Headlines News :
Home » » ਖਾਂਦੇ ਪੀˆਦੇ ਫੇਰਨ ਅੱਖਾਂ - ਪ੍ਰੋ: ਸੁਲੱਖਣ ਮੀਤ

ਖਾਂਦੇ ਪੀˆਦੇ ਫੇਰਨ ਅੱਖਾਂ - ਪ੍ਰੋ: ਸੁਲੱਖਣ ਮੀਤ

Written By Unknown on Saturday, 9 November 2013 | 05:01

ਖਾਂਦੇ ਪੀˆਦੇ ਫੇਰਨ ਅੱਖਾਂ।
ਪਰ ਮੈਨੂੰ ਨੇ ਉਹਦੀਆਂ ਰੱਖਾਂ।
    ਜਦ ਕਿਸ਼ਤੀ ਨੇ ਸਾਥ ਨਾ ਦਿੱਤਾ,
    ਮੇਰਾ ਸਾਥ ਨਿਭਾਇਆ ਕੱਖਾਂ।
 ਜੇਸ ਪੁਚਾਇਆ ਕੁਰਸੀ ਤੀਕਣ,
 ਉਸ ਬਾਪੂ ਨੂੰ ਚੇਤੇ ਰੱਖਾਂ।
     ਜਾਨਵਰਾਂ ਨੇ ਰਾਖੀ ਕੀਤੀ,
     ਚੋਰੀ ਕੀਤੀ ਸਦਾ ਮਨੁੱਖਾਂ।
‘ਮੀਤ’ ਜਿਹਾ ਨਾ ਕੋਈ ਮਿਲ਼ਿਆ,
ਯਾਰ ਬਣੇ ਨੇ ਭਾਵੇˆ ਲੱਖਾਂ।
                 
 ਬੰਨ੍ਹ ਕੇ ਹੱਥ ਨਾ ਉਹਦੇ ਅੱਗੇ, ਧੌਣ ਝੁਕਾ।  
     ਕੁਰਸੀ ਉਤਲਾ ਵੀ ਬੰਦਾ ਹੈ, ਨਹੀˆ ਖ਼ੁਦਾ।

      ਉਨ੍ਹਾਂ ਉਨ੍ਹਾਂ ਨੇ ਹੀ  ਤਾਂ ਹੰਝੂ ਵੱਟੇ ਨੇ।
      ਦਿਲ ਦਾ ਸੌਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ।

      ਬੁੱਧ ਬਣਨਾ ਨਾ ਚਾਹ ਤੂੰ, ਉਹ ਤਾਂ ਰਾਜਾ ਸੀ,
      ਹਮ੍ਹਾ ਤੁਮ੍ਹਾ ਨੂੰ ਫ਼ਿਕਰ ਪਿਆ ਹੈ ਰੋਟੀ ਦਾ।

      ਭਾਵੇˆ ਰੱਖੀˆ ਵਾਲ਼ ਤੇ ਭਾਵੇˆ ਕੱਟੀˆ ਤੂੰ,
      ਨਹੀˆ ਸੁਰੱਖਿਅਤ ਏਥੇ ਕੋਈ ਵੀ ਬੰਦਾ।

      ਮੇਰੇ ਸ਼ਹਿਰ ਜੇ ਆਵੇˆ, ਚੌਕਸ ਰਹਿਣਾ ਤੂੰ,
      ਬੰਦੇ ਦੀ ਥਾਂ ਏਥੇ ਮਿਲ਼ਦਾ ਨਾ ਬੰਦਾ।
 
      ਵਿੱਸਰੀˆ ਨਾ ਮਾਂ ਬੋਲੀ, ਜੇ ਤੂੰ ਮੇਰਾ ‘ਮੀਤ’,
      ਭਾਵੇˆ ਤੈਨੂੰ ਵਿਸਰਨ ਤੇਰੇ ਭੈਣ ਭਰਾ।
                 
  ਪ੍ਰੋ: ਸੁਲੱਖਣ ਮੀਤ
  094633-29939

Share this article :

1 comment:

  1. " ਬੁੱਧ ਬਣਨਾ ਨਾ ਚਾਹ ਤੂੰ, ਉਹ ਤਾਂ ਰਾਜਾ ਸੀ,
    ਹਮ੍ਹਾ ਤੁਮ੍ਹਾ ਨੂੰ ਫ਼ਿਕਰ ਪਿਆ ਹੈ ਰੋਟੀ ਦਾ।"
    'ਮੀਤ' ਸਹਿਬ! ਮੈਨੂੰ ਥੋੜੀ ਸਮਝ ਵਾਲੇ ਨੂੰ ਇਹ ਸਮਝ ਨਹੀਂ ਆਇਆ ਕਿ ਤੁਸੀਂ ਇਥੇ 'ਬੁਧ' ਨੂੰ ਚੁਣਿਆਂ,ਇਹਦੀ ਥਾਂ ਤੇ 'ਬਾਦਲ' ਜਾਂ 'ਮਨਮੋਹਨ ਸਿੰਘ' ਨੂੰ ਨਹੀਂ?ਸਮਝਾਣ ਦੀ ਖੇਚਲ ਕਰਨੀ ਜੀ।

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template