ਮੈਥੋਂ ਉਮੀਦ ਨਾ ਕਰਿਓ
ਕਿ ਮੈਂ ਰੱਖ ਹੀ ਲਵਾਂਗਾ
‘ਲਾਜ਼’
ਆਪਣੇ ਸਾਉਣ ਮਹੀਨਾ
ਹੋਣ ਦੀ
ਇਹ ਜੋ ਕਾਲ਼ੇ-ਕਾਲ਼ੇ ਬੱਦਲ਼
ਦਿਖਦੇ ਨੇ
ਵਹਿਮ ਨਾ ਪਾਲ਼ਿਓ
ਧਰਤੀ ਦੀ ਹਿੱਕ ‘ਤੇ
ਇਹ ਤਾਂ ਛਾਏ ਨੇ
ਪ੍ਰਦੂਸ਼ਣ ਦੇ
ਹੰਝੂ ਨੇ
ਕਤਲ ਹੋਏ ਬਿਰਖਾਂ ਦੇ
ਚਲੇ ਨੇ ਜੋ ਕਰਨ ਛੇਦ
ਬ੍ਰਹਿਮੰਡ ਦੀ ਹਿੱਕ ‘ਚ
ਅਗਰ ਇਹ ਕਾਲ਼ੇ ਛਾਏ
ਵਧਦੇ ਰਹੇ ਇੰਝ ਹੀ
ਕਦਮ-ਦਰ-ਕਦਮ
ਤਾਂ ਹੋ ਸਕਦਾ ਹੈ
ਸਾਉਣ ਵਿੱਚ
ਤੁਹਾਡੇ ਹੱਥਾਂ ‘ਚ
ਖੀਰ ਪੂੜਿਆਂ ਦੀ ਥਾਂ
ਭੁੱਜਦੀ ਭੁੱਬਲ਼ ਹੋਵੇ
ਚਮਚਿਆਂ ਦੀ ਥਾਂ ਚੱਪੂ
ਤੇ ਲੱਭਣ ਲਈ
ਜੀਵਨ ਕਿਨਾਰਾ।
ਕਿ ਮੈਂ ਰੱਖ ਹੀ ਲਵਾਂਗਾ
‘ਲਾਜ਼’
ਆਪਣੇ ਸਾਉਣ ਮਹੀਨਾ
ਹੋਣ ਦੀ
ਇਹ ਜੋ ਕਾਲ਼ੇ-ਕਾਲ਼ੇ ਬੱਦਲ਼
ਦਿਖਦੇ ਨੇ
ਵਹਿਮ ਨਾ ਪਾਲ਼ਿਓ
ਧਰਤੀ ਦੀ ਹਿੱਕ ‘ਤੇ
ਇਹ ਤਾਂ ਛਾਏ ਨੇ
ਪ੍ਰਦੂਸ਼ਣ ਦੇ
ਹੰਝੂ ਨੇ
ਕਤਲ ਹੋਏ ਬਿਰਖਾਂ ਦੇ
ਚਲੇ ਨੇ ਜੋ ਕਰਨ ਛੇਦ
ਬ੍ਰਹਿਮੰਡ ਦੀ ਹਿੱਕ ‘ਚ
ਅਗਰ ਇਹ ਕਾਲ਼ੇ ਛਾਏ
ਵਧਦੇ ਰਹੇ ਇੰਝ ਹੀ
ਕਦਮ-ਦਰ-ਕਦਮ
ਤਾਂ ਹੋ ਸਕਦਾ ਹੈ
ਸਾਉਣ ਵਿੱਚ
ਤੁਹਾਡੇ ਹੱਥਾਂ ‘ਚ
ਖੀਰ ਪੂੜਿਆਂ ਦੀ ਥਾਂ
ਚਮਚਿਆਂ ਦੀ ਥਾਂ ਚੱਪੂ
ਤੇ ਲੱਭਣ ਲਈ
ਜੀਵਨ ਕਿਨਾਰਾ।
ਰਣਜੀਤ ਫ਼ਰਵਾਲ਼ੀ,
ਪਿੰਡ-ਫ਼ਰਵਾਲ਼ੀ,ਡਾਕ-ਕਲਿਆਣ
ਤਹਿ-ਮਾਲੇਰਕੋਟਲਾ,ਜ਼ਿਲ੍ਹਾ-ਸੰਗਰੂਰ
ਮੋ.ਨੰ:-09460228351

0 comments:
Speak up your mind
Tell us what you're thinking... !