ਸਵੇਰੇ ਉੱਠ ਕੇ ਅਜੇ ਮੂੰਹ ਧੌਣ ਹੀ ਲੱਗਿਆ ਸੀ ਕਿ ਗੁਆਢੀਆ ਦੇ ਘਰੋ ਉੱਚੀ ਉੱਚੀ ਰੌਣ ਦੀ ਅਵਾਜ਼ ਆਉਣੀ ਸ਼ੁਰੂ ਹੋ ਗਈ ਜਦੋ ਮੈ ਉਹਨਾ ਦੇ ਘਰ ਜਾਕੇ ਦੇਖਿਆ ਤਾ ਰੌਜ਼ ਦੀ ਤਰ੍ਹਾ ਕਿਰਨ ਨੂੰ ਉਸ ਦਾ ਸ਼ਰਾਬੀ ਪਤੀ ਕੁੱਟ ਰਿਹਾ ਸੀ ਤੇ ਉਹ ਉੱਚੀ ਉੱਚੀ ਰੌਦੀ ਰੌਦੀ ਕਹਿ ਰਹੀ ਸੀ ਕਿ ਤੂੰ ਮਰ ਜਾ ਮੈ ਤਾ ਇੱਕਲੀ ਹੀ ਆਪਣੇ ਬੱਚਿਆ ਨਾਲ ਰਹਿੰਦੀ ਜਿੰਦਗੀ ਗੁਜਾਰ ਲਵਾਗੀ ਏਨੇ ਨੂੰ ਕੁਝ ਔਰਤਾ ਨੇ ਕਿਰਨ ਦੇ ਪਤੀ ਨੂੰ ਰੋਕਿਆ ਤੇ ਕਿਰਨ ਨੂੰ ਫੜਕੇ ਮੰਜੇ ਉਪਰ ਬਿਠਾ ਦਿੱਤਾ ਤੇ ਹੁਣ ਕੁਝ ਔਰਤਾ ਕਹਿ ਰਹੀਆ ਸਨ ਕਿ ਇਹ ਵਿਚਾਰੀ ਤਾਂ ਧੰਨ ਹੈ ਜੋ ਇਸ ਨਿੱਤ ਦੇ ਸਰਾਬੀ ਨਾਲ ਕੱਟੀ ਜਾਦੀ ਹੈ ਵਿਚਾਰੀ ਜਿਉਦੀ ਵਸਦੀ ਰਹੇ ਬੁੱਢ ਸੁਹਾਗਣ ਹੋਵੇ ਉਹ ਦੁਆਵਾ ਦਿੰਦੀਆ ਮੰਜੇ ਤੋ ਉਠਕੇ ਵਾਪਿਸ ਘਰਾ ਨੂੰ ਜਾ ਰਹੀਆ ਸਨ ।
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256,
9041043511

0 comments:
Speak up your mind
Tell us what you're thinking... !