Headlines News :
Home » » ਮੈˆ ਇਸ਼ਕ ਦਿਲਬਰਾ ਵੇ - ਮੁਨੀਸ਼ ਸਰਗਮ

ਮੈˆ ਇਸ਼ਕ ਦਿਲਬਰਾ ਵੇ - ਮੁਨੀਸ਼ ਸਰਗਮ

Written By Unknown on Saturday, 16 November 2013 | 07:04

ਮੈˆ ਇਸ਼ਕ ਦਿਲਬਰਾ ਵੇ
ਤੈਨੂੰ ਮਿੱਟੀ ਦੇ ਵਿਚ ਰੋਲੂੰ ।
ਤੇਰੀ ਸੋਹਣੀ ਚਮੜੀ ਨੂੰ
ਨਾ ਫਿਰ ਰੋਲਣ ਲੱਗਾ ਗੌਲੂੰ ।
ਤੇਰੇ ਸਨਮ ਦੇ ਮੂੰਹੋਂ ਵੇ
ਸ਼ਬਦ ਸਾਰੇ ਸੋਗੀ-ਜਿਹੇ ਲੁਕੋ ਲਊਂ
ਤੈਨੂੰ ਲੁੱਟਣ ’ਤੇ ਆਇਆ ਜੇ
ਦਿਲ ਨੂੰ ਝੂਠ-ਮੂਠ ਨਾਲ ਮੋਹ ਲਊਂ ।
ਮੈˆ ਇਸ਼ਕ .... ... .. ......
ਮੈˆ ਦਰਦ ਦੀ ਚਾਦਰ ਵੇ
ਤੈਨੂੰ ਬੁੱਕਲ ਵਿਚ ਲੁਕੋ ਲਊਂ
ਤੇਰੇ ਸਿਰ ਚੜ੍ਹ ਬੋਲਾਂ ਜੇ
ਤੇਰੀ ਹੋਸ਼-ਸਮਝ ਸਭ ਖੋਹ ਲਊਂ ।
ਮੈˆ ਇਸ਼ਕ .... ... .. ......
ਤੈਨੂੰ ਖ਼ੁਦ ਤੋਂ ਚੁਰਾ ਕੇ ਮੈˆ
ਮਹਿਬੂਬ ਦੇ ਗਲੇ ਪਿਰੋ ਦਊਂ
ਜੇ ਦਿਲ ਨਾ ਮੰਨਿਆ ਤਾਂ
ਤੇਰੇ ਜਜ਼ਬਾਤਾਂ ਨੂੰ ਮਧੋਲੂੰ ।
ਮੈˆ ਇਸ਼ਕ .... ... .. ......
ਮੈˆ ਜੇ ਬਣ ਜਾਂ ਰੇਸ਼ਮ
ਤੇਰੇ ਤਨ ਲੱਗ ਕੇ ਵੀ ਰੋ ਲਊਂ
ਮੈˆ ਸਾਗਰ ਹੰਝੂਆਂ ਦਾ
ਜਦ ਵੀ ਚਾਹਾਂ ਤੈਨੂੰ ਭਿਉਂ ਦਊਂ ।
ਮੈˆ ਇਸ਼ਕ .... ... .. ......


ਬੜਾ ਚਿਰ ਹੋ ਗਿਆ ਏ
ਬੜਾ ਚਿਰ ਹੋ ਗਿਆ ਏ
ਦਿਲ ਦਾ ਚਮਨ ਟਟੋਲਿਆਂ
ਕੁਝ ਅਤੀਤ ਨੂੰ ਫਰੋਲਿਆਂ
ਕੁਝ ਰੂਹ ਤੋਂ ਬੋਲਿਆਂ ।
ਢੋਂਗ ਬੜਾ ਕਰ ਲਿਆ ਏ
ਕਾਲਖਾਂ ’ਚ ਰਿਸ਼ਮ ਲੱਭਣੇ ਦਾ
ਬੜਾ ਚਿਰ ਹੋ ਗਿਆ ਏ
ਕੋਈ ਰਿਸ਼ਮ ਜ਼ਿਹਨੀਂ ਡੋਲ੍ਹਿਆਂ ।
ਕਿੰਨਾ ਕੁਫ਼ਰ ਤੋਲਿਐ
ਕਿੰਨਾ ਡੇਗਿਐ ਜ਼ਮੀਰ ਨੂੰ
ਬੜਾ ਚਿਰ ਹੋ ਗਿਆ ਏ
ਕਿਸੇ ਦੇ  ਹੱਕ ’ਚ ਬੋਲਿਆਂ ।
ਚੱਲ ਫੇਰ ਅੱਜ ਕੁਝ ਕਹਿਣ ਦੀ
ਕੋਸ਼ਿਸ਼ ਜ਼ਰਾ ਕਰੀਏ
ਮੁੱਦਤਾਂ ਹੋ ਗਈਆਂ ਨੇ
ਕੋਈ ਸੱਚ ਮੂੰਹੋਂ ਖੋਲ੍ਹਿਆਂ ।
ਚੱਲ ਫੇਰ ਅੱਜ ਕੋਈ ਗੀਤਾਂ ਦੀ
ਮਾਲਾ ਤਿਆਰ ਕਰੀਏ
ਬੜਾ ਚਿਰ ਹੋ ਗਿਆ ਏ
ਕੁਝ ‘ਸਰਗਮ’ ’ਚ ਤੋਲਿਆਂ ।
ਬੜਾ ਚਿਰ ਹੋ ਗਿਆ ਏ
ਦਿਲ ਦਾ ਚਮਨ ਟਟੋਲਿਆਂ
ਕੁਝ ਅਤੀਤ ਨੂੰ ਫਰੋਲਿਆਂ
ਕੁਝ ਰੂਹ ਤੋਂ ਬੋਲਿਆਂ ।

ਢੋਂਗ
ਜ਼ਿੰਦਗੀ ਮੁਹਤਾਜ ਹੋਈ ਜਾਂਦੀ ਐ ।
ਯਾਰੀ ਮੁਲਾਕਾਤ ਹੋਈ ਜਾਂਦੀ ਐ ।
ਜਜ਼ਬਾਤ ਨਿਭਾਵਣ ਵਾਲਿਆਂ ਲਈ
ਜ਼ਿੰਦਗੀ ਬਕਵਾਸ ਹੋਈ ਜਾਂਦੀ ਐ ।
ਮਾਇਆ ਦੇ ਚੱਕਰਾਂ ਵਿਚ ਫਸੀ
ਮੁਹੱਬਤ ਖ਼ਾਕ ਹੋਈ ਜਾਂਦੀ ਐ ।
ਦੋ-ਧਾਰਿਆਂ ਦੀ ਘਾਟ ਨਾ ਕੋਈ
ਰਈਸੀ ਦਾਸ ਹੋਈ ਜਾਂਦੀ ਐ ।
ਦੱਬ ਕੇ ਸੌਂ ਜਾਹ ਹੇਠ ਸਿਰਹਾਣੇ
ਉਲਫ਼ਤ ਚਾਲਾਕ ਹੋਈ ਜਾਂਦੀ ਐ ।
‘ਸਰਗਮ’ ਨਾ ਪਾਲ਼ ਹਮਦਰਦੀਆਂ
 ਲੋੜ ਕਮਜ਼ਾਤ ਹੋਈ ਜਾਂਦੀ ਐ ।

ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ ( ਲੁਧਿ:)-142033
ਪੰਜਾਬ 
ਮੋਬਾਈਲ: 81465-41700


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template