![]() |
ਲਾਡੀ ਸੁਖਜਿੰਦਰ ਕੌਰ ਭੁੱਲਰ,
ਮੋਬ: ਨੰ:-97811-91910 |
ਫੇਰ ਵਧਾਈਆਂ ਦੇਵਣ ਲੋਕ, ਕਿ ਨਵਾਂ ਸਾਲ ਚੜਿਆ ਹੈ।
ਲ਼ੋਕ! ਪੁਰਾਣੇ ਨੂੰ ਅਲਵਿਧਾ, ਨਵੇਂ ਨੂੰ ਜੀ ਆਇਆ ਕਹਿਣ।
ਤੇਜ਼ਾਬ ਦੀਆਂ ਸੜੀਆਂ, ਇਹਨਾਂ ਸਾਲਾਂ ਨੂੰ ਕਿੰਝ ਸਹਿਣ?
ਉਸ ਸਾਲ ਦੀ ਉਡੀਕ ਹੈ, ਤੇ ਖੁਸ਼ੀ ਆਪ ਹੱਸਾਏਗੀ।
ਜਦ ਸੱਚ ਨੂੰ ਇਨਸਾਫ, ਦਰਿੰਦਿਆਂ ਨੂੰ ਫ਼ਾਂਸੀ ਆਏਗੀ।
ਉਂਜ ਖੁਸ਼ੀਆਂ ਲੈ ਸਾਲ ਕਈ ਚੜ੍ਹੇ, ਕਈ ਬੀਤੇ ਨੇ।
ਹਰ ਸਾਲ ਔਰਤ ਨੇ ਗੰਮ ਦੇ ਭਰ ਪਿਆਲੇ ਪੀਤੇ ਨੇ।
ਧੀ-ਪੁੱਤਰ ਤੇ ਜਾਤ-ਪਾਤ ਦੇ ਸਭ ਭੇਸ ਮਿਟਾਈਏ।
ਆਉ! ਰਲ਼ ਮਿਲ ‘ਲਾਡੀ’ ਨਵੇਂ ਸਾਲ ਦੀ ਖੁਸ਼ੀ ਮਨਾਈਏ।


0 comments:
Speak up your mind
Tell us what you're thinking... !