ਕਹਿੰਦੇ ਨੇ ਰੱਬ ਨੇ ਮਨੁੱਖ ਦੇ ਮੋਢਿਆ ਤੇ ਆਪਣੇ ਦੂਤ ਚਿੱਤਰ , ਬਚਿੱਤਰ ਬਿਠਾ ਕੇ ਰੱਖੇ ਹਨ ਜੋ ਮਨੁੱਖ
ਦੀਆਂ ਪਲ ਪਲ ਦੀਆਂ ਗਤੀ ਵਿਧੀਆਂ ਤੇ ਨਜ਼ਰ ਰੱਖੇ ਹਨ ਤੇ ਸੱਭ ਸੱਚ ,ਝੂਠ,ਨੇਕੀ , ਬਦੀ ਈਮਾਨ ਤੇ
ਬੇਈਮਾਨੀ ਸੱਭ ਨੋਟ ਕਰ ਕੇ ਰੋਜ਼ਾਨਾ ਰਿਪੋਰਟ ਰੱਬ ਨੂੰ ਪੁਚਾਉਂਦੇ ਰਹਿੰਦੇ ਹਨ।
ਰੱਬ ਦੀ ਡਾਇਰੀ ਵਿੱਚ ਰੱਬ ਨੂੰ ਪਿਆਰ ਕਰਨ ਵਾਲੇ ਤੇ ਰੱਬ ਦੇ ਬਣਾਏ ਜੀਵਾ ਨਾਲ ਪਿਆਰ ਕਰਨ ਵਾਲੇ ਮਨੁੱਖਾਂ ਦੇ ਹਵਾਲੇ ਵੱਖੌ ਵੱਖ ਪੰਨਿਆਂ ਤੇ ਨੋਟ ਕੀਤਾ ਜਾਂਦਾ ਹੈ।ਕੁਝ ਮਾਨਵ ਕੇਵਲ ਭਗਤ ਹੁੰਦੇ ਹਨ ਤੇ ਰੱਬ ਜੀ ਦੇ ਬਹੁਤ ਨੇੜੇ ਹੁੰਦੇ ਹਨ।ਉਹਨਾਂ ਨੂੰ ਲਗਦਾ ਹੈ ਕਿ ਉਹ ਜੋ ਵੀ ਮੰਦਾ ਚੰਗਾ ਕਰੀ ਜਾਣਗੇ
ਰੱਬ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਕਿਉਂ ਜੋ ਰੱਬ ਦੇ ਅਨਿਨ ਭਗਤ ਹਨ,ਇਸੀ ਭਰਮ ਵਿਚ ਉਹ ਰੱਬ
ਦੇ ਬਾਕੀ ਜੀਵਾਂ ਤੇ ਜੁਲਮ ਵੀ ਕਰ ਜਾਂਦੇ ਹਨ ਤੇ ਕੁਦਰਤ ਦੇ ਜੀਵਾਂ ਨੂੰ ਅਸਹਿ ਕਸ਼ਟ ਵੀ ਦੇਂਦੇ ਹਨ।ਉਹਨਾਂ
ਦੇ ਅੰਦਰ ਮਾਨਵਤਾ ਦੀ ਆਤਮਾਂ ਦਾ ਇਸਤੇਮਾਲ ਹੀ ਨਹੀਂ ਕੀਤਾ ਜਾਂਦਾ।ਐਸੇ ਲੋਕ ਨਿਹਾਇਤ ਸਵਾਰਥੀ ਸ਼ਰੇਣੀ ਨਾਲ ਸੰਬੰਧਤ ਹੁੰਦੇ ਹਨ।ਪਰ ਮੋਢਿਆਂ ਤੇ ਬੈਠੈ ਚਿੱਤਰ,ਬਚਿੱਤਰ ਐਸੇ ਵਿਆਕਤੀਆਂ ਨੂੰ ਰੱਬ ਦੀ
ਸੂਚੀ ਵਿੱਚ ਉਪਰਲੀ ਕਤਾਰ ਵਿੱਚ ਰੱਖਦੇ ਹਨ।
ਇਸ ਤਰਾਂ ਹੀ ਇਕ ਵਾਰ ਰੱਬ ਨੇ ਜਮੀਨ ਤੇ ਆਪਣੇ ਦੂਤ ਭੇਜੇ ਕਿ ਜਾਓ ਤੇ ਧਰਤੀ ਤੋਂ ਉਹਨਾਂ ਮਨੁੱਖਾ ਦੇ
ਨਾਮ ਨੋਟ ਕਰ ਕੇ ਲਿਆਓ ਜੋ ਮੇਰੇ ਨਾਲ ਪਿਆਰ ਕਰਦੇ ਹਨ।ਰੱਬ ਦੇ ਦੂਤਾਂ ਨੂੰ ਲਗਾ ਕਿ ਅਸੀਂ ਰੱਬ ਦੇ
ਨਿਕਟ ਹਾਂ ਤੇ ਰੱਬ ਦੀਆਂ ਚੰਗੀਆ ਨਜ਼ਰਾ ਵਿੱਚ ਹਾ ਇਸ ਲਈ ਹੀ ਰੱਬ ਨੇ ਉਹਨਾ ਨੂੰ ਇਸ ਕੰਮ ਲਈ
ਨੁਮਾਇੰਦਾ ਬਣਾ ਕੇ ਨੀਚੇ ਭੇਜਿਆ ਹੈ।ਉਹਨਾਂ ਨੇ ਬਹੁਤ ਸਾਰੇ ਨਾਮ ਇਸੀ ਸੰਦਰਭ ਵਿੱਚ ਲਿਖੇ ਹਰ ਕੋਈ
ਚਾਹੁੰਦਾ ਸੀ ਉਸ ਦਾ ਨਾਮ ਸੂਚੀ ਵਿਚ ਆ ਜਾਵੇ ਤੇ ਉਹ ਵੀ ਰੱਬ ਦੇ ਨੇੜੇ ਹੋ ਜਾਵੇ।ਦੂਤ ਵੀ ਪੂਰੀ ਚਾਪਲੂਸੀ
ਤੇ ਖੁਸ਼ਾਮਦ ਕਰਾਉਣ ਲਗੇ ਤਾਂ ਜੋ ਉਹ ਵੀ ਰੱਬ ਨੂੰ ਆਪਣੇ ਚਮਚੇ ਹੋਣ ਦਾ ਸਬੂਤ ਕਰ ਸਕਣ।ਇਸ ਤਰਾਂ ਸ਼ਾਮ ਤੱਕ ਉਹਨਾਂ ਨੇ ਹਜਾਰਾਂ ਲੋਕਾ ਦੇ ਨਾਮ ਨੋਟ ਕਰ ਲਏ।ਅਬੂ ਆਪਣੇ ਕੰਮ ਵਿੱਚ ਲੀਨ ਰਿਹਾ ਉਸ ਨੂੰ ਤਾ
ਇਹੋ ਪਤਾ ਸੀ ਕਿ ਰੱਬ ਦੀ ਦਰਗਾਹ ਵਿੱਚ ਕਿਰਤੀ ਤੇ ਇਮਾਨਦਾਰ ਦੀ ਬਹੁਤ ਕਦਰ ਹੈ ਇਸ ਲਈ ਉਸ ਦਾ
ਨਾਮ ਤਾਂ ਲਿਖਿਆ ਹੀ ਗਿਆ ਹੋਵੇਗਾ ਉਸ ਨੂੰ ਕਹਿਣ ਦੀ ਕੀ ਲੋੜ ਹੈ।ਰੱਬ ਦੇ ਦੂਤ/ ਚਮਚਿਆਂ ਨੇ ਉਸ ਵੱਲ
ਗੌਰ ਹੀ ਨਾਂ ਕੀਤਾ,ਉਹ ਤਾ ਕੇਵਲ ਉਹਨਾ ਦੇ ਵੱਲ ਹੀ ਰਹੇ ਜੋ ਪੁੱਠੇ ਸਿੱਧੇ ਕੰਮ ਕਰ ਕੇ ਨਾਮਣਾ ਖੱਟ ਚੁੱਕੇ ਸਨ ਤੇ ਰੱਬ ਦੇ ਖਾਤੇ ਰਕਮਾਂ ਜਮ੍ਹਾਂ ਕਰਾ ਚੁੱਕੇ ਸਨ।ਦੂਤਾਂ ਨੂੰ ਖਿਆਲ ਹੀ ਨਾ ਅਇਆ ਕਿ ਰੱਬ ਤਾ ਕੇਵਲ
ਇਮਾਨ ਦਾ ਪਿਆਰਾ ਹੈ,ਰੱਬ ਦੇ ਰਸੂਲ ਜੋ ਸਮੁੱਚੀ ਸ੍ਰਿਸ਼ਿਟੀ ਨਾਲ ਮੋਹ ਕਰਦੇ ਹਨ ਤੇ ਹਰ ਵਕਤ ਚੰਗਾ ਸੋਚਦੇ ਹਨ ਉਹ ਰੱਬ ਦੇ ਜਿਆਦਾ ਨੇੜੈ ਹਨ ਨਾ ਕਿ ਬਗਲੇ ਭਗਤ ਜੋ ਮੂੰ੍ਹਹ ਮੇਂ ਰਾਮ ਰਾਮ ਰੱਖਤੇ ਹੈ ਔਰ
ਬਗਲ ਮੈਂ ਛੁਰੀ ਰੱਖਤੇ ਹੈਂ।ਦੂਤ ਰਾਤ ਰਹੇ ਤੇ ਸਵੇਰੇ ਆਪਣਾ ਕੰਮ ਮੁਕੰਮਲ ਸਮਝ ਰੱਬ ਦੇ ਘਰ ਵਲ ਰਵਾਨਾ
ਹੋਣ ਲਗੇ ਹੀ ਸੀ ਕਿ,ਅਬੂ ਨੇ ਬੜੀ ਨਿਮਰਤਾ ਨਾਲ ਦੂਤ ਤੋਂ ਪੁਛਿਆਂ ਕੀ ਉਸ ਦਾ ਨਾਮ ਉਹਨਾ ਨੇ ਲਿਖ
ਲਿਆ ਹੈ? ਦੂਤਾਂ ਨੇ ਉਸ ਨੂੰ ਪੁਛਿਆ ਕਿ ਉਹ ਕਿਸ ਤਰਾਂ ਦਾ ਪਿਆਰ ਕਰਦਾ ਹੈ ਰੱਬ ਨਾਲ? ਅਬੂ ਨੇ ਉਤਰ ਦਿੱਤਾ ਉਹ ਰੱਬ ਦੇ ਬਣਾਏ ਸਾਰੇ ਜੀਵਾਂ ਨੂੰ ਆਪਣੇ ਵਰਗਾ ਸਮਝਦਾ ਹੈ ਤੇ ਸਾਰੇ ਮਨੁੱਖਾਂ ਨਾਲ ਪਿਆਰ
ਕਰਦਾ ਹੈ।ਦੂਤ ਨੇ ਕਿਹਾ ਤੂੰ ਤਾ ਕੰਮ ਹੀ ਕਰਦਾ ਰਿਹਾ ਸਾਡੇ ਵੱਲ ਤੇ ਤੂੰ ਧਿਆਨ ਹੀ ਨਹੀਂ ਦਿੱਤਾ ਤੂੰ ਤੇ ਰੱਬ ਨੂੰ ਹੀ ਨਹੀਂ ਮੰਨਦਾ ਫਿਰ ਤੇਰਾ ਨਾਮ ਸਾਡੀ ਲਿਸਟ ਵਿੱਚ ਕਿਵੇਂ ਲਿਖਿਆਂ ਜਾਂਦਾ,ਅਸੀ ਤੇ ਕੇਵਲ ਉਹਨਾਂ ਦੇ ਨਾਮ ਲਿਖੇ ਹਨ ਜੋ ਰੱਬ ਨਾਲ ਪਿਆਂਰ ਕਰਦੇਹਨ।
ਮੇਰਾ ਨਾਮ ਤੁਸੀਂ ਮਨੁੱਖ ਨਾਲ ਪਿਆਰ ਕਰਨ ਵਾਲਿਆਂ ਦੇ ਖਾਨੇ ਵਿੱਚ ਲਿਖੋ,ਅਬੂ ਨੇ ਹੱਥ ਜੋੜ ਬੜੀ ਹਲੀਮੀ
ਨਾਲ ਪ੍ਰ੍ਰਾਰਥਨਾਂ ਕੀਤੀ। ਦੂਤ ਨਾਂਹ ਵਿੱਚ ਸਿਰ ਹਿਲਾ ਕੇ ਔਹ ਗਏ।ਅਬੂ ਬਿਨ ਆਦਮ ਬਹੁਤ ਉਦਾਸ ਤੇ ਨਿਰਾਸ਼ ਹੋਇਆ ਪਰ ਆਪਣੇ ਕੰਮ ਵਿੱਚ ਲਗਾ ਰਿਹਾ ਪਰ ਉਸ ਦੀ ਆਤਮਾਂ ਨੂੰ ਵਿਸ਼ਵਾਸ ਸੀ ਕਿ ਉਹ ਰੱਬ ਦੀ ਨਿਗਾਹ ਵਿੱਚ ਚੰਗਾ ਹੈ ਕਿਉਂ ਜੋ ਰੱਬ ਨੇ ਜਿਸ ਮਕਸਦ ਲਈ ਉਸ ਨੂੰ ਮਨੁੱਖ ਬਣਾ ਕੇ ਭੇਜਿਆ ਸੀ ਉਹ
ਮਕਸਦ ਪੂਰਾ ਕਰਨ ਦੀ ਸਿੱਕ ਵਿੱਚ ਉਹ ਪੂਰਾ ਇਮਾਨਦਾਰ ਸੀ ।ਉਧਰ ਰੱਬ ਦੇ ਦੂਤਾਂ ਨੇ ਚਾਂਈ ਚਾਂਈ ਆਪਣੀ ਤਿਆਂਰ ਕੀਤੀ ਚਮਚਾ ਲਿਸਟ ਰੱਬ ਜੀ ਦੇ ਅੱਗੇ ਪੇਸ਼ ਕਰ ਦਿੱਤੀ।ਰੱਬ ਜੀ ਨੇ ਲਿਸਟ ਵਾਚ ਕੀਤੀ
ਤੇ ਬੋਲੇ ਇਸ ਵਿੱਚ ਮੇਰਾ ਭਗਤ ਤੇ ਕੋਈ ਵੀ ਨਹੀਂ ਤੁਸੀਂ ਮੇਰੇ ਬੰਦਿਆਂ ਦੇ ਨਾਮ ਤਾ ਲਿਖੇ ਹੀ ਨਹੀਂ,ਰੱਬ ਨੇ
ਕਿਹਾ।ਰੱਬ ਜੀ ਇਹ ਸਾਰੇ ਆਪ ਜੀ ਦੇ ਅਨਿਨ ਭਗਤ ਹਨ,ਸਵੇਰੇ ਸ਼ਾਮ ਚਰਚ ਮੰਦਿਰ ਜਾਂਦੇ ਤੇ ਆਪ ਦਾ ਨਾਮ ਤੇ ਲੱਖਾਂ ਰੁਪਏ ਦੇ ਚੜ੍ਹਾਵਾ ਚੜ੍ਹਾਉਂਦੇ ਹਨ,ਹਰ ਵਕਤ ਰੱਬ ਰੱਬ ਕਰਦੇ ਹਨ,ਦੂਤਾਂ ਨੇ ਲਿਸਟ ਵਿਚਲੇ
ਨਾਮਾਂ ਦੇ ਗੁਣ ਰੱਬ ਅੱਗੇ ਰੱਖੇ।ਇਕ ਦੂਤ ਨੇ ਚਮਚਾਗਿਰੀ ਦੇ ਰੌਂਅ ਵਿੱਚ ਕਹਿ ਦਿੱਤਾ ਰੱਬ ਜੀ ਵੇਖੋ ਆਹ
ਬੰਦਾ ਕਹਿੰਦਾ ਮੈਂ ਮਾਨਵਤਾ ਨਾਲ ਪਿਆਰ ਕਰਦਾਂ ਬੜਾ ਮਿਹਨਤੀ ਹੈ ਹਰ ਵਕਤ ਕੰਮ ਵਿੱਚ ਲਗਿਆਂ ਰਹਿੰਦਾ
ਕਦੇ ਮੰਦਿਰ,ਮਸਜਦ ,ਚਰਚ ਨ੍ਹੀਂ ਜਾਂਦਾ,ਅਸੀਂ ਇਸ ਦਾ ਨਾਮ ਲਿਖਿਆ ਹੀ ਨਹੀਂ।
ਜਾਓ ਇਸ ਦਾ ਨਾਮ ਲਿਖ ਕੇ ਲਿਆਓ,ਰੱਬ ਨੇ ਹੁਕਮ ਦਿੱਤਾ।
ਅਬੂ ਰਾਤ ਆਰਾਮ ਦੀ ਨੀਂਦ ਸੁੱਤਾ ਤੇ ਸਵੇਰੇ ਉਠਿਆ ਤੇ ਉਸ ਵੇਖਿਆ ਰੱਬ ਦੇ ਦੂਤਾਂ ਨੇ ਉਸ ਦਾ ਨਾਮ
ਆਪਣੀ ਲਿਸਟ ਵਿੱਚ ਸੱਭ ਤੋਂ ਉਪਰ ਲਿਖਿਆ ਸੀ।ਅਬੂ ਬਿਨ ਆਦਮ ਦਾ ਨਾਮ ਕਾਦਰ ਦੀ ਰਚੀ
ਸ਼ਮੁੱਚੀ ਸ੍ਰਿਸ਼ਿਟੀ ਨਾਲ ਪਿਆਰ ਕਰਨ ਵਾਲੇ ਤੇ ਹਰੇਕ ਨੂੰ ਆਪਣੇ ਜਿਹਾ ਜੀਵ ਸਮਝਣ ਵਾਲਿਆ ਦੀ
ਸੂਚੀ ਵਿੱਚ ਪਹਿਲੇ ਨੰਬਰ ਤੇ ਲਿਖਿਆ ਗਿਆ ਸੀ।
ਇਹ ਧਰਤੀ ਜੋ ਖੜ੍ਹੀ ਹੈ –ਅਬੂ ਬਿਨ ਆਦਮ ਜਿਹੀਆਂ ਸਖਸ਼ੀਅਤਾਂ ਦੇ ਕਾਰਨ ਹੀ ਹੈ,ਵਰਨਾਂ ਬਗਲੇ
ਭਗਤਾਂ ਨੇ ਤਾਂ ਆਪਣੀ ਪੂਰੀ ਵਾਹ ਲਾ ਰੱਖੀ ਹੈ,ਹੇਠਲੀ ਉਪਰ ਕਰਨ ਦੀ।“
“ਯੇ ਦੁਨੀਆਂ ਬੜੀ ਬਾਂਵਲੀ ਹੈ,ਪੱਥਰ ਪੂਜਨੇ ਜਾਏ ,
ਘਰ ਕੀ ਚੱਕੀ ਕਭੀ ਨਾਂ ਪੂਜੇ,ਜਿਸਕਾ ਪੀਸਾ ਖਾਏ “।
ਚਲਦੇ ਚਲਦੇ-“ਜਦ ਮੁਹੱਬਤਾਂ ਦੇ ਲਮਹੇ ਇਂੰਨੇ ਘੱਟ ਹਨ ਤਾਂ ਲੋਕ ਪਤਾ ਨਹੀਂ ਨਫਰਤਾਂ ਕਿਵੇਂ ਤੇ
ਕਿਹੜੈ ਵੇਲੇ ਪਾਲ ਲੈਂਦੇ ਹਨ।“.
ਦੁਨੀਆਂ ਕੀ ਆਂਧੀਓਂ ਸੇ ਯੇ ਬੁਝੇਗਾ ਭਲਾ ਕਿਆਂ “
RANJIT KAUR
TARN TARAN
9780282816


0 comments:
Speak up your mind
Tell us what you're thinking... !