Headlines News :
Home » » ਦੋਸੀ ਕੌਣ - ਬੂਟਾ ਖ਼ਾਨ ਸੁੱਖੀ

ਦੋਸੀ ਕੌਣ - ਬੂਟਾ ਖ਼ਾਨ ਸੁੱਖੀ

Written By Unknown on Friday, 20 December 2013 | 22:06

ਅੱਜ ਫਿਰ ਸਭਾ ਦਾ ਪ੍ਰੋਗਰਾਮ ਸੀ ਜਿਸ ਵਿੱਚ ਇੱਕ ਲੇਖਕ ਸਾਥੀ ਦੀ ਕਿਤਾਬ ਰਿਲਿਜ਼ ਕਰਨੀ ਸੀ ਸਮਾਗਮ ਵਿੱਚ ਸਾਰੇ ਕਵੀਆ ਲੇਖਕਾ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਲੇਖਕ ਸਾਥੀ ਦੀ ਕਿਤਾਬ ਤੇ ਪਰਚਾ ਵੀ ਪੜ੍ਹਇਆ ਗਿਆ ਇਸ ਤਰਾ੍ ਉਸ ਦੀ ਕਿਤਾਬ ਰਿਲਿਜ਼ ਕਰ ਦਿੱਤੀ ਗਈ ਤੇ ਹੁਣ ਪ੍ਰੋਗਰਾਮ ਖ਼ਤਮ ਹੋ ਗਿਆ ਸੀ ਜਦੋ ਮੈ ਉੱਠਣ ਲੱਗਿਆ ਤਾਂ ਮੇਰੇ ਕੋਲ ਜੋ ਬਜੁਰਗ ਚਾਹ ਪਾਣੀ ਦੀ ਸੇਵਾ ਕਰਦਾ ਸੀ ਆ ਗਿਆ ਤੇ ਕਹਿਣ ਲੱਗਿਆ ਕਿ ਸਾਬ ਜੀ ਕੋਈ ਕਿਤਾਬ ਦੇ ਦਿਉ ਮੈ ਸੁਣਕੇ ਹੈਰਾਨ ਹੋ ਗਿਆ ਕਿ ਸਹਿਤ ਪ੍ਰਤੀ ਇਸ ਦੇ ਮਨ ਵਿੱਚ ਕਿੰਨਾ ਪਿਆਰ ਹੈ ਮੇਰੇ ਕੋਲ ਜੋ ਕਿਤਾਬਾ ਤੇ ਮੈਗਜੀਨ ਸਨ ਮੈ ਉਹਨਾ ਵਿੱਚੋ ਕੁਝ ਉਸ ਨੂੰ ਦੇ ਦਿੱਤੇ ਉਹ ਖ਼ੁਸੀ ਖ਼ੁਸੀ ਚਲਾ ਗਿਆ ਥੋੜੇ ਦਿਨਾ ਬਾਅਦ ਮੈ ਉਸ ਬਜੁਰਗ ਦੇ ਘਰ ਅੱਗੋ ਲੰਘ ਰਿਹਾ ਸੀ ਕਿ ਮੈ ਵੇਖਿਆ ਕਿ ਉਹ ਬਜੁਰਗ ਉਹੀ ਕਿਤਾਬਾ ਰੱਦੀ ਵਾਲੇ ਨੂੰ ਤੌਲ ਰਿਹਾ ਹੈ ਜਦੋ ਉਸ ਨੇ ਮੈਨੂੰ ਵੇਖਿਆ ਤਾ ਉਸਨੇ ਨੀਵੀ ਪਾ ਲਈ ਪਰ ਮੈ ਉਸ ਦੀ ਨੀਵੀ ਵੇਖ ਹੀ ਨਾ ਸਕਇਆ  ਤੇ ਮੈ ਵੀ ਉਥੋ ਨੀਵੀ ਪਾਕੇ ਕਾਹਲੀ ਕਾਹਲੀ ਚਲਾ ਗਿਆ।

                                                ਬੂਟਾ ਖ਼ਾਨ ਸੁੱਖੀ 
                                               ਪਿੰਡ ਘੁੜੈਲੀ ਜਿਲ੍ਹਾ ਬਠਿੰਡਾ 
                                               ਫ਼ੋਨ ਨੰਬਰ 9417901256,
9041043511

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template