ਜਨਮ ਤੇ ਡਾਕਟਰਾ ਦਾ ਜਵਾਬ ਦੇਣਾ ਤੂੰ ਮੈਨੂੰ ਦੱਸਿਆ ਨੀ ਮਾਏ
ਸਾਧੂ-ਸੰਤਾਂ ਕੋਲ ਉਪਾਅ ਕਰ ਤੂੰ ਮੈਨੂੰ ਜਨਮ ਦਿੱਤਾ ਨੀ ਮਾਏ ॥
ਮੈਨੂੰ ਬਾਪੂ ਦੇ ਜਿਉਦੇ ਵੀ ਉਸਦਾ ਪਿਆਰ ਨਸੀਬ ਨਹੀ ਸੀ ਹੋਇਆਾ ਮਾਏ
ਉਸਦੇ ਇਸ ਦੇ ਦੁਨੀਆਂ ‘ਚ ਜਾਣ ਮਗਰੋਂ ਤਾ ਨਸੀਬ ਹੋਣਾ ਵੀ ਕਿ ਸੀ ਮਾਏ ॥
ਛੋਟੇ ਹੁੰਦਿਆ ਤਾ ਮੈਨੂੰ ਵਿਤਕਰੇ ਦਾ ਮਤਲਬ ਵੀ ਨਹੀ ਸੀ ਪਤਾ ਮਾਏ
ਸੋਝੀ ਆਉਣ ਤੇ ਵੀ ਅੱਖਾਂ ਸਾਹਮਣੇ ਫਰਕ ਦੇਖ ਕੇ ਵੀ ਚੁੱਪ ਰਹਿ ਜਾਦੀ ਹਾਂ ਨੀ ਮਾਏ ॥
ਕਿਉ ਦਿੱਤਾ ਸੀ ਉਪਾਅ ਕਰ ਮੈਨੂੰ ਜਨਮ ਮਾਏ ?
ਜੇਕਰ ਧੀਆਂ ਪੁੱਤਰਾਂ ‘ਚ ਫਰਕ ਹੀ ਰੱਖਣਾ ਸੀ ਮਾਏ ॥
ਗਰੀਬੀ ਦੇ ਹਾਲਤਾ ‘ਚ ਵੀ ਕਦੀ ਕੋਈ ਖਵਾਸ਼ਿ ਨਹੀ ਸੀ ਰੱਖੀ ਮਾਏ
ਲੋਕਾਂ ਦੇ ਦਿੱਤੇ ਕੱਪੜੇ ਵੀ ਹੱਸ ਕੇ ਪਾ ਲੈਦੀ ਸੀ ਮਾਏ ॥
ਹੋਰਾਂ ਲੋਕਾਂ ਦੀਆਂ ਧੀਆਂ ਵਾਗੋਂ ਕਦੀ ਨਖਰੇ ਨਹੀ ਸੀ ਕੀਤੇ ਮਾਏ
ਜੋ ਲੋਕਾਂ ਘਰੋਂ ਆਉਦਾ ਸੀ ਹੱਸ ਕੇ ਖਾ ਲੈਦੀ ਸੀ ਮਾਏ॥
ਜਦ ਹਾਲਾਤ ਹੋਏ ਚੰਗੇ ਉਦੋਂ ਵੀ ਕਦੀ ਖਵਾਸ਼ਿ ਨਹੀ ਸੀ ਰੱਖੀ ਮਾਏ
ਤੂੰ ਤੇ ਤੇਰੇ ਪੁੱਤਾਂ ਦੇ ਕਹੇ ਨੂੰ ਕਦੀ ਨਹੀ ਸੀ ਮੋੜਿਆਾ ਮਾਏ ॥
ਪਹਿਲਾਂ ਆਪਣੇ ਘਰਦਿਆਂ ਲਈਂ ਇੱਛਾਵਾ ਨੂੰ ਕੁਰਬਾਨ ਕਰ ਦਿੱਤਾ ਨੀ ਮਾਏ
ਉਸ ਤੋ ਬਾਅਦ ਆਪਣੇ ਮਾਹੀ ਲਈ ਪਿਆਰ ਨੂੰ ਕੁਰਬਾਨ ਕਰ ਦਿੱਤਾ ਨੀ ਮਾਏ ॥
ਤੂੰ ਪੈਸੇ ਨਾਲ ਪਿਆਰ ਕਰਦੀ ਰਹੀ ਤੇ ਕਰਦੀ ਹੈ ਨੀ ਮਾਏ
ਹਸਪਤਾਲ ‘ਚ ਵੀ ਆਪ ਹੀ ਜਿੰਦਗੀ ਨਾਲ ਜੂੰਝਦੀ ਸਾ ਨੀ ਮਾਏ ॥
ਤੂੰ ਇਹ ਭੁੱਲ ਗਈ ਹੈ ਤੂੰ ਵੀ ਕਿਸੇ ਦੀ ਧੀ ਹੈ ਨੀ ਮਾਏ
ਤੂੰ ਧੀਆਂ ਨਾਲ ਹੀ ਇਹਦਾ ਕਿਉ ਕਰਦੀ ਹੈ ਨੀ ਮਾਏ ?
ਤੁਹਾਡੂੀ ਇੱਜ਼ਤ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਨੀ ਮਾਏ
ਚਾਹੁੰਦੀ ਤਾ ਆਪਣੀ ਇੱਜ਼ਤ ਵੇਚ ਕੇ ਨੌਕਰੀ ਵੀ ਕਰ ਸਕਦੀ ਸੀ ਨੀ ਮਾਏ ॥
ਮੇਰੇ ਨਾਲ ਹੋਏ ਹਾਦਸੇ ਮੈਨੂੰ ਅੱਗੇ ਵੱਧਣ ਨਹੀ ਦੇ ਰਹੇ ਨੀ ਮਾਏ
ਮੇਰੇ ਘਰ ਦੇ ਹਾਦਸੇ ਮੈਨੂੰ ਹਮੇਸ਼ਾ ਸੋਚਣ ਤੋ ਮਜ਼ਬੂਰ ਕਰ ਦਿੰਦੇ ਨੇ ਮਾਏ ॥
ਹਮੇਸ਼ਾ ਤੁਹਾਡੀ ਇੱਜ਼ਤ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਨੀ ਮਾਏ
ਹਾਲੇ ਵੀ ਮੈ ਇਸ ਦੁਨੀਆਂ ‘ਚ ਤੇਰੇ ਲਈ ਬੋਝ ਹਾਂ ਨੀ ਮਾਏ॥
ਲੋਕਾਂ ਲਈ ਤੂੰ ਬਹੁਤ ਚੰਗੀ ਬਣੀ ਹੋਈ ਹੈ ਨੀ ਮਾਏ
ਇੱਕ ਵਾਰ ਵੀ ਧੀਆਂ ਵੱਲ ਝਾਤ ਮਾਰ ਕੇ ਦੇਖ ਲੈਦੀ ਨੀ ਮਾਏ ॥
ਮੈ ਸੁਣਿਆ ਸੀ ਮਾਵਾ-ਧੀਆਂ ‘ਚ ਸਹੇਲੀਆਂ ਦਾ ਰਿਸ਼ਤਾ ਹੁੰਦਾ ਨੀ ਮਾਏ
ਤੂੰ ਕਿਸ ਤਰਾਂ ਦੀ ਸਹੇਲੀ ਹੈ ਜਿਸ ਨੇ ਕਦੀੇ ਮੇਰੇ ਦਿਲ ਦਾ ਹਾਲ ਨਾ ਪੁੱਛਿਆ ਨੀ ਮਾਏ ॥
ਮਨ ਮਾਰ ਕੇ ਤੇਰੇ ਤੇ ਤੇਰੇ ਪੁੱਤ ਦੇ ਕਹੇ ਤੇ ਚਲ ਰਹੀ ਹਾਂ ਨੀ ਮਾਏ
ਤੇਰੀ ਇੱਜ਼ਤ ਦੇ ਲਈ ਲੋਕਾਂ ਨੂੰ ਘਰ ਦੇ ਭੇਦ ਨਾ ਕਦੀ ਦੱਸਦੀ ਆ ਨੀ ਮਾਏ ॥
ਤੂੰ ਮੈਨੂੰ ਲੋਕਾਂ ਅੱਗੇ ਲੱਖ ਬਦਨਾਮ ਕਰ ਰੱਖਿਆ ਨੀ ਮਾਏ
ਤੂੰ ਲੋਕਾਂ ਦੀਆਂ ਧੀਆਂ ਨੂੰ ਚੰਗਾ ਤੇ ਆਪਣੀ ਧੀਆਂ ਨੂੰ ਮਾੜਾ ਦੱਸਦੀ ਏ ਨੀ ਮਾਏ ॥
ਹੁਣ ਵੀ ਚੁੱਪ ਰਹਿ ਜਿੱਥੇ ਕਹੇਗੀ ੳੁੱਥੇ ਰਿਸ਼ਤਾ ਕਰਾ ਲਵਾਗੀ ਨੀ ਮਾਏ
ਚਲੀ ਜਾਵਾਗੀ ਤੇਰੇ ਤੂੰ ਦੂਰ ਹਮੇਸ਼ਾ ਪੈਸੇ ਨਾਲ ਪਿਆਰ ਕਰਦੀ ਰਹੀ ਨੀ ਮਾਏ ॥
ਹਮੇਸ਼ਾ ਰੱਬ ਅੱਗੇ ਦੋ ਹੱਥ ਜੋੜ ਅਰਦਾਸ ਕਰਦੀ ਹਾਂ ਨੀ ਮਾਏ
ਇੰਨਾ ਕੁ ਜ਼ਰੂਰ ਦੇਵੀ ਰੱਬਾ ਕਿ ਕਦੀ ਸਕਿਆਂ ਤੇ ਵੀ ਨਿਰਭਰ ਨਾ ਹੋਣਾ ਪਵੇ ਨੀ ਮਾਏ ॥
ਕਿਉ ਦਿੱਤਾ ਸੀ ਮੈਨੂੰ ਜਨਮ ਮਾਏ ?
ਕਿਉ ਗਈ ਸੀ ਮੇਰੇ ਲਈ ਸੰਤਾ ਕੋਲ ਨੀ ਮਾਏ ?

ਗੁਰਮੀਤ ਕੌਰ (ਮੀਤ),
ਮਲੋਟ
ermeet@rediffmail.com

0 comments:
Speak up your mind
Tell us what you're thinking... !