ਪੰਧ ਉਮਰ ਦਾ ਰੋ ਕੇ ਅਸਾਂ ਗੁਜ਼ਾਰ ਲਿਆ !
ਹੰਝੂ ਹੌਕੇ ਸਿਸਕੀਆਂ ਦਾ ਗਲ ਹਾਰ ਪਿਆ !
ਜਦ ਤੱਕ ਸਾਹ ਨੇ ਯਾਦ ਤੇਰੀ ਵੀ ਨਾਲ ਰਹੂੰ ,
ਨੈਣ ਕਟਾਰੀ ਕਰ ਕੇ ਗਾਹਿਰਾ ਵਾਰ ਗਿਆ !
ਮੂੰਹੋਂ ਸੀ ਨਹੀ ਕਰਨੀ ,ਮੈਨੂੰ ਯਾਰ ਦੀ ਸੁੰਹ ,
ਨਗਰ ਸਾਰਾ ਹੀ ਭਾਵੇਂ ਕਰ ਸੰਗਸਾਰ ਗਿਆ !
ਯਾਦਾਂ ਦਾ ਇਕ ਚਰਖਾ ਪੂਣੀਆਂ ਕੱਤਦਾ ਹੈ ,
ਹਿਜਰ ਸੱਜਣ ਦਾ ਡਾਹਢਾਂ ਸਾਨੂੰ ਮਾਰ ਗਿਆ !
ਪੁੰਨੂ ਭਾਈਆ ਚਾਇਆ ,ਵਾਹ ਤਕਦੀਰੇ ਨੀ ?
ਮੈਂ ਸੱਸੀ ਵਾਗੂੰ ਸੜ੍ਹਨਾ ਦਿਲ ਨੇ ਧਾਰ ਲਿਆ !
ਪੈਡਾਂ ਇਸ਼ਕ ਦਾ ਔਖਾਂ,ਰਾਹ ਵਿਚ ਪਿਆਰ ਰੁੱਲੇ ,
ਜਿੱਤ ਕੇ ਬਾਜ਼ੀ ਇਸ ਦੀ ਹਰ ਕੋਈ ਹਾਰ ਗਿਆ !
ਹੰਝੂ ਹੌਕੇ ਸਿਸਕੀਆਂ ਦਾ ਗਲ ਹਾਰ ਪਿਆ !
ਜਦ ਤੱਕ ਸਾਹ ਨੇ ਯਾਦ ਤੇਰੀ ਵੀ ਨਾਲ ਰਹੂੰ ,
ਨੈਣ ਕਟਾਰੀ ਕਰ ਕੇ ਗਾਹਿਰਾ ਵਾਰ ਗਿਆ !
ਮੂੰਹੋਂ ਸੀ ਨਹੀ ਕਰਨੀ ,ਮੈਨੂੰ ਯਾਰ ਦੀ ਸੁੰਹ ,
ਨਗਰ ਸਾਰਾ ਹੀ ਭਾਵੇਂ ਕਰ ਸੰਗਸਾਰ ਗਿਆ !
ਯਾਦਾਂ ਦਾ ਇਕ ਚਰਖਾ ਪੂਣੀਆਂ ਕੱਤਦਾ ਹੈ ,
ਹਿਜਰ ਸੱਜਣ ਦਾ ਡਾਹਢਾਂ ਸਾਨੂੰ ਮਾਰ ਗਿਆ !
ਮੈਂ ਸੱਸੀ ਵਾਗੂੰ ਸੜ੍ਹਨਾ ਦਿਲ ਨੇ ਧਾਰ ਲਿਆ !
ਪੈਡਾਂ ਇਸ਼ਕ ਦਾ ਔਖਾਂ,ਰਾਹ ਵਿਚ ਪਿਆਰ ਰੁੱਲੇ ,
ਜਿੱਤ ਕੇ ਬਾਜ਼ੀ ਇਸ ਦੀ ਹਰ ਕੋਈ ਹਾਰ ਗਿਆ !
ਐਸ ਸੁਰਿੰਦਰ

0 comments:
Speak up your mind
Tell us what you're thinking... !