ਸਾਹਿਤ ਅਤੇ ਕਲਾ ਦੇ ਖੇਤਰ ਵਿਚ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੰਗੀਤ ਦੇ ਜ਼ਿਕਰ ਤੋਂ ਬਿਨਾਂ ਸਾਹਿਤ ਚਰਚਾ ਹਮੇਸ਼ਾ ਅਧੂਰੀ ਰਹਿ ਜਾਂਦੀ ਹੈ। ਸੰਗੀਤ ਦੇ ਮਾਧਿਅਮ ਰਾਹੀਂ ਨਿਰੰਤਰ ਘਾਲਣਾ ਕਰ ਰਹੀ ਅਜਿਹੀ ਹੀ ਸਖਸ਼ੀਅਤ ਦਾ ਨਾਂਅ ਹੈ ‘ਜਤਿਨ’। ਸਾਲ 1985 ਵਿਚ ਬਠਿੰਡਾ ਵਿਖੇ ਜਨਮਿਆ ਜਤਿਨ ਜਿੱਥੇ ਪੜਾਈ ਲਿਖਾਈ ਵਿਚ ਮੋਹਰੀ ਰਿਹਾ ਉਥੇ ਹੀ ਘਰ ਵਿਚ ਸੰਗੀਤ ਦਾ ਮਾਹੌਲ ਨਾ ਹੋਣ ’ਤੇ ਵੀ ਮਿਹਨਤ ਕਰ ਕੇ ਆਪਣੇ ਆਪ ਨੂੰ ਸਟੇਜਾਂ ਤੇ ਸਕੂਲ ਦੀ ਹਰ ਐਕਟੀਵਿਟੀ ਵਿਚ ਨਿਖਰਦਾ ਰਿਹਾ। ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਵਿਚ ਬੀ. ਟੈਕ ਦੀ ਪੜਾਈ ਕਰਦਿਆਂ ਜਤਿਨ ਨੇ ਆਪਣੇ ਆਪ ਨੂੰ ਸੰਗੀਤ ਨੂੰ ਸਮਰਪਿਤ ਕਰ ਦਿੱਤਾ। ਜਤਿਨ ਦੀ ਪਲੇਠੀ ਐਲਬਮ ‘ਅੱਖੀਆਂ’ ਜਲਦ ਹੀ ਆ ਰਹੀ ਹੈ। ਐਲਬਮ ਵਿਚ ਕੁੱਲ 8 ਗੀਤ ਹਨ, ਜਿਨ੍ਹਾਂ ਨੂੰ ਗੀਤਕਾਰ ਜਗਜੀਤ ਮਲਸੀਹਾਂ, ਨਿੰਮਾ ਕਰੰਡੀ, ਅੰਮ੍ਰਿਤ ਮਾਨ ਨੇ ਲਿਖਿਆ ਹੈ ਅਤੇ ਮਿਊਜ਼ਿਕ ਸੁਖਬੀਰ ਵੱਲੋਂ ਦਿੱਤਾ ਜਾ ਰਿਹਾ ਹੈ।



0 comments:
Speak up your mind
Tell us what you're thinking... !