Headlines News :
Home » » ਕੀ ਔ ਰਤ ਆਜਾਦ ਹੈ ? - ਜਗਦੀਪ ਕੌਰ

ਕੀ ਔ ਰਤ ਆਜਾਦ ਹੈ ? - ਜਗਦੀਪ ਕੌਰ

Written By Unknown on Sunday, 12 January 2014 | 08:23

ਕੀ ਔ ਰਤ ਆਜ਼ਾਦ ਹੈ? ਪੜਣਨ ਤੇ ਸੁਨਣ ਵਿੱਚ ਬੇਸ਼ੱਕ ਮੇਰਾ ਇਹ ਸ਼ਬਦ  ਅਜੀਬ  ਲਗੇ, ਪਰ ਇਹ ਇਕ ਬੜਾ ਵੱਡਾ ਸਵਾਲ ਹੈ ਜੋ ਅੱਜ ਵੀ ਸਮਾਜ ਦੇ  ਜਵਾਬ ਦੀ ਉਡੀਕ ਕਰ ਰਿਹਾ ਹੈ। ਬੇਸ਼ੱਕ ਨਿਰਸੰਦੇਹ  ਬੰਦਿਸਾਂ , ਅਨੁਸ਼ਾਸਨ, ਨਿਯਮ ਜੀਵਨ ਦਾ ਜਰੂਰੀ ਹਿੱਸਾ ਹਨ ਇਹ ਹੋਣੇ ਵੀ ਚਾਹੀਦੇ  ਹਨ. ਪ੍ਰਕਿਰਤੀ ਵੀ ਨਿਯਮ ਭਾਲਦੀ ਹੈ,ਪਰ ਕੀ ਇਹ ਨਿਯਮ ਔਰਤ ਲਈ ਹੀ ਬਣੇ ਹਨ ਮਰਦ ਲਈ ਨਹੀਂ।
           ਔਰਤ ਜਨਮ ਤੋ ਲੈ ਕੇ  ਜਵਾਨੀ ਤੱਕ ਦਾ ਸਫਰ ਆਪਣੇ ਪਿਤਾ ਅਤੇ ਭਰਾਵਾ ਦੇ ਸਾਏ ਹੇਠ ਗੁਜਾਰ ਦਿੰਦੀ ਹੈ। ਚਾਹੇ ਹੁਣ ਸਿੱਖਿਆ ਦੇ ਪ੍ਰਸਾਰ ਕਰਕੇ ਮਰਦਾਂ ਦੀ ਸੋਚ ਵਿਚ ਥੋੜੀ ਬਹੁਤ ਤਬਦੀਲੀ ਆਈ ਹੈ ਪਰ ਫੇਰ ਵੀ ਇੱਕ ਲੜਕੀ ਨੂੰ ਆਪਣਾ ਕੈਰੀਅਰ. ਪੜਾਈ ਕਿਸੇ ਹੱਦ ਤੱਕ ਆਪਣੇ ਪਿਤਾ ਦੀ ਮਰਜੀ ਜਾ ਫੈਸ਼ਲ਼ੇ ਅਨੁਸਾਰ ਕਰਨੀ ਪੈਂਦੀ ਹੈ ਜੇ ਕਿਤੇ ਓਹ ਆਪਣੀ ਮਰਜ਼ੀ ਅਨੁਸਾਰ ਆਪਣਾ ਜੀਵਨ ਸਾਥੀ ਚੁਣ ਲਵੇ ਤ ਨੌਬਤ ਮਰਨ ਮਾਰਨ ਤੱਕ ਆ ਜਾਦੀਂ ਹੈ, ਹੁਣ ਦਸੋ ਕੀ ਔਰਤ ਆਜਾਦ ਹੈ???
                         ਵਿਆਹ ਤੋ ਬਾਦ ਔਰਤ ਦਾ ਜੀਵਨ ਆਪਣੇ ਪਤੀ ਦੇ ਸਾਏ ਹੇਠ ਗੁਜਰਦਾ ਹੈ, ਇੱਕ ਔਰਤ ਆਪਣੀ ਮਰਜੀ ਅਨੂਸਾਰ ਪਹਿਰਾਵਾ ਵੀ ਨਹੀ ਪਹਿਨ ਸਕਦੀ ਉਹ ਵੀ ਪਤੀ ਦੀ ਮਰਜੀ ਅਨੁਸਾਰ ਪਹਿਨਣਾ ਪੈਂਦਾ ਹੈ। ਜੇ ਓਹ ਨੌਕਰੀ ਪੇਸ਼ਾ ਹੈ ਤਾ ਵੀ ਸਾਰੇ ਘਰ ਦੀ ਜਿੰਮੇਵਾਰੀ ਸਿਰਫ ਉਸਦੇ ਹਿੱਸੇ ਹੀ ਆਉਦੀਂ ਹੈ। ਜੇ ਉਹ ਘਰੇਲੂ ਔਰਤ ਹੈ ਤਾ ਸਮਝੋ ਉਸ ਦੀ ਬਦਕਿਸਮਤੀ ਹੈ ਸਾਰਾ ਦਿਨ ਕੰਮ ਕਰਨ ਤੋ ਬਾਦ ਵੀ ਇਹੀ ਸੁਨਣ  ਨੂੰ ਮਿਲਦਾ ਹੈ ਕਿ ਸਾਰਾ ਦਿਨ ਵੇਹਲੀ ਹੀ ਹੁੰਨੀ ਏ। ਦਸੋ ਔਰਤ ਆਜ਼ਾਦ ਹੈ?
                          ਬੁਢਾਪਾ ਔਰਤ ਦਾ ਆਪਣੇ ਬੇਟੇ ਦੇ ਰਹਿਮੋ ਕਰਮ ਤੇ ਬੀਤਦਾ ਹੈ, ਜਿਸ ਪੁੱਤਰ ਨੂੰ ਰਾਤਾਂ ਜਾਗ ਜਾਗ ਕੇ ਪਾਲਿਆ ਹੁੰਦਾ ਏ ਉਹ ਆਪਣੀ ਮਾਂ ਦੀ ਕੁਰਬਾਨੀ ਨੂੰ ਭੁੱਲ ਜਾਦਾਂ ਹੈ ਅਤੇ ਇਹ ਅਹਿਸਾਸ ਦਿਲਾਉਣ ਦੀ ਕੋਸ਼ਸਿ ਕਰਦਾ ਹੈ ਕੀ ਓਹ ਆਪਣੀ ਮਾਂ ਨੂੰ ਸੰਭਾਲ ਕੇ  ਉਸਤੇ ਅਹਿਸਾਨ ਕਰ ਰਿਹਾ ਹੈ।
                        ਸਾਡੇ ਪੰਜਾਬ ਵਿੱਚ ਤੇ ਇਕ ਗੱਲ ਹੋਰ ਪ੍ਰਚਲਿਤ ਹੈ ਕ ਔਰਤ ਜਦੋਂ ਮਰਦੀ ਹੈ ਤਾਂ ਓਹਦੇ ਸੰਸਕਾਰ ਲਈ ਬਾਲਣ ਤੇ  ਕਫਨ ਓਹਦੇ ਪੇਕਿਆਂ ਤੋ ਆਉਦਾਂ ਹੈ ਦੇਖੋ ਜਿਸ ਘਰ ਨੂੰ ਔਰਤ ਨੇ ਆਪਣੀ ਸਾਰੀ ਜਿਦੰਗੀ ਦਿਤੀ ਉਸ ਘਰ ਵਿਚੋਂ ਅਖੀਰ ਦੋ ਮਣ ਲਕੜ ਵੀ ਨਸੀਬ ਨਹੀ ਹੁੰਦੀ, ਸਾਰੀ ਉਮਰ ਸੋਹਰੇ ਘਰ ਬੇਗਾਨੀ ਧੀ ਹੀ ਕਿਹਾ ਜਾਂਦਾ ਰਿਹਾ ਜਦੋਂ ਕਿ ਮਾਪਿਆਂ ਘਰ ਪਰਾਇਆ ਧਨ, ਗੁਰੂਆਂ ਪੀਰਾਂ ਦੀ ਜਨਮਦਾਤੀ ਨੂੰ ਸਾਰੀ ਉਮਰ ਆਪਣਾ ਕਹਿਣ ਵਾਲਾ ਘਰ ਨਸੀਬ ਨਹੀਂ ਹੁੰਦਾ, ਫੇਰ ਦਸੋ ਔਰਤ ਆਜ਼ਾਦ ਕਿਵੇਂ ਹੈ ਕੀ ਇਹਦਾ ਨਾਮ ਆਜ਼ਾਦੀ ਹੈ? ਮੇਰੇ ਸਵਾਲਾਂ ਦਾ ਸਮਾਜ ਕੋਲ ਕਿ ਜਵਾਬ ਹੈ ਮੈਨੂੰ ਇਸ ਗੱਲ ਦਾ ਇੰਤਜਾਰ ਰਹੇਗਾ।




ਜਗਦੀਪ ਕੌਰ w/o ਜਗਤਾਰ ਸਿਘ ਬਾਜਵਾ 
ਪਿੰਡ- ਕਹੇਰੂ
ਤਹਿ- ਧੂਰੀ
ਜ਼ਿਲਾ-ਸੰਗਰੂਰ
bajwa.jagdeep@ymail.com
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template