Headlines News :
Home » » ਇਹ ਲੋਕ - ਹਰਜਿੰਦਰ ਜੱਜ

ਇਹ ਲੋਕ - ਹਰਜਿੰਦਰ ਜੱਜ

Written By Unknown on Saturday, 21 December 2013 | 06:00

ਮਹਿੰਗਾਈ ਦਾ ਬੋਲ ਬਾਲਾ ਹੈ ਚਾਰੇ ਪਾਸੇ
ਪਰ ਪੈਸੇ ਦੀ ਬਰਬਾਦੀ ਕਰਨੋ ਤਾਂ ਨਹੀਂ ਟਲਦੇ ਇਹ ਲੋਕ

ਚੰਗਿਆਈ ਲਈ ਕੁਰਬਾਨ ਹੋਣ ਤੋਂ ਡਰ ਜਾਂਦੇ
ਨਸ਼ਿਆਂ ਦੀ ਦਲਦਲ ਵਿਚ ਡੁੱਬ ਮਰਨੋਂ ਤਾਂ ਨਹੀ ਟਲਦੇ ਇਹ ਲੋਕ

ਆਪ ਵੀ ਗੁਸਤਾਖ਼ ਹੁੰਦੇ ਨੇ ਕਦੇ ਪਰਦੇ ਅੰਦਰ
ਕਿਸੇ ਦੂਜੇ ਦੇ ਸਿਰ ਇਲਜਾਮ ਧਰਨੋਂ ਤਾਂ ਨਹੀਂ ਟਲਦੇ ਇਹ ਲੋਕ

ਬੇਗਾਨਾ ਭਾਵੇਂ ਕੋਈ ਪਿੰਡ ਲੁੱਟ ਕੇ ਲੈ ਜਾਵੇ
ਸ਼ਰੀਕ ਨੂੰ ਖਾਂਦਾ ਵੇਖ ਸੜਨੋਂ ਤਾਂ ਨਹੀਂ ਟਲਦੇ ਇਹ ਲੋਕ

ਹੱਕ ਸੱਚ ਲਈ ਲੜਾਈ ਤਾਂ ਜ਼ਾਇਜ ਹੁੰਦੀ
ਭੁੱਖ ਲੜੀ ਤੋਂ ਲੜਨੋਂ ਤਾਂ ਨਹੀਂ ਟਲਦੇ ਇਹ ਲੋਕ
                           
                             ਹਰਜਿੰਦਰ ਜੱਜ 
                            'ਅੰਮ੍ਰਿਤਸਰ'
                             ਮੋਬਾ: 9855853715

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template