Headlines News :
Home » » ਗ਼ਜ਼ਲਾਂ - ਪ੍ਰੋ: ਸੁਲੱਖਣ ਮੀਤ

ਗ਼ਜ਼ਲਾਂ - ਪ੍ਰੋ: ਸੁਲੱਖਣ ਮੀਤ

Written By Unknown on Saturday, 9 November 2013 | 05:00

    ਮੋਏ ਨੂੰ ਹੁਣ ਵਿੱਸਰ ਜਾਓ।    
    ਜੀˆਦੇ ਬੰਦੇ ਨੂੰ ਗਲ਼ ਲਾਓ।
        ਆਪਾਂ ਸਭ ਸਿਰ ਢਕਣ ਬਣਾਓ,
        ਭਾਵੇˆ ਸਿਰ ‘ਤੇ ਕੁੱਲੀ ਪਾਓ।
    ਅੱਖਾਂ ਦੀ ਵੀ ਭਾਸ਼ਾ ਹੋਵੇ,
     ਮੂੰਹੋˆ ਬੋਲਣ ਤੋˆ ਕਤਰਾਓ।
         ਹਿਜਰਤ ਕਰ ਕੇ ਆਏ ਤਾਈˆ,
         ਅਪਣੇ ਦਿਲ ਦੇ ਵਿੱਚ ਵਸਾਓ।
     ਚੁਗਣਾ ਸਿਲਾ ਗ਼ੁਰਬਿਆਂ ਹਾਲੇ,
     ਵੱਢਾਂ ਨੂੰ ਨਾ ਇੰਝ ਜਲ਼ਾਓ।
         ਸਾਰੀ ਉਮਰ ਅਛੂਤ ਰਿਹਾ ਉਹ,
          ਹੁਣ ਤਾਂ ਉਹਨੂੰ ਸੀਨੇ ਲਾਓ।
   ਜੇ ਤੂੰ ਮੇਰਾ ‘ਮੀਤ’ ਨਹੀˆ ਤਾਂ,
   ਅਪਣੇ ਮਨ ਚੋˆ ‘ਮੀਤ’ ਮਿਟਾਓ।        
       

ਉਹਦਾ ਪੱਤਰ ਜਦ ਵੀ ਆਇਆ।
    ਸ਼ਬਦਾਂ ਦਾ ਇੱਕ ਛੱਜ ਲਿਆਇਆ।
     ਮੈˆˆ ਹਰਕਾਰਾ ਹੀ ਗਲ਼ ਲਾਇਆ,
     ਭਾਵੇˆ ਦੀ ਉਹ ਦਰਦ ਲਿਆਇਆ।
ਜਦ ਤੋˆ ਉਹਨੇ ਹੱਥ ਥੰਮਾਇਆ,
ਹੋਰ ਹੱਥ ਨਾ ਮੈਨੂੰ ਭਾਇਆ।
     ਫੁੱਲਾਂ ਨੇ ਤਦ ਘੂਰੀ ਵੱਟੀ,
     ਜਦ ਵੀ ਮਾਲ਼ੀ ਸੀ ਮੁਸਕਾਇਆ।
ਉਹਦੇ ਘਰ ਮੈˆ ਫੁੱਲ ਲਿਜਾਵਾਂ,
ਉਹ ਜਦ ਆਵੇ ਸੂਲ਼ ਲਿਆਇਆ।
      ਉਸ ਨਾ ਛੱਡੀ ਨੈਣੋˆ ਪੀਣੀ,
      ਫਿਰ ਵੀ ਅੱਜ ਤੱਕ ਉਹ ਤ੍ਰਿਹਾਇਆ।
ਹੌˆਕੇ, ਹਾਵੇ, ਬਿਰਹਾ ਲੱਭਾ,
ਜਦ ਮੈˆ ਸੁੱਤਾ ‘ਮੀਤ’ ਜਗਾਇਆ।
               
 

  ਉਹ ਜਦੋˆ ਦਾ ਦੂਰ ਮੈਥੋˆ ਹੋ ਗਿਆ।      
      ਕੋਈ ਵੀ ਨਾ ‘ਮੀਤ’ ਮੈਨੂੰ ਆਖਦਾ।

       ਜਦੋˆ ਦਾ ਤੂੰ ਦੋਸਤੀ ਨੂੰ ਤੋੜਿਐ,
       ਜ਼ਿਕਰ ਤੇਰਾ ਹੋਰ ਕਰੀਏ ਦੋਸਤਾ।

       ਚੰਨ ਮੇਰਾ ਡੁੱਬਦਾ ਹੈ ਓਸ ਪਲ,
       ਜਾਂ ਸਵੇਰੇ ਸਾਰ ਸੂਰਜ ਨਿਕਲ਼ਦਾ।

         ਦਿਨੇ ਆ ਕੇ ਸ਼ਾਮ ਨੂੰ ਤੂੰ ਮੁੜ ਗਿਐˆ,
         ਠਹਿਰ ਜਾਂਦੋˆ ਹੋਰ ਥੋੜਾ ਸੂਰਜਾ।

         ਦਿਲਬਰਾਂ ਦੇ ਜਾਣ ‘ਤੇ ਮੈˆ ਤੱਕਿਐ,
         ਕਲਮ, ਕਾਗ਼ਜ਼ ਹੀ ਸੀ ਮੇਰਾ ਆਸਰਾ।

         ਚੰਨ ਚੜ੍ਹਦਾ ਨਾ ਕਦੇ ਜੇ ਰਾਤ ਨੂੰ,
         ਜੁਗਨੂੰਆਂ ਦਾ ਆਣ ਉਤਰੇ ਕਾਫ਼ਿਲਾ।

         ਬਾਤ ਅਪਣੀ ਦਾ ਹੁੰਗਾਰਾ ਲੈਣ ਲਈ,
         ਤਾਰਿਆਂ ਦੇ ਨਾਲ਼ ਰੱਖਾਂ ਰਾਬਤਾ।
                   
ਜਦ ਕਦੇ ਵੀ ਯਾਰ ਮੇਰਾ ਨਾ ਦਿਸੇ।
ਚੁੱਕ ਸ਼ੀਸ਼ੇ ਨੂੰ ਲਗਾਉˆਦੇ ਹਾਂ ਗਲ਼ੇ।
     ਆਉਣ ਵਾਲ਼ੇ ਆਉਣ ਭਾਵੇˆ ਆਉਣ ਨਾ,
     ਰਸਤਿਆਂ ‘ਤੇ ਨੈਣ ਮੇਰੇ ਨੇ ਵਿਛੇ
ਜੇਸ ਥਾਂ ਉਹ ਦਿਲ ਦੇ ਅੰਦਰ ਬਹਿ ਗਿਐ,
ਓਸ ਥਾਂ ‘ਤੇ ਹੋਰ ਬਹਿਣਾ ਨਾ ਕਿਸੇ।
     ਦਿਲ ਅਸਾਡਾ ਤੂੰ ਕਦੇ ਪੜ੍ਹਿਆ ਨਹੀˆ,
     ਗ਼ਜ਼ਲ ਹੀ ਤੂੰ ਛਪਣ ‘ਤੇ ਪੜ੍ਹ ਲੀˆ ਕਦੇ।
ਅੱਖ ਤੇਰੀ ਮਿਲ਼ਣ ਦਾ ਕੀ ਲਾਭ ਹੈ,
ਬੋਲ ਤੇਰੇ ਦੋ ਕੁ ਵੀ ਜੇ ਨਾ ਮਿਲ਼ੇ।
     ‘ਆ ਗਿਆਂ’ ਤੂੰ ਘਰੋˆ ਖ਼ਾਲੀ ਤੋਰ ਨਾ,
     ਤੁਰ ਗਿਆਂ ਦੇ ਫੇਰ ਭਾਲ਼ੇˆਗਾ ਖੁਰੇ।
ਮੈˆ ਤੁਸਾਂ ਨੂੰ ‘ਮੀਤ’ ਸਮਝਾਂ ਆਪਣਾ,
ਪਰਖ ਮੇਰੀ ਕਰ ਲਵੀˆ ਭਾਵੇˆ ਕਿਤੇ।                                                                                        
                                                                                                                                                                                                           ਪ੍ਰੋ: ਸੁਲੱਖਣ ਮੀਤ
 094633-29939
         

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template