ਰੱਬ ਉਤੇ ਵਿਸ਼ਵਾਸ ਕਰਨ ਨੂੰ
ਮੇਰਾ ਤਾਂ ਦਿਲ ਕਰਦਾ ਨਹੀਂ।
ਗੱਲ ਸੱਚੀ ਵੀ ਕਹਿਣ ਨੂੰ ਲੋਕੋ!
ਇਹ ਦਿਲ ਮੇਰਾ ਡਰਦਾ ਨਹੀਂ।
ਕਤਲੇਆਮ ਨੇ ਹੁੰਦੇ ਜਿਥੇ
ਤਾਂ ਦਸੋ! ਰੱਬ ਹੈ ਸੁੱਤਾ ਕਿੱਥੇ,
ਬੇਦੋਸ਼ਾਂ ਨੂੰ ਉਹ ਮਾਰਨ ਵਾਲਾ
ਨਿਆਂ ਦੀ ਬੇੜੀ ਤਰਦਾ ਨਹੀਂ।
ਜੋ ਪੱਤ ਮਨੁਖੀ ਰਖਣ ਵਾਲਾ
ਅੱਖਾਂ ਮੀਟ ਕੇ ਸੁੱਤਾ ਹੋਇਆ,
ਅੱਨ੍ਹੀਂ ਪੀਹੇ ਤੇ ਕੁੱਤਾ ਚੱਟੇ
ਗਰੀਬ ਦੀ ਹਾਮੀਂ ਭਰਦਾ ਨਹੀ।
ਜਿਹੜੇ ਰੱਬ ਦੇ ਬਣੇ ਵਜ਼ੀਰ
ਨੋਚਣ ਸੂਖ਼ਮ, ਨਰਮ ਸਰੀਰ,
ਬਾਲੜੀਆਂ ਦੀ ਸੁਣ ਕੇ ਚੀਕ
ਕਿਉਂ ਜੀਊਂਦਾ ਰੱਬ ਮਰਦਾ ਨਹੀਂ?
ਇਹ ਰੱਬ ! ਗੁੰਝਲਦਾਰ ਕਰਿਸ਼ਮਾਂ
ਜਿਸ ਦੀਆਂ ਨੇ ਛੁਪੀਆਂ ਰਿਸ਼ਮਾਂ,
ਐਪਰ! ਝੂੱਠਾ ਮੁੱਖ ਵਿਖਾਉਣੋਂ
ਉਹ ਦਿਲ ਤਲੀ ‘ਤੇ ਦਰਦਾ ਨਹੀਂ।
ਅਖੌਟੀ ਬਾਬੇ ਬਣ ਗਏ ਰੱਬ
ਜੋ ਕੱਚੀਆਂ ਹੱਡੀਆਂ ਲੈਂਦੇ ਚੱਬ,
ਜੋ ਚੋਰੀ ਬਹਿ ਕੇ ਖਾਂਦੇ ਪੀਂਦੇ ਪੀਂਦੇ
“ਸੁਹਲ’ ਤਾਂ ਹਾਮੀਂ ਭਰਦਾ ਨਹੀਂ।
ਮੇਰਾ ਤਾਂ ਦਿਲ ਕਰਦਾ ਨਹੀਂ।
ਗੱਲ ਸੱਚੀ ਵੀ ਕਹਿਣ ਨੂੰ ਲੋਕੋ!
ਇਹ ਦਿਲ ਮੇਰਾ ਡਰਦਾ ਨਹੀਂ।
ਕਤਲੇਆਮ ਨੇ ਹੁੰਦੇ ਜਿਥੇ
ਤਾਂ ਦਸੋ! ਰੱਬ ਹੈ ਸੁੱਤਾ ਕਿੱਥੇ,
ਬੇਦੋਸ਼ਾਂ ਨੂੰ ਉਹ ਮਾਰਨ ਵਾਲਾ
ਨਿਆਂ ਦੀ ਬੇੜੀ ਤਰਦਾ ਨਹੀਂ।
ਜੋ ਪੱਤ ਮਨੁਖੀ ਰਖਣ ਵਾਲਾ
ਅੱਖਾਂ ਮੀਟ ਕੇ ਸੁੱਤਾ ਹੋਇਆ,
ਅੱਨ੍ਹੀਂ ਪੀਹੇ ਤੇ ਕੁੱਤਾ ਚੱਟੇ
ਗਰੀਬ ਦੀ ਹਾਮੀਂ ਭਰਦਾ ਨਹੀ।
ਜਿਹੜੇ ਰੱਬ ਦੇ ਬਣੇ ਵਜ਼ੀਰ
ਨੋਚਣ ਸੂਖ਼ਮ, ਨਰਮ ਸਰੀਰ,
ਬਾਲੜੀਆਂ ਦੀ ਸੁਣ ਕੇ ਚੀਕ
ਕਿਉਂ ਜੀਊਂਦਾ ਰੱਬ ਮਰਦਾ ਨਹੀਂ?
ਇਹ ਰੱਬ ! ਗੁੰਝਲਦਾਰ ਕਰਿਸ਼ਮਾਂ
ਜਿਸ ਦੀਆਂ ਨੇ ਛੁਪੀਆਂ ਰਿਸ਼ਮਾਂ,
ਐਪਰ! ਝੂੱਠਾ ਮੁੱਖ ਵਿਖਾਉਣੋਂ
ਉਹ ਦਿਲ ਤਲੀ ‘ਤੇ ਦਰਦਾ ਨਹੀਂ।
ਜੋ ਕੱਚੀਆਂ ਹੱਡੀਆਂ ਲੈਂਦੇ ਚੱਬ,
ਜੋ ਚੋਰੀ ਬਹਿ ਕੇ ਖਾਂਦੇ ਪੀਂਦੇ ਪੀਂਦੇ
“ਸੁਹਲ’ ਤਾਂ ਹਾਮੀਂ ਭਰਦਾ ਨਹੀਂ।
ਮਲਕੀਅਤ “ਸੁਹਲ’
ਨੋਸ਼ਹਿਰਾ ਬਹਾਦਰ,ਡਾ-ਤਿੱਬੜੀ
( ਗੁਰਦਾਸਪੁਰ) ਮੋ-98728-48610

0 comments:
Speak up your mind
Tell us what you're thinking... !