ਮੇਰੀ ਮਾਂ,
ਮੇਰੀ ਮਾਂ ਦੀ,
ਕਿਚ ਕਿਚ ਕਦੇ ਵੀ,
ਖਤਮ ਨਹੀਂ ਹੁੰਦੀ।
ਵਿਚਾਰੀ ਨੂੰ ਮੈਂ,
ਦੇਖਦੀ ਆ ਰਹੀ ਹਾਂ ਬਚਪਨ ਤੋਂ ਹੀ,
ਪਹਿਲਾਂ ਮੇਰੀ ਦਾਦੀ ਉਸਨੂੰ,
ਸੂਲੀ ਦੀ ਨੋਕ ਤੇ ਟੰਗੀ ਰੱਖਦੀ,
ਮੇਰੀਆਂ ਭੂਆਂ ਵੀ,
ਹਰ ਪਲ ਉਸ ਨੱਕ 'ਚ,
ਦਮ ਕਰੀ ਰਖਦੀਆਂ।
ਤੇ ਕਦੇ ਕਦੇ ਮੇਰਾ ਦਾਦਾ ਵੀ,
ਉਸਦੀ ਮਾਂ ਭੈਣ ਇੱਕ ਕਰ ਦਿੰਦਾ।
ਹੌਲੀ ਹੌਲੀ ਮੈਂ, ਮੇਰੇ ਪਿਉ ਦਾ ਵੀ,
ਮੂੰਹ ਖੁੱਲਦਾ ਵੇਖਿਆ।
ਸਾਡੀਆਂ ਤੇ ਉਸਦੇ ਪੇਕਿਆਂ ਦੀਆਂ,
ਗਲਤੀਆਂ ਦੀ ਸਜ਼ਾ ਉਸਨੂੰ ਦਿੰਦਾ।
ਸਬਜ਼ੀ ਦੇ ਨਮਕ ਮਿਰਚ ਤੋਂ ਲੈ ਕੇ,
ਕੱਪੜਿਆਂ ਦੇ ਨੀਲ ਦਾ ਗੁੱਸਾ,
ਵੀ ਮੇਰੀ ਮਾਂ ਤੇ ਉਤਾਰਦਾ।
ਸਮਾਂ ਬਦਲ ਗਿਆ,
ਤੇ ਬੱਚੇ ਵੀ,
ਵਿਆਹੇ ਗਏ ਹੁਣ।
ਖੋਰੇ ਮਾਂ ਦੀ ਤਕਦੀਰ ਬਦਲ ਜੇਗੀ ਹੁਣ।
ਪਰ ਨਹੀਂ,
ਹੁਣ ਤਾਂ ਮੇਰੀ ਮਾਂ,
ਦੀਆਂ ਨੂਹਾਂ ਤੇ ਪੋਤੇ ਪੋਤੀਆਂ,
ਦੀ ਵਾਰੀ ਸੀ।
ਮੇਰੀ ਮਾਂ ਸਭ ਦੀਆਂ ਸੁਣਦੀ,
ਇੱਕਲੀ ਬੇਹ ਕੇ ਰੋਂਦੀ,
ਸਭ ਲਈ ਦੁਆ ਕਰਦੀ,
ਸਭ ਦਾ ਭਲਾ ਮੰਗਦੀ।
ਪਰ ਮੇਰੀ ਮਾਂ ਦੀ ਜੂਨ,
ਨਾ ਸੁਧਰੀ ਤੇ ਇਸੇ ਤਰ੍ਹਾਂ ਓਹ,
ਚੱਲੀ ਗਈ ਕਿਚ ਕਿਚ ਕਰਦੀ।
ਹੁਣ ਮੇਰੀ ਵਾਰੀ ਹੈ।
ਮੈਂ ਹੁਣ ਧੀ ਤੋਂ ਪਤਨੀ,
ਪਤਨੀ ਤੋਂ ਮਾਂ ਤੇ
ਮਾਂ ਤੋ ਸੱਸ ਬਣੀ ਹਾਂ।
ਤੇ ਇਸੇ ਤਰ੍ਹਾਂ,
ਪੀੜ੍ਹੀ ਦਰ ਪੀੜ੍ਹੀ,
ਹਰ ਔਰਤ ਵੀ ਮੇਰੀ ਮਾਂ,
ਦੀ ਤਰ੍ਹਾਂ ਕਿਚ ਕਿਚ ਕਰਦੀ ਹੋਵੇਗੀ।
ਕਦੋਂ ਤੱਕ ਓਹ ਜਨਮ ਦੇ ਕੇ,
ਪਾਲ ਪਲੋਸ ਕੇ ਪੁੱਤਾਂ ਤੇ ਨੂਹਾਂ,
ਦੀ ਮੁਥਾਜ ਰਹੇਗੀ.............!
ਮੇਰੀ ਮਾਂ ਦੀ,
ਕਿਚ ਕਿਚ ਕਦੇ ਵੀ,
ਖਤਮ ਨਹੀਂ ਹੁੰਦੀ।
ਵਿਚਾਰੀ ਨੂੰ ਮੈਂ,
ਦੇਖਦੀ ਆ ਰਹੀ ਹਾਂ ਬਚਪਨ ਤੋਂ ਹੀ,
ਪਹਿਲਾਂ ਮੇਰੀ ਦਾਦੀ ਉਸਨੂੰ,
ਸੂਲੀ ਦੀ ਨੋਕ ਤੇ ਟੰਗੀ ਰੱਖਦੀ,
ਮੇਰੀਆਂ ਭੂਆਂ ਵੀ,
ਹਰ ਪਲ ਉਸ ਨੱਕ 'ਚ,
ਦਮ ਕਰੀ ਰਖਦੀਆਂ।
ਤੇ ਕਦੇ ਕਦੇ ਮੇਰਾ ਦਾਦਾ ਵੀ,
ਉਸਦੀ ਮਾਂ ਭੈਣ ਇੱਕ ਕਰ ਦਿੰਦਾ।
ਹੌਲੀ ਹੌਲੀ ਮੈਂ, ਮੇਰੇ ਪਿਉ ਦਾ ਵੀ,
ਮੂੰਹ ਖੁੱਲਦਾ ਵੇਖਿਆ।
ਸਾਡੀਆਂ ਤੇ ਉਸਦੇ ਪੇਕਿਆਂ ਦੀਆਂ,
ਗਲਤੀਆਂ ਦੀ ਸਜ਼ਾ ਉਸਨੂੰ ਦਿੰਦਾ।
ਸਬਜ਼ੀ ਦੇ ਨਮਕ ਮਿਰਚ ਤੋਂ ਲੈ ਕੇ,
ਕੱਪੜਿਆਂ ਦੇ ਨੀਲ ਦਾ ਗੁੱਸਾ,
ਵੀ ਮੇਰੀ ਮਾਂ ਤੇ ਉਤਾਰਦਾ।
ਸਮਾਂ ਬਦਲ ਗਿਆ,
ਤੇ ਬੱਚੇ ਵੀ,
ਵਿਆਹੇ ਗਏ ਹੁਣ।
ਖੋਰੇ ਮਾਂ ਦੀ ਤਕਦੀਰ ਬਦਲ ਜੇਗੀ ਹੁਣ।
ਪਰ ਨਹੀਂ,
ਹੁਣ ਤਾਂ ਮੇਰੀ ਮਾਂ,
ਦੀਆਂ ਨੂਹਾਂ ਤੇ ਪੋਤੇ ਪੋਤੀਆਂ,
ਦੀ ਵਾਰੀ ਸੀ।
ਮੇਰੀ ਮਾਂ ਸਭ ਦੀਆਂ ਸੁਣਦੀ,
ਇੱਕਲੀ ਬੇਹ ਕੇ ਰੋਂਦੀ,
ਸਭ ਲਈ ਦੁਆ ਕਰਦੀ,
ਸਭ ਦਾ ਭਲਾ ਮੰਗਦੀ।
ਪਰ ਮੇਰੀ ਮਾਂ ਦੀ ਜੂਨ,
ਨਾ ਸੁਧਰੀ ਤੇ ਇਸੇ ਤਰ੍ਹਾਂ ਓਹ,
ਚੱਲੀ ਗਈ ਕਿਚ ਕਿਚ ਕਰਦੀ।
ਹੁਣ ਮੇਰੀ ਵਾਰੀ ਹੈ।
ਮੈਂ ਹੁਣ ਧੀ ਤੋਂ ਪਤਨੀ,
ਪਤਨੀ ਤੋਂ ਮਾਂ ਤੇ
ਮਾਂ ਤੋ ਸੱਸ ਬਣੀ ਹਾਂ।
ਤੇ ਇਸੇ ਤਰ੍ਹਾਂ,
ਪੀੜ੍ਹੀ ਦਰ ਪੀੜ੍ਹੀ,
ਹਰ ਔਰਤ ਵੀ ਮੇਰੀ ਮਾਂ,
ਦੀ ਤਰ੍ਹਾਂ ਕਿਚ ਕਿਚ ਕਰਦੀ ਹੋਵੇਗੀ।
ਕਦੋਂ ਤੱਕ ਓਹ ਜਨਮ ਦੇ ਕੇ,
ਦੀ ਮੁਥਾਜ ਰਹੇਗੀ.............!
ਰਮੇਸ਼ ਸੇਠੀ ਬਾਦਲ
ਸ਼੍ਰੀ ਮੁਕਤਸਰ ਸਾਹਿਬ

0 comments:
Speak up your mind
Tell us what you're thinking... !