ਅੱਜ ਡਿਉਟੀ ਤੋ ਲੇਟ ਹੋਣ ਕਰਕੇ ਹਨੇਰਾ ਹੋ ਗਿਆ ਸੀ ਬੱਸ ਸਟੈਡ ਤੇ ਵੀ ਕਾਫ਼ੀ ਭੀੜ ਸੀ ਸਾਇਦ ਹਰ ਯਾਤਰੀ ਆਪਣੀ ਆਪਣੀ ਬੱਸ ਦੀ ਉਡੀਕ ਕਰ ਰਿਹਾ ਸੀ ਇਸ ਝੁੰਡ ਵਿੱਚੋ ਇੱਕ ਨੌਜਵਾਨ ਬਾਹਰ ਨਿਕਲਿਆ ਤੇ ਉਸਨੇ ਥੋੜਾ ਜਿਹਾ ਪਰੇ ਹੋਕੇ ਆਪਣੀ ਜੇਬ ਵਿੱਚੋ ਸਿਗਰਟ ਕੱਢੀ ਤੇ ਜਲਾ ਲਈ ਉਸਨੇ ਅਜੇ ਹਵਾਂ ਵਿਚ ਇਕ ਦੌ ਕਸ ਹੀ ਛੱਡੇ ਸਨ ਕਿ ਹਨੇਰੇ ਵਿੱਚੋ ਦੌ ਸਿਪਾਹੀ ਭੱਜਕੇ ਉਸ ਕੌਲ ਆ ਗਏ ਉਹ ਉੱਚੀ ਉੱਚੀ ਬੋਲ ਰਹੇ ਸਨ ਜੋ ਸਾਨੂੰ ਇੱਧਰ ਖੜੇਆ ਨੂੰ ਸਾਫ਼ ਸੁਣਦਾ ਸੀ ਕਿ ਤੈਨੂੰ ਪਤਾ ਨਹੀ ਪਬਲਿਕ ਪਲੇਸ ਤੇ ਸਿਗਰਟ ਪੀਣਾ ਮਨਾ ਹੈ ਤੇਰਾ ਚਲਾਨ ਬਣਦਾ ਹੈ ਇਹ ਸੁਣਕੇ ਨੌਜਵਾਨ ਨੇ ਜੇਬ ਵਿੱਚ ਹੱਥ ਮਾਰਿਆ ਤੇ ਉਸਨੇ ਮੁੱਠੀ ਵਿੱਚ ਜੇਬ ਅੰਦਰੋ ਕੁਝ ਕੱਢਿਆ ਤੇ ਉਹੀ ਬੰਦ ਮੁੱਠੀ ਉਸਨੇ ਸਿਪਾਹੀ ਦੇ ਹੱਥ ਤੇ ਰੱਖੀ ਸਿਪਾਹੀ ਨੇ ਆਪਣੀ ਮੁੱਠੀ ਬੰਦ ਕਰ ਲਈ ਜੋ ਲਾਇਟਾ ਦੇ ਚਾਨਣ ਵਿੱਚ ਦਿੱਖ ਰਿਹਾ ਸੀ ਹੁਣ ਉਹ ਦੋਨੋ ਉਥੋ ਜਾ ਚੁੱਕੇ ਸਨ ਤੇ ਸਿਗਰਟ ਦਾ ਧੂੰਆ ਉਸੇ ਤਰ੍ਹਾ ਹਵਾਂ ਵਿੱਚ ਉੱਡ ਰਿਹਾ ਸੀ ਤੇ ਉਥੇ ਖੜ੍ਹੇ ਲੋਕਾ ਵੱਲ ਹਵਾ ਦੇ ਬੁੱਲੇ ਨਾਲ ਜਾ ਰਿਹਾ ਸੀ
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256,
9041043511

0 comments:
Speak up your mind
Tell us what you're thinking... !