Headlines News :
Home » » ਬਹਾਰ ਆਂਦੀ ਰਹੀ - ਮੁਨੀਸ਼ ਸਰਗਮ

ਬਹਾਰ ਆਂਦੀ ਰਹੀ - ਮੁਨੀਸ਼ ਸਰਗਮ

Written By Unknown on Saturday, 9 November 2013 | 00:17

ਬਹਾਰ ਆਂਦੀ ਰਹੀ।
ਬਹਾਰ ਜਾਂਦੀ ਰਹੀ।
ਤੂੰ ਦਿਨੋ-ਦਿਨ ਮੈਨੂੰ
ਦਿਲੋਂ ਭੁਲਾਂਦੀ ਰਹੀ।
ਤੂੰ ਦੂਰੀਆਂ ’ਚ ਮੈਥੋਂ
ਜਿੰਨੀ-ਕੁ ਖੁਸ਼ ਰਹੀ,
ਓਨੀ-ਕੁ ਕਰਾਰ ਦੀ ਚਿਣਗ
ਰੂਹ ਨੂੰ ਗਰਮਾਂਦੀ ਰਹੀ।
ਮੈˆ ਰੁਕ ਕੇ ਆਖ਼ਰੀ ਵਾਰ
ਜਿਸ ਦਿਨ ਸੀ ਤੈਨੂੰ ਵੇਖਿਆ,
ਉਸ ਦਿਨ ਤੋਂ ਰੁਕਣੇ ਦੀ
ਆਦਤ-ਜਿਹੀ ਜਾਂਦੀ ਰਹੀ।
ਮੈˆ ਵੀ ਬੇ-ਮੁੱਖਾ
ਉਸ ਦਿਨ ਤੋਂ ਹੋ ਗਿਆ,
ਜਿਸ ਦਿਨ ਭੇਦ ਖੁੱਲ੍ਹਿਆ ਕਿ
ਤੂੰ ਮੈਨੂੰ ਭਰਮਾਂਦੀ ਰਹੀ।
ਮੇਰੀ ਜ਼ਿੰਦਗੀ ਜਿਸ ਦਿਨ ਤੋਂ
ਵਿਲਕ ਰਹੀ ਏ,
ਉਸ ਦਿਨ ਤੋਂ ਹੀ ਦਰਅਸਲ
ਇਹ ਸਰਗਮਾਂਦੀ ਰਹੀ।


ਕਦੇ ਨਹੀਂ ਵੇਖਿਆ
ਨੱਠਦੇ ਰਾਹਾਂ ’ਤੇ ਕਦੇ
ਟੁਰ ਨਹੀਂ ਵੇਖਿਆ
ਸੱਧਰਾਂ ਦਾ ਕੋਈ
ਆਜ਼ਾਦਪੁਰ ਨਹੀਂ ਵੇਖਿਆ
ਗੁੰਮ੍ਹ ’ਚ ਜੰਮੇ ਹਾਂ
ਘੁਟ-ਘੁਟ ਕੇ ਮਰਾਂਗੇ
ਤਾਜ਼ੀ ਧੁੱਪ ਨੂੰ ਹਾਲੇ
ਕਦੇ ਨਹੀਂ ਸੇਕਿਆ।
ਕੌਣ ਸਾਡੇ ਕੋਲ, ਦੁਖੀਆਂ
ਦੇ ਹੈ ਆਉਣਾ ਚਾਹੁੰਦਾ
ਸਾਹਾਂ ਨੂੰ ਖ਼ਤਰੇ ’ਚ
ਕੌਣ ਪਾਉਣਾ ਚਾਹੁੰਦਾ
ਪਰ ਜੋ ਆਏ ਵੀ
ਮਸਾਂ ਖਿੱਚ-ਧੂਹ ਕੇ
ਆਖਦੇ ਤੇਰੇ ’ਚ ਇਕ ਵੀ
ਗੁਣ ਨਹੀਂ ਦੇਖਿਆ।
ਮੈˆ ਦੋਸਤੀ ਦੇ ਹੜ੍ਹਾਂ ਨਾਲ
ਖੇਤ ਲਹਿਕਦੇ ਗ਼ਮਾਂ ਵਾਲੇ
ਜੜ੍ਹੋਂ ਪੁੱਟ ਉਜਾੜਣੇ
ਚਾਹੇ ਕਈ ਵਾਰ
ਦਬ ਗਿਆ ਇਕ-ਅੱਧਾ ਬੀਅ
ਧਰਤ ਦੀ ਕਿਸੇ ਪਰਤ ’ਚ
ਬਣ ਗਿਆ ਦਰਖ਼ਤ ਜਦ
ਉਦੋਂ ਅਸੀਂ ਵੇਖਿਆ।
ਬਿਰਹੋਂ ਦੇ ਬਿਰਖ ’ਤੇ ਹੁਣ
ਪੁੰਗਰ ਆਏ ਨੇ ਬਲਬ
ਜਗਦੇ ਨੇ ਰਾਤ ਨੂੰ
ਹਨੇਰਿਆਂ ਦਾ ਸੀਨਾ ਚੀਰਦੇ
ਚਿਹਰਾ ਤਾਂ ਭਾਵੇਂ
ਰਿਸ਼ਮਾ ਜਾਂਦਾ ਹੈ ਉਦੋਂ
ਪਰ ਰੂਹ ਦਾ ਹਰ ਅੰਸ਼
ਜਾਂਦਾ ਹੈ ਭੇਟਿਆ।
ਮੁੱਕਦਾ ਨ੍ਹੀਂ ਦਰਦ
ਲੰਬੀ ਨਜ਼ਮ ਦੇ ਵਾਂਗਰਾਂ
ਕਿਸ ਰੁੱਠੜੇ ਕਵੀ ਏਸਨੂੰ
ਹਿਰਦੇ ਅਸਾਡੇ ਲਿਖਿਆ
ਕੋਈ ਵੀ ਠਹਿਰਾਅ
ਕੋਈ ਡੰਡੀ ਨਹੀਂ ਸਤਰਾਂ ’ਚ
ਮੈˆ ਤਾਂ ਆਪ ਏਹ
ਕਦੇ ਨਹੀਂ ਵੇਖਿਆ।
ਸੱਧਰਾਂ ਦਾ ਕੋਈ                                      
ਆਜ਼ਾਦਪੁਰ ਨਹੀਂ ਵੇਖਿਆ।


ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ ( ਲੁਧਿ:)
ਪੰਜਾਬ ( ਭਾਰਤ )
ਮੋਬਾਈਲ- +918146541700

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template