ਅਸੀਂ ਅਕਸਰ ਕੰਮ ਕਰਨ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਹਨ ਤੇ ਉੱਥੇ ਜਾ ਕੇ ਸਾਡਾ ਮੇਲ ਵੱਖ ਵੱਖ ਲੋਕਾਂ ਨਾਲ ਹੁੰਦਾ ਹੈ ਜੋ ਕਿ ਰਹਿਣ ਸਹਿਣ ਵਿੱਚ, ਸੱਭਿਆਚਾਰ ਵਿੱਚ ਸਾਡੇ ਨਾਲੋਂ ਬਿਲਕੁਲ ਅਲੱਗ ਹੁੰਦੇ ਹਨ ਕੁਝ ਇਸ ਤਰ੍ਹਾਂ ਹੀ ਸਾਡੇ ਪੰਜਾਬ ਵਿੱਚ ਵੀ ਹੈ ਇੱਥੇ ਵੀ ਭਈਏ ਕੰਮ ਕਰਨ ਆਉਂਦੇ ਹਨ। ਸਗੋਂ ਜੱਟਾਂ ਦੇ ਕੰਮ ਵਿੱਚ ਉਨ੍ਹਾਂ ਦਾ ਬਹੁਤ ਵੱਜਾ ਯੋਗਦਾਨ ਹੁੰਦਾ ਹੈ, ਫਸਲ ਬੀਜਣ ਸਮੇਂ, ਕੱਟਣ ਸਮੇਂ ਜੋ ਕੰਮ ਉਨ੍ਹਾਂ ਦੇ ਭਈਏ ਕਰਦੇ ਹਨ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ। ਸ਼ਹਿਰਾਂ ਵਿੱਚ ਵੀ ਦੁਕਾਨਾਂ ਤੇ ਭਈਆਂ ਦੀ ਬਹੁਤ ਮਹੱਤਵਪੂਰਨ ਭੂਮੀਕਾ ਹੈ।
ਪਰ ਫੇਰ ਵੀ ਜਦੋਂ ਮੈਂ ਇਸ ਗੱਲ ਵੱਲ ਧਿਆਨ ਦਿੱਤਾ ਦੇਖਣ ਚ ਆਇਆ ਕਿ ਇੰਨ੍ਹਾਂ ਕੰਮ ਕਰਨ ਦੇ ਬਾਵਜੂਦ ਵੀ ਅਸੀਂ ਉਨ੍ਹਾਂ ਨੂੰ ਪੂਰੀ ਇਜ਼ਤ ਨਹੀਂ ਦੇ ਪਾਊਂਦੇ। ਅਸੀਂ ਫੇਰ ਵੀ ਉਨ੍ਹਾਂ ਤੇ ਟਿੱਪਣੀਆਂ ਕਰਦੇ ਰਹਿੰਦੇ ਹਾਂ। ਹਰ ਕਿਤੇ ਕਿਸੇ ਨਾ ਕਿਸੇ ਪੱਧਰ ਤੇ ਉਨ੍ਹਾਂ ਤੇ ਸ਼ੋਸ਼ਣ ਹੋ ਰਿਹਾ ਇੱਥੇ ਗੱਲ ਸਿਰਫ਼ ਭਈਆ ਦੀ ਨਹੀਂ ਇੱਥੇ ਗੱਲ ਹਰ ਉਸ ਗਰੀਬ ਤੇ ਲਾਚਾਰ ਵਿਅਕਤੀ ਜੋ ਕਿਤੇ ਨਾ ਕਿਤੇ ਮਜਬੂਰ ਹੈ ਤੇ ਕਿਸੇ ਦੇ ਹੱਥੋਂ ਉਸਦਾ ਸ਼ੋਸ਼ਣ ਹੁੰਦਾ ਹੈ। ਇੱਕ ਵਾਰ ਮੈਂ ਦੇਖਿਆ ਕਿ ਇੱਕ ਭਈਏ ਕੋਲੋਂ ਉਸ ਦੇ ਸੇਠ ਦੇ ਦੋਸਤ ਦਾ ਫੋਨ ਟੁੱਟ ਗਿਆ ਤੇ ਉਸਨੇ ਇੰਨ੍ਹੀ ਕੁ ਗੱਲ ਲਈ ਬਖੇੜਾ ਖੜਾ ਕਰ ਲਿਆ ਤੇ ਉਸ ਕੋਲੋਂ ਪੈਸੇ ਮੰਗਣ ਲੱਗਾ ਤੇ ਧਮਕੀ ਵੀ ਦੇਣ ਲੱਗਾ ਕਿ ਜੇ ਉਸਨੇ ਉਸਦੇ ਫੋਨ ਦੀ ਭਰਪਾਈ ਨਾ ਕੀਤੀ ਤਾਂ ਉਹ ਉਸਨੂੰ ਉੱਥੋਂ ਜਾਣ ਵੀ ਨਹੀਂ ਦੇਵੇਗਾ। ਇੱਥੇ ਅਗਰ ਉਹ ਚਾਹੁੰਦਾ ਤਾਂ ਇਹ ਵੀ ਸੋਚ ਸਕਦਾ ਸੀ ਕਿ ਉਹ ਇੱਕ ਮਜ਼ਦੂਰ ਹੈ। ਗੱਲ ਇੱਥੇ ਸਿਰਫ ਇੱਕ ਦੀ ਨਹੀਂ ਹੈ, ਸਾਨੂੰ ਸਿਰਫ਼ ਥੋੜਾ ਸਮਝਣ ਦੀ ਲੋੜ ਹੈ ਕਿ ਹਰ ਵਿਅਕਤੀ ਦੀ ਇੱਕ ਆਪਣੀ ਇੱਜ਼ਤ ਹੁੰਦੀ ਹੈ ਸੋ ਹਰ ਇੱਕ ਨੂੰ ਚਾਹੀਦਾ ਹੈ ਕਿ ਕਦੀਂ ਵੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀਂ। ਅਕਸਰ ਦੇਖਣ ਚ ਆਉਂਦਾ ਹੈ ਕਿ ਅਸੀਂ ਇੰਨ੍ਹਾਂ ਕੋਲੋਂ ਕੰਮ ਤਾਂ ਪੂਰਾ ਕਰਵਾਉਂਦੇ ਹਾਂ ਪਰ ਕਈ ਇਹੋ ਜਿਹੇ ਲੋਕ ਵੀ ਹਨ। ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੇ ਬਰਾਬਰ ਪੈਸੇ, ਮਿਹਨਤਾਨਾ ਨਹੀਂ ਦਿੰਦੇ। ਇੱਥੇ ਮੇਰਾ ਇਸ਼ਾਰਾ ਸਭ ਲੋਕਾਂ ਵੱਲ ਨਹੀਂ ਹੈ। ਅਸੀਂ ਸਭ ਤੋਂ ਪਹਿਲੇ ਇਨਸਾਨ ਹਾਂ ਫੇਰ ਸਾਡੀ ਜਾਤ ਪਾਤ ਜਾਂ ਧਰਮ ਹੈ.. ਪਰ ਕਈ ਲੋਕ ਇਸਨੂੰ ਨਹੀਂ ਸਮਝਦੇ।

ਦਮਨਜੀਤ ਕੌਰ
8872230357
ਐਮ.ਜੇ.ਐਮ.ਸੀ
ਪੰਜਾਬੀ ਯੂਨੀਵਰਸਿਟੀ
ਪਟਿਆਲਾ।

0 comments:
Speak up your mind
Tell us what you're thinking... !