪਦੀ
ਉਲਫ਼ਤ ਦੀ ਇਕਪਾਸੀ ਰੋਟੀ
ਬੰਨ੍ਹਕੇ ਦੇਵਾਂ ਹਰਦਮ ਸੇਕੇ ।
ਪਰ ਜ਼ਿੰਦੀਏ ! ਮੇਰੀ ਢੀਠ ਜਿਹੀ ਜ਼ਿਦ
ਪੀੜ ਨੂੰ ਹੀ ਅਪਣਾਂਦੀ ਏ ।
ਮੇਰਾ ਹਰ ਇਕ ਟੁੱਟਿਆ ਸੁਪਨਾ
ਜੋ ਤਾਰਾ ਬਣ ਅੰਬਰੀਂ ਚਮਕੇ
ਮੈˆ ਹਰ ਐਸੇ ਤਾਰੇ ਤਾਈਂ
ਅਰਘ ਚੜ੍ਹਾ ਅੱਖ ਦੇ ਅੰਮ੍ਰਿਤ ਦਾ
ਹੱਥ ਜੋੜਾਂ, ਕਰਦਾਂ ਅਰਜੋਈ ।
ਪਰ ਇਹ ਤਾਰਾਵਲੀ ਤਾਂ ਮੈਨੂੰ
ਦੰਦੀਆਂ ਹੀ ਚਿੜਾਈ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਸਾਹ ਦੀ ਸਰਗਮ
’ਕੱਲੀ ਸ਼ੂਕ-ਸ਼ੂਕ ਕੇ ਵੱਜੇ
ਤੂੰ ਹੀ ਦੱਸ, ਮੇਰੇ ਸੱਜਣ ਦੇ ਸਾਹ
ਕਦੋਂ ਘੁਲਣਗੇ ਮੇਰੇ ਸਾਹੀਂ
ਕਦੋਂ ਵਸਲ ਦੇ ਘੁੱਟ ਉਤਰਨਗੇ
ਚਿੱਤ ਮੇਰੇ ਦੇ ਗ਼ਲੇ ਦੇ ਰਾਹੀਂ ।
ਪਿਆਸ ਮਿਲਣ ਦੀ ਹੁਣ ਤਾਂ ਜ਼ਿੰਦੀਏ,
ਸੱਜਣ-ਸੱਜਣ ਬਰੜਾਂਦੀ ਏ !
ਨੀ ਜ਼ਿੰਦੀਏ ! ਮੇਰੇ ਮੁੱਕਦੇ ਗੀਤਾਂ
ਦੀ ਜ਼ਿੰਦ ਸੁੱਕਦੀ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਦਰਦਾਂ ਦੀ ਰੂਹ
‘ਦਰਦ-ਦਰਦ’ ਚਿੱਲਾਂਦੀ ਏ !

ਜ਼ਿੰਦਗੀ ਦੇ ਸਾਗਰ ਵਿਚ
ਅਸਾਂ ਤੁਪਕੇ ਵੇਖੇ ਮੌਤ ਦੇ ।
ਬੇ-ਪਰਵਾਹੀ ਵੀ ਤੱਕੀ
ਬੱਦਲ ਵੀ ਵੇਖੇ ਖ਼ੌਫ਼ ਦੇ ।
ਗ਼ਮਾਂ ਦੀ ਰਾਤ ਅੱਧੀ ਤਾਂ
ਮੈˆ ਹੱਸ-ਹੱਸ ਕੇ ਲੰਘਾ ਦਿੱਤੀ,
ਜਿਗਰ ਨੂੰ ਪਰ ਅੱਜ ਤੀਕ
ਯਾਦਾਂ ਦੇ ਸ਼ਿਕਰੇ ਨੋਚਦੇ ।
ਜਿਸਮ ਦੇ ਦੀਵੇ ’ਚ ਲੋਅ ਦਾ
ਕੁਝ ਪਲਾਂ ਦਾ ਵਾਸ ਹੈ,
ਸੜ ਰਹੀ ਸਾਹਾਂ ਦੀ ਬੱਤੀ
ਤੇਲ ਨੂੰ ਹਾਂ ਲੋਚਦੇ ।
ਐ ਵਕਤ ! ਥਮ ਜਾਹ
ਕਿ ਸੁੰਨ ਹੋਈਆਂ ਸਰਗਮਾਂ,
ਪੰਛੀ ਵੀ ਸਭ ਸੌਂ ਗਏ
ਥੱਕ-ਹਾਰ ਕੇ ਸੋਚ ਦੇ ।
ਜ਼ਿੰਦਗੀ ਦੇ ਸਾਗਰ ਵਿਚ
ਅਸਾਂ ਤੁਪਕੇ ਵੇਖੇ ਮੌਤ ਦੇ ।
ਬੇ-ਪਰਵਾਹੀ ਵੀ ਤੱਕੀ
ਬੱਦਲ ਵੀ ਵੇਖੇ ਖ਼ੌਫ਼ ਦੇ ।
ਨੀ ਜ਼ਿੰਦੀਏ !
ਨੀ ਜ਼ਿੰਦੀਏ ! ਮੇਰੇ ਮੁੱਕਦੇ ਗੀਤਾਂ
ਦੀ ਜ਼ਿੰਦ ਸੁੱਕਦੀ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਦਰਦਾਂ ਦੀ ਰੂਹ
‘ਦਰਦ-ਦਰਦ’ ਚਿੱਲਾਂਦੀ ਏ !
ਨੀ ਜ਼ਿੰਦੀਏ ! ਮੈˆ ਆਸ ਦੇ ਜੋੜੀਂ
ਮੇਰੇ ਦਿਲ ਵਿਚ ਤਪਦੀ-ਤਪਦੀ
ਉਲਫ਼ਤ ਦੀ ਇਕਪਾਸੀ ਰੋਟੀ
ਬੰਨ੍ਹਕੇ ਦੇਵਾਂ ਹਰਦਮ ਸੇਕੇ ।
ਪਰ ਜ਼ਿੰਦੀਏ ! ਮੇਰੀ ਢੀਠ ਜਿਹੀ ਜ਼ਿਦ
ਪੀੜ ਨੂੰ ਹੀ ਅਪਣਾਂਦੀ ਏ ।
ਮੇਰਾ ਹਰ ਇਕ ਟੁੱਟਿਆ ਸੁਪਨਾ
ਜੋ ਤਾਰਾ ਬਣ ਅੰਬਰੀਂ ਚਮਕੇ
ਮੈˆ ਹਰ ਐਸੇ ਤਾਰੇ ਤਾਈਂ
ਅਰਘ ਚੜ੍ਹਾ ਅੱਖ ਦੇ ਅੰਮ੍ਰਿਤ ਦਾ
ਹੱਥ ਜੋੜਾਂ, ਕਰਦਾਂ ਅਰਜੋਈ ।
ਪਰ ਇਹ ਤਾਰਾਵਲੀ ਤਾਂ ਮੈਨੂੰ
ਦੰਦੀਆਂ ਹੀ ਚਿੜਾਈ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਸਾਹ ਦੀ ਸਰਗਮ
’ਕੱਲੀ ਸ਼ੂਕ-ਸ਼ੂਕ ਕੇ ਵੱਜੇ
ਤੂੰ ਹੀ ਦੱਸ, ਮੇਰੇ ਸੱਜਣ ਦੇ ਸਾਹ
ਕਦੋਂ ਘੁਲਣਗੇ ਮੇਰੇ ਸਾਹੀਂ
ਕਦੋਂ ਵਸਲ ਦੇ ਘੁੱਟ ਉਤਰਨਗੇ
ਚਿੱਤ ਮੇਰੇ ਦੇ ਗ਼ਲੇ ਦੇ ਰਾਹੀਂ ।
ਪਿਆਸ ਮਿਲਣ ਦੀ ਹੁਣ ਤਾਂ ਜ਼ਿੰਦੀਏ,
ਸੱਜਣ-ਸੱਜਣ ਬਰੜਾਂਦੀ ਏ !
ਨੀ ਜ਼ਿੰਦੀਏ ! ਮੇਰੇ ਮੁੱਕਦੇ ਗੀਤਾਂ
ਦੀ ਜ਼ਿੰਦ ਸੁੱਕਦੀ ਜਾਂਦੀ ਏ !
ਨੀ ਜ਼ਿੰਦੀਏ ! ਮੇਰੇ ਦਰਦਾਂ ਦੀ ਰੂਹ
‘ਦਰਦ-ਦਰਦ’ ਚਿੱਲਾਂਦੀ ਏ !
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
( ਲੁਧਿ:)-142033
ਪੰਜਾਬ
ਮੋਬਾਈਲ: 81465-41700

0 comments:
Speak up your mind
Tell us what you're thinking... !