Headlines News :
Home » » ਭੁੱਲਾਂ - ਰਣਜੀਤ ਫ਼ਰਵਾਲ਼ੀ

ਭੁੱਲਾਂ - ਰਣਜੀਤ ਫ਼ਰਵਾਲ਼ੀ

Written By Unknown on Wednesday, 13 November 2013 | 23:30

ਭੁੱਲਾਂ
ਕੁਛ ਭੁੱਲਾਂ ਅਣਭੋਲ ਜਿਹੀਆਂ
ਛੇਤੀ ਹੀ ਭੁੱਲ ਜਾਵਣ
ਕੁਛ ਬਣ ਜਾਣ ਨੁਕੀਲੇ ਕੰਡੇ
ਜੋ ਭਰ ਉਮਰ
ਮਾਸ ਦਿਲ ਦਾ
ਨੋਚ-ਨੋਚ ਕੇ ਖਾਵਣ
ਤੇ ਮੁਸਕਰਾਵਣ।                
 
   ਕਸ਼ਮਕਸ਼
ਕੁਛ ਬੋਲਾਂ ਦੇ ਕਹਿਣ ਨਾਲ
ਮਨ ਹਲਕਾ ਹੋ ਜਾਂਦਾ
ਕੁਛ ਨਾਲ ਦੂਣ ਸਵਾਇਆ
ਆਪਣੇ ਦਰਦਾਂ ਦਾ
ਆਪਣੇ ਬੋਲਾਂ ਦਾ
ਮੈਂ ਕੀ ਕਰਾਂ
ਹਾਲੇ ਤੱਕ ਸਮਝ ਨਾ ਪਾਇਆ
                   ਰਣਜੀਤ ਫ਼ਰਵਾਲ਼ੀ,
ਪਿੰਡ-ਫ਼ਰਵਾਲ਼ੀ,ਡਾਕ-ਕਲਿਆਣ
ਤਹਿ-ਮਾਲੇਰਕੋਟਲਾ,ਜ਼ਿਲ੍ਹਾ-ਸੰਗਰੂਰ
ਮੋ.ਨੰ:-09460228351

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template